ਸ਼ੁੱਕਰਵਾਰ, ਅਪ੍ਰੈਲ 19, 2024
ਸ਼ੁੱਕਰਵਾਰ, ਅਪ੍ਰੈਲ 19, 2024

HomeFact Checkਕੀ ਦਿੱਲੀ ਪੁਲੀਸ ਦੇ 200 ਪੁਲਿਸਕਰਮੀਆਂ ਨੇ ਕਿਸਾਨ ਅੰਦੋਲਨ ਦੇ ਹੱਕ ਵਿਚ...

ਕੀ ਦਿੱਲੀ ਪੁਲੀਸ ਦੇ 200 ਪੁਲਿਸਕਰਮੀਆਂ ਨੇ ਕਿਸਾਨ ਅੰਦੋਲਨ ਦੇ ਹੱਕ ਵਿਚ ਦਿੱਤਾ ਇਸਤੀਫ਼ਾ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ਤੇ ਇਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸਾਨਾਂ ਦਾ ਸਮਰਥਨ ਕਰਨ ਦੇ ਲਈ 200 ਪੁਲਿਸ ਕਰਮੀਆਂ ਨੇ ਅਸਤੀਫਾ ਦੇ ਦਿੱਤਾ ਹੈ। ਪੋਸਟ ਵਿੱਚ ਲਿਖਿਆ ਹੈ ਕਿ ਕੀ ਕਿਸਾਨ ਤੇ ਜਵਾਨ ਦੀ ਜੋਡ਼ੀ ਅੰਦੋਲਨ ਨੂੰ ਨਵਾਂ ਰੂਪ ਦੇ ਕੇ ਮੁਕਾਮ ਤੇ ਪਹੁੰਚਾਏਗੀ ਕਿਉਂਕਿ  ਦਿੱਲੀ ਪੁਲਿਸ ਵਿੱਚ ਬਗ਼ਾਵਤ ਕਰ 200 ਪੁਲਿਸ ਕਰਮੀਆਂ ਨੇ ਅਸਤੀਫਾ ਦੇ ਦਿੱਤਾ ਹੈ।

https://www.facebook.com/permalink.php?story_fbid=2823424977922021&id=1626744910923373

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਵੱਖ ਵੱਖ ਪਲੇਟਫਾਰਮਾਂ ਤੇ  ਇਸ ਪੋਸਟ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

Fact Check/Verification 

ਵਾਇਰਲ ਦਾਅਵੇ ਦੀ ਸੱਚਾਈ ਜਾਣਨ ਦੇ ਲਈ ਅਸੀਂ ਗੂਗਲ ਤੇ ਕੁਝ ਕੀ ਵਰਡ ਦੇ ਜ਼ਰੀਏ ਸਰਚ ਕੀਤਾ ਪਰ ਸੋਚ ਤੇ ਦੌਰਾਨ ਸਾਨੂੰ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਮਿਲੀ ਕਿ ਦਿੱਲੀ ਪੁਲੀਸ ਦੇ ਪੁਲੀਸ ਕਰਮੀਆਂ ਨੇ ਕਿਸਾਨਾਂ ਦਾ ਸਮਰਥਨ ਕੀਤਾ ਹੈ। ਹਾਲਾਂਕਿ ਸਰਚ ਦੇ ਦੌਰਾਨ ਅਸੀਂ ਪਾਇਆ ਕਿ 26 ਜਨਵਰੀ ਨੂੰ ਹੋਈ ਹਿੰਸਾ ਤੋਂ ਬਾਅਦ ਦਿੱਲੀ ਪੁਲੀਸ ਕਿਸਾਨਾਂ ਤੇ ਕਾਰਵਾਈ ਕਰਨ ਜਾ ਰਹੀ ਹੈ।

26 ਜਨਵਰੀ ਨੂੰ ਕੋਈ ਹਿੰਸਾ ਬਾਅਦ ਦਿੱਲੀ ਪੁਲੀਸ ਨੇ ਤਕਰੀਬਨ 40 FIR ਦਰਜ ਕੀਤੀਆਂ ਹਨ। ਇਸ ਨਾਲ ਹੀ ਕਈ ਕਿਸਾਨ ਨੇਤਾਵਾਂ ਨੂੰ ਨੋਟਿਸ ਭੇਜ ਕੇ ਪੁਸ਼ਟੀ ਵਾਸਤੇ ਲਈ ਵੀ ਸੱਦਿਆ ਗਿਆ ਹੈ।

ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਇੱਕ ਵਾਰ ਫਿਰ ਤੋਂ  ਗੂਗਲ ਤੇ ਸਰਚ ਕੀਤਾ ਸਰ ਦੇ ਦੌਰਾਨ ਸਾਨੂੰ ਪੋਸਟ ਦੇ ਨਾਲ ਜੁੜੀ ਮੀਡੀਆ ਰਿਪੋਰਟ ਵਿਚ ਇਸ ਤਰ੍ਹਾਂ ਦੀ ਕੋਈ ਖ਼ਬਰ ਨਹੀਂ ਮਿਲੀ ਕਿ ਦਿੱਲੀ ਪੁਲੀਸ ਦੇ ਪੁਲੀਸ ਕਰਮੀਆਂ ਨੇ ਅਸਤੀਫਾ ਦੇ ਦਿੱਤਾ ਹੈ ਅਤੇ ਹੁਣ ਉਹ ਕਿਸਾਨ ਅੰਦੋਲਨ ਦਾ ਸਮਰਥਨ ਕਰ ਰਹੇ ਹਨ।

ਇਸ ਮਾਮਲੇ ਦੇ ਵਿੱਚ ਅਸੀਂ ਦਿੱਲੀ ਪੁਲੀਸ ਦੇ ਕਮਿਸ਼ਨਰ SN Shrivastava ਦੇ ਸੋਸ਼ਲ ਮੀਡੀਆ ਅਕਾਊਂਟ ਨੂੰ ਵੀ ਚੈੱਕ ਕੀਤਾ ਪਰ ਸਪਸ਼ਟ ਦੌਰਾਨ ਸਾਨੂੰ ਐੱਸਨ ਸ੍ਰੀਵਾਸਤਵ ਦਾ ਦਿੱਲੀ ਪੁਲੀਸ ਕਰਮੀਆਂ ਨੂੰ ਲਿਖਿਆ ਹੋਇਆ ਇੱਕ ਪੱਤਰ ਮਿਲਿਆ ਜਿਸ ਵਿੱਚ ਉਹ ਦਿੱਲੀ ਪੁਲੀਸ ਦੇ ਜਵਾਨਾਂ ਦੇ ਹੌਸਲੇ ਦੀ ਸਰਾਹਨਾ ਕਰ ਰਹੇ ਹਨ।

ਅਸੀਂ ਇਸ ਮਾਮਲੇ ਨੂੰ ਲੈ ਕੇ ਦਿੱਲੀ ਪੁਲੀਸ ਦੇ PRO ਅਨਿਲ ਮਿੱਤਲ ਨਾਲ ਗੱਲਬਾਤ ਕੀਤੀ। ਅਨਿਲ ਮਿੱਤਲ ਨੇ ਵਾਇਰਲ ਪੋਸਟ ਨੂੰ ਲੈ ਕੇ ਕਿਹਾ ਕਿ ਦਿੱਲੀ ਪੁਲੀਸ ਦੇ ਕਿਸੀ ਵੀ ਜਵਾਨ ਨੇ ਨਾ ਤਾਂ ਅਸਤੀਫਾ ਦਿੱਤਾ ਹੈ ਅਤੇ ਨਾ ਹੀ ਕੋਈ ਕਰਮਚਾਰੀ ਕਿਸਾਨ ਅੰਦੋਲਨ ਦੇ ਨਾਲ ਜੁੜਿਆ ਹੋਇਆ ਹੈ। ਵਾਇਰਲ ਦਾਅਵਾ ਫ਼ਰਜ਼ੀ ਹੈ।

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਦਿੱਲੀ ਪੁਲਿਸ ਦੇ ਕਿਸੀ ਵੀ ਜਵਾਨ ਨੇ ਨਾ ਤਾਂ ਅਸਤੀਫਾ ਦਿੱਤਾ ਹੈ ਅਤੇ ਨਾ ਹੀ ਕੋਈ ਕਰਮਚਾਰੀ ਕਿਸਾਨ ਅੰਦੋਲਨ ਦੇ ਨਾਲ ਜੁੜਿਆ ਹੈ।

Result: Misleading

Sources

Source Contact

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular