ਬੁੱਧਵਾਰ, ਸਤੰਬਰ 22, 2021
ਬੁੱਧਵਾਰ, ਸਤੰਬਰ 22, 2021
HomeFact Checksਕੀ Kerala ਦੇ ਵਿਚ Dr. B.R. Ambedkar ਦੀ ਮੂਰਤੀ ਦੇ ਨਾਲ ਕੀਤੀ...

ਕੀ Kerala ਦੇ ਵਿਚ Dr. B.R. Ambedkar ਦੀ ਮੂਰਤੀ ਦੇ ਨਾਲ ਕੀਤੀ ਗਈ ਭੰਨਤੋੜ?

ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੇ ਵਿਚ ਕੁਝ ਲੋਕ ਡਾ. ਬੀ.ਆਰ ਅੰਬੇਦਕਰ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਉਂਦੇ ਹੋਏ ਦੇਖੇ ਜਾ ਸਕਦੇ ਹਨ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੇਰਲਾ (Kerala) ਦੇ ਵਿਚ ਖੁੱਲ੍ਹੇਆਮ ਡਾ. ਭੀਮ ਰਾਓ ਅੰਬੇਦਕਰ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਇਆ ਗਿਆ।

ਫੇਸਬੁੱਕ ਪੇਜ ‘ਆਪ ਪਾਰਟੀ ਪਾਪ ਪਾਰਟੀ’ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ,’ਕੇਰਲ ਦੇ ਵਿਚ ਡਾ. ਭੀਮ ਰਾਓ ਅੰਬੇਦਕਰ ਦੀ ਮੂਰਤੀ ਨਾਲ ਕੀਤੀ ਗਈ ਭੰਨਤੋੜ।’

Kerala

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮ ਤੇ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।

Fact Check/Verification

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਲਈ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ Invid ਟੂਲ ਦੀ ਮਦਦ ਨਾਲ ਵੀਡੀਓ ਦੇ ਕੀ ਫਰੇਮ ਨੂੰ ਕੱਢਕੇ ਗੂਗਲ ਰਿਵਰਸ ਇਮੇਜ ਸਰਚ ਕੀਤਾ। 

ਸਰਜਰੀ ਦੌਰਾਨ ਸਾਨੂੰ ਕਈ ਨਿਊਜ਼ ਰਿਪੋਰਟਾਂ ਮਿਲੀਆਂ ਜਿਸ ਵਿੱਚ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ ਹੈ। ਟੀਵੀ 9 ਤੇਲਗੂ ਦੇ ਅਧਿਕਾਰਿਕ ਯੂਟਿਊਬ ਹੈਂਡਲ ਤੇ ਅਗਸਤ 26,2019 ਨੂੰ ਅਪਲੋਡ ਕੀਤੇ ਗਏ ਵੀਡੀਓ ਬੁਲਿਟਨ ਦੇ ਮੁਤਾਬਕ ਤਮਿਲਨਾਡੂ ਦੇ ਵੇਦਾਰਯਨ ਵਿੱਚ ਡਾ. ਭੀਮ ਰਾਓ ਅੰਬੇਦਕਰ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ।

Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ? 

ਇਸ ਤੋਂ ਬਾਅਦ ਅਸੀਂ ਕੁੱਝ ਕੀ ਵਾਰਡ ਦੀ ਮਦਦ ਨਾਲ ਗੂਗਲ ਤੇ ਸਰਚ ਕੀਤੀ। ਸਰਚ ਦੇ ਦੌਰਾਨ ਸਾਨੂੰ ਇੰਡੀਅਨ ਐਕਸਪ੍ਰੈਸ ਦੀ ਵੈੱਬਸਾਈਟ ਤੇ ਅਗਸਤ 26,2019 ਨੂੰ ਪ੍ਰਕਾਸ਼ਿਤ ਇਕ ਰਿਪੋਰਟ ਮਿਲੀ। ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇ ਮੁਤਾਬਕ ਤਮਿਲਨਾਡੂ ਦੇ ਵੇਦਾਰਯਨ ਵਿੱਚ ਡਾ. ਭੀਮ ਰਾਓ ਅੰਬੇਦਕਰ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ਵਿੱਚ ਪੁਲੀਸ ਨੇ 28 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਰਿਪੋਰਟ ਦੇ ਮੁਤਾਬਕ ਤਾਮਿਲ ਨਾਡੂ ਦੇ ਨਾਗਾਪਟਨਮ ਜ਼ਿਲ੍ਹੇ ਦੇ ਵਿੱਚ ਦੋ ਸਮੂਹਾਂ ਦੇ ਵਿੱਚ ਆਪਸੀ ਸੰਘਰਸ਼ ਤੋਂ ਬਾਅਦ ਡਾ ਭੀਮ ਰਾਓ ਅੰਬੇਦਕਰ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਇਆ ਗਿਆ। ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇ ਮੁਤਾਬਕ ਸਥਾਈ ਰੂਪ ਤੋਂ ਪੰਡਿਤ ਬਰਾਦਰੀ ਦੀ ਇੱਕ ਵਿਅਕਤੀ ਦੀ ਕਾਰ ਨਹੀਂ ਬੱਸ ਸਟੈਂਡ ਦੇ ਕੋਲ ਦੂਜੇ ਬਰਾਦਰੀ ਦੀ ਵਿਅਕਤੀ ਰਾਮਚੰਦਰਨ ਨੂੰ ਟੱਕਰ ਮਾਰ ਦਿੱਤੀ। ਘਟਨਾ ਤੋਂ ਬਾਅਦ ਆਰੋਪੀ ਉੱਥੋਂ ਫ਼ਰਾਰ ਹੋ ਗਿਆ ਪਰ ਭੀੜ ਨੇ ਉਸ ਦੀ ਕਾਰ ਨੂੰ ਅੱਗ ਲਗਾ ਦਿੱਤੀ ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਪੰਡਿਤ ਬਰਾਦਰੀ ਦੇ ਸਮਰਥਕਾਂ ਨੇ ਡਾ. ਬੀ.ਆਰ ਅੰਬੇਦਕਰ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਇਆ।

Conclusion

 
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਕੇਰਲ ਦੀ ਨਹੀਂ ਸਗੋਂ ਤਾਮਿਲਨਾਡੂ ਦੀ ਅਤੇ ਸਾਲ 2019 ਦੀ ਹੈ। 

Result: Misleading

Sources

https://youtu.be/RuJal5XMDCE

https://twitter.com/ie_chennai/status/1165954477486006273

https://indianexpress.com/article/india/28-arrested-after-ambedkar-statue-vandalised-in-tamil-nadus-vedaranyam-town/


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular