ਬੁੱਧਵਾਰ, ਅਪ੍ਰੈਲ 24, 2024
ਬੁੱਧਵਾਰ, ਅਪ੍ਰੈਲ 24, 2024

HomeFact Checkਸਾਲ 2019 ਦੀ ਘਟਨਾ ਨੂੰ ਹਾਲੀਆ ਦੱਸਕੇ ਕੀਤਾ ਸੋਸ਼ਲ ਮੀਡੀਆ ਤੇ ਵਾਇਰਲ

ਸਾਲ 2019 ਦੀ ਘਟਨਾ ਨੂੰ ਹਾਲੀਆ ਦੱਸਕੇ ਕੀਤਾ ਸੋਸ਼ਲ ਮੀਡੀਆ ਤੇ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਤਸਵੀਰ ਦੇ ਵਿੱਚ ਇੱਕ ਹਾਦਸਾਗ੍ਰਸਤ ਕਾਰ ਅਤੇ ਦੋ ਨਵ-ਵਿਆਹੀਆਂ ਕੁੜੀਆਂ ਦੀ ਤਸਵੀਰ ਵੇਖੀ ਜਾ ਸਕਦੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਦੋਨੋਂ ਭੈਣਾਂ ਹਨ ਅਤੇ ਦੋਨੋਂ ਇਕੋਂ ਘਰ ਵਿੱਚ ਵਿਆਹੀਆਂ ਅਤੇ ਕੱਲ੍ਹ ਦੋਨਾਂ ਦੀ ਮੌਤ ਹੋ ਗਈ। 

ਫੇਸਬੁੱਕ ਪੇਜ਼ ਅੱਗਬਾਨੀ ਨੇ ਵਾਇਰਲ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ, ”ਇੱਕੋ ਘਰ ਜੰਮੀਆਂ ਇੱਕੋ ਘਰ ਵਿਆਹੀਆਂ ਤੇ ਮੋਤ ਵੀ ਇੱਕੋ ਵਾਰ ਦੋਵਾਂ ਨੂੰ ਲੈ ਗਈ,ਦਾਤੇ ਦੀਆਂ ਕਿਹੋ ਜਿਹੀਆਂ ਖੇਡਾਂ..ਹੈਰਾਨੀ ਹੁੰਦੀ ਸੋਚ ਕੇ..ਇਹਨਾਂ ਭੈਣਾਂ ਦੇ ਲਈ ਵਾਹਿਗੁਰੂ ਜਰੂਰ ਲਿਖੋ ਜੀ”

https://www.facebook.com/AggBani/photos/a.1050855741677701/3665413413555241/

ਅਸੀਂ ਪਾਇਆ ਕਿ ਇਸ ਪੋਸਟ ਨੂੰ ਫੇਸਬੁੱਕ ਸਮੇਤ ਹੋਰਨਾਂ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਵੀ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

Fact Check/Verification

ਅਸੀਂ ਵਾਇਰਲ ਹੋ ਰਹੀ ਤਸਵੀਰ ਨੂੰ ਗੂਗਲ ਸਰਚ ਦੀ ਮਦਦ ਦੇ ਨਾਲ ਖੰਗਾਲਿਆ । ਸਰਚ ਦੇ ਦੌਰਾਨ ਸਾਨੂੰ ਨਾਮਵਰ ਮੀਡਿਆ ਏਜੇਂਸੀ  jagbani ਦਾ ਲਿੰਕ ਮਿਲਿਆ। ਇਸ ਆਰਟੀਕਲ ਨੂੰ 13 ਮਈ 2019 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ। ਆਰਟੀਕਲ ਦੇ ਵਿਚ ਸਾਨੂੰ ਵਾਇਰਲ ਤਸਵੀਰਾਂ ਵੀ ਮਿਲੀਆਂ। 

ਰਿਪੋਰਟ ਦੇ ਮੁਤਾਬਕ , 13 ਮਈ ਦੀ ਰਾਤ ਨੂੰ ਪਿੰਡ ਬੁੰਗਾ ਸਾਹਿਬ ਦੇ ਨਜ਼ਦੀਕ ਕੌਮੀ ਮਾਰਗ ਤੇ ਇਕ ਸਵਿਫਟ ਕਾਰ ਨੂੰ ਤੇਜ਼ ਰਫ਼ਤਾਰ ਅਣਪਛਾਤੇ ਵਾਹਨ ਵੱਲੋਂ ਪਿੱਛੋਂ ਟੱਕਰ ਮਾਰਨ ਕਾਰਨ ਕਾਰ ਬੇਕਾਬੂ ਹੋ ਕੇ ਸੜਕ ਦੇ ਨਾਲ ਨੀਵੀਂ ਸਾਈਡ ਪਲਟਦੀ ਹੋਈ ਰੇਲਵੇ ਟ੍ਰੈਕ ਦੇ ਨਾਲ ਦੁਰਘਟਨਾਗ੍ਰਸਤ ਹੋ ਗਈ ਜਿਸ ਵਿਚ ਦੋਨੋਂ ਸਕੀਆਂ ਭੈਣਾਂ ਦੀ ਮੌਤ ਹੋ ਗਈ ਸੀ ਅਤੇ 3 ਹੋਰ ਕਾਰ ਸਵਾਰ ਵਿਅਕਤੀ ਇਸ ਹਾਦਸੇ ਵਿੱਚ ਜਖ਼ਮੀ ਹੋ ਗਏ ਸਨ। 

Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?

ਮ੍ਰਿਤਕਾਂ ਦੀ ਪਛਾਣ ਨੀਰਜਾ (26)  ਅਤੇ ਜੋਤੀ ਬਾਲਾ (22) ਵਜੋਂ ਹੋਈ ਜੋ ਪਿੰਡ ਹਰੀਪੁਰ ਫੂਲੜੇ ਥਾਣਾ ਨੂਰਪੁਰ ਬੇਦੀ ਦੇ ਰਹਿਣ ਵਾਲੇ ਸਨ।  ਦੋਵਾਂ ਭੈਣਾਂ ਦਾ ਵਿਆਹ ਹਾਦਸੇ ਤੋਂ 5 ਮਹੀਨੇ ਪਹਿਲਾਂ ਹੋਇਆ ਸੀ।

ਸਰਚ ਦੇ ਦੌਰਾਨ ਸਾਨੂੰ Toppunjabi ਅਤੇ punjabijagran.com ਦੁਆਰਾ ਪ੍ਰਕਾਸ਼ਿਤ ਮੀਡਿਆ ਰਿਪੋਰਟ ਮਿਲੀਆਂ। ਇਹਨਾਂ ਲੇਖਾਂ ਦੇ ਵਿੱਚ ਵੀ ਹੁਬੂਹੁ ਜਾਣਕਾਰੀ ਦਿੱਤੀ ਗਈ ਸੀ।

ਸਰਚ ਦੌਰਾਨ ਅਸੀਂ ਪਾਇਆ ਕਿ ਕਈ ਸੋਸ਼ਲ ਮੀਡੀਆ ਯੂਜਰਾਂ ਨੇ ਵਾਇਰਲ ਤਸਵੀਰ ਨੂੰ 14 ਮਈ 2019 ਨੂੰ ਸ਼ੇਅਰ ਕੀਤਾ ਸੀ। 

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਤਸਵੀਰ ਹਾਲੀਆ ਨਹੀਂ ਸਗੋਂ ਡੇਢ ਸਾਲ ਪੁਰਾਣੀਆਂ ਹਨ। ਪੁਰਾਣੀ ਘਟਨਾ ਨੂੰ ਹਾਲੀਆ ਦੱਸਕੇ ਸ਼ੇਅਰ ਕੀਤਾ ਜਾ ਰਿਹਾ ਹੈ।

Result: Misplaced Context

Sources

https://jagbani.punjabkesari.in/punjab/news/road-accident-1103506

https://www.punjabijagran.com/punjab/ropar-two-sisters-died-in-road-accident-8659246.html

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular