ਸ਼ਨੀਵਾਰ, ਅਪ੍ਰੈਲ 20, 2024
ਸ਼ਨੀਵਾਰ, ਅਪ੍ਰੈਲ 20, 2024

HomeFact Checkਕੀ ਮੱਧ ਪ੍ਰਦੇਸ਼ ਰਾਸ਼ਟਰੀ ਸਿਹਤ ਮਿਸ਼ਨ ਵਿੱਚ ਇਸ ਤਰ੍ਹਾਂ ਹੋਈ ਕੋਰੋਨਾ ਉੱਤੇ...

ਕੀ ਮੱਧ ਪ੍ਰਦੇਸ਼ ਰਾਸ਼ਟਰੀ ਸਿਹਤ ਮਿਸ਼ਨ ਵਿੱਚ ਇਸ ਤਰ੍ਹਾਂ ਹੋਈ ਕੋਰੋਨਾ ਉੱਤੇ ਚਰਚਾ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਔਰਤ ਨੂੰ ਹਿੰਦੀ ਗਾਨੀ ਦੇ ਉੱਤੇ ਨੱਚਦੇ ਹੋਏ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਰਾਸ਼ਟਰੀ ਸਿਹਤ ਮਿਸ਼ਨ ਮੱਧ ਪ੍ਰਦੇਸ਼ ਵਿਖੇ ਕੋਰੋਨਾ ਵਾਇਰਸ ਨੂੰ ਲੈ ਕੇ ਹੋਈ ਚਰਚਾ ਦੀ ਹੈ।

ਸਿਹਤ

ਸੋਸ਼ਲ ਮੀਡੀਆ ਤੇ ਇਕ ਫੇਸਬੁੱਕ ਯੂਜ਼ਰ ਨੇ ਵਿਅੰਗ ਕੱਸਦਿਆਂ ਲਿਖਿਆ,ਰਾਸ਼ਟਰੀ ਸਿਹਤ ਮਿਸ਼ਨ, ਮੱਧ ਪ੍ਦੇਸ਼ ਵੱਲੋਂ ਕਰੋਨਾ ਤੇ ਗੰਭੀਰ ਚਰਚਾ ਹੋ ਰਹੀ ਹੈ ਤੇ ਜਬਲਪੁਰ ਦੀ ਕੁਲੈਕਟਰ ਛਬੀ ਭਾਰਦਵਾਜ ਨੇ ਫੈਸਲਾ ਲਿਆ ਕਿ ਕਰੋਨਾ ਤੇ ਬਿਜਲੀ ਗਿਰਾਈ ਜਾਵੇ, ਫਿਰ ਭੱਜੇਗਾ ਕਰੋਨਾ”

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਮੱਧ ਪ੍ਰਦੇਸ਼ ਯੂਥ ਕਾਂਗਰਸ ਨੇ ਵੀ ਇਸ ਵੀਡੀਓ ਨੂੰ ਵਿਅੰਗ ਕਸਦਿਆਂ ਹੋਇਆ ਆਪਣੇ ਫੇਸਬੁੱਕ ਹੈਂਡਲ ਤੇ ਸ਼ੇਅਰ ਕੀਤਾ। ਹਾਲਾਂਕਿ ਬਾਅਦ ਵਿਚ ਉਨ੍ਹਾਂ ਨੇ ਇਸ ਪੋਸਟ ਨੂੰ ਡਿਲੀਟ ਕਰ ਦਿੱਤਾ।

ਅਸੀਂ ਪਾਇਆ ਕਿ ਕਈ ਕਾਂਗਰਸ ਲੀਡਰ ਜਿਨ੍ਹਾਂ ਵਿਚ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਕਮੇਸ਼ ਸਿਵਹਰੇ,  ਮੱਧ ਪ੍ਰਦੇਸ਼ ਕਾਂਗਰਸ ਦੇ ਸਪੋਕਸਮੈਨ ਨਰਿੰਦਰ ਸਲੂਜਾ ਮੱਧ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸੱਤਿਆਨਰਾਇਣ ਪਟੇਲ ਨੇ ਵੀ ਇਸ ਵੀਡੀਓ ਨੂੰ ਸ਼ੇਅਰ ਕੀਤਾ।

Fact Check/Verification 

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਕੁਝ ਕੀ ਵਾੜ ਦੇ ਜ਼ਰੀਏ ਆਪਣੀ ਸਰਚ ਸ਼ੁਰੂ ਕੀਤੀ। ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋਈ ਵੀਡੀਓ ਨੂੰ ਲੈ ਕੇ ਕਾਫ਼ੀ ਮੀਡੀਆ ਰਿਪੋਰਟਾ ਮਿਲੀਆਂ।

ਸਰਚ ਦੇ ਦੌਰਾਨ ਸਾਨੂੰ ਨਾਮਵਰ ਮੀਡੀਆ ਏਜੰਸੀ ਦੈਨਿਕ ਭਾਸਕਰ ਦੀ ਇਕ ਰਿਪੋਰਟ ਮਿਲੀ ਜਿਸ ਦੇ ਮੁਤਾਬਕ ਵੀਡਿਓ ਨੂੰ ਰਾਸ਼ਟਰੀ ਸਿਹਤ ਮਿਸ਼ਨ, ਭੋਪਾਲ  ਦੇ ਦਫ਼ਤਰ ਦੇ ਅੰਦਰ ਸ਼ੂਟ ਕੀਤਾ ਗਿਆ ਸੀ। ਰਿਪੋਰਟ ਦੇ ਮੁਤਾਬਕ ਇਹ ਵੀਡੀਓ ਰਾਸ਼ਟਰੀ ਸਿਹਤ ਮਿਸ਼ਨ ਭੋਪਾਲ ਦੁਆਰਾ ਮਨਾਏ ਗਏ ਮਹਿਲਾ ਦਿਵਸ ਦੀ ਹੈ। 

ਰਿਪੋਰਟ ਦੇ ਮੁਤਾਬਕ ਵੀਡੀਓ ਨੂੰ ਲੈ ਕੇ ਕਾਫ਼ੀ ਆਲੋਚਨਾ ਹੋ ਰਹੀ ਹੈ ਕਿਉਂਕਿ ਵੀਡਿਓ ਦੇ ਵਿਚ ਕਿਸੀ ਵੀ ਮਹਿਲਾ ਨੇ ਸਮਾਜਿਕ ਦੂਰੀ ਦਾ ਪਾਲਣ ਨਹੀਂ ਕੀਤਾ ਅਤੇ ਨਾ ਹੀ ਕਿਸੇ ਮਹਿਲਾ ਨੇ ਮਾਸਕ ਪਹਿਨਿਆ ਹੋਇਆ ਹੈ।

ਰਿਪੋਰਟ ਵਿੱਚ ਸਾਨੂੰ ਰਾਸ਼ਟਰੀ ਸਿਹਤ ਮਿਸ਼ਨ ਦੀ ਡਾਇਰੈਕਟਰ ਛਵੀ ਭਾਰਦਵਾਦ ਦਾ ਬਿਆਨ ਮਿਲਿਆ। ਉਨ੍ਹਾਂ ਨੇ ਦੱਸਿਆ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਇਹ ਪ੍ਰੋਗਰਾਮ ਕਾਨਫਰੰਸ ਹਾਲ ਵਿੱਚ  ਆਯੋਜਿਤ ਕੀਤਾ ਗਿਆ ਸੀ। ਪ੍ਰਸ਼ਾਸਨ ਨੇ ਵੀਡਿਓ ਲੈ ਕੇ ਸਪੱਸ਼ਟੀਕਰਨ ਦਿੰਦਿਆਂ ਦੱਸਿਆ ਕਿ ਇਹ ਪ੍ਰੋਗਰਾਮ 8 ਮਾਰਚ ਨੂੰ ਕਰਵਾਇਆ ਗਿਆ ਸੀ ਅਤੇ ਵੀਡੀਓ ਨੂੰ  ਗੁੰਮਰਾਹਕੁਨ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

Also read:ਲੈਫਟ ਦੀ ਰੈਲੀ ਦੀ ਪੁਰਾਣੀ ਤਸਵੀਰ ਨੂੰ BJP Punjab ਨੇ ਬੀਜੇਪੀ ਰੈਲੀ ਦੱਸਕੇ ਕੀਤਾ ਸ਼ੇਅਰ

ਸਰਚ ਦੇ ਦੌਰਾਨ ਸਾਨੂੰ ETV Bharat ਅਤੇ ਪੱਤ੍ਰਿਕਾ ਦੁਆਰਾ ਇਸ ਮਾਮਲੇ ਨੂੰ ਲੈ ਕੇ ਪ੍ਰਕਾਸ਼ਿਤ ਰਿਪੋਰਟ ਮਿਲੀਆਂ। 

ਈਟੀਵੀ ਭਾਰਤ ਹਰਿਆਣਾ ਨੇ ਵੀ ਇਸ ਮਾਮਲੇ ਨੂੰ ਲੈ ਕੇ ਰਾਸ਼ਟਰੀ ਸਿਹਤ ਮਿਸ਼ਨ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗੱਲਬਾਤ ਦੇ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਇਹ ਪ੍ਰੋਗਰਾਮ ਸਿਰਫ਼ ਮਨੋਰੰਜਨ ਦੇ ਉਦੇਸ਼ ਨਾਲ ਕਰਵਾਇਆ ਗਿਆ ਸੀ।

ਪੱਤਰਿਕਾ ਨੇ ਵੀ ਇਸ ਵੀਡੀਓ ਨੂੰ ਲੈ ਕੇ ਇਕ ਲੇਖ ਪ੍ਰਕਾਸ਼ਿਤ ਕੀਤਾ। ਪੱਤਰਿਕਾ ਦੁਆਰਾ ਪ੍ਰਕਾਸ਼ਿਤ ਲੇਖ ਨੂੰ ਤੁਸੀਂ ਇਸ ਲਿੰਕ ਤੇ ਕਲਿੱਕ ਕਰ ਕੇ ਪੜ੍ਹ ਸਕਦੇ ਹੋ।

Conclusion 

ਸਾਡੀ ਜਾਂਚ ਸਪੱਸ਼ਟ ਹੁੰਦਾ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਰਾਸ਼ਟਰੀ ਸਿਹਤ ਮਿਸ਼ਨ, ਮੱਧ ਪ੍ਰਦੇਸ਼ ਦੇ ਮਹਿਲਾ ਕਰਮਚਾਰੀਆਂ ਦੀ ਮਹਿਲਾ ਦਿਵਸ ਮੌਕੇ ਨੱਚਦਿਆਂ ਦੀ  ਵੀਡੀਓ ਨੂੰ ਕੋਰੋਨਾਵਾਇਰਸ ਨਿਯਮਾਂ ਦੀ ਉਲੰਘਣਾ ਨਾਲ ਜੋੜ ਕੇ ਸ਼ੇਅਰ ਕੀਤਾ ਜਾ ਰਿਹਾ ਹੈ।

Result: Misleading

Sources

https://www.bhaskar.com/local/mp/news/video-of-dance-of-women-employees-of-bhopal-national-health-mission-goes-viral-128331421.html

https://react.etvbharat.com/hindi/madhya-pradesh/city/bhopal/nhm-explaination-on-dance-video-bhopal/mp20210317193435528

https://www.patrika.com/bhopal-news/video-of-female-employees-dancing-in-the-nhm-office-goes-viral-6750932/


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular