ਸ਼ਨੀਵਾਰ, ਸਤੰਬਰ 25, 2021
ਸ਼ਨੀਵਾਰ, ਸਤੰਬਰ 25, 2021
HomeFact Checksਕੀ Karnal 'ਚ ਕਿਸਾਨਾਂ ਤੇ ਹੋਏ ਲਾਠੀਚਾਰਜ ਤੋਂ ਬਾਅਦ ਦੀ ਹੈ ਇਹ...

ਕੀ Karnal ‘ਚ ਕਿਸਾਨਾਂ ਤੇ ਹੋਏ ਲਾਠੀਚਾਰਜ ਤੋਂ ਬਾਅਦ ਦੀ ਹੈ ਇਹ ਤਸਵੀਰ?

ਹਰਿਆਣਾ ਦੇ ਕਰਨਾਲ (Karnal) ਵਿੱਚ ਕਿਸਾਨਾਂ ਤੇ ਹੋਏ ਲਾਠੀਚਾਰਜ ਤੋਂ ਬਾਅਦ ਇੱਕ ਵਾਰ ਫੇਰ ਕਿਸਾਨ ਅੰਦੋਲਨ ਮੀਡੀਆ ਦੀ ਸੁਰਖੀਆਂ ਵਿਚ ਬਣਿਆ ਹੋਇਆ ਹੈ। ਗੌਰਤਲਬ ਹੈ ਕਿ ਸਤੰਬਰ ਵਿੱਚ ਹੋਣ ਵਾਲੇ ਪੰਚਾਇਤੀ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਬੀਜੇਪੀ ਦੁਆਰਾ ਕਰਨਾਲ ਵਿੱਚ ਬੁਲਾਈ ਗਈ ਪਾਰਟੀ ਮੀਟਿੰਗ ਦਾ ਵਿਰੋਧ ਕਰਨ ਦੇ ਲਈ ਹਜ਼ਾਰਾਂ ਹੀ ਕਿਸਾਨ ਕਰਨਾਲ ਪਹੁੰਚੇ ਸਨ।

ਮੀਡੀਆ ਰਿਪੋਰਟ ਦੇ ਮੁਤਾਬਿਕ ਕਿਸਾਨਾਂ ਨੇ ਬੀਜੇਪੀ ਦੇ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਹਰਿਆਣਾ ਪੁਲੀਸ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਪ੍ਰਦਰਸ਼ਨ ਦੇ ਜਵਾਬ ਵਿੱਚ ਪੁਲੀਸ ਨੇ ਉਨ੍ਹਾਂ ਨੂੰ ਰੋਕਣ ਦੇ ਲਈ ਲਾਠੀਚਾਰਜ ਕੀਤਾ। ਰਿਪੋਰਟ ਦੇ ਮੁਤਾਬਕ ਅਖਿਲ ਭਾਰਤੀ ਕਿਸਾਨ ਮਜ਼ਦੂਰ ਸਭਾ ਨੇ ਦਾਅਵਾ ਕੀਤਾ ਕਿ ਇਸ ਘਟਨਾ ਵਿੱਚ ਇੱਕ ਕਿਸਾਨ ਦੀ ਮੌਤ ਹੋ ਗਈ ਹੈ।

ਇਸ ਮਾਮਲੇ ਦੇ ਵਿੱਚ ਕਰਨਾਲ ਦੇ ਐੱਸਡੀਐਮ ਆਯੂਸ਼ ਸਿਨਹਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਆਯੂਸ਼ ਸਿਨ੍ਹਾ ਨੂੰ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਕਿਸਾਨਾਂ ਦਾ ਸਿਰ ਫਾੜ ਦਿੱਤਾ ਜਾਵੇ। ਕਰਨਾਲ ਵਿੱਚ ਹੋਏ ਲਾਠੀਚਾਰਜ ਤੋਂ ਬਾਅਦ ਸੋਸ਼ਲ ਮੀਡੀਆ ਤੇ ਵੱਡੀ ਤਾਦਾਦ ਵਿਚ ਵੀਡੀਓ ਅਤੇ ਤਸਵੀਰਾਂ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ।

ਇਸ ਦੌਰਾਨ ਸੋਸ਼ਲ ਮੀਡੀਆ ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੋ ਪੁਲਿਸ ਕਰਮੀ ਸੜਕ ਤੇ ਪਏ ਖੂਨ ਨੂੰ ਸਾਫ ਕਰਦੇ ਹੋਏ ਨਜ਼ਰ ਆ ਰਹੇ ਹਨ। ਤਸਵੀਰ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸਾਨਾਂ ਨੂੰ ਕੁੱਟਣ ਤੋਂ ਬਾਅਦ ਅਤੇ ਉਨ੍ਹਾਂ ਦਾ ਖੂਨ ਵਹਾਉਣ ਤੋਂ ਬਾਅਦ ਪੁਲੀਸ ਵਾਲੇ ਉਸ ਨੂੰ ਸਾਫ ਕਰ ਰਹੇ ਹਨ। ਵਾਇਰਲ ਹੋ ਰਹੀ ਤਸਵੀਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਤੰਜ ਕੱਸਦਿਆਂ ਸ਼ੇਅਰ ਕੀਤਾ ਜਾ ਰਿਹਾ ਹੈ।

Karnal

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਪੋਸਟ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ।

ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਵਾਇਰਲ ਹੋ ਰਹੇ ਦਾਅਵੇ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।

Fact Check/Verification

ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਸਰਚ ਕਰਨ ਤੋਂ ਬਾਅਦ ਸਾਨੂੰ ਵਾਇਰਲ ਹੋ ਰਹੀ ਤਸਵੀਰ 23 ਸਿਤੰਬਰ 2013 ਨੂੰ ਇੰਡੀਅਨ ਐਕਸਪ੍ਰੈਸ ਦੁਆਰਾ ਪ੍ਰਕਾਸ਼ਿਤ ਇੱਕ ਰਿਪੋਰਟ ਮਿਲੀ। ਰਿਪੋਰਟ ਦੇ ਮੁਤਾਬਕ ਵਾਇਰਲ ਤਸਵੀਰ ਸਾਲ 2013 ਵਿੱਚ ਸ੍ਰੀਨਗਰ ਦੇ ਇਕਬਾਲ ਪਾਰਕ ਵਿਚ ਸੀਆਈਐੱਸਐਫ ਜਵਾਨ ਤੇ ਹੋਏ ਹਮਲੇ ਦੀ ਹੈ।

ਪ੍ਰਾਪਤ ਜਾਣਕਾਰੀ ਦੇ ਆਧਾਰ ਤੇ ਕੁਝ ਕੀ ਵਰਡ ਦੇ ਜ਼ਰੀਏ ਗੂਗਲ ਸਰਚ ਕਰਨ ਤੇ ਸਾਨੂੰ ਵਾਇਰਲ ਤਸਵੀਰ ਨਾਲ ਜੁੜੀ ਟਾਈਮਸ ਨਾਓ ਦੇ ਯੂਟਿਊਬ ਚੈਨਲ ਤੇ 23 ਸਿਤੰਬਰ 2013 ਨੂੰ ਪ੍ਰਕਾਸ਼ਿਤ ਇਕ ਵੀਡੀਓ ਰਿਪੋਰਟ ਮਿਲੀ। ਰਿਪੋਰਟ ਦੇ ਮੁਤਾਬਕ ਸ੍ਰੀਨਗਰ ਦੇ ਇਕਬਾਲ ਪਾਰਕ ਵਿੱਚ ਦੋ ਸੀਆਈਐਸਐਫ ਜਵਾਨ ਮਾਰਕੀਟ ਵਿਚ ਖਰੀਦਦਾਰੀ ਕਰ ਰਹੇ ਸਨ ਜਦੋਂ ਕੁਝ ਅਤਵਾਦੀਆਂ ਨੇ ਹਮਲਾ ਕਰ ਦਿੱਤਾ। ਹਮਲੇ ਦੇ ਵਿਚ ਦੋਨੋਂ ਸੀਆਈਐਸਐਫ ਜਵਾਨ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਸੀ।

Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?

ਆਊਟਲੁੱਕ ਇੰਡੀਆ ਦੀ ਖਬਰ ਦੇ ਮੁਤਾਬਕ ਗੋਲੀ ਲੱਗਣ ਦੇ ਕਾਰਨ ਇਕ ਜਵਾਨ ਦੀ ਹਸਪਤਾਲ ਵਿਚ ਮੌਤ ਹੋ ਗਈ ਜਦਕਿ ਦੂਜੇ ਜਵਾਨ ਨੂੰ ਗੰਭੀਰ ਸੱਟਾਂ ਆਈਆਂ ਸਨ। ਰਿਪੋਰਟ ਦੇ ਮੁਤਾਬਕ ਅਤਵਾਦੀਆਂ ਨੇ ਸਾਈਲੈਂਸਰ ਨਾਲ ਲੈਸ ਪਿਸਤੌਲ ਦਾ ਇਸਤੇਮਾਲ ਕਰ ਨਿਹੱਥੇ ਜਵਾਨਾਂ ਤੇ ਪੁਆਇੰਟ ਬਲੈਂਕ ਰੇਂਜ ਤੋਂ ਫਾਇਰਿੰਗ ਕੀਤੀ ਸੀ।

ਇਮੇਜ ਸਟਾਕ ਰੱਖਣ ਵਾਲੀ ਵੈਬਸਾਈਟ Alamy ਤੇ ਵੀ ਵਾਇਰਲ ਤਸਵੀਰ ਮੌਜੂਦ ਹੈ। Alamy ਤੇ ਵੀ ਵਾਇਰਲ ਤਸਵੀਰ ਨੂੰ ਸਾਲ 2013 ਵਿੱਚ ਸ੍ਰੀਨਗਰ ਦੇ ਇਕਬਾਲ ਪਾਰਕ ਵਿੱਚ ਸੀਆਈਐਸਐਫ ਜਵਾਨਾਂ ਤੇ ਹੋਏ ਹਮਲੇ ਦਾ ਦੱਸਿਆ ਗਿਆ ਹੈ।


Conclusion 

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਦਾ ਕਿਸਾਨ ਅੰਦੋਲਨ ਦੇ ਨਾਲ ਕੋਈ ਸਬੰਧ ਨਹੀਂ ਹੈ। ਵਾਇਰਲ ਹੋ ਰਹੀ ਤਸਵੀਰ ਸ੍ਰੀਨਗਰ ਵਿੱਚ ਸਾਲ 2013 ਵਿਚ ਸੀਆਈਐਸਐਫ ਦੇ ਜਵਾਨਾਂ ਤੇ ਹੋਏ ਹਮਲੇ ਦੀ ਹੈ।

Result: False

Sources

The Hindu –https://www.thehindu.com/news/national/other-states/jawan-killed-in-srinagar-militant-attack/article5159610.ece

Out Look –https://www.outlookindia.com/newswire/story/cisf-jawan-killed-in-militant-attack-in-srinagar/811154

YouTube –https://www.youtube.com/watch?v=OCAYlMQ0cIQ

Indian Express –http://archive.indianexpress.com/picture-gallery/cisf-jawan-killed-in-militant-attack-in-srinagar/3454-3.html

Alamy –https://www.alamy.com/srinagar-kashmir-india-23rd-sep-2013-indian-policemen-wash-the-blood-image60725976.html?pv=1&stamp=2&imageid=F5599F92-81CB-4284-88E0-786D50E708C7&p=151045&n=0&orientation=0&pn=


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular