ਐਤਵਾਰ, ਅਕਤੂਬਰ 2, 2022
ਐਤਵਾਰ, ਅਕਤੂਬਰ 2, 2022

HomePunjabiਕੀ ਇਹ ਵੀਡੀਓ ਦਿੱਲੀ ਦੇ ਸ਼ਾਹੀਣ ਬਾਗ ਦਾ ਹੈ?ਪੜ੍ਹੋ ਸੋਸ਼ਲ ਮੀਡਿਆ ਤੇ...

ਕੀ ਇਹ ਵੀਡੀਓ ਦਿੱਲੀ ਦੇ ਸ਼ਾਹੀਣ ਬਾਗ ਦਾ ਹੈ?ਪੜ੍ਹੋ ਸੋਸ਼ਲ ਮੀਡਿਆ ਤੇ ਵਾਇਰਲ ਵੀਡੀਓ ਦਾ ਅਸਲ ਸੱਚ 

ਕਲੇਮ : 
 
 
ਸ਼ਾਹੀਣ ਬਾਗ ਦੀ ਬੇਗਮਾਂ ਦੇ ਵਿੱਚ 500 ਰੁਪਏ ਦੇ ਬੰਟਵਾਰੇ ਨੂੰ ਲੈ ਕੇ ਜਬਰਦਸਤ ਲੜਾਈ ਹੋਈ। 
 
 
 

[removed][removed]

 
 
ਵੇਰੀਫੀਕੇਸ਼ਨ : 
 
 
ਦਿੱਲੀ ਦੇ ਸ਼ਾਹੀਨ ਬਾਗ ਵਿੱਚ ਪਿਛਲੇ ਇੱਕ ਮਹੀਨੇ ਤੋਂ ਵੀ ਜ਼ਿਆਦਾ ਸਮੇਂ ਤੋਂ ਨਾਗਰਿਕਤਾ ਸੰਸਾਧਨ ਕਾਨੂੰਨ ( CAA ) ਦੇ ਖਿਲਾਫ ਵਿਰੋਧ ਪ੍ਰਦਰਸ਼ਨ ਚੱਲ ਰਿਹਾ ਹੈ। ਕੁਝ ਲੋਕਾਂ ਦੇ  ਵਲੋਂ ਆਰੋਪ ਲਗਾਇਆ ਗਿਆ ਕਿ ਸ਼ਾਹੀਣ ਬਾਗ ਦੇ ਵਿੱਚ ਔਰਤਾਂ ਪੈਸੇ ਲੈ ਕੇ ਧਰਨਾ ਲਗਾ ਰਹੀ ਹਨ। ਸੋਸ਼ਲ ਮੀਡਿਆ ਤੇ ਕੁਝ ਇਸ ਤਰਾਂ ਦਾ ਦਾਅਵਾ ਦੇਖਣ ਨੂੰ ਮਿਲਿਆ। ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਵਿੱਚ  ਮਹਿਲਾਵਾਂ ਲੜਦੀਆਂ ਵਿਖਾਈ ਦੇ ਰਹੀਆਂ ਹਨ ਅਤੇ ਵਾਇਰਲ ਵੀਡੀਓ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਸ਼ਾਹੀਣ ਬਾਗ ਦੀ ਬੇਗਮਾਂ ਦੇ ਵਿੱਚ 500 ਰੁਪਏ ਦੇ ਬੰਟਵਾਰੇ ਨੂੰ ਲੈ ਕੇ ਜਬਰਦਸਤ ਲੜਾਈ ਹੋਈ। ਵੇਖਿਆ ਜਾ ਸਕਦਾ ਹੈ ਕਿ ਫੇਸਬੁੱਕ ਅਤੇ ਟਵਿੱਟਰ ਤੇ ਇਸ ਵੀਡੀਓ ਨੂੰ ਕਾਫੀ  ਤੇਜ਼ੀ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।   
 
 

[removed][removed]

 
 
 

[removed][removed]

 
 
 

[removed][removed]

 
 
 

[removed][removed]

 
 
 
ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਇਸ ਵੀਡੀਓ ਦੀ ਜਾਂਚ ਸ਼ੁਰੂ ਕੀਤੀ। ਕੁਝ ਟੂਲਜ਼ ਦੀ ਮਦਦ ਦੇ ਨਾਲ ਅਸੀਂ ਵਾਇਰਲ ਹੋ ਰਹੀ ਵੀਡੀਓ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਪੜਤਾਲ ਦੇ ਦੌਰਾਨ Yandex ਦੀ ਮਦਦ ਨਾਲ ਸਾਨੂੰ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਮਿਲੀ। ਨਾਮੀ ਮੀਡਿਆ ਏਜੇਂਸੀ ” ਦੈਨਿਕ ਭਾਸਕਰ” ਵਿੱਚ ਪ੍ਰਕਾਸ਼ਿਤ ਲੇਖ ਮਿਲਿਆ। ਦੈਨਿਕ ਭਾਸਕਰ ਨੇ ਇਸ ਲੇਖ ਨੂੰ ਜਨਵਰੀ 5, 2019 ਨੂੰ ਪ੍ਰਕਾਸ਼ਿਤ ਕੀਤਾ ਸੀ।  ਲੇਖ ਦੇ ਮੁਤਾਬਕ , ਇਹ ਘਟਨਾ ਮੱਧ ਪ੍ਰਦੇਸ਼ ਦੇ ਭੋਪਾਲ ਵਿੱਚ ਵਾਪਰੀ ਜਿਥੇ ਇਹਨਾਂ ਮਹਿਲਾਵਾਂ ਦੀ ਗੱਡੀਆਂ ਆਪਸ ਵਿੱਚ ਟਕਰਾ ਗਈਆਂ ਜਿਸ ਤੋਂ ਬਾਅਦ ਕਹਾਸੁਣੀ ਕਾਫ਼ੀ ਵੱਧ ਗਈ ਅਤੇ ਇਹ ਮਹਿਲਾਵਾਂ ਆਪਸ ਵਿੱਚ ਭਿੜ ਗਗਈਆਂ।  
 
 
 
 
 

बीच बाजार जब आपस में लड़ पड़ीं महिलाएं, एक-दूसरे को मारे चांटे- चप्पलें भी खूब चलीं, वीडियो हुआ वायरल

यह वीडियो भोपाल के भीड़भाड़ वाले चौक बाजार का है। यह किसी फिल्म की शूटिंग के दौरान फाइट सीन नहीं फिल्माया जा रहा! …और न ही सास-बहू का कोई झगड़ा है। दरसअल, जरा-सी बात पर ये महिलाएं एक-दूसरे से भिड़ गई थीं।

[removed][removed]

 
 
 
 
ਅਸੀਂ ਵਾਇਰਲ ਹੋ ਰਹੀ ਇਸ ਵੀਡੀਓ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ। ਸਰਚ ਦੌਰਾਨ ਸਾਨੂੰ ਸਾਨੂੰ “ਦੈਨਿਕ ਭਾਸਕਰ” ਅਤੇ “ਲਾਈਵ ਉੱਤਰ ਪ੍ਰਦੇਸ਼” ਦੇ ਲੇਖ ਮਿਲੇ।  ਇਹ ਲੇਖ ਜੂਨ 2 , 2019 ਅਤੇ ਜੂਨ 4 , 2019 ਨੂੰ ਪ੍ਰਕਾਸ਼ਿਤ ਕੀਤੇ ਗਏ ਸਨ। ਇਹਨਾਂ ਲੇਖਾਂ ਦੇ ਮੁਤਾਬਕ , ਇਹ ਮਹਿਲਾਵਾਂ ਕੱਪੜਿਆਂ ਦੇ ਪਿੱਛੇ ਆਪਸ ਵਿੱਚ ਲੜ ਪਈਆਂ ਸਨ।
 
 
 
 
 
 
 
 

दो महिलाओं को पसंद आया एक ही कपड़ा, खरीदने के लिए एक-दूसरे पर कर दी लात-घूंसों की बरसात

लखनऊ। उत्तर प्रदेश के बिजनौर में एक ऐसा मामला सामने आया है जिसके बारे में सुनकर आप हैरान रह जाएंगे। यहां स्थित एक कपडा बाज़ार में दो महिलाओं को एक ही कपड़ा पसंद आ गया। कपड़ा लेने के लिए पहले तो दोनों में बहस हुई। इसके बाद बहस लात-घूसों और

[removed][removed]

 
 
 
 
ਇਸ ਤੋਂ ਬਾਅਦ ਸਾਨੂੰ “YouTube” ਤੇ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਮਿਲੀ। ਯੂ ਟਿਊਬ ਤੇ ਇਸ ਵੀਡੀਓ ਨੂੰ ਜਨਵਰੀ 12, 2019 ਨੂੰ ਅਪਲੋਡ ਕੀਤਾ ਗਿਆ ਸੀ। 
 
 
 
 
 
 
ਸਾਡੀ ਜਾਂਚ ਦੇ ਵਿੱਚ ਸਾਬਿਤ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਦਾ ਸ਼ਾਹੀਣ ਬੈਗ ਵਿੱਚ ਚੱਲ ਰਹੇ ਨਾਗਰਿਕਤਾ ਸੰਸ਼ੋਧਨ ਕਾਨੂੰਨ ਖਿਲਾਫ ਪ੍ਰਦਰਸ਼ਨਾਂ ਨਾਲ ਕੋਈ ਸੰਬੰਧ ਨਹੀਂ ਹੈ। ਜਾਂਚ ਤੋਂ ਸਾਬਿਤ ਹੁੰਦਾ ਹੈ ਕਿ ਵਾਇਰਲ ਹੋ ਰਹੀ ਵੀਡੀਓ ਪੁਰਾਣੀ ਹੈ। ਹਾਲਾਂਕਿ ਇਹ ਸਪਸ਼ਟ ਨਹੀਂ ਹੋ ਪਾਇਆ ਕਿ ਇਹ ਵੀਡੀਓ ਮੱਧ ਪ੍ਰਦੇਸ਼ ਦੇ ਭੋਪਾਲ ਦਾ ਹੈ ਜਾਂ ਫਿਰ ਉੱਤਰ  ਪ੍ਰਦੇਸ਼ ਦੇ ਬਿਜਨੌਰ ਦਾ।  
 
 

ਟੂਲਜ਼ ਵਰਤੇ:

*ਯੂ ਟਿਊਬ ਸਰਚ 

*ਗੂਗਲ ਸਰਚ

*Invid

ਰਿਜ਼ਲਟ – ਗੁੰਮਰਾਹਕਰਨ ਦਾਅਵਾ

(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: [email protected] ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ)

 
 
 
 
 
Shaminder Singh
Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.
Shaminder Singh
Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular