ਸ਼ੁੱਕਰਵਾਰ, ਮਾਰਚ 29, 2024
ਸ਼ੁੱਕਰਵਾਰ, ਮਾਰਚ 29, 2024

HomeFact Checkਇਟਲੀ ਦੀ ਵੀਡੀਓ ਨੂੰ ਨਿਊਜ਼ੀਲੈਂਡ ਦਾ ਦੱਸਕੇ ਕੀਤਾ ਜਾ ਰਿਹਾ ਵਾਇਰਲ,...

ਇਟਲੀ ਦੀ ਵੀਡੀਓ ਨੂੰ ਨਿਊਜ਼ੀਲੈਂਡ ਦਾ ਦੱਸਕੇ ਕੀਤਾ ਜਾ ਰਿਹਾ ਵਾਇਰਲ, ਪੜ੍ਹੋ ਵਾਇਰਲ ਵੀਡੀਓ ਦਾ ਸੱਚ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਕਲੇਮ:

ਨਿਊਜ਼ੀਲੈਂਡ ਵਿੱਚ ਕਰੋਨਾ ਵਾਇਰਸ ਦਾ ਆਖਰੀ ਮਰੀਜ਼ ਠੀਕ ਹੋਣ ਤੋਂ ਬਾਅਦ ਕਰੋਨਾ ਵਾਰਡ ਬੰਦ ਕਰ ਦਿੱਤਾ।

https://www.facebook.com/mahorana.merapind/videos/1182155722132749/

ਵੇਰੀਫਿਕੇਸ਼ਨ:

ਇਹ ਸੋਸ਼ਲ ਮੀਡੀਆ ਤੇ ਇਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਫਰੰਟਲਾਈਨ ਵਰਕਰਾਂ  (ਡਾਕਟਰ ਅਤੇ ਨਰਸਾਂ) ਨੂੰ ਨੱਚਦੇ ਟੱਪਦੇ ਹੋਏ ਦੇਖਿਆ ਜਾ ਸਕਦਾ ਹੈ ਵਿਵਾਦ ਹੋਰ ਹੀ ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਿਊਜ਼ੀਲੈਂਡ ਵਿੱਚ ਕਰੋਨਾ ਵਾਇਰਸ ਦਾ ਆਖਰੀ ਮਰੀਜ਼ ਦੇ ਠੀਕ ਹੋਣ ਤੋਂ ਬਾਅਦ ਕਰੋਨਾ ਵਾਰਡ ਨੂੰ ਬੰਦ ਕਰ ਦਿੱਤਾ ਗਿਆ।

ਫੇਸਬੁੱਕ ਪੇਜ ਯਬਲੀ ਨੇ ਇਸ ਵੀਡੀਓ ਨੂੰ ਆਪਣੇ ਪੇਜ਼ ਉੱਤੇ ਸ਼ੇਅਰ ਕੀਤਾ। ਅਸੀਂ ਪਾਇਆ ਕਿ ਇਸ ਵੀਡੀਓ ਨੂੰ ਹੁਣ ਤੱਕ 50,000  ਤੋਂ ਵੱਧ ਲੋਕ ਦੇਖ ਚੁੱਕੇ ਹਨ।

https://www.facebook.com/watch/?v=723627138395359

ਅਸ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਉੱਤੇ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।ਇਸ ਦੇ ਨਾਲ ਹੀ ਕਈ ਹੋਰਨਾਂ ਭਾਸ਼ਾਵਾਂ ਵਿੱਚ ਵੀ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ।

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਵੀਡੀਓ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੇ ਦੌਰਾਨ ਅਸੀਂ ਪਾਇਆ ਕਿ ਵੀਡੀਓ ਦੇ ਅਖੀਰ ਵਿੱਚ Visit Italy ਦਾ ਵਾਟਰ ਮਾਰਕ ਲੱਗਿਆ ਹੋਇਆ ਹੈ।

ਹੁਣ ਅਸੀਂ ਫੇਸਬੁੱਕ ਸੱਸ ਦੀ ਮਦਦ ਦੇ ਨਾਲ ਇਸ ਵੀਡੀਓ ਨੂੰ ਲੱਭਣ ਦੀ ਕੋਸ਼ਿਸ਼ ਕੀਤੀ । ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਵੀਡੀਓ Visit https://www.facebook.com/watch/?v=697710114357962Italy ਦੇ ਫੇਸਬੁੱਕ ਪੇਜ਼ ਉੱਤੇ ਮਿਲੀ ਜਿਸ ਵਿੱਚ ਉਨ੍ਹਾਂ ਨੇ ਦਾਅਵਾ ਕੀਤਾ ਕਿ ਇਹ ਵੀਡੀਓ ਮਟੇਰਾ ਹਸਪਤਾਲ , ਇਟਲੀ ਦੀ ਹੈ।

https://www.facebook.com/watch/?v=697710114357962

ਹੁਣ ਅਸੀਂ ਗੂਗਲ ਸਰਚ ਦੀ ਮਦਦ ਦੇ ਨਾਲ ਇਸ ਵੀਡੀਓ ਦੀ ਸਚਾਈ ਜਾਨਣ ਦੀ ਕੋਸ਼ਿਸ਼ ਕੀਤੀ। ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਵੀਡੀਓ  ਨੂੰ ਲੈ ਕੇ ਕਈ ਮੀਡੀਆ ਏਜੰਸੀਆਂ ਦੇ ਲੇਖ ਮਿਲੇ

ਸਰਚ ਦੇ ਦੌਰਾਨ ਸਾਨੂੰ ਇੱਕ ਨਾਮਵਰ ਮੀਡੀਆ ਏਜੰਸੀ ivl24 ਵਿੱਚ ਵਿੱਚ ਪ੍ਰਕਾਸ਼ਿਤ ਲੇਖ ਵਿੱਚ ਵਾਇਰਲ ਵੀਡੀਓ ਲੈ ਕੇ ਕਾਫ਼ੀ ਜਾਣਕਾਰੀ ਮਿਲੀ ਲਿਖਤ ਮੁਤਾਬਕ ਵਾਇਰਲ ਹੋ ਰਹੀ ਵੀਡੀਓ ਇਟਲੀ ਦੇ ਮਟੇਰਾ ਹਸਪਤਾਲ ਦੀ ਹੈ ਜਿੱਥੇ ਕਰੋਨਾ ਵਾਇਰਸ ਦੇ ਆਖਰੀ ਮਰੀਜ਼ ਦੇ ਠੀਕ ਹੋਣ ਤੋਂ ਬਾਅਦ ਕਰੋਨਾ ਵਾਰਡ  ਨੂੰ ਬੰਦ ਕਰ ਦਿੱਤਾ ਗਿਆ।

ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨਿਊਜ਼ੀਲੈਂਡ ਦੀ ਨਹੀਂ ਸਗੋਂ ਇਟਲੀ ਦੀ ਹੈ ਜਿੱਥੇ ਕਰੋਨਾ ਵਾਇਰਸ ਦੇ ਆਖਰੀ ਮਰੀਜ਼ ਦੇ ਠੀਕ ਹੋਣ ਤੋਂ ਬਾਅਦ ਕਰੋਨਾ ਵਾਰਡ ਨੂੰ ਬੰਦ ਕਰ ਦਿੱਤਾ ਗਿਆ।

ਟੂਲਜ਼ ਵਰਤੇ: 

  •  ਗੂਗਲ ਸਰਚ
  • ਮੀਡੀਆ ਰਿਪੋਰਟ
  • ਫੇਸਬੁੱਕ ਸਰਚ 

ਰਿਜ਼ਲਟ – ਗੁੰਮਰਾਹਕੁੰਨ ਦਾਅਵਾ      

ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044)

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular