ਸ਼ੁੱਕਰਵਾਰ, ਸਤੰਬਰ 30, 2022
ਸ਼ੁੱਕਰਵਾਰ, ਸਤੰਬਰ 30, 2022

HomePunjabiਉਮਰ ਖ਼ਾਲਿਦ ਨੇ ਮੁੰਬਈ ਵਿਖੇ ਹਿੰਦੂਆਂ ਦੇ ਖਿਲਾਫ ਨਾਅਰੇ ਲਗਾਏ? ਪੜ੍ਹੋ ਸੋਸ਼ਲ...

ਉਮਰ ਖ਼ਾਲਿਦ ਨੇ ਮੁੰਬਈ ਵਿਖੇ ਹਿੰਦੂਆਂ ਦੇ ਖਿਲਾਫ ਨਾਅਰੇ ਲਗਾਏ? ਪੜ੍ਹੋ ਸੋਸ਼ਲ ਮੀਡਿਆ ਤੇ ਵਾਇਰਲ ਦਾਅਵੇ ਦੀ ਸਚਾਈ 

ਕਲੇਮ : 
 
ਮੁੰਬਈ ਵਿੱਚ ਮੁਸਲਿਮ ਅਤੇ ਖੱਬੇਪੱਖੀ ਵਿਦਿਆਰਥੀ ਜਥੇਬੰਦੀਆਂ ਨੇ “ਹਿੰਦੂਆਂ ਤੋਂ ਆਜ਼ਾਦੀ” ਦੇ ਨਾਅਰੇ ਲਗਾਏ।  
 
 
 
 
 
ਵੇਰੀਫੀਕੇਸ਼ਨ : 
 
 
ਸੋਸ਼ਲ ਮੀਡਿਆ ਤੇ ਹਰ ਰੋਜ਼ ਕੋਈ ਨਾ ਕੋਈ ਦਾਅਵਾ ਵਾਇਰਲ ਹੁੰਦਾ ਰਹਿੰਦਾ ਹੈ। ਦਿੱਲੀ ਸਥਿਤ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (JNU) ਵਿਖੇ ਹੋਈ ਹਿੰਸਕ ਘਟਨਾ ਤੋਂ ਬਾਅਦ ਸੋਸ਼ਲ ਮੀਡਿਆ ਤੇ ਕਈ ਦਾਅਵੇ ਵਾਇਰਲ ਹੋ ਰਹੇ ਹਨ।   
 
 
ਭਾਰਤੀ ਜਨਤਾ ਪਾਰਟੀ ਦੀ ਦਿੱਲੀ ਇਕਾਈ ਦੇ ਬੁਲਾਰੇ  ਤਜਿੰਦਰ ਪਾਲ ਸਿੰਘ ਬੱਗਾ ਨੇ ਆਪਣੇ ਟਵਿੱਟਰ ਹੈਂਡਲ ਤੇ ਇਕ ਵੀਡੀਓ ਨੂੰ ਸ਼ੇਅਰ ਕੀਤਾ। ਤਜਿੰਦਰ ਪਾਲ ਸਿੰਘ ਬੱਗਾ ਰਾਸ਼ਟਰਵਾਦੀ ਸੰਗਠਨ ਭਗਤ ਸਿੰਘ ਕ੍ਰਾਂਤੀ ਸੈਨਾ ਦੇ ਸੰਸਥਾਪਕ ਵੀ ਹਨ। ਤਜਿੰਦਰ ਪਾਲ ਸਿੰਘ ਬੱਗਾ ਨੇ ਵੀਡੀਓ ਨੂੰ ਸ਼ੇਅਰ ਕਰਕੇ ਇਹ ਦਾਅਵਾ ਕੀਤਾ ਹੈ ਕਿ  ਮੁੰਬਈ ਵਿੱਚ ਮੁਸਲਿਮ ਅਤੇ ਖੱਬੇਪੱਖੀ ਵਿਦਿਆਰਥੀ ਜਥੇਬੰਦੀਆਂ ਨੇ “ਹਿੰਦੂਆਂ ਤੋਂ ਆਜ਼ਾਦੀ” ਦੇ ਨਾਅਰੇ ਲਗਾਏ। ਗੌਰਤਲਬ ਹੈ ਕਿ ਉਮਰ ਖਾਲਿਦ ਬੀਤੇ ਦਿਨ ਮੁੰਬਈ ਵਿਖੇ ਨੈਸ਼ਨਲ ਰਜਿਸਟਰ ਆਫ਼ ਸਿਟੀਜ਼ਨਸ਼ਿਪ (NRC) ਅਤੇ ਨਾਗਰਿਕਤਾ ਸੋਧ ਕਾਨੂੰਨ (CAA) ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰਨ ਪਹੁੰਚੇ ਸਨ।

 
 
 
 
 
 
 
ਅਸੀਂ ਪਾਇਆ ਕਿ ਸੋਸ਼ਲ ਮੀਡਿਆ ਦੇ ਵੱਖ – ਵੱਖ ਪਲੇਟਫਾਰਮਾਂ ਤੇ ਵੀਡੀਓ ਨੂੰ ਵਾਇਰਲ ਕੀਤਾ ਜਾ ਰਿਹਾ ਹੈ। 
 
 
 
 
 
 
 
 
 
ਅਸੀਂ ਵੀਡੀਓ ਦੇ ਵਿੱਚ ਕੀਤੇ ਜਾ ਰਹੇ ਦਾਅਵੇ ਦੀ ਜਾਂਚ ਸ਼ੁਰੂ ਕੀਤੀ। ਗੂਗਲ ਤੇ ਕੁਝ ਕੀ ਵਰਡਸ ਦੀ ਮਦਦ ਨਾਲ ਅਸੀਂ ਵਾਇਰਲ ਹੋ ਰਹੀ ਵੀਡੀਓ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਸਰਚ ਦੌਰਾਨ ਸਾਨੂੰ “ਯੂ ਟਿਊਬ” ਤੇ ਨੈਸ਼ਨਲ ਰਜਿਸਟਰ ਆਫ਼ ਸਿਟੀਜ਼ਨਸ਼ਿਪ (NRC) ਅਤੇ ਨਾਗਰਿਕਤਾ ਸੋਧ ਕਾਨੂੰਨ (CAA) ਦੇ ਖਿਲਾਫ ਮੁੰਬਈ ਵਿਖੇ ਹੋਏ ਵਿਰੋਧ ਪ੍ਰਦਰਸ਼ਨ ਦੀ ਪੂਰੀ ਵੀਡੀਓ ਮਿਲੀ। ਵੀਡੀਓ ਦੇ 52:40 ਸਕਿੰਟ ਤੋਂ ਉਮਰ ਖ਼ਾਲਿਦ ਨਾਅਰੇ ਲਗਾਉਂਦੇ ਸੁਣਾਈ ਦੇ ਰਹੇ ਹਨ।  
 
 
 
 
 
 
 
 
ਉਮਰ ਖ਼ਾਲਿਦ ਨੇ ਆਪਣੇ ਨਾਅਰਿਆਂ ਦੌਰਾਨ ਇਹ ਕਿਹਾ : “ਐਨਪੀਆਰ ਤੋਂ ਆਜ਼ਾਦੀ , ਸੀਏਏ ਤੋਂ ਆਜ਼ਾਦੀ , ਸੀਏਏ ਤੋਂ ਆਜ਼ਾਦੀ , ਜਾਤੀਵਾਦ ਤੋਂ ਆਜ਼ਾਦੀ , ਅਤੇ ਮਨੂਵਾਦ ਤੋਂ ਆਜ਼ਾਦੀ  , ਸੰਘਵਾਦ ਤੋਂ ਆਜ਼ਾਦੀ , ਆਰਐਸਐਸ ਤੋਂ ਆਜ਼ਾਦੀ , ਅਤੇ ਆਰ ਐੱਸ ਐੱਸ ਤੋਂ ਆਜ਼ਾਦੀ , ਭਾਗਵਤ ਤੋਂ ਆਜ਼ਾਦੀ  ਅਤੇ  ਫਿਰ ਮੋਦੀ ਤੋਂ ਆਜ਼ਾਦੀ”। 
 
 
 
ਗੰਭੀਰਤਾ ਦੇ ਨਾਲ ਜਾਂਚ ਕਰਨ ਤੇ ਸਾਨੂੰ ਫੇਸਬੁੱਕ ਤੇ ਇਸ ਵਿਰੋਧ ਪ੍ਰਦਰਸ਼ਨ ਦਾ ਲਾਈਵ ਵੀਡੀਓ ਮਿਲਿਆ। ਲਾਈਵ ਵੀਡੀਓ ਦੇ 17:52 ਸਕਿੰਟ ਤੋਂ ਉਮਰ ਖ਼ਾਲਿਦ ਨੂੰ ਨਾਅਰੇ ਲਗਾਉਂਦੇ ਸੁਣਿਆ ਜਾ ਸਕਦਾ ਹੈ।  ਇਸ ਵੀਡੀਓ ਦੇ ਵਿੱਚ ਵੀ ਸੁਣਾਈ ਦੇ ਸਕਦਾ ਹੈ ਕਿ ਉਮਰ ਖਾਲਿਦ ਨੇ “ਹਿੰਦੂਆਂ ਤੋਂ ਆਜ਼ਾਦੀ” ਦੇ ਨਾਅਰੇ ਨਹੀਂ ਲਗਾਏ।  
 
 
 
 
 
ਸਾਡੀ ਜਾਂਚ ਦੇ ਵਿੱਚ ਸਾਬਿਤ ਹੋਇਆ ਕਿ ਸੋਸ਼ਲ ਮੀਡਿਆ ਤੇ ਭਾਰਤੀ ਜਨਤਾ ਪਾਰਟੀ ਦੀ ਦਿੱਲੀ ਇਕਾਈ ਦੇ ਬੁਲਾਰੇ ਤਜਿੰਦਰ ਪਾਲ ਸਿੰਘ ਬੱਗਾ ਵਲੋਂ ਸੋਸ਼ਲ ਮੀਡਿਆ ਤੇ ਵੀਡੀਓ ਵਿੱਚ ਕੀਤਾ ਜਾ ਰਿਹਾ ਦਾਅਵਾ ਗੁੰਮਰਾਹਕਰਨ ਅਤੇ ਫ਼ਰਜ਼ੀ ਹੈ। ਉਮਰ ਉਮਰ ਖਾਲਿਦ ਨੇ ਮੁੰਬਈ ਵਿਖੇ ਨੈਸ਼ਨਲ ਰਜਿਸਟਰ ਆਫ਼ ਸਿਟੀਜ਼ਨਸ਼ਿਪ (NRC) ਅਤੇ ਨਾਗਰਿਕਤਾ ਸੋਧ ਕਾਨੂੰਨ (CAA) ਦੇ ਵਿਰੋਧ ਪ੍ਰਦਰਸ਼ਨ  ਦੌਰਾਨ “ਹਿੰਦੂਆਂ ਤੋਂ ਆਜ਼ਾਦੀ” ਦੇ ਨਾਅਰੇ ਨਹੀਂ ਲਗਾਏ।  
 
 
 
 

ਟੂਲਜ਼ ਵਰਤੇ:

*ਗੂਗਲ ਸਰਚ

*ਯੂ ਟਿਊਬ ਸਰਚ 

ਰਿਜ਼ਲਟ – ਗੁੰਮਰਾਹਕਰਨ ਦਾਅਵਾ

(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: [email protected] ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ)

Shaminder Singh
Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.
Shaminder Singh
Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular