ਸ਼ਨੀਵਾਰ, ਅਪ੍ਰੈਲ 20, 2024
ਸ਼ਨੀਵਾਰ, ਅਪ੍ਰੈਲ 20, 2024

HomeFact Checkਸੋਲਰ ਪਾਵਰ ਪਲਾਂਟ ਦੇ ਉਦਘਾਟਨ ਦੀ ਤਸਵੀਰ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਕੀਤਾ...

ਸੋਲਰ ਪਾਵਰ ਪਲਾਂਟ ਦੇ ਉਦਘਾਟਨ ਦੀ ਤਸਵੀਰ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਕੀਤਾ ਸ਼ੇਅਰ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਸੋਸ਼ਲ ਮੀਡੀਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮਜੀਤ ਸਿੰਘ ਮਜੀਠੀਆ ਦੀ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਅਤੇ ਹੋਰ ਨੁਮਾਇੰਦੇ ਮੋਗਾ ਫ਼ਿਰੋਜ਼ਪੁਰ ਰੋਡ ਤੇ ਅਡਾਨੀਆਂ ਦੇ ਸਟੋਰ ਦਾ ਉਦਘਾਟਨ ਕਰ ਰਹੇ ਹਨ।

ਵਾਇਰਲ ਹੋ ਰਹੀ ਤਸਵੀਰ ਦੇ ਵਿੱਚ ਅਡਾਨੀ ਗਰੁੱਪ ਦੇ ਡਾਇਰੈਕਟਰ ਪ੍ਰਣਵ ਅਡਾਨੀ ਨੂੰ ਵੀ ਦੇਖਿਆ ਜਾ ਸਕਦਾ ਹੈ।

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਤਸਵੀਰ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

Fact Check/Verification


ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੇ ਦੌਰਾਨ ਅਸੀਂ ਸਭ ਤੋਂ ਪਹਿਲਾਂ ਕੁਝ ਕੀ ਵਰਡਜ਼ ਦੀ ਮਦਦ ਨਾਲ ਇਹ ਖੰਗਾਲਣ ਦੀ ਕੋਸ਼ਿਸ਼ ਕੀਤੀ ਕਿ ਅਡਾਨੀ ਗਰੁੱਪ ਦਾ  ਮੋਗਾ ਫਿਰੋਜ਼ਪੁਰ ਰੋਡ ਤੇ ਕੋਈ ਸਟੋਰ ਸਥਿਤ ਹੈ।

ਸਰਚ ਦੇ ਦੌਰਾਨ ਅਸੀਂ ਪਾਇਆ ਕਿ ਅਡਾਨੀ ਗਰੁੱਪ ਨੇ ਪੰਜਾਬ ਦੇ ਮੋਗਾ ਵਿਖੇ ਅਨਾਜ ਭੰਡਾਰਨ ਦਾ ਇੱਕ ਸਾਈਲੋ ਲਗਾਇਆ ਹੋਇਆ ਹੈ।

ਹੁਣ ਅਸੀਂ ਇਹ ਜਾਨਣ ਦੀ ਕੋਸ਼ਿਸ਼ ਕੀਤੀ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਸਾਈਲੋ ਦੇ ਉਦਘਾਟਨ ਦੀ ਹੈ ਜਾਂ ਨਹੀਂ। ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਨੂੰ ਗੌਰ ਦੇ ਨਾਲ ਦੇਖਿਆ। ਅਸੀਂ ਪਾਇਆ ਕਿ ਤਸਵੀਰ ਵਿਚ ਦਿਖਾਈ ਦੇ ਰਹੇ ਨੀਂਹ ਪੱਥਰ ਦੇ ਉੱਤੇ ਸੋਲਰ ਪਾਵਰ ਪਲਾਂਟ ਦਾ ਜ਼ਿਕਰ ਕੀਤਾ ਹੋਇਆ ਹੈ।

ਗੂਗਲ ਤੇ ਕੁਝ ਕੀ ਵਰਡ ਦੀ ਮਦਦ ਦੇ ਨਾਲ ਅਸੀਂ ਵਾਇਰਲ ਹੋ ਰਹੀ ਤਸਵੀਰ ਨੂੰ ਖੰਗਾਲਿਆ। ਸਰਚ ਦੇ ਦੌਰਾਨ ਸਾਨੂੰ ਨਾਮਵਰ ਮੀਡੀਆ ਏਜੰਸੀ ਦ ਟ੍ਰਿਬਿਊਨ ਦੇ ਇੱਕ ਲੇਖ ਵਿੱਚ ਵਾਇਰਲ ਹੋ ਰਹੀ ਤਸਵੀਰ ਮਿਲੀ। ਇਸ ਲੇਖ ਨੂੰ 8 ਨਵੰਬਰ 2016 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ।

ਦ ਟ੍ਰਿਬਿਊਨ ਦੀ ਰਿਪੋਰਟ ਦੇ ਮੁਤਾਬਕ  ਬਠਿੰਡਾ ਦੇ ਸਰਦਾਰਗੜ ਅਤੇ ਚੁਘੇਕਲਾਂ ਪਿੰਡਾਂ ਵਿਚ  ਭਾਰਤ ਦੇ ਸੱਭ ਤੋਂ ਵੱਡੇ ਐਸ ਐਸ ਏ ਟੀ (ਹਾਰੀਜਾਂਟਲ ਸਿੰਗਲ ਐਕਸੈਸ ਟ੍ਰੈਕਰ) ਸੋਲਰ ਪਲਾਂਟ ਦਾ ਉਦਘਾਟਨ ਕੀਤਾ ਗਿਆ। ਇਸ ਸੂਰਜੀ ਪਲਾਂਟ ਦੀ ਉਰਜਾ ਪੈਦਾ ਕਰਨ ਦੀ ਸਮੱਰਥਾ 100 ਮੈਗਾਵਾਟ ਹੈ ਜੋ ਇਕ ਹੀ ਥਾਂ ‘ਤੇ ਸਥਾਪਤ ਕੀਤਾ ਗਿਆ ਹੈ। ਇਹ ਪਲਾਂਟ ਅਦਾਨੀ ਐਂਟਰਪ੍ਰਾਸੀਜ ਲਿਮ. ਜੋਕਿ ਅਦਾਨੀ ਗਰੁਪ ਦਾ ਹੀ ਹਿੱਸਾ ਹੈ, ਵਲੋਂ 640 ਕਰੋੜ ਦੀ ਲਾਗਤ ਨਾਲ ਸਥਾਪਤ ਕੀਤਾ ਗਿਆ ਹੈ।

Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?

ਸੂਰਜ ਦੇ ਦੌਰਾਨ ਸਾਨੂੰ ਇਕ ਹੋਰ ਨਾਮੀ ਮੀਡੀਆ ਏਜੰਸੀ ਦ ਹਿੰਦੂ ਦੀ ਰਿਪੋਰਟ ਮਿਲੀ ਜਿਸ ਵਿੱਚ ਵੀ ਬਠਿੰਡਾ ਦੇ ਸਰਦਾਰਗੜ ਅਤੇ ਚੁਘੇਕਲਾਂ ਪਿੰਡਾਂ ਵਿਚ ਸੋਲਰ ਪਲਾਂਟ ਦੇ ਉਦਘਾਟਨ ਦਾ ਜ਼ਿਕਰ ਕੀਤਾ ਗਿਆ ਹੈ। 

ਸਰਚ ਦੇ ਦੌਰਾਨ ਸਾਨੂੰ ਬਠਿੰਡਾ ਵਿਖੇ ਸਥਾਪਿਤ ਕੀਤੇ ਗਏ ਸੋਲਰ ਪਾਵਰ ਪਲਾਂਟ ਦੇ ਉਦਘਾਟਨ ਸਮਾਰੋਹ ਦੀ ਇੱਕ ਵੀਡੀਓ ਸੁਖਬੀਰ ਸਿੰਘ ਬਾਦਲ ਦੇ ਅਧਿਕਾਰਿਕ ਫੇਸਬੁੱਕ ਹੈਂਡਲ ਤੇ ਮਿਲੀ। ਵੀਡੀਓ ਦੇ ਵਿੱਚ ਉਨ੍ਹਾਂ ਦੇ ਨਾਲ ਅਡਾਨੀ ਗਰੁੱਪ ਦੇ ਡਾਇਰੈਕਟਰ ਪ੍ਰਣਵ ਅਡਾਨੀ   ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਕਈ ਆਗੂ ਦੇਖੇ ਜਾ ਸਕਦੇ ਹਨ।

https://www.facebook.com/SukhbirSinghBadal/videos/1146013745481627/

Conclusion

ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਨੂੰ ਗੁੰਮਰਾਹਕੁੰਨ ਦਾਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ ਵਾਇਰਲ ਹੋ ਰਹੀ ਤਸਵੀਰ ਬਠਿੰਡਾ ਦੇ ਪਿੰਡਾਂ ਵਿਖੇ ਸਥਾਪਿਤ ਕੀਤੇ ਗਏ ਸੋਲਰ ਪਾਵਰ ਪਲਾਂਟ ਦੇ ਦੌਰਾਨ ਦੀ ਹੈ।

Result: Misleading

Sources

https://www.tribuneindia.com/news/archive/features/energy-push-bathinda-gets-solar-power-plant-320726

https://www.facebook.com/SukhbirSinghBadal/videos/1146013745481627/

https://www.babushahi.com/punjabi/full-news.php?id=35147


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular