ਸੋਮਵਾਰ, ਅਕਤੂਬਰ 25, 2021
ਸੋਮਵਾਰ, ਅਕਤੂਬਰ 25, 2021
HomeFact Checksਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਫੋਟੋਸ਼ਾਪਡ ਤਸਵੀਰ ਹੋਈ ਵਾਇਰਲ , ਪੜ੍ਹੋ...

ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਫੋਟੋਸ਼ਾਪਡ ਤਸਵੀਰ ਹੋਈ ਵਾਇਰਲ , ਪੜ੍ਹੋ ਤਸਵੀਰ ਦੀ ਸਚਾਈ

ਕਲੇਮ:


ਬਾਰਡਰ ਦੀ ਹਿਫਾਜ਼ਤ ਲਈ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਿੰਬੂ ਮਿਰਚੀ ਟੰਗ ਰਹੇ ਹਨ।

https://www.facebook.com/photo.php?fbid=146665283635176&set=a.105250117776693&type=3


ਵੇਰੀਫਿਕੇਸ਼ਨ :

ਸੋਸ਼ਲ ਮੀਡੀਆ ਤੇ ਇਕ ਤਸਵੀਰ ਖੂਬ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੇਸ਼ ਦੇ ਸੁਰੱਖਿਆ ਮੰਤਰੀ ਰਾਜਨਾਥ ਸਿੰਘ ਬਾਰਡਰ ਦੇ ਪੱਤੇ ਨਿੰਬੂ ਮਿਰਚੀ ਟੰਗਦੇ ਹੋਏ ਦਿਖਾਈ ਦੇ ਰਹੇ  ਹਨ। ਵਾਇਰਲ ਹੋ ਰਹੀ ਤਸਵੀਰ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਾਰਡਰ ਦੀ ਹਿਫਾਜ਼ਤ ਦੇ ਲਈ ਦੇਸ਼ ਦੇ ਸੁਰੱਖਿਆ ਮੰਤਰੀ ਰਾਜਨਾਥ  ਸਿੰਘ ਨਿੰਬੂ ਮਿਰਚੀ ਟੰਗ ਰਹੇ ਹਨ।

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਤਸਵੀਰ ਨੂੰ ਖੂਬ ਵਾਇਰਲ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਕਈ ਹੋਰਨਾਂ ਭਾਸ਼ਾਵਾਂ ਵਿੱਚ ਵੀ ਇਸ ਤਸਵੀਰ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ।

https://www.facebook.com/WeAreProudBodhan/posts/142217667439220

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਦੀ ਜਾਂਚ ਸ਼ੁਰੂ ਕੀਤੀ।ਅਸੀਂ ਗੂਗਲ ਰਿਵਰਸ ਇਮੇਜ ਸਰਚ ਦੀ ਮੱਦਦ ਦੇ ਨਾਲ ਇਸ ਤਸਵੀਰ ਨੂੰ ਖੰਗਾਲ ਲੈਣ ਦੀ ਕੋਸ਼ਿਸ਼ ਕੀਤੀ।ਸਰਚ ਦੇ ਦੌਰਾਨ ਸਾਨੂੰ ਇੱਕ ਨਾਮਵਰ ਮੀਡੀਆ ਏਜੰਸੀ ਨਿਊਜ਼ 18 ਇੰਡੀਆ ਵਿੱਚ ਪ੍ਰਕਾਸ਼ਿਤ ਲੇਖ ਵਿੱਚ ਵਾਇਰਲ ਹੋ ਰਹੀ ਤਸਵੀਰ ਮਿਲੀ।ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਵਿੱਚ ਜਿੱਥੇ ਬਾਰਡਰ ਦੀ ਤਸਵੀਰ ਹੈ , ਉੱਥੇ ਹੀ ਅਸਲ ਤਸਵੀਰ ਦੇ ਵਿੱਚ ਦੇਸ਼ ਦੇ ਸੁਰੱਖਿਆ ਮੰਤਰੀ ਰਾਜਨਾਥ ਸਿੰਘ ਰਾਫੇਲ ਵਿਮਾਨ ਦੀ ਪੂਜਾ ਕਰ ਰਹੇ ਹਨ।ਨਿਊਜ਼ 18 ਇੰਡੀਆ ਵਿੱਚ ਪ੍ਰਕਾਸ਼ਿਤ ਲੇਖ ਦੇ ਮੁਤਾਬਕ ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਫਰਾਂਸ ਦੇ ਬੋਰਡ ਦੋ ਕੋਲ ਡਸਾਲਟ ਏਵੀਏਸ਼ਨ ਪਲਾਂਟ ਵਿੱਚ ਹੈਂਡਓਵਰ ਸੈਰੇਮਨੀ ਦੇ ਦੌਰਾਨ ਰਾਫੇਲ ਜੈੱਟ ਵਿਮਾਨ ਉੱਤੇ ਪੂਜਾ ਕਰਦੇ ਹੋਏ ਸਵਾਸਤਿਕ ਲਿਖ ਰਹੇ ਹਨ।

ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਤਸਵੀਰ ਇੱਕ ਹੋਰ ਮੀਡੀਆ ਏਜੰਸੀ ‘ਆਊਟਲੁੱਕ ਇੰਡੀਆ’ ਦੇ ਲੇਖ ਵਿੱਚ ਵੀ ਪ੍ਰਕਾਸ਼ਿਤ ਮਿਲੀ।ਅਸੀਂ ਪਾਇਆ ਕਿ ਇਸ ਤਸਵੀਰ ਨੂੰ ਬੌਬ ਐਡਮ ਨਾਂ ਦੇ ਫੋਟੋਗ੍ਰਾਫਰ ਨੇ ਖਿੱਚਿਆ ਸੀ।


ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਨੂੰ ਫੋਟੋਸ਼ਾਪ ਦੀ ਮਦਦ ਦੇ ਨਾਲ ਬਣਾਇਆ ਗਿਆ ਹੈ।ਅਸਲ ਤਸਵੀਰ ਵਿੱਚ ਸੁਰੱਖਿਆ ਮੰਤਰੀ ਰਾਜਨਾਥ ਸਿੰਘ ਨਵੇਂ ਰਾਫੇਲ ਵਿਮਾਨ ਦੀ ਪੂਜਾ ਕਰਦੇ ਹੋਏ ਦਿਖਾਈ ਦੇ ਰਹੇ ਹਨ।

ਟੂਲਜ਼ ਵਰਤੇ:  

  • ਗੂਗਲ ਰਿਵਰਸ ਇਮੇਜ ਸਰਚ
  • ਫੇਸਬੁੱਕ ਸਰਚ 
  • ਮੀਡੀਆ ਰਿਪੋਰਟ

ਰਿਜ਼ਲਟ – ਗੁੰਮਰਾਹਕੁੰਨ ਦਾਅਵਾ      

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044)

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular