ਸ਼ੁੱਕਰਵਾਰ, ਮਾਰਚ 29, 2024
ਸ਼ੁੱਕਰਵਾਰ, ਮਾਰਚ 29, 2024

HomeFact CheckCrimeਕੀ ਇਸ ਵਿਅਕਤੀ ਨੇ ਬਲਾਤਕਾਰ ਕਰਨ ਵਾਲੇ ਦਾ ਵੱਢਿਆ ਸਿਰ? ਗੁੰਮਰਾਹਕੁੰਨ ਦਾਅਵਾ...

ਕੀ ਇਸ ਵਿਅਕਤੀ ਨੇ ਬਲਾਤਕਾਰ ਕਰਨ ਵਾਲੇ ਦਾ ਵੱਢਿਆ ਸਿਰ? ਗੁੰਮਰਾਹਕੁੰਨ ਦਾਅਵਾ ਹੋਇਆ ਵਾਇਰਲ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ਤੇ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਵਿਅਕਤੀ ਦੇ ਹੱਥ ਵਿੱਚ ਕੱਟਿਆ ਹੋਇਆ ਸਿਰ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਵਿਅਕਤੀ ਦੀ ਭੈਣ ਦੇ ਨਾਲ ਬਲਾਤਕਾਰ ਹੋਇਆ ਸੀ ਜਿਸ ਤੋਂ ਬਾਅਦ ਉਸ ਨੇ ਬਲਾਤਕਾਰੀ ਦਾ ਸਿਰ ਵੱਢ ਦਿੱਤਾ।

https://www.facebook.com/akaalmediaofficial/posts/1432691243596455

ਸੋਸ਼ਲ ਮੀਡੀਆ ਤੇ ਇਕ ਫੇਸਬੁੱਕ ਯੂਜ਼ਰ ਨੇ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਲਿਖਿਆ,”ਇਸ ਯੋਧੇ ਦੀ ਵੀਡੀਓ ਦਾਸ ਨੇ ਖ਼ੁਦ ਦੇਖੀ ਸੀ ਆਪਣੀ ਭੈਣ ਦੀ ਲੁੱਟੀ ਅਸਮਤ ਦੀ ਸਜ਼ਾ ਆਰੋਪੀ ਦਾ ਸਿਰ ਧੜ ਨਾਲੋਂ ਅਲੱਗ ਕਰ ਕੇ ਖੁਦ ਪਹੁੰਚਣਾ ਸੀ ਥਾਣੇ ਦਿਲੋਂ ਸਲੂਟ ਯੋਧੇ ਨੂੰ”

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਤਸਵੀਰ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

Fact Check/Verification

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੇ ਪਹਿਲੇ ਪੜਾਅ ਵਿੱਚ ਅਸੀਂ ਗੂਗਲ ਰਿਵਰਸ ਇਮੇਜ ਸਰਦੀ ਮਦਦ ਦੇ ਨਾਲ ਇਸ ਤਸਵੀਰ ਨੂੰ ਖੰਗਾਲਿਆ।

Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?

ਸਰਚ ਦੇ ਦੌਰਾਨ ਅਸੀਂ ਪਾਇਆ ਕਿ ਇਹ ਘਟਨਾ 29 ਸਤੰਬਰ 2018 ਦੀ ਹੈ। thenewsminute ਦੀ ਰਿਪੋਰਟ ਦੇ ਮੁਤਾਬਕ ਮੰਡਯਾ ਜ਼ਿਲ੍ਹੇ  ਵਿੱਚ ਰਹਿਣ ਵਾਲੇ ਪਸ਼ੂਪਤੀ ਨਾਮ ਦੇ ਵਿਅਕਤੀ ਨੇ ਆਪਣੇ ਦੋਸਤ ਗਿਰੀਸ਼ ਦੀ ਹੱਤਿਆ ਕਰਕੇ ਉਸ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ ਸੀ ਜਿਸ ਤੋਂ ਬਾਅਦ ਉਹ ਕੱਟੇ ਹੋਏ ਸਿਰ ਲੈ ਕੇ ਮਲਾਵਾਲੀ ਸਰਕਲ ਇੰਸਪੈਕਟਰ ਦੇ ਦਫ਼ਤਰ ਪਹੁੰਚਿਆ। ਰਿਪੋਰਟ ਦੇ ਮੁਤਾਬਕ ਆਰੋਪੀ ਨੇ ਦੱਸਿਆ ਕਿ ਗਿਰੀਸ਼ ਨੇ ਉਸਦੀ ਮਾਂ ਨੂੰ ਅਪਸ਼ਬਦ ਕਹੇ ਸਨ।

ਸਰਚ ਦੌਰਾਨ ਸਾਨੂੰ ਟਾਈਮਜ਼ ਆਫ਼ ਇੰਡੀਆ ਵਿੱਚ ਛਪੀ ਇੱਕ ਰਿਪੋਰਟ ਮਿਲੀ ਇਸ ਖਬਰ ਦੇ ਅਨੁਸਾਰ ਪੁਲਿਸ ਨੇ ਆਰੋਪੀ ਦੇ ਖਿਲਾਫ ਹੱਤਿਆ ਦੀ ਧਾਰਾ ਅਧੀਨ ਮਾਮਲਾ ਦਰਜ ਕੀਤਾ ਸੀ। ਰਿਪੋਰਟ ਦੇ ਮੁਤਾਬਕ ਆਰੋਪੀ ਅਤੇ ਪੀੜਤ ਦੋਵੇਂ ਬਚਪਨ ਦੇ ਦੋਸਤ ਸਨ।

ਪੁਲਿਸ ਦੇ ਬਿਆਨਾਂ ਦੇ ਮੁਤਾਬਕ ਤਿੰਨ ਸਾਲ ਪਹਿਲਾਂ ਗਿਰੀਸ਼ ਨੇ ਕਥਿਤ ਰੂਪ ਤੋਂ ਪਸ਼ੂਪਤੀ ਦੀ ਮਾਂ ਦੇ ਨਾਲ ਗਲਤ ਹੱਥ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਸ ਤੋਂ ਬਾਅਦ ਦੋਵਾਂ ਦੇ ਵਿਚਕਾਰ ਲੜਾਈ ਹੋ ਗਈ ਸੀ।

ਸਰਚ ਦੇ ਦੌਰਾਨ ਸਾਨੂੰ ਇਹ ਖ਼ਬਰ ਨਿਊਜ਼ 18 ਤੇ ਵੀ ਪ੍ਰਕਾਸ਼ਿਤ ਮਿਲੀ ਜਿਸ ਦੇ ਮੁਤਾਬਕ ਵੀ ਪੀੜਤ ਨੇ ਆਰੋਪੀ ਦੀ ਮਾਂ ਨੂੰ ਅਪਸ਼ਬਦ ਕਹੇ ਸਨ ਜਿਸ ਤੋਂ ਬਾਅਦ ਨੇ ਆਰੋਪੀ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ।


Conclusion

ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਪੀੜਤ ਨੇ ਆਰੋਪੀ ਦੀ ਮਾਂ ਨੂੰ ਗਲਤ ਸ਼ਬਦ ਕਹੇ ਸਨ ਅਤੇ ਕੁਝ ਸਾਲ ਪਹਿਲਾਂ ਉਸ ਦੀ ਮਾਂ ਦੇ ਨਾਲ ਛੇੜਛਾੜ ਵੀ ਕੀਤੀ ਸੀ ਜਿਸ ਤੋਂ ਬਾਅਦ ਆਰੋਪੀ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ।

Result: Misleading

Sources

https://timesofindia.indiatimes.com/city/bengaluru/karnataka-mandya-man-beheads-friend-for-misbehaving-with-mother/articleshow/66019312.cms

https://www.news18.com/news/india/karnataka-man-beheads-friend-over-spat-walks-to-police-station-with-severed-head-1893897.html

https://www.thenewsminute.com/article/third-beheading-ktaka-month-man-walks-police-station-severed-head-89172


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular