ਸ਼ੁੱਕਰਵਾਰ, ਮਾਰਚ 29, 2024
ਸ਼ੁੱਕਰਵਾਰ, ਮਾਰਚ 29, 2024

HomeFact Checkਕੀ ਵਾਇਰਲ ਵੀਡੀਓ ਵਿੱਚ ਦਿਖਾਈ ਦੇ ਰਹੀ ਟ੍ਰੇਨ ਨੂੰ ਅਡਾਨੀ ਗਰੁੱਪ ਨੇ...

ਕੀ ਵਾਇਰਲ ਵੀਡੀਓ ਵਿੱਚ ਦਿਖਾਈ ਦੇ ਰਹੀ ਟ੍ਰੇਨ ਨੂੰ ਅਡਾਨੀ ਗਰੁੱਪ ਨੇ ਖਰੀਦ ਲਿਆ ਹੈ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਕਿਸਾਨ ਆਰਡੀਨੈਂਸ ਬਿੱਲ ਦੇ ਖਿਲਾਫ ਦਿੱਲੀ ਹਰਿਆਣਾ ਬਾਰਡਰ ਤੇ ਕਿਸਾਨ ਅੰਦੋਲਨ ਦੇ ਦੌਰਾਨ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੀਆਂ ਗੁਮਰਾਹਕੁਨ ਵੀਡੀਓ ਤੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ ਐਕਟਰ ਨਗਮਾ ਨੇ ਇੱਕ ਵੀਡੀਓ ਨੂੰ ਸ਼ੇਅਰ ਕਰਦਿਆਂ ਦਾਅਵਾ ਕੀਤਾ ਕਿ ਅਡਾਨੀ ਗਰੁੱਪ ਨੇ ਹੁਣ ਭਾਰਤੀ ਰੇਲਵੇ ਦੀ ਕਮਾਨ ਵੀ ਆਪਣੇ ਹੱਥ ਵਿੱਚ ਲੈ ਲਈ ਹੈ। ਵੀਡੀਓ ਵਿੱਚ ਭਾਰਤੀ ਰੇਲ ਦੇ ਡੱਬੇ ਤੇ ਅਡਾਨੀ ਗਰੁੱਪ ਕੰਪਨੀ ਦੇ ਪ੍ਰੋਡਕਟ ਦਾ ਵਿਗਿਆਪਨ ਦੇਖਿਆ ਜਾ ਸਕਦਾ ਹੈ।

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਇਸ ਦਾਅਵੇ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।


ਅਸੀਂ ਪਸਇਆ ਕਿ ਕਾਂਗਰਸ ਲੀਡਰ ਪ੍ਰਿਯੰਕਾ ਗਾਂਧੀ ਨੇ ਵੀ ਇਸ ਵੀਡੀਓ ਨੂੰ ਆਪਣੇ ਫ਼ੇਸਬੁੱਕ ਹੈਂਡਲ ਤੇ ਸ਼ੇਅਰ ਕੀਤਾ।

Fact Check/Verification 


ਅਸੀਂ ਵਾਇਰਲ ਹੋ ਰਹੀ ਵੀਡੀਓ ਦੀ ਸੱਚਾਈ ਜਾਣਨ ਦੇ ਲਈ ਆਪਣੀ ਪੜਤਾਲ ਸ਼ੁਰੂ ਕੀਤੀ। ਅਸੀਂ ਸਭ ਤੋਂ ਪਹਿਲਾਂ Invid ਟੂਲ ਦੀ ਮਦਦ ਨਾਲ ਕੁਝ ਕੀ ਫਰੇਮ ਨੂੰ ਗੂਗਲ ਤੇ ਰਿਵਰਸ ਇਮੇਜ ਸਰਚ ਰਾਹੀਂ ਖੋਜਣਾ ਸ਼ੁਰੂ ਕੀਤਾ। ਸਰਚ ਦੇ ਦੌਰਾਨ ਸਾਨੂੰ ਸਭ ਤੋਂ ਪਹਿਲਾਂ ਵਾਇਰਲ ਵੀਡੀਓ ਦੇ ਨਾਲ ਮੇਲ ਖਾਂਦੀ ਇਕ ਤਸਵੀਰ Financial Express ਨਾਮ ਦੀ ਵੈੱਬਸਾਈਟ ਤੇ 20 ਮਾਰਚ ਸਾਲ 2020 ਨੂੰ ਛਪੇ ਇਕ ਲੇਖ ਵਿਚ ਮਿਲੀ।

ਜਾਣਕਾਰੀ ਦੇ ਮੁਤਾਬਕ ਭਾਰਤੀ ਰੇਲਵੇ ਤੇ ਵੜੋਦਰਾ ਡਿਵੀਜ਼ਨ ਨੇ ਨੇ ਆਪਣਾ ਮਾਲੀਆ ਸਾਧਨ ਵਧਾਉਣ ਦੇ ਲਈ ਲੋਕੋਮੋਟਿਵ ਬ੍ਰਾਂਡਿੰਗ ਦਾ ਇਸਤੇਮਾਲ ਕੀਤਾ ਹੈ। ਲੋਕੋਮੋਟਿਵ ਬ੍ਰਾਂਡਿੰਗ ਦੇ ਵਿੱਚ ਰੇਲਵੇ ਆਪਣਾ ਮਾਲੀਆ ਵਧਾਉਣ ਦੇ ਲਈ ਕੰਪਨੀਆਂ ਦਾ ਵਿਗਿਆਪਨ ਕਰਦੀ ਹੈ। ਦੱਸ ਦਈਏ ਕਿ ਲੋਕੋਮੋਟਿਵ ਬ੍ਰਾਂਡਿੰਗ NFR ਸਕੀਮ ਦਾ ਹਿੱਸਾ ਹੈ  ਜਿਸ ਦੇ ਅਧਿਅਕਸ਼ ਰੇਲਵੇ ਮੰਤਰੀ ਪਿਊਸ਼ ਗੋਇਲ ਹਨ।

Also read:ਕਿਸਾਨ ਆਰਡੀਨੈਂਸ ਬਿੱਲ ਪਾਸ ਹੋਣ ਤੋਂ ਬਾਅਦ ਮੋਗੇ ਵਿਖੇ ਲਗਾਇਆ ਗਿਆ ਇਹ ਬੋਰਡ?

ਪੜਤਾਲ ਦੇ ਦੌਰਾਨ ਸਾਨੂੰ ਦ ਪ੍ਰਿੰਟ ਦੀ ਵੈੱਬਸਾਈਟ ਤੇ ਹਾਲ ਹੀ ਵਿਚ ਛਪਿਆ ਇੱਕ ਲੇਖ ਮਿਲਿਆ। ਲੇਖਕ ਤੇ ਵਿਚ ਵਾਇਰਲ ਵੀਡੀਓ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਵੀਡੀਓ ਨੂੰ ਗਲਤ ਦਾਅਵੇ ਦਿਲਾ ਸ਼ੇਅਰ ਕੀਤਾ ਜਾ ਰਿਹਾ ਹੈ।

ਇਸ ਦੇ ਨਾਲ ਹੀ ਸਾਨੂੰ ਟਵਿੱਟਰ ਤੇ 9 ਜਨਵਰੀ 2020  ਨੂੰ ਰੇਲ ਮੰਤਰਾਲੇ ਦੁਆਰਾ ਕੀਤਾ ਇੱਕ ਟਵੀਟ ਮਿਲਿਆ ਜਿੱਥੇ ਰੇਲ ਮੰਤਰਾਲੇ ਨੇ ਲੋਕੋਮੋਟਿਵ ਬ੍ਰਾਂਡਿੰਗ ਦੀ ਕਈ ਤਸਵੀਰਾਂ ਨੂੰ ਸ਼ੇਅਰ ਕੀਤਾ ਹੈ। ਇਸ ਦੌਰਾਨ ਦੇਖਿਆ ਜਾ ਸਕਦਾ ਹੈ ਕਿ ਰੇਲ ਇੰਜਣ ਤੇ ਕਈ ਕੰਪਨੀਆਂ ਦਾ ਵਿਗਿਆਪਨ ਮੌਜੂਦ ਹੈ।

ਪੜਤਾਲ ਦੇ ਦੌਰਾਨ ਸਾਨੂੰ ਕੁਨੈਕਟ ਗੁਜਰਾਤ ਨਾਮ ਦੀ ਵੈੱਬਸਾਈਟ ਤੇ ਫਰਵਰੀ ਸਾਲ 2020 ਨੂੰ ਛਪਿਆ ਇੱਕ ਲੇਖ ਮਿਲਿਆ ਜਿਸ ਵਿਚ ਵਾਇਰਲ ਵੀਡੀਓ ਨਾਲ ਸਬੰਧਿਤ ਕੁਝ ਜਾਣਕਾਰੀ ਦਿੱਤੀ ਗਈ ਸੀ।  ਲੇਖ ਦੇ ਮੁਤਾਬਕ ਫੋਰਚੂਨ ਬਰਾਂਡ ਦੀ ਪਹਿਲੀ ਲੋਕੋਮੋਟਿਵ ਬ੍ਰਾਂਡਿੰਗ ਵੜੋਦਰਾ ਸਟੇਸ਼ਨ ਤੋਂ ਵੜੋਦਰਾ ਡਿਵੀਜ਼ਨ ਦਵਿੰਦਰ ਕੁਮਾਰ ਦੀ ਰਹਿਨੁਮਾਈ ਹੇਠ ਹੋਈ ਸੀ।

Conclusion 

ਸਾਡੇ ਜਾਣ ਤੋਂ ਸਪੱਸ਼ਟ ਹੁੰਦਾ ਹੈ ਕਿ ਵਾਇਰਲ ਵੀਡੀਓ ਦਾ ਸਬੰਧ ਕਿਸਾਨ ਅੰਦੋਲਨ ਦੇ ਨਾਲ ਨਹੀਂ ਹੈ ਅਤੇ ਨਾ ਹੀ ਅਡਾਨੀ ਗਰੁੱਪ ਨੇ ਭਾਰਤੀ ਰੇਲਵੇ ਨੂੰ ਖਰੀਦਿਆ ਹੈ ਦਰਅਸਲ ਭਾਰਤੀ ਰੇਲਵੇ NFR ਸਕੀਮ ਦੇ ਹੇਠਾਂ ਲੋਕੋਮੋਟਿਵ ਬ੍ਰਾਂਡਿੰਗ ਦੇ ਮਾਧਿਅਮ ਰਾਹੀਂ ਕੰਪਨੀਆਂ ਦਾ ਵਿਗਿਆਪਨ ਕਰ ਰਹੀ ਹੈ।

Result: Misleading

Sources

https://twitter.com/RailMinIndia/status/1215314414372446209

https://theprint.in/hoaxposed/viral-video-claiming-adani-has-taken-over-indian-railways-is-false-its-just-an-ad/565966/

https://connectgujarat.com/locomotive-engine-with-fortune-branding-flagged-off-at-vadodara/


ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular