ਸ਼ੁੱਕਰਵਾਰ, ਮਾਰਚ 29, 2024
ਸ਼ੁੱਕਰਵਾਰ, ਮਾਰਚ 29, 2024

HomeFact Check2018 ਦੀ ਤਸਵੀਰ ਨੂੰ ਕਿਸਾਨ ਅੰਦੋਲਨ ਨਾਲ ਜੋੜਕੇ ਕੀਤਾ ਗਲਤ ਦਾਅਵਾ

2018 ਦੀ ਤਸਵੀਰ ਨੂੰ ਕਿਸਾਨ ਅੰਦੋਲਨ ਨਾਲ ਜੋੜਕੇ ਕੀਤਾ ਗਲਤ ਦਾਅਵਾ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ਤੇ ਇਕ ਬੈਨਰ ਦੀ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਉੱਤੇ ਲਿਖਿਆ ਹੈ,” ਨਾ ਮੋਦੀ , ਨਾ ਯੋਗੀ , ਨਾ ਜੈ ਸ੍ਰੀਰਾਮ। ਦੇਸ਼ ਨੂੰ ਚਲਾਏਗਾ ਮਜ਼ਦੂਰ ਅਤੇ ਕਿਸਾਨ”। ਤਸਵੀਰ ਨੂੰ ਕਿਸਾਨ ਅੰਦੋਲਨ ਨਾਲ ਜੋੜਕੇ ਸ਼ੇਅਰ ਕੀਤਾ ਜਾ ਰਿਹਾ ਹੈ।

ਦੇਸ਼ ਭਰ ਦੇ ਵਿੱਚ ਚੱਲ ਰਹੇ ਕਿਸਾਨ ਪ੍ਰਦਰਸ਼ਨ ਦੇ ਦੌਰਾਨ ਕਈ ਤਰ੍ਹਾਂ ਦੀਆਂ ਗੁੰਮਰਾਹਕੁੰਨ ਤਸਵੀਰਾਂ ਅਤੇ ਵੀਡੀਓ ਵਾਇਰਲ ਹੋ ਰਹੀਆਂ ਹਨ। ਕਈ ਤਸਵੀਰਾਂ ਤੇ ਵੀਡੀਓ ਨੂੰ ਸ਼ੇਅਰ ਕਰ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸਾਨ ਪ੍ਰਦਰਸ਼ਨ ਹਿੰਦੂਆਂ ਅਤੇ ਦੇਸ਼ ਦੀ ਅਖੰਡਤਾ ਦੇ ਖ਼ਿਲਾਫ਼ ਹੈ।

ਅਸੀਂ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਨੂੰ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਸ਼ੇਅਰ ਕੀਤਾ ਜਾ ਰਿਹਾ ਹੈ।

Fact check/Verification 

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੇ ਪਹਿਲੇ ਪੜਾਅ ਦੇ ਵਿੱਚ ਅਸੀਂ ਫੇਸਬੁੱਕ ਤੇ ਕੁਝ ਕੀ ਵਰਡ ਦੀ ਮਦਦ ਨਾਲ ਇਸ ਤਸਵੀਰ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ।

Also read:ਕ੍ਰਿਕਟ ਵਰਲਡ ਕੱਪ ਵਿੱਚ ਲਗਾਏ ਗਏ ਨਾਅਰਿਆਂ ਦੀ ਪੁਰਾਣੀ ਵੀਡੀਓ ਨੂੰ ਕਿਸਾਨ ਅੰਦੋਲਨ ਦੇ ਨਾਮ ਤੇ ਕੀਤਾ ਵਾਇਰਲ

ਸਰਚ ਦੇ ਦੌਰਾਨ ਸਾਨੂੰ ਹਾਲ ਹੀ ਦੇ ਵਿੱਚ ਅਪਲੋਡ ਕੀਤੀ ਗਈ ਇਕ ਤਸਵੀਰ ਮਿਲੀ ਜਿਸ ਦੇ ਬੈਨਰ ਉੱਤੇੇ ਏਆਈਕੇਐਮ ਲਿਖਿਆ ਹੋਇਆ ਸੀ ਜਿਸ ਦਾ ਮਤਲਬ ਹੈ ਆਲ ਇੰਡੀਆ ਕਿਸਾਨ ਮਹਾਂ ਸਭਾ।

https://www.facebook.com/sturdy.saima/posts/3556939694386495

ਹੁਣ ਅਸੀਂ ਆਲ ਇੰਡੀਆ ਕਿਸਾਨ ਮਹਾਂ ਸਭਾ ਦੇ ਫੇਸਬੁੱਕ ਪੇਜ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਸਰਚ ਦੇ ਦੌਰਾਨ ਸਾਨੂੰ ਸਾਲ 2018 ਵਿੱਚ ਅਪਲੋਡ ਕੀਤੀਆਂ ਦੋ ਤਸਵੀਰਾਂ ਮਿਲੀਆਂ ਹਨ। 4 ਦਸੰਬਰ,2018 ਨੂੰ ਅਪਲੋਡ ਕੀਤੀ ਗਈ ਤਸਵੀਰ ਵਿੱਚ ਵਾਇਰਲ ਹੋ ਰਹੇ ਬੈਨਰ ਨੂੰ ਦੂਜੇ ਐਂਗਲ ਤੋਂ ਦੇਖਿਆ ਜਾ ਸਕਦਾ ਹੈ।

https://www.facebook.com/aikm11/posts/329282307853520

ਫੇਸਬੁੱਕ ਤੇ ਅਪਲੋਡ ਕੀਤੀ ਗਈ ਦੂਜੀ ਤਸਵੀਰ ਵਿਚ ਵਾਇਰਲ ਹੋ ਰਹੇ ਬੈਨਰ ਨੂੰ ਦੇਖਿਆ ਜਾ ਸਕਦਾ ਹੈ ਜਿਸ ਉੱਤੇ ਸ੍ਰੀ ਰਾਮ ਅਤੇ ਆਲ ਇੰਡੀਆ ਕਿਸਾਨ ਮਹਾਂ ਸਭਾ ਲਿਖਿਆ ਹੋਇਆ ਹੈ।

https://www.facebook.com/aikm11/photos/326370741478010

ਵਾਇਰਲ ਹੋ ਰਹੇ ਬੈਨਰ ਲੈ ਕੇ ਅਸੀਂ ਆਲ ਇੰਡੀਆ ਕਿਸਾਨ ਮਹਾਂ ਸਭਾ ਦੀ ਨੈਸ਼ਨਲ ਸਕੱਤਰ ਪ੍ਰਸ਼ੋਤਮ ਸ਼ਰਮਾ ਦੇ ਨਾਲ ਗੱਲਬਾਤ ਕੀਤੀ ਗੱਲਬਾਤ ਦੇ ਦੌਰਾਨ ਉਨ੍ਹਾਂ ਦੱਸਿਆ ਕਿ ਵਾਇਰਲ ਹੋ ਰਿਹਾ ਬੈਨਰ ਸਾਲ  2018 ਦਾ ਹੈ ਜਦੋਂ ਦਿੱਲੀ ਦੇ ਵਿੱਚ ਨਵੰਬਰ 29 ਤੋਂ ਲੈ ਕੇ ਨਵੰਬਰ 30 ਤਕ ਕਿਸਾਨ ਮੁਕਤੀ ਮਾਰਚ ਕੱਢਿਆ ਗਿਆ ਸੀ।

Conclusion 

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਬੈਨਰ ਸਾਲ 2018 ਵਿੱਚ ਦਿੱਲੀ ਵਿਖੇ ਕੱਢੇ ਗਏ ਕਿਸਾਨ ਮੁਕਤੀ ਮਾਰਚ ਦਾ ਹੈ। ਇਸ ਬੈਨਰ ਦਾ ਚੱਲ ਰਹੇ ਕਿਸਾਨ ਅੰਦੋਲਨ ਨਾਲ ਕੋਈ ਸਬੰਧ ਨਹੀਂ ਹੈ।

Result: Misleading

Sources

https://www.facebook.com/aikm11/posts/329282307853520

https://www.facebook.com/aikm11/photos/326370741478010

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular