ਸ਼ੁੱਕਰਵਾਰ, ਸਤੰਬਰ 24, 2021
ਸ਼ੁੱਕਰਵਾਰ, ਸਤੰਬਰ 24, 2021
HomeFact Checksਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪੁਰਾਣੀ ਵੀਡੀਓ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਕੀਤਾ...

ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪੁਰਾਣੀ ਵੀਡੀਓ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਕੀਤਾ ਵਾਇਰਲ

ਸੋਸ਼ਲ ਮੀਡੀਆ ‘ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਇਕ ਵੀਡੀਓ ਵਾਇਰਲ ਹੋ ਰਹੀ ਜਿਸ ਵਿਚ ਰਾਜਨਾਥ ਸਿੰਘ ਨੂੰ ਕੁੱਝ ਲੋਕਾਂ ਦੇ ਸਮੂਹ ਨਾਲ ਗੱਲਬਾਤ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਜਪਾ ਆਗੂ ਵੀ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਰਾਜਨਾਥ ਸਿੰਘ ਨੂੰ ਬੇਨਤੀ ਕਰ ਰਹੇ ਹਨ। 

ਪੰਜਾਬੀ ਨਿਊਜ਼ ਚੈਨਲ Saanjh Tv ਨੇ ਵਾਇਰਲ ਵੀਡੀਓ ਪੋਸਟ ਕਰਦੇ ਹੋਏ ਲਿਖਿਆ, ”ਖੇਤੀ ਕਾਨੂੰਨ ਰੱਦ ਕਰਨ ਲਈ ਖੁਦ ਭਾਜਪਾ ਆਗੂ ਰਾਜਨਾਥ ਦੇ ਹਾੜੇ ਕੱਢਦੇ ਆਏ ਨਜ਼ਰ’

PTC News ਨੇ ਵੀ ਇਸ ਵੀਡੀਓ ਨੂੰ ਆਪਣੇ ਅਧਿਕਾਰਿਕ ਫੇਸਬੁੱਕ ਹੈਂਡਲ ਉੱਤੇ ਅਪਲੋਡ ਕੀਤਾ।

ਅਸੀਂ ਪਾਇਆ ਕਿ ਇਸ ਵੀਡੀਓ ਨੂੰ ਫੇਸਬੁੱਕ ਸਮੇਤ ਹੋਰਨਾਂ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਵੀ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

 Fact Check/Verification

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਦੀ ਪੜਤਾਲ ਸ਼ੁਰੂ ਕੀਤੀ। ਸਰਚ ਦੇ  ਦੌਰਾਨ ਅਸੀਂ ਵਾਇਰਲ ਵੀਡੀਓ ਨੂੰ Invid ਟੂਲ ਦੀ ਮਦਦ ਨਾਲ ਕੁਝ ਕੀਫਰੇਮ ਕੱਢੇ ਜਿਸ ਤੋਂ ਬਾਅਦ ਅਸੀਂ ਇਸ ਨੂੰ ਗੂਗਲ ਰਿਵਰਸ ਇਮੇਜ ਕੀਤਾ। ਸਰਚ ਦੇ ਦੌਰਾਨ ਸਾਨੂੰ ਵਾਇਰਲ ਵੀਡੀਓ ਦੀਆਂ ਕਈ ਵੀਡੀਓ ਮਿਲੀਆਂ। ਅਸੀਂ ਪਾਇਆ ਕਿ ਵੀਡੀਓ ਪਹਿਲਾਂ ਵੀ ਵਾਇਰਲ ਵਾਇਰਲ ਹੋ ਚੁੱਕੀ ਹੈ।

Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?


ਸਰਚ ਦੇ ਦੌਰਾਨ ਸਾਨੂੰ ਕਈ ਯੂਜ਼ਰਸ ਵੱਲੋਂ ਵਾਇਰਲ ਵੀਡੀਓ 2018 ਵਿਚ ਪੋਸਟ ਕੀਤੀ ਮਿਲੀ। ਵੀਡੀਓ ਦੇ ਕੈਪਸ਼ਨ ਦੇ ਮੁਤਾਬਿਕ 2018 ਵਿਚ SC/ST ਦੇ ਬਿੱਲਾਂ ਦੇ ਵਿਰੋਧ ਵਿਚ ਭਾਜਪਾ ਆਗੂ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਆਪਣਾ ਅਸਤੀਫਾ ਸੌਂਪਿਆ ਸੀ। ਕੈਪਸ਼ਨ ਵਿਚ ਲਿਖਿਆ ਸੀ, ”SC/ST बिल के विरोध मे माननीय गृह मंत्री राजनाथ सिंह जी को ज्ञापन सौपा गया”

ਅਸੀਂ ਯੂਟਿਊਬ ‘ਤੇ ਵਾਇਰਲ ਵੀਡੀਓ ਨੂੰ ਸਰਚ ਕੀਤਾ । ਸਰਚ ਦੇ ਦੌਰਾਨ ਸਾਨੂੰ 2018 ਵਿਚ ਅਪਲੋਡ ਕੀਤੀ ਗਈ ਵੀਡੀਓ ਮਿਲੀ ਜਿਸ ਦੇ ਕੈਪਸ਼ਨ ਵਿਚ ਵੀ ਲਿਖਿਆ ਕਿ SC/ST ਦੇ ਬਿੱਲਾਂ ਦੇ ਵਿਰੋਧ ਵਿਚ ਭਾਜਪਾ ਆਗੂ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਆਪਣਾ ਅਸਤੀਫਾ ਸੌਂਪਿਆ।

ਸਰਚ ਦੇ ਦੌਰਾਨ ਸਾਨੂੰ ਵਾਇਰਲ ਵੀਡੀਓ Panchshil News ਦੁਆਰਾ 10 ਅਗਸਤ 2018 ਨੂੰ ਅਪਲੋਡ ਕੀਤੀ ਮਿਲੀ, ਇਸ ਵੀਡੀਓ ਦਾ ਕੈਪਸ਼ਨ ਸੀ, ”SC/ST ਦੇ ਬਿੱਲਾਂ ਦੇ ਵਿਰੋਧ ਵਿਚ ਭਾਜਪਾ ਆਗੂ ਭੀਸ਼ਮ ਦਰ ਦ੍ਵਵੇਦੀ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਲਖਨਊ ਵਿਖੇ ਮੰਗ ਪੱਤਰ ਸੌਂਪਿਆ।”

ਇਸ ਨਾਲ ਹੀ ਸਾਨੂੰ ਵਾਇਰਲ ਵੀਡੀਓ ਭੀਸ਼ਮ ਦਰ ਦ੍ਵਵੇਦੀ ਦੇ ਫੇਸਬੁੱਕ ਪੇਜ਼ ‘ਤੇ 26 ਸਤੰਬਰ 2018 ਨੂੰ ਪੋਸਟ ਕੀਤੀ ਮਿਲੀ।  

ਵਾਇਰਲ ਵੀਡੀਓ ਨੂੰ ਲੈ ਕੇ ਅਸੀਂ ਭੀਸ਼ਮ ਦਰ ਦ੍ਵਵੇਦੀ ਨਾਲ ਸਪੰਰਕ ਕੀਤਾ। ਉਹਨਾਂ ਨੇ ਦੱਸਿਆ ਕਿ, “ਵਾਇਰਲ ਵੀਡੀਓ ਦਾ ਕਿਸਾਨ ਅੰਦੋਲਨ ਨਾਲ ਕੋਈ ਸਬੰਧ ਨਹੀਂ ਹੈ। ਓਹਨਾਂ ਨੇ ਦੱਸਿਆ ਕਿ ਐਸਸੀ ਐੱਸਟੀ ਬਿੱਲ ਦੇ ਵਿਰੋਧ ਵਿਚ ਓਹਨਾਂ ਨੇ ਅਸਤੀਫ਼ਾ ਦਿੱਤਾ ਸੀ।

 Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਵੀਡੀਓ ਦਾ ਕਿਸਾਨੀ ਅੰਦੋਲਨ ਨਾਲ ਕੋਈ ਸਬੰਧ ਨਹੀਂ ਹੈ। ਵਾਇਰਲ ਵੀਡੀਓ  ਭਾਜਪਾ ਆਗੂ ਭੀਮਸ਼ ਦਰ ਦ੍ਵਵੇਦੀ ਵੱਲੋਂ  ਕੇਂਦਰੀ ਮੰਤਰੀ ਰਾਜਨਾਥ ਸਿੰਘ ਨੂੰ SC/ST ਬਿੱਲ ਖਿਲਾਫ ਅਸਤੀਫਾ ਦਿੰਦਿਆਂ ਦੀ ਹੈ।

Result: Misleading

Sources

https://www.youtube.com/watch?v=wqU-Otcryfg

https://www.youtube.com/watch?v=aRWdBVlY9fw

https://www.facebook.com/bhishm.dhardwivedi.7/videos/vb.100013964350570/488785698263571


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular