ਸ਼ਨੀਵਾਰ, ਅਪ੍ਰੈਲ 20, 2024
ਸ਼ਨੀਵਾਰ, ਅਪ੍ਰੈਲ 20, 2024

HomeFact CheckUjjain ਵਿਖੇ ਹਿੰਦੂ ਸੰਗਠਨਾਂ ਨੇ ਮਸਜਿਦ ਸਾਹਮਣੇ ਕੀਤਾ ਵਿਰੋਧ ਪ੍ਰਦਰਸ਼ਨ?

Ujjain ਵਿਖੇ ਹਿੰਦੂ ਸੰਗਠਨਾਂ ਨੇ ਮਸਜਿਦ ਸਾਹਮਣੇ ਕੀਤਾ ਵਿਰੋਧ ਪ੍ਰਦਰਸ਼ਨ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਉੱਜੈਨ (Ujjain) ‘ਚ ਮੁਹਰਮ ਜੁਲੂਸ ਦੌਰਾਨ ਕਥਿਤ ਤੋਰ ‘ਤੇ ਪਾਕਿਸਤਾਨ ਜਿੰਦਾਬਾਦ ਦੇ ਨਾਅਰੇ ਲਗਾਉਣ ਨੂੰ ਲੈ ਕੇ ਖੜਾ ਹੋਇਆ ਵਿਵਾਦ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ। ਬੁਧਵਾਰ ਨੂੰ ਇਸ ਪੂਰੇ ਵਿਵਾਦ ‘ਤੇ ਜਵਾਬ ਦਿੰਦੇ ਹੋਏ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਸਣੇ ਕਈ ਹਿੰਦੂ ਸੰਗਠਨਾ ਨੇ ਭਗਵਾ ਝੰਡੇ ਨਾਲ ਚਾਮੁੰਡਾ ਮਾਤਾ ਚੋਰਾਹੇ ‘ਤੇ ਪ੍ਰਦਰਸ਼ਨ ਕੀਤਾ ਸੀ। ਹੁਣ ਇਨ੍ਹਾਂ ਪ੍ਰਦਰਸ਼ਨਾਂ ਨਾਲ ਜੋੜਕੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਭਗਵਾ ਝੰਡੇ ਫੜੇ ਹਜਾਰਾਂ ਦੀ ਭੀੜ ਨੂੰ ਇੱਕ ਮਸਜਿਦ ਸਾਹਮਣੇ ਨਾਅਰੇਬਾਜ਼ੀ ਕਰਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਹਿੰਦੂ ਸੰਗਠਨਾਂ ਨੇ ਉੱਜੈਨ ਵਿਖੇ ਇੱਕ ਮਸਜਿਦ ਦੇ ਸਾਹਮਣੇ ਕੀਤਾ ਵਿਰੋਧ ਪ੍ਰਦਰਸ਼ਨ ਕੀਤਾ।

ਫੇਸਬੁੱਕ ਪੰਜਾਬ “Radio Punjab Today” ਨੇ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ ਲਿਖਿਆ, “ਉਜੈਨ ਮੱਧ ਪ੍ਰਦੇਸ਼ ਵਿੱਚ ਮਸਜਿਦ ਸਾਹਮਣੇ ਹਿੰਦੂ ਸੰਗਠਨਾ ਦਾ ਭਾਰੀ ਪ੍ਰਦਰਸ਼ਨ।” ਇਸ ਵੀਡੀਓ ਨੂੰ ਹੁਣ ਤਕ 6,000 ਲੋਕ ਦੇਖ ਚੁੱਕੇ ਹਨ।

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਦਾਅਵੇ ਨੂੰ ਹੋਰਨਾਂ ਭਾਸ਼ਾਵਾਂ ਦੇ ਵਿੱਚ ਵੀ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

ਇਸ ਦੇ ਨਾਲ ਹੀ ਸਾਡੇ ਅਧਿਕਾਰਿਕ ਵਟਸਐਪ ਨੰਬਰ ਤੇ ਇਕ ਯੂਜ਼ਰ ਨੇ ਇਸ ਦਾਅਵੇ ਨੂੰ ਫੈਕਟ ਚੈੱਕ ਕਰਨ ਦੇ ਲਈ ਭੇਜਿਆ।

Fact Check/Verification

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ Invid ਟੂਲ ਦੀ ਮਦਦ ਨਾਲ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਦੀ ਮਦਦ ਨਾਲ ਸਰਚ ਕੀਤਾ।

ਸਾਨੂੰ ਇਹ ਵੀਡੀਓ YouTube ‘ਤੇ ਅਪ੍ਰੈਲ 2019 ਦਾ ਅਪਲੋਡ ਮਿਲਿਆ। YouTube ਅਕਾਊਂਟ Bhakti Sagar AR Entertainments ਨੇ 21 ਅਪ੍ਰੈਲ 2019 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਇਸ ਨੂੰ ਕਰਨਾਟਕ ਦੇ ਗੁਲਬਰਗ ਦਾ ਦੱਸਿਆ।” ਇਸ ਵੀਡੀਓ ਦੇ ਵਿੱਚ ਲੋਕਾਂ ਨੂੰ ‘ਜੈ ਸ੍ਰੀ ਰਾਮ’ ਦੇ ਨਾਅਰੇ ਲਗਾਉਂਦੇ ਹੋਏ ਸੁਣਿਆ ਜਾ ਸਕਦਾ ਹੈ।

Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?

ਅੱਗੇ ਵਧਦੇ ਹੋਏ ਅਸੀਂ ਕੀਵਰਡ ਸਰਚ ਨਾਲ ਵੀਡੀਓ ਨੂੰ ਲੈ ਕੇ ਸਰਚ ਜਾਰੀ ਰੱਖੀ। ਸਾਨੂੰ ਆਪਣੀ ਸਰਚ ਦੌਰਾਨ 2019 ਦੇ ਕਈ ਪੁਰਾਣੇ ਸੋਸ਼ਲ ਮੀਡੀਆ ਲਿੰਕ ਮਿਲੇ ਜਿਨ੍ਹਾਂ ਵਿਚ ਵਾਇਰਲ ਵੀਡੀਓ ਅਪਲੋਡ ਸੀ। ਹਰ ਰਿਪੋਰਟ ਦੇ ਮੁਤਾਬਕ ਇਹ ਵੀਡੀਓ ਕਰਨਾਟਕ ਦੇ ਗੁਲਬਰਗ ਦਾ ਦੱਸਿਆ ਗਿਆ।

ਆਪਣੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ, ਅਸੀਂ ਵਾਇਰਲ ਵੀਡੀਓ ਵਿੱਚ ਦਿਖਾਈ ਦੇ ਰਹੀ ਮਸਜਿਦ ਬਾਰੇ ਖੋਜ ਸ਼ੁਰੂ ਕੀਤੀ। ਇਸ ਪ੍ਰਕਿਰਿਆ ਵਿੱਚ ਸਾਨੂੰ ਪਤਾ ਲੱਗਾ ਕਿ ਵੀਡੀਓ ਵਿੱਚ ਦਿਖਾਈ ਦੇ ਰਹੀ ਮਸਜਿਦ ਦਾ ਨਾਮ ਸ਼ਾਹ ਹਸਨ ਕਾਦਰੀ ਬਾਰਗਾਹ-ਏ-ਏਕਦਰੀ ਚਮਨ ਹੈ ਜੋ ਕਿ ਗੁਲਬਰਗਾ, ਕਰਨਾਟਕ ਦੇ ਕਾਦਰੀ ਚੌਕ ਵਿਖੇ ਸਥਿਤ ਹੈ। ਅੰਤ ਵਿੱਚ ਅਸੀਂ ਸ਼ਾਹ ਹਸਨ ਕਾਦਰੀ ਬਾਰਗਾਹ-ਏ-ਏਕਦਰੀ ਚਮਨ ਮਸਜਿਦ ਦੀਆਂ ਤਸਵੀਰਾਂ ਦੀ ਤੁਲਨਾ ਵਾਇਰਲ ਵੀਡੀਓ ਵਿੱਚ ਦਿਖਾਈ ਦੇ ਰਹੀ ਮਸਜਿਦ ਦੇ ਨਾਲ ਕੀਤੀ ਅਤੇ ਪਾਇਆ ਕਿ ਦੋਵੇਂ ਤਸਵੀਰਾਂ ਇਕੋ ਜਿਹੀਆਂ ਹਨ ਜਿਸ ਤੋਂ ਬਾਅਦ ਇਹ ਪੂਰੀ ਤਰ੍ਹਾਂ ਸਪਸ਼ਟ ਹੋ ਗਿਆ ਕਿ ਇਹ ਮਸਜਿਦ ਉਜੈਨ ਵਿੱਚ ਨਹੀਂ ਸਗੋਂ ਕਰਨਾਟਕ ਵਿੱਚ ਸਥਿਤ ਹੈ।

Ujjain

Conclusion

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਸਗੋਂ 2 ਸਾਲ ਪੁਰਾਣਾ ਅਤੇ ਕਰਨਾਟਕ ਦਾ ਹੈ। ਵਾਇਰਲ ਹੋ ਰਹੀ ਵੀਡੀਓ ਨੂੰ ਗੁੰਮਰਾਹਕੁੰਨ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

Result: Misleading


Sources

YouTube –https://www.youtube.com/watch?v=KSfiywZlcHo

Google Map –https://shquadri.com/

Google Map –

https://earth.google.com/web/@17.34844142,76.82285839,477.6620205a,581.64945819d,35y,-25.34689065h,44.99729102t,0r/data=Cm8abRJnCiUweDNiYzhiOWU2NmQxOGE2ZGY6MHgxMzlmMzEyZDI1ZGZiNzA5Kj5TSFEgQmFyZ2FoLWUtUXVhZHJpCkNoYW1hbgrgsrfgs43gspXgs40K4LKs4LKw4LON4LKX4LK-LeCyh-KAphgBIAE?utm_source=earth7&utm_campaign=vine&hl=en


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular