ਸ਼ੁੱਕਰਵਾਰ, ਅਪ੍ਰੈਲ 19, 2024
ਸ਼ੁੱਕਰਵਾਰ, ਅਪ੍ਰੈਲ 19, 2024

HomeFact Checkਬੱਸ ਹਾਦਸੇ ਦੀ ਵੀਡੀਓ ਨੂੰ ਭਾਰਤ-ਚੀਨ ਵਿਚਕਾਰ ਹੋਈ ਹਿੰਸਕ ਝੜਪ ਨਾਲ ਜੋੜਕੇ...

ਬੱਸ ਹਾਦਸੇ ਦੀ ਵੀਡੀਓ ਨੂੰ ਭਾਰਤ-ਚੀਨ ਵਿਚਕਾਰ ਹੋਈ ਹਿੰਸਕ ਝੜਪ ਨਾਲ ਜੋੜਕੇ ਕੀਤਾ ਸ਼ੇਅਰ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਕਲੇਮ:

ਚੀਨ ਦੇ ਫੌਜੀਆਂ ਨੇ ਕਿਸ ਤਰਾਂ ਭਾਰਤੀ ਫੌਜੀਆਂ ਤੇ ਕੀਤਾ ਹਮਲਾ, ਵੇਖੋ ਵੀਡੀਓ

https://www.facebook.com/watch/?v=704046653501174

ਵੇਰੀਫਿਕੇਸ਼ਨ:


ਸੋਸ਼ਲ ਮੀਡੀਆ ਤੇ ਇਕ ਵੀਡੀਓ ਸ਼ੇਅਰ ਕੀਤੀ ਜਾ ਰਹੀ ਹੈ ਜਿਸ ਵਿੱਚ ਭਾਰਤੀ ਸੈਨਾ ਦੇ ਕੁਝ ਜਵਾਨਾਂ ਨੂੰ ਜ਼ਖ਼ਮੀ ਹਾਲਾਤ ਦੇ ਵਿੱਚ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਲੱਦਾਖ ਦੀ ਸੀਮਾ ਤੇ ਭਾਰਤ ਅਤੇ ਚੀਨ ਵਿਚਕਾਰ ਹੋਈ ਹਿੰਸਕ ਝੜਪ ਦੌਰਾਨ ਚੀਨੀ ਫੌਜੀਆਂ ਨੇ ਭਾਰਤੀ ਜਵਾਨਾਂ ਦਾ ਇਹ ਹਾਲ ਕਰ ਦਿੱਤਾ। ਵਾਇਰਲ ਹੋ ਰਹੀ ਵੀਡੀਓ ਨੂੰ ਹਾਲ ਹੀ ਦਾ ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ।

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਦੇ ਉੱਤੇ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਕਈ ਹੋਰਨਾਂ ਭਾਸ਼ਾਵਾਂ ਵਿੱਚ ਵੀ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ।

ਸੋਸ਼ਲ ਮੀਡੀਆ ਤੇ ਇਕ ਫੇਸਬੁੱਕ ਪੇਜ਼ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ , ‘ਚੀਨ ਦੇ ਫੌਜੀਆਂ ਨੇ ਕਿਸ ਤਰ੍ਹਾਂ ਭਾਰਤੀ ਫ਼ੌਜੀਆਂ ਉੱਤੇ ਕੀਤਾ ਹਮਲਾ , ਦੇਖੋ ਵੀਡੀਓ।’ਤੁਸੀਂ ਇਸ ਪੋਸਟ ਦਾ ਆਰਕਾਈਵ ਲਿੰਕ ਇੱਥੇ ਕਲਿੱਕ ਕਰਕੇ ਦੇਖ ਸਕਦੇ ਹੋ।

Also Read : ਕੀ ਭਾਰਤ ਸਰਕਾਰ ਨੇ ਟਿਕ ਟੌਕ ਨੂੰ ਹਟਾਉਣ ਦਾ ਲਿਆ ਫੈਸਲਾ ? ਵਾਇਰਲ ਹੋਇਆ ਫਰਜ਼ੀ ਦਾਅਵਾ

ਭਾਰਤ ਅਤੇ ਚੀਨ ਦੇ ਵਿੱਚ ਸੀਮਾ ਵਿਵਾਦ ਨੂੰ ਲੈ ਕੇ ਗਾਲਵਾਨ ਵੈਲੀ ਵਿੱਚ ਹੋਈ ਹਿੰਸਕ ਝੜਪ ਤੋਂ ਬਾਅਦ ਮੀਡੀਆ ਦੇ ਵਿੱਚ ਭਾਰਤ ਚੀਨ ਵਿਵਾਦ ਦੀਆਂ ਖਬਰਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਵਿੱਚ ਸੋਸ਼ਲ ਮੀਡੀਆ ਤੇ ਕਈ ਤਸਵੀਰਾਂ ਅਤੇ ਵੀਡੀਓ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਹਾਲ ਹੀ ਦੀਆਂ ਹਨ।

Also read:ਵਾਇਰਲ ਹੋ ਰਹੀ ਤਸਵੀਰ ਦਾ ਲਾਕਡਾਊਨ ਨਾਲ ਨਹੀਂ ਹੈ ਕੋਈ ਸੰਬੰਧ, ਪੜ੍ਹੋ ਵਾਇਰਲ ਤਸਵੀਰ ਦੀ ਸਚਾਈ

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਸ਼ੁਰੂ ਕੀਤੀ ਜਾਂਚ ਦੇ ਦੌਰਾਨ ਅਸੀਂ ਸਭ ਤੋਂ ਪਹਿਲਾਂ Invid ਦੀ ਮਦਦ ਨਾਲ  ਵਾਇਰਲ ਵੀਡੀਓ ਨੂੰ ਕੀ ਕੀ ਫ੍ਰੇਮ ਦੇ ਵਿੱਚ ਤੋੜਿਆ ਅਤੇ ਫਿਰ ਗੂਗਲ ਦੇ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਵਾਇਰਲ ਵੀਡੀਓ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਸਰਚ ਦੇ ਦੌਰਾਨ ਸਾਨੂੰ ਵੀਡੀਓ ਨੂੰ ਲੈ ਕੇ ਕੋਈ ਠੋਸ ਜਾਣਕਾਰੀ ਨਹੀਂ ਮਿਲੀ।

ਹੁਣ ਅਸੀਂ ਵਾਇਰਲ ਹੋ ਰਹੀ ਵੀਡੀਓ ਨੂੰ ਗੌਰ ਦੇ ਨਾਲ ਦੇਖਿਆ ਅਸੀਂ ਪਾਇਆ ਕਿ ਜ਼ਖ਼ਮੀ ਸੈਨਿਕਾਂ ਦੇ ਨਾਲ ਕੁਝ ਆਮ ਨਾਗਰਿਕ ਵੀ ਜ਼ਖਮੀ ਅਵਸਥਾ ਵਿੱਚ ਪਏ ਹਨ। ਇਸ ਦੇ ਨਾਲ ਹੀ ਵੀਡੀਓ ਵਿੱਚ ਕੁੱਝ ਵਾਹਨਾਂ ਦੀ ਆਵਾਜ਼ਾਂ ਸੁਣਾਈ ਦੇ ਰਹੀਆਂ ਹਨ।


ਇਸ ਤੋਂ ਬਾਅਦ ਅਸੀਂ ਵੀਡੀਓ ਨੂੰ ਕੁਝ ਸਕਰੀਨਸ਼ਾਟ ਅਤੇ ਕੀ ਵਰਡ ਦੀ ਮਦਦ ਦੇ ਨਾਲ ਗੂਗਲ ਤੇ ਖੰਗਾਲਣ ਦੀ ਕੋਸ਼ਿਸ਼ ਕੀਤੀ।ਇਸ ਦੌਰਾਨ ਸਾਨੂੰ ਵਾਇਰਲ ਵੀਡੀਓ ਦੇ ਨਾਲ ਮੇਲ ਖਾਂਦਾ ਇਕ ਵੀਡੀਓ ਯੂ ਟਿਊਬ ਤੇ ਮਿਲਿਆ ਜਿਸ ਨੂੰ ਨਵੰਬਰ ਸਾਲ 2019 ਵਿੱਚ ਅਪਲੋਡ ਕੀਤਾ ਗਿਆ ਸੀ। ਵੀਡੀਓ ਤੋਂ ਪ੍ਰਾਪਤ ਜਾਣਕਾਰੀ ਵਿੱਚ ਸਾਨੂੰ ਪਤਾ ਲੱਗਿਆ ਕਿ ਵਾਇਰਲ ਹੋ ਰਿਹਾ ਵੀਡੀਓ ਸਾਲ 2019 ਵਿੱਚ ਹੋਈ ਇੱਕ ਸੜਕ ਹਾਦਸੇ ਦਾ ਹੈ।

ਹੋਰ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਅਸੀਂ ਕੀ ਵਰਡ ਦੀ ਮਦਦ ਦੇ ਨਾਲ ਵੀਡੀਓ ਨੂੰ ਹੋਰ ਖੰਗਾਲਿਆ। ਸਰਚ ਦੇ ਦੌਰਾਨ ਸਾਨੂੰ North East Today ਨਾਮ ਦੀ ਵੈੱਬਸਾਈਟ ਤੇ ਇੱਕ ਲੇਖ ਮਿਲਿਆ ਜਿਸ ਵਿੱਚ ਵਾਇਰਲ ਵੀਡੀਓ ਵਾਲੀ ਘਟਨਾ ਦੀ ਪੂਰੀ ਜਾਣਕਾਰੀ ਦਿੱਤੀ ਹੋਈ ਸੀ। ਲੇਖ ਦੇ ਮੁਤਾਬਕ ਅਕਤੂਬਰ ਸਾਲ 2019 ਨੂੰ ਮੇਘਾਲਿਆ ਵਿੱਚ ਇੱਕ ਬੱਸ ਸੌ ਫੁੱਟ ਦੀ ਖਾਈ ਵਿੱਚ ਗਿਰ ਗਈ ਸੀ ਜਿਸ ਵਿੱਚ ਬੱਸ ਡਰਾਈਵਰ ਦੀ ਮੌਤ ਹੋ ਗਈ ਜਦਕਿ ਬੀਐਸਐਫ ਦੇ 20 ਜਵਾਨ ਗੰਭੀਰ ਰੂਪ ਤੋਂ ਜ਼ਖਮੀ ਹੋ ਗਏ ਸਨ।

ਇਸ ਤੋਂ ਇਲਾਵਾ ਸਾਨੂੰ ਯੂਟਿਊਬ ਦੇ ਉੱਤੇ UNN ਨਾਮਕ ਇੱਕ ਮੀਡੀਆ ਚੈਨਲ ਤੇ ਘਟਨਾ ਦਾ ਵੀਡੀਓ ਮਿਲਿਆ।

ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਗੁੰਮਰਾਹਕੁੰਨ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਇਹ ਵੀਡੀਓ ਗਾਲਵਾਨ ਵੈਲੀ ਵਿੱਚ ਭਾਰਤ ਅਤੇ ਚੀਨ ਦੇ ਜਵਾਨਾਂ ਦਰਮਿਆਨ ਹੋਈ ਹਿੰਸਕ ਝੜਪ ਦੀ ਨਹੀਂ ਹੈ ਸਗੋਂ ਵਾਇਰਲ ਵੀਡੀਓ ਅਕਤੂਬਰ ਸਾਲ 2019 ਨੂੰ ਮੇਘਾਲਿਆ ਵਿਖੇ ਹੋਏ ਇੱਕ ਸੜਕ ਹਾਦਸੇ ਦੀ ਹੈ।

ਟੂਲਜ਼ ਵਰਤੇ:  

  • Invid
  • ਗੂਗਲ ਸਰਚ
  • ਮੀਡੀਆ ਰਿਪੋਰਟ
  • ਯੂ ਟਿਊਬ ਸਰਚ 

ਰਿਜ਼ਲਟ – ਗੁੰਮਰਾਹਕੁੰਨ ਦਾਅਵਾ   

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044)

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular