ਸੋਸ਼ਲ ਮੀਡੀਆ ਤੇ ਇਕ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਉੱਤਰਾਖੰਡ ਦੇ ਚਮੋਲੀ ਵਿਚ ਆਏ ਹੜ੍ਹ ਤੋਂ ਬਾਅਦ ਖਾਲਸਾ ਏਡ ਦੇ ਵਾਲੰਟੀਅਰ ਪੀਡ਼ਤਾਂ ਦੀ ਮਦਦ ਕਰਨ ਦੇ ਲਈ ਮੌਕੇ ਉੱਤੇ ਪਹੁੰਚੇ।

ਵਾਇਰਲ ਹੋ ਰਹੇ ਦਾਅਵੇ ਦਾ ਆਰਕਾਈਵ ਵਰਜ਼ਨ ਇੱਥੇ ਦੇਖਿਆ ਜਾ ਸਕਦਾ ਹੈ।
ਭਾਰਤ ਦੇ ਵਿੱਚ ਕਿਸਾਨ ਅੰਦੋਲਨ ਦੀ ਸ਼ੁਰੂਆਤ ਤੋਂ ਲੈ ਕੇ ਸ਼ੋਸਲ ਮੀਡੀਆ ਦੋ ਧੜਿਆਂ ਵਿੱਚ ਵੰਡਿਆ ਹੋਇਆ ਹੈ ਜਿੱਥੇ ਇਕ ਧੜਾ ਕਿਸਾਨਾਂ ਦੇ ਸਮਰਥਨ ਵਿੱਚ ਖੜ੍ਹਾ ਹੈ ਤਾਂ ਉਥੇ ਹੀ ਦੂਜਾ ਧੜਾ ਅੰਦੋਲਨ ਵਿਚ ਵਿਦੇਸ਼ੀ ਤਾਕਤਾਂ ਦੇ ਹੋਣ ਦਾ ਦਾਅਵਾ ਕਰ ਰਿਹਾ ਹੈ।
ਇਸ ਦੌਰਾਨ ਸੋਸ਼ਲ ਮੀਡੀਆ ਤੇ ਉਤਰਾਖੰਡ ਦੇ ਚਮੋਲੀ ਵਿਚ ਆਏ ਹੜ੍ਹ ਤੋਂ ਬਾਅਦ ਖ਼ਾਲਸਾ ਏਡ ਦਮ ਐੱਨਜੀਓ ਨੇ ਰਾਹਤ ਕਾਰਜਾਂ ਦੇ ਲਈ ਆਪਣੀ ਵਲੰਟੀਅਰ ਨੂੰ ਉਥੇ ਭੇਜਿਆ ਸੀ ਜਿਸ ਤੋਂ ਬਾਅਦ ਕਈ ਸੋਸ਼ਲ ਮੀਡੀਆ ਯੂਜ਼ਰ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰ ਉਨ੍ਹਾਂ ਯੂਜ਼ਰਾਂ ਤੋਂ ਜਵਾਬ ਮੰਗ ਰਹੇ ਹਨ ਜਿਹੜਾ ਵੀ ਕਿਸਾਨ ਅੰਦੋਲਨ ਦੇ ਵਿੱਚ ਦੇਸ਼ ਵਿਰੋਧੀ ਤਾਕਤਾਂ ਤੇ ਹੋਣ ਦਾ ਦਾਅਵਾ ਕੀਤਾ ਸੀ।
ਦੇਖਦੇ ਹੀ ਦੇਖਦੇ ਖ਼ਾਲਸਾ ਏਡ ਦੇ ਤਮਾਮ ਵਲੰਟੀਅਰਾਂ ਦੀ ਰਾਹਤ ਕਾਰਜ ਕਰਦਿਆਂ ਦੀਆ ਕਈ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਲੱਗੀਆਂ। ਇਸ ਤਸਵੀਰ ਨੂੰ ਲੈ ਕੇ ਇਕ ਯੂਜ਼ਰ ਨੇ ਦਾਅਵਾ ਕੀਤਾ ਕਿ ਇਹ ਤਸਵੀਰ ਉੱਤਰਾਖੰਡ ਦੀ ਹੈ ਜਿੱਥੇ ਤ੍ਰਾਸਦੀ ਤੋਂ ਬਾਅਦ ਰਾਹਤ ਕਾਰਜਾਂ ਦੇ ਲਈ ਖ਼ਾਲਸਾ ਏਡ ਦੇ ਵਾਲੰਟੀਅਰ ਪਹੁੰਚੇ ਸਨ।

ਅਸੀਂ ਪਾਇਆ ਕਿ Crowdtangle ਦੇ ਡੇਟਾ ਤੇ ਮੁਤਾਬਕ ਹੁਣ ਤਕ ਤਕਰੀਬਨ 13,252 ਤੋਂ ਵੱਧ ਬਾਰ ਇਸ ਕੀਵਰਡ ਉਤੇ ਚਰਚਾ ਕੀਤੀ ਜਾ ਚੁੱਕੀ ਹੈ।

Fact Check/Verification
ਵਾਇਰਲ ਦਾਅਵੇ ਦੀ ਪੜਤਾਲ ਕਰਨ ਦੇ ਲਈ ਅਸੀਂ ਸਭ ਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਤੇ ਲੱਭਿਆ ਜਿੱਥੇ ਸਾਨੂੰ ਇਸ ਤਸਵੀਰ ਨੂੰ ਲੈ ਕੇ ਕਈ ਗੱਲਾਂ ਪਤਾ ਚੱਲੀਆਂ। ਗੂਗਲ ਸਰਚ ਤੋਂ ਸਾਨੂੰ ਇਹ ਜਾਣਕਾਰੀ ਮਿਲੀ ਕਿ ਇਹ ਤਸਵੀਰ ਉੱਤਰਾਖੰਡ ਵਿੱਚ ਆਈ ਤ੍ਰਾਸਦੀ ਦੇ ਨਾਲ ਸਬੰਧਿਤ ਨਹੀਂ ਹੈ। ਗੂਗਲ ਸਰਚ ਤੋਂ ਸਾਨੂੰ ਜਾਣਕਾਰੀ ਮਿਲੀ ਕਿ ਖ਼ਾਲਸਾ ਏਡ ਦੇ ਅਧਿਕਾਰਿਕ ਟਵਿੱਟਰ ਪੇਜ਼ ਤੂੰ ਇਸ ਤਸਵੀਰ ਨੂੰ 2019 ਅਤੇ 2020 ਵਿਚ ਵੀ ਸ਼ੇਅਰ ਕੀਤਾ ਗਿਆ ਸੀ।

ਇਸ ਤੋਂ ਬਾਅਦ ਅਸੀਂ ਖ਼ਾਲਸਾ ਏਡ ਦੁਆਰਾ ਸਾਲ 2019 ਵਿੱਚ ਸ਼ੇਅਰ ਕੀਤੇ ਗਏ ਟਵੀਟ ਦੇ ਨਾਲ ਮਾਮਲੇ ਦੀ ਤਹਿ ਤਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਿੱਥੇ ਸਾਨੂੰ ਇਹ ਜਾਣਕਾਰੀ ਮਿਲੀ ਕਿ ਇਹ ਤਸਵੀਰ ਸਾਲ 2019 ਵਿਚ ਬਿਹਾਰ ਵਿਖੇ ਆਏ ਹੜ੍ਹ ਦੌਰਾਨ ਖਿੱਚੀ ਗਈ ਹੈ।
ਇਸ ਤੋਂ ਬਾਅਦ ਅਸੀਂ ਖ਼ਾਲਸਾ ਏਡ ਦੁਆਰਾ ਸਾਲ 2019 ਵਿੱਚ ਸ਼ੇਅਰ ਕੀਤੇ ਗਏ ਟਵੀਟ ਨੂੰ ਦੇਖਿਆ ਤਾਂ ਪਾਇਆ ਕਿ ਸੰਸਥਾ ਦੁਆਰਾ ਜੋ ਤਸਵੀਰ 2019 ਵਿੱਚ ਸ਼ੇਅਰ ਕੀਤੀ ਗਈ ਸੀ ਉਸ ਤਸਵੀਰ ਨੂੰ ਸਾਲ 2020 ਵਿੱਚ ਵੀ ਸ਼ੇਅਰ ਕੀਤਾ ਗਿਆ ਹੈ।
ਇਸ ਤੋਂ ਬਾਅਦ ਅਸੀਂ ਕੁਝ ਕੀ ਵਰਡ ਦੀ ਮਦਦ ਦੇ ਨਾਲ ਗੂਗਲ ਸਰਚ ਕੀਤਾ ਜਿੱਥੇ ਸਾਨੂੰ ਖ਼ਾਲਸਾ ਏਡ ਇੰਟਰਨੈਸ਼ਨਲ ਦੇ ਇੱਕ ਵੈਰੀਫਾਈਡ ਫੇਸਬੁੱਕ ਪੇਜ ਤੇ ਇਸ ਤਸਵੀਰ ਦਾ ਦੂਜਾ ਵਰਜ਼ਨ ਮਿਲਿਆ ਜਿਸ ਵਿਚ ਵਾਇਰਲ ਤਸਵੀਰ ਵਿੱਚ ਮੌਜੂਦ ਲੋਕਾਂ ਨੂੰ ਦੇਖਿਆ ਜਾ ਸਕਦਾ ਹੈ ਜੋ ਟਰਾਲੀ ਤੇ ਬੈਠ ਕੇ ਰਾਹਤ ਸਮੱਗਰੀ ਵੰਡ ਰਹੇ ਹਨ। ਟਰਾਲੀ ਤੇ ਸੰਸਥਾ ਦਾ ਬੈਨਰ ਵੀ ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ।
ਇਸ ਤਰ੍ਹਾਂ ਸਾਨੂੰ ਖਾਲਸਾ ਏਡ ਦੇ ਇੰਸਟਾਗ੍ਰਾਮ ਪੇਜ਼ ਤੇ ਅਕਤੂਬਰ ਵਿੱਚ ਅਪਲੋਡ ਕੀਤੀ ਗਈ ਇਕ ਵੀਡੀਓ ਮਿਲੀ ਜਿਸ ਵਿਚ ਵਾਇਰਲ ਤਸਵੀਰ ਵਿੱਚ ਦਿਖ ਰਹੇ ਵਲੰਟੀਅਰ , ਟਰਾਲੀ ਅਤੇ ਸੰਸਥਾ ਦਾ ਬੈਨਰ ਦਿਖਾਈ ਦੇ ਰਹੇ ਹਨ।
Conclusion
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਖ਼ਾਲਸਾ ਏਡ ਦੇ ਵਾਲੰਟੀਅਰਾਂ ਦੀ ਜੋ ਤਸਵੀਰ ਉੱਤਰਾਖੰਡ ਤ੍ਰਾਸਦੀ ਦੇ ਨਾਮ ਤੇ ਸ਼ੇਅਰ ਕੀਤੀ ਜਾ ਰਹੀ ਹੈ ਦਰਅਸਲ ਉਹ ਸਾਲ 2019 ਵਿਚ ਬਿਹਾਰ ਵਿਖੇ ਆਏ ਹੜ੍ਹ ਦੇ ਦੌਰਾਨ ਖਿੱਚੀ ਗਈ ਸੀ।
Result: Misleading
Sources
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044