ਸ਼ਨੀਵਾਰ, ਅਪ੍ਰੈਲ 20, 2024
ਸ਼ਨੀਵਾਰ, ਅਪ੍ਰੈਲ 20, 2024

HomeFact CheckNewsNational Geographic ਮੈਗਜ਼ੀਨ ਦੇ ਕਵਰ ਪੇਜ ਤੇ ਨਹੀਂ ਹੈ ਭਾਰਤ ਦੇ ...

National Geographic ਮੈਗਜ਼ੀਨ ਦੇ ਕਵਰ ਪੇਜ ਤੇ ਨਹੀਂ ਹੈ ਭਾਰਤ ਦੇ ਕਿਸਾਨ ਦੀ ਤਸਵੀਰ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ਤੇ National Geographic ਮੈਗਜ਼ੀਨ ਦੀ ਇਕ ਫੋਟੋ ਵਾਇਰਲ ਹੋ ਰਹੀ ਹੈ ਇਸ ਤਸਵੀਰ ਵਿੱਚ ਇੱਕ ਵਿਅਕਤੀ ਨੂੰ ਹਰੇ ਰੰਗ ਦੀ ਪੱਗ ਬੰਨ੍ਹਦੇ ਹੋਏ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ  National Geographic ਨੇ ਕਿਸਾਨ ਅੰਦੋਲਨ ਨੂੰ ਕਵਰ ਕੀਤਾ ਹੈ ਜਿਸ ਤੋਂ ਬਾਅਦ National Geographic ਨੇ ਇਸ ਤਸਵੀਰ ਨੂੰ ਆਪਣੇ ਮੈਗਜ਼ੀਨ ਦੇ ਕਵਰ ਪੇਜ ਉੱਤੇ ਛਾਪਿਆ ਹੈ।

ਕਾਂਗਰਸ ਦੇ ਸੰਸਦ ਮੈਂਬਰ ਡਾ ਅਜੇ ਕੁਮਾਰ ਨੇ ਇਸ ਤਸਵੀਰ ਨੂੰ ਸ਼ੇਅਰ ਕੀਤਾ ਟਵਿੱਟਰ ਉੱਤੇ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਨੇ ਲਿਖਿਆ,” ਦੁਨੀਆਂ ਦੇਖ ਰਹੀ ਹੈ ਕਿ ਕਿਸ ਤਰ੍ਹਾਂ ਅਸੀਂ ਆਪਣੀ ਅੰਨਦਾਤਾ ਨੂੰ ਨਿਰਾਸ਼ ਕਰ ਰਹੇ ਹਾਂ। ਨੀਚੇ ਝੁਕਾ ਰਹੇ ਹਾਂ। ਜੈ ਹੋ ਬੀਜੇਪੀ।”

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਤਸਵੀਰ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

Fact Check/Verification   

ਅਸੀਂ ਆਪਣੀ ਪੜਤਾਲ ਨੂੰ ਸ਼ੁਰੂ ਕਰਦੇ ਹੋਏ ਸਭ ਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਦੇ ਜ਼ਰੀਏ ਸਰਚ ਕੀਤਾ ਜਿਸ ਤੋਂ ਬਾਅਦ ਸਾਨੂੰ ਪਤਾ ਚੱਲਿਆ ਕਿ ਕਿਸਾਨ ਦੀ ਇਸ ਫੋਟੋ ਨੂੰ  ਪੀ ਟੀ ਆਈ ਦੀ ਤਸਵੀਰਾਂ ਵਿੱਚੋਂ ਲਿਆ ਗਿਆ ਹੈ। ਇਸ ਤਸਵੀਰ ਨੂੰ ਫੋਟੋ ਜਰਨਲਿਸਟ ਰਵੀ ਚੌਧਰੀ ਨੇ ਖਿੱਚਿਆ ਸੀ। 

ਇਸ ਤਸਵੀਰ ਦੇ ਕੈਪਸ਼ਨ ਵਿੱਚ ਲਿਖਿਆ ਹੈ ਕਿ,”ਸਿੰਘੁ ਸੀਮਾ ਤੇ ਨਵੇਂ ਕਿਸਾਨ ਕਾਨੂੰਨਾਂ ਦੇ ਖ਼ਿਲਾਫ਼ ਦਿੱਲੀ ਚਲੋ ਪ੍ਰਦਰਸ਼ਨ ਦੇ ਵਿੱਚ ਸ਼ਾਮਿਲ ਹੁੰਦਾ ਇੱਕ ਕਿਸਾਨ। ਸ਼ਨੀਵਾਰ ਦਸੰਬਰ 12,2020। ਸਾਨੂੰ ਵਾਇਰਲ ਤਸਵੀਰ ਪੀਟੀਆਈ ਫੋਟੋ ਜਰਨਲਿਸਟ ਰਵੀ ਚੌਧਰੀ ਦੇ ਇੰਸਟਾਗ੍ਰਾਮ ਪੇਜ਼ ਤੇ ਵੀ ਮਿਲੀ ਜਿਸ ਨੂੰ ਦਸੰਬਰ 27,2020 ਨੂੰ ਅਪਲੋਡ ਕੀਤਾ ਗਿਆ ਸੀ।  

ਵਾਇਰਲ ਤਸਵੀਰ ਦੇ ਬਾਰੇ ਵਿੱਚ ਹੋਰ ਜ਼ਿਆਦਾ ਜਾਣਕਾਰੀ ਹਾਸਲ ਕਰਨ ਦੇ ਲਈ ਅਸੀਂ ਵਾਲੀ ਤਸਵੀਰ ਨੂੰ ਗੌਰ ਨਾਲ ਦੇਖਿਆ ਜਿਸ ਤੋਂ ਬਾਅਦ ਸਾਨੂੰ ਫੋਟੋ ਤੇ ਵਿੰਟਰ 2020 ਲਿਖਿਆ ਹੋਇਆ ਨਜ਼ਰ ਆਇਆ। ਇਸ ਤੋਂ ਬਾਅਦ ਅਸੀਂ National Geographic ਦੀ ਵੈੱਬਸਾਈਟ ਤੇ ਗਏ ਜਿੱਥੇ ਸਾਨੂੰ ਦਸੰਬਰ 2020 ਕੀ ਨਹੀਂ ਸਗੋਂ ਨਵੰਬਰ ਮਹੀਨੇ ਦੇ ਦੀ ਕਵਰ ਪੇਜ ਦਿਖੇ ਪਰ ਸਾਨੂੰ ਕਿਤੇ ਵੀ ਵਾਇਰਲ ਤਸਵੀਰ ਨਹੀਂ ਮਿਲੀ ਅਤੇ ਨਾ ਹੀ ਵੈੱਬਸਾਈਟ ਤੇ ਕਿਸਾਨ ਅੰਦੋਲਨ ਦਾ ਜ਼ਿਕਰ ਕੀਤਾ ਗਿਆ ਹੈ।

ਵਾਇਰਲ ਹੋ ਰਹੀ ਤਸਵੀਰ ਨੂੰ ਲੈ ਕੇ ਅਸੀਂ ਆਪਣੀ ਖੋਜ ਜਾਰੀ ਰੱਖੀ ਜਿਸ ਤੋਂ ਬਾਅਦ ਸਾਨੂੰ ਤਸਵੀਰ ਦੇ ਨੀਚੇ ਦੀ ਤਰਫ਼ @anoopreet ਲਿਖਿਆ ਹੋਇਆ ਨਜ਼ਰ ਆਇਆ। ਅਸੀਂ ਸੋਸ਼ਲ ਮੀਡੀਆ ਤੇ ਇਸ ਅਕਾਉਂਟ ਦੇ ਬਾਰੇ ਵਿਚ ਪਤਾ ਕਰਨਾ ਸ਼ੁਰੂ ਕੀਤਾ ਜਿਸ ਤੋਂ ਬਾਅਦ ਸਾਨੂੰ ਪਤਾ ਚਲਿਆ ਕਿ ਇਹ ਅਨੂਪ੍ਰੀਤ ਦਾ ਇੰਸਟਾਗ੍ਰਾਮ ਅਕਾਊਂਟ ਹੈ। @anoopreet ਅਕਾਊਂਟ ਦਾ ਹੈਂਡਲ ਨੇਮ ਹੈ।

Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?

ਅਨੂਪ੍ਰੀਤ ਦੇ ਅਕਾਊਂਟ ਨੂੰ ਖੰਗਾਲਣ ਤੋਂ ਬਾਅਦ ਸਾਨੂੰ ਵਾਇਰਲ ਹੋ ਰਿਹਾ ਪੋਸਟਰ ਮਿਲਿਆ ਜਿਸ ਨੂੰ ਜਨਵਰੀ 4,2021 ਨੂੰ ਅਪਲੋਡ ਕੀਤਾ ਗਿਆ ਸੀ। ਅਨੂਪ੍ਰੀਤ ਨੇ ਇਸ ਇੰਸਟਾਗ੍ਰਾਮ ਪੋਸਟ ਵਿਚ ਇਸ ਪੋਸਟਰ ਨੂੰ ਕਾਲਪਨਿਕ ਕਵਰ ਦੱਸਿਆ ਹੈ। ਇਸ ਇੰਸਟਾਗ੍ਰਾਮ ਪੋਸਟ ਵਿਚ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਅਨੂਪ੍ਰੀਤ ਨੇ ਇਸ ਪੋਸਟਰ ਨੂੰ ਸਿੱਖ ਐਕਸਪੋ ਨਾਮ ਦੀ ਵੈੱਬਸਾਈਟ ਤੇ ਲਈ ਮਨਾਇਆ ਸੀ।

https://www.instagram.com/p/CJl5YO0nWvN/

Conclusion  


ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਤਸਵੀਰ ਕਾਲਪਨਿਕ ਹੈ। ਇੰਸਟਾਗ੍ਰਾਮ ਯੂਜ਼ਰ ਅਨੂਪ੍ਰੀਤ ਨੇ ਇਸ ਕਾਲਪਨਿਕ ਪੋਸਟਰ ਨੂੰ ਸਿੱਖ ਐਕਸਪੋ ਨਾਮ ਦੀ ਵੈੱਬਸਾਈਟ ਦੇ ਲਈ ਬਣਾਇਆ ਸੀ।


Result: False

Sources

Instagram – https://www.instagram.com/p/CJTvV5RJONQ/

Instagram – https://www.instagram.com/p/CJl5YO0nWvN/?utm_source=ig_embed

National Geographic – https://www.nationalgeographic.com/magazine/


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular