ਐਤਵਾਰ, ਜੁਲਾਈ 25, 2021
ਐਤਵਾਰ, ਜੁਲਾਈ 25, 2021
HomeFact Checksਰਾਸ਼ਟਰਪਤੀ ਰਾਮਨਾਥ ਕੋਵਿੰਦ ਦੀਆਂ ਇਨ੍ਹਾਂ ਤਸਵੀਰਾਂ ਪਿੱਛੇ ਕੀ ਹੈ ਸੱਚਾਈ?

ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀਆਂ ਇਨ੍ਹਾਂ ਤਸਵੀਰਾਂ ਪਿੱਛੇ ਕੀ ਹੈ ਸੱਚਾਈ?

ਸੋਸ਼ਲ ਮੀਡੀਆ ਤੇ ਇਕ ਪੋਸਟ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਬੀਜੇਪੀ ਦੇ ਦਿੱਗਜ ਨੇਤਾਵਾਂ ਦੇ ਸਾਹਮਣੇ ਹੱਥ ਜੋੜ ਕੇ ਖੜ੍ਹੇ ਦਿਖਾਈ ਦੇ ਰਹੇ ਹਨ ਪਰ ਤਸਵੀਰ ਵਿੱਚ ਬੀਜੇਪੀ ਨੇਤਾ ਇਸ ਤਰ੍ਹਾਂ ਕਰਦੇ ਨਹੀਂ ਦਿਖਾਈ ਦੇ ਰਹੇ।

ਗੌਰਤਲਬ ਹੈ ਕਿ ਕਿਸਾਨ ਆਰਡਨੈਂਸ ਬਿੱਲ ਤੇ ਦਸਤਖਤ ਕਰਨ ਤੋਂ ਬਾਅਦ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀਆਂ ਇਨ੍ਹਾਂ ਤਸਵੀਰਾਂ ਨੂੰ ਮੁੜ ਤੋਂ ਸ਼ੇਅਰ ਕੀਤਾ ਜਾ ਰਿਹਾ ਹੈ। ਵਾਇਰਲ ਹੋ ਰਹੀ ਪੋਸਟ ਦੇ ਵਿੱਚ ਤਿੰਨ ਤਸਵੀਰਾਂ ਦਾ ਇੱਕ ਕਲਾਜ ਹੈ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਮਨਾਥ ਕੋਵਿੰਦ ਬੀਜੇਪੀ ਦੇ ਨੇਤਾਵਾਂ ਦੇ ਸਾਹਮਣੇ ਮਜ਼ਬੂਰ ਹਨ।

ਇਨ੍ਹਾਂ ਤਸਵੀਰਾਂ ਦੇ ਵਿੱਚ ਰਾਮਨਾਥ ਕੋਵਿੰਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਯਨਾਥ ਦੇ ਸਾਹਮਣੇ ਹੱਥ ਜੋੜਕੇ ਨਮਸਕਾਰ ਕਰਦੇ ਹੋਏ ਦਿਖਾਈ ਦੇ ਰਹੇ ਹਨ। ਪੋਸਟ ਦੇ ਕੈਪਸ਼ਨ ਵਿਚ ਲਿਖਿਆ ਹੈ,“ਰਾਸ਼ਟਰਪਤੀ ਦੀ ਇਹ ਹਾਲਤ ਹੈ ਅਤੇ ਤੁਸੀਂ ਇਸ ਤੋਂ ਆਸ ਰੱਖਦੇ ਹੋ”

ਅਸੀਂ ਪਾਇਆ ਕਿ ਇਸ ਪੋਸਟ ਨੂੰ ਹਜ਼ਾਰਾਂ ਦੀ ਤਾਦਾਦ ਵਿੱਚ ਸ਼ੇਅਰ ਕੀਤਾ ਜਾ ਚੁੱਕਾ ਹੈ।ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਨ੍ਹਾਂ ਤਸਵੀਰਾਂ ਦੀ ਇੱਕ ਇੱਕ ਕਰਕੇ ਜਾਂਚ ਸ਼ੁਰੂ ਕੀਤੀ।


Fact Check/Verification

ਪਹਿਲੀ ਤਸਵੀਰ

ਇਸ ਤਸਵੀਰ ਨੂੰ ਦੇਖਣ ਤੋਂ ਲੱਗ ਰਿਹਾ ਹੈ ਕਿ ਰਾਮਨਾਥ ਕੋਵਿੰਦ ਨਰਿੰਦਰ ਮੋਦੀ ਦੇ ਸਾਹਮਣੇ ਹੱਥ ਜੋੜ ਕੇ ਖੜ੍ਹੇ ਹਨ ਜਦਕਿ ਪ੍ਰਧਾਨ ਮੰਤਰੀ ਮੋਦੀ ਉਨ੍ਹਾਂ ਦੀ ਅਣਦੇਖੀ ਕਰ ਰਹੇ ਹਨ। ਤਸਵੀਰ ਨੂੰ ਰਿਵਰਸ ਦਰਜ ਕਰਨ ਤੋਂ ਪਤਾ ਚੱਲਿਆ ਕਿ ਇਹ ਤਸਵੀਰ 30 ਜਨਵਰੀ 2018 ਨੂੰ ਦਿੱਲੀ ਸਥਿਤ ਰਾਜਘਾਟ ਤੇ ਮਹਾਤਮਾ ਗਾਂਧੀ ਦੀ 70ਵੀਂ ਵਰ੍ਹੇਗੰਡ ਦੇ ਮੌਕੇ ਤੇ ਖਿੱਚੀ ਗਈ ਸੀ।

Also Read:ਕਿਸਾਨ ਅੰਦੋਲਨ: ਸਾਬਕਾ ਸੰਸਦ ਮੈਂਬਰ ਰਾਜ ਕੁਮਾਰ ਸੈਣੀ ਦੀ ਵੀਡੀਓ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਕੀਤਾ ਵਾਇਰਲ

ਸਾਨੂੰ ਇਸ ਦਿਨ ਦੇ ਕੁਝ ਵੀਡੀਓ ਵੀ ਮਿਲੀ ਜਿਸ ਵਿੱਚ ਰਾਮ ਨਾਥ ਕੋਵਿੰਦ ਸ਼ਰਧਾਂਜਲੀ ਦੇਣ ਤੋਂ ਬਾਅਦ ਮੌਕੇ ਤੇ ਮੌਜੂਦ ਲੋਕਾਂ ਤੋਂ ਅਭਿਵਾਦਨ ਸਵੀਕਾਰ ਕਰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਦੇ ਵਿੱਚ ਇੱਕ ਜਗਾ ਅਤੇ ਸਾਫ ਦੇਖਿਆ ਜਾ ਸਕਦਾ ਹੈ ਕਿ ਮੋਦੀ ਵੀ ਹੱਥ ਜੋੜਕੇ ਕੋਵਿੰਦ ਨੂੰ ਨਮਸਕਾਰ ਕਰ ਰਹੇ ਹਨ।

ਵਾਇਰਲ ਤਸਵੀਰ ਨੂੰ ਉਸ ਵੇਲੇ ਲਿਆ ਗਿਆ ਜਦੋਂ ਮੋਦੀ ਆਪਣੇ ਹੱਥ ਜੋੜ ਕੇ ਨੀਚੇ ਕਰ ਲੈਂਦੇ ਹਨ ਅਤੇ ਕੋਵਿੰਦ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਦਾ ਅਭਿਵਾਦਨ ਸਵੀਕਾਰ ਕਰਨ ਲੱਗਦੇ ਹਨ। ਵੀਡੀਓ ਦੇ ਵਿੱਚ ਮੋਦੀ ਨੂੰ ਕੋਵਿੰਦ ਦੇ ਪਿੱਛੇ ਜਾਂਦੇ ਹੋਏ ਦੇਖਿਆ ਜਾ ਸਕਦਾ ਹੈ।

ਦੂਜੀ ਤਸਵੀਰ 

ਇਸ ਤਸਵੀਰ ਦੇ ਵਿੱਚ ਰਾਮਨਾਥ ਕੋਵਿੰਦ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚੁੱਕ ਕੇ ਨਮਸਕਾਰ ਕਰਦੇ ਦਿਖਾਈ ਦੇ ਰਹੇ ਹਨ।ਪੜਤਾਲ ਦੇ ਦੌਰਾਨ ਸਾਨੂੰ ਇਹ ਤਸਵੀਰ The New Indian Express ਦੇ ਲੇਖ ਵਿੱਚ ਮਿਲੀ। ਇਸ ਤਸਵੀਰ ਨੂੰ 20 ਜੁਲਾਈ 2017 ਨੂੰ ਦਿੱਲੀ ਸਥਿਤ ਬੀਜੇਪੀ ਦੇ ਮੁੱਖ ਦਫ਼ਤਰ ਵਿੱਚ ਖਿੱਚਿਆ ਗਿਆ ਸੀ ਇਸ ਦਿਨ ਕੋਵਿੰਦ ਨਦੇਸ਼ ਦੇ ਰਾਸ਼ਟਰਪਤੀ ਵੱਜੋਂ ਘੋਸ਼ਿਤ ਕੀਤਾ ਗਿਆ ਸੀ।ਸਾਨੂੰ ਇਸ ਦਿਨ ਦੀ ਇੱਕ ਹੋਰ ਤਸਵੀਰ ਮਿਲੀ ਜਿਸ ਵਿੱਚ ਅਮਿਤ ਸ਼ਾਹ ਵੀ ਰਾਮਨਾਥ ਕੋਵਿੰਦ ਦਾ ਹੱਥ ਜੋੜ ਕੇ ਅਭਿਵਾਦਨ ਕਰਦੇ ਹੋਏ ਦਿਖਾਈ ਦੇ ਰਹੇ ਹਨ।

ਰਾਮਨਾਥ ਕੋਵਿੰਦ NDA  ਦੀ ਤਰਫ਼ ਤੋਂ ਰਾਸ਼ਟਰਪਤੀ ਪਦ ਦੇ ਉਮੀਦਵਾਰ ਸਨ ਅਤੇ ਇਸ ਕਾਰਨ ਅਮਿਤ ਸ਼ਾਹ ਸਮੇਤ NDA ਦੇ ਕਈ ਵੱਡੇ ਨੇਤਾ ਕੋਵਿੰਦ ਨੂੰ ਵਧਾਈ ਦੇਣ ਪਹੁੰਚੇ ਸਨ।

Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?

ਇਸ ਤਸਵੀਰ ਦੇ ਵਿੱਚ ਇੱਕ ਹੋਰ ਗੌਰ ਕਰਨ ਵਾਲੀ ਗੱਲ ਹੈ।ਅਸੀਂ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਅਧੂਰੀ ਹੈ।ਸਰਚ ਦੇ ਦੌਰਾਨ ਸਾਨੂੰ ਇਸ ਦੀ ਅਸਲ ਤਸਵੀਰ ਵੀ ਮਿਲੀ ਜਿਸ ਵਿਚ ਕੋਵਿੰਦ ਦੇ ਸਾਹਮਣੇ ਅਮਿਤ ਸ਼ਾਹ ਨੂੰ ਉਨ੍ਹਾਂ ਦੇ ਹੱਥ ਫੜਦੇ ਹੋਏ ਦੇਖਿਆ ਜਾ ਸਕਦਾ ਹੈ।

ਤੀਜੀ ਤਸਵੀਰ 

ਇਸ ਤਸਵੀਰ ਦੇ ਵਿੱਚ ਰਾਮਨਾਥ ਕੋਵਿੰਦ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਯਨਾਥ ਤੋਂ ਹੱਥ ਫੜ ਕੇ ਅਭਿਵਾਦਨ ਕਰਦੇ ਹੋਏ ਨਜ਼ਰ ਆ ਰਹੇ ਹਨ।ਅਸੀਂ ਪਾਇਆ ਕਿ ਇਹ ਉਸ ਸਮੇਂ ਦੀ ਤਸਵੀਰ ਹੈ ਜਦੋਂ ਰਾਮਨਾਥ ਕੋਵਿੰਦ ਦੇਸ਼ ਦੇ ਰਾਸ਼ਟਰਪਤੀ ਨਹੀਂ ਬਣੇ ਸਨ। ਸਾਨੂੰ ਇਹ ਤਸਵੀਰ The Indian Express ਦੇ ਇਕ ਆਰਟੀਕਲ ਵਿੱਚ ਮਿਲੀ।ਆਰਟੀਕਲ ਦੇ ਮੁਤਾਬਕ ਇਹ ਤਸਵੀਰ 23 ਜੂਨ 2017 ਦੀ ਹੈ ਜਦੋਂ ਰਾਮਨਾਥ ਕੋਵਿੰਦ NDA ਦੀ ਤਰਫ਼ ਤੋਂ ਰਾਸ਼ਟਰਪਤੀ ਪਦ ਦੇ ਉਮੀਦਵਾਰ ਸਨ ਅਤੇ ਆਪਣਾ ਨਾਮਕ ਦਾਖਿਲ ਕਰਨ ਦਿੱਲੀ ਪਹੁੰਚੇ ਸਨ।

ਨਾਮਕਰਨ ਭਰਵਾਉਣ ਦੇ ਲਈ ਉਨ੍ਹਾਂ ਦੇ ਨਾਲ ਨਰਿੰਦਰ ਮੋਦੀ ਸਮੇਤ ਦੇ ਕਈ ਨੇਤਾ ਮੌਜੂਦ ਸਨ ਇਸ ਦੌਰਾਨ ਕੋਵਿੰਦ ਨੇ ਯੋਗੀ ਆਦਿਤਿਆਨਾਥ ਸਮੇਤ ਬਾਕੀ ਨੇਤਾਵਾਂ ਦਾ ਰਾਜਨੀਤਿਕ ਸ਼ਿਸ਼ਟਾਚਾਰ ਦੇ ਲਿਹਾਜ਼ ਨਾਲ ਆਭਾਰ ਪ੍ਰਗਟ ਕੀਤਾ।ਇਸ ਸਮੇਂ ਤੱਕ ਰਾਮਨਾਥ ਕੋਵਿੰਦ ਬਿਹਾਰ ਦੇ ਰਾਜਪਾਲ ਪਦ ਤੋਂ ਵੀ ਅਸਤੀਫਾ ਦੇ ਚੁੱਕੇ ਸਨ।

Conclusion

ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀਆਂ ਤਸਵੀਰਾਂ ਨੂੰ ਗੁੰਮਰਾਹਕੁੰਨ ਦਾਅਵੇ ਦੇ ਨਾਲ ਪੇਸ਼ ਕੀਤਾ ਜਾ ਰਿਹਾ ਹੈ।

Result:Misleading

Sources

https://indianexpress.com/article/india/presidential-polls-why-didnt-congress-field-meira-kumar-in-2012-ask-bjp-leaders-4719249/

https://www.newindianexpress.com/nation/2017/jul/20/ram-nath-kovind-first-president-from-bjp-ranks-in-37-years-of-the-party-1631328.html

https://www.youtube.com/watch?v=zrRsgMl1BmM&feature=youtu.be&t=309


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular