ਸ਼ੁੱਕਰਵਾਰ, ਮਾਰਚ 29, 2024
ਸ਼ੁੱਕਰਵਾਰ, ਮਾਰਚ 29, 2024

HomeUncategorized @paਕੀ ਜਸਟਿਨ ਟਰੂਡੋ ਇਲੈਕਸ਼ਨ ਜਿੱਤਣ ਤੋਂ ਬਾਅਦ ਗੁਰੂ ਘਰ ਵਿਖੇ ਹੋਏ ਨਤਮਸਤਕ?

ਕੀ ਜਸਟਿਨ ਟਰੂਡੋ ਇਲੈਕਸ਼ਨ ਜਿੱਤਣ ਤੋਂ ਬਾਅਦ ਗੁਰੂ ਘਰ ਵਿਖੇ ਹੋਏ ਨਤਮਸਤਕ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਕਲੇਮ – 

 
ਟਰੂਡੋ ਪਹੁੰਚਿਆ ਗੁਰੂ-ਘਰ ਜਿੱਤ ਤੋਂ ਬਾਅਦ
 
 
 

 

ਵੇਰੀਫਿਕੇਸ਼ਨ –

ਸੋਸ਼ਲ ਮੀਡਿਆ ਦੇ ਵੱਖ – ਵੱਖ ਪਲੇਟਫਾਰਮਾਂ ‘ਤੇ ਇਕ ਦਾਅਵਾ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ।ਫੇਸਬੁੱਕ ਉੱਤੇ ਕਾਫ਼ੀ ਯੂਜਰਜ਼ ਦੇ ਵਲੋਂ ਇਕ ਵੀਡੀਓ ਸ਼ੇਅਰ ਕੀਤਾ ਗਿਆ ਹੈ ਜਿਸ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਚੋਣਾਂ ਜਿੱਤਣ ਤੋਂ ਬਾਅਦ ਗੁਰੂ ਘਰ     (ਗੁਰੂਦਵਾਰਾ ਸਾਹਿਬ ) ਵਿਖੇ ਨਤਮਸਤਕ ਹੋਏ। ਫੇਸਬੁੱਕ ਤੇ ‘ਵੀਰਜੀਤ ਸਿੰਘ ਗਿੱ ਸੁੱਖਾ ‘ ਦੇ ਨਾਮ ਤੋਂ ਇੱਕ ਪੇਜ਼ ਨੇ ਇਸ ਵੀਡੀਓ ਨੂੰ ਅਪਲੋਡ ਕੀਤਾ ਹੋਇਆ ਹੈ ਜਿਸ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਸਾਥੀਆਂ ਦੇ ਨਾਲ ਕੈਨੇਡਾ ਦੇ ਇਕ ਗੁਰੂਦਵਾਰਾ ਸਾਹਿਬ ਵਿਖੇ ਨਤਮਸਤਕ ਹੁੰਦੇ ਦਿਖਾਈ ਦੇ ਰਹੇ ਹਨ। ਵੀਡੀਓ ਦੇ ਵਿੱਚ ਇਕ ਵਿਦੇਸ਼ੀ ਪੰਜਾਬੀ ਮੀਡਿਆ ਏਜੇਂਸੀ ਦਾ ਲੋਗੋ ਵੀ ਦਿਖਾਈ ਦੇ ਰਿਹਾ ਹੈ। 

 
 
 
ਇਸ ਵੀਡੀਓ ਨੂੰ ਅਜੇ ਤੱਕ 6,000 ਹਜ਼ਾਰ ਦੇ ਕਰੀਬ ਲੋਕ ਲਾਈਕ ‘ਤੇ 9,000 ਤੋਂ ਵੱਧ ਲੋਕਾਂ ਨੇ ਸ਼ੇਅਰ ਕੀਤਾ ਹੈ।  
 
 
 
image.png
 
 
ਅਸੀਂ ਆਪਣੀ ਜਾਂਚ ਪੜਤਾਲ ਨੂੰ ਸ਼ੁਰੂ ਕਰਦਿਆਂ ਫੇਸਬੁੱਕ ਸਰਚ ਦੀ ਮਦਦ ਨਾਲ ਇਸ ਵੀਡੀਓ ਨੂੰ 
ਫੇਸਬੁੱਕ ਉੱਤੇ ਖੰਗਾਲਿਆ। ਫੇਸਬੁੱਕ ਉੱਤੇ ਅਸੀਂ ਦੇਖਿਆ ਕਿ ਭਾਰਤ ਵਿੱਚ ਹੀ ਨਹੀਂ ਸਗੋਂ  ਵਿਦੇਸ਼ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੋਇਆ ਹੈ। ਗੌਰਤਲਬ ਹੈ ਕਿ ਕੈਨਡਾ ਵਿਚ ਹੋਈਆਂ ਚੋਣਾਂ ਦੇ ਰਿਜ਼ਲਟ 21 ਅਕਤੂਬਰ ਨੂੰ ਘੋਸ਼ਿਤ ਕੀਤੇ ਗਏ ਸਨ ਅਤੇ ਉਸ ਤੋਂ ਬਾਅਦ ਹੀ ਇਹ ਵੀਡੀਓ ਵੱਖ ਵੱਖ ਸੋਸ਼ਲ ਮੀਡਿਆ ਦੇ ਪਲੇਟਫਾਰਮਾਂ ਉੱਤੇ ਸ਼ੇਅਰ ਕੀਤਾ ਜਾ ਰਿਹਾ ਹੈ।  

ਆਪਣੀ ਜਾਂਚ ਨੂੰ ਜਾਰੀ ਰੱਖਦਿਆਂ ਅਸੀਂ ‘ਗੂਗਲ ਕੀ ਵਰਡਸ ਸਰਚ’ ਦੀ ਮਦਦ ਨਾਲ ਇਸ ਵੀਡੀਓ ਨੂੰ ਖੰਗਾਲਿਆ ਤਾਂ ਸਾਨੂੰ ਜਸਟਿਨ ਟਰੂਡੋ ਦੇ ਵਲੋਂ ਗੁਰੂਦਵਾਰਾ ਸਾਹਿਬ ਵਿੱਚ ਨਤਮਸਤਕ ਹੋਣ ਨੂੰ ਲੈਕੇ ਕਈ ਲੇਖ ਮਿਲੇ ਪਰ ਸਰਚ ਦੇ ਵਿੱਚ ਕਿਤੇ ਵੀ ਟਰੂਡੋ ਦੇ ਹਾਲ ਵਿੱਚ ਹੀ ਇਲੈਕਸ਼ਨ ਜਿੱਤਣ ਤੋਂ ਬਾਅਦ ਗੁਰੂਦਵਾਰਾ ਸਾਹਿਬ ਵਿਖੇ ਨਤਮਸਤਕ ਹੋਣ ਦੀ ਖ਼ਬਰ ਨਹੀਂ ਸੀ।  

 
 
 
 
 
 
 
ਜਾਂਚ ਨੂੰ ਅੱਗੇ ਵਧਾਉਂਦੇ ਸਾਨੂੰ ਇੱਕ ਵੀਡੀਓ ਮਿਲਿਆ ਜਿਸ ਵਿੱਚ ਜਸਟਿਨ ਟਰੂਡੋ ਇਸੇ ਸਾਲ 13 ਅਪ੍ਰੈਲ , 2019 ਨੂੰ ਵੈਸਾਖੀ ਮੇਲੇ ਦੇ ਦੌਰਾਨ ਵੈਨਕੂਵਰ ਵਿਖੇ ਆਪਣੇ ਸਾਥੀਆਂ ਦੇ ਨਾਲ ਗੁਰੂਦਵਾਰਾ ਸਾਹਿਬ ਵਿਖੇ ਗਏ ਸਨ। ਵੀਡੀਓ ਦੇ ਵਿੱਚ ਉਹਨਾਂ ਦੇ ਨਾਲ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਅਤੇ ਹੋਰ ਕੈਬਿਨੇਟ ਮੰਤਰੀ ਵੀ ਸਨ। ਪੜਤਾਲ ਦੇ ਦੌਰਾਨ ਸਾਨੂੰ ਟਰੂਡੋ ਤੇ ਕੈਨੇਡਾ ਸਰਕਾਰ ਦੇ ਮੰਤਰੀਆਂ ਵਲੋਂ ਵੈਸਾਖੀ ਮੇਲੇ ਵਿਚ ਭਾਗ ਲੈਣ ਨੂੰ ਲੈਕੇ ਵੱਖ ਵੱਖ ਮੀਡਿਆ ਏਜੇਂਸੀਆਂ ਦੇ ਲੇਖ ਮਿਲੇ। ਖੁਦ ਜਸਟਿਨ ਟਰੂਡੋ ਨੇ ਟਵਿੱਟਰ ‘ਤੇ ਵੈਸਾਖੀ ਮੇਲੇ ਤੇ ਸ਼ਿਰਕਤ ਕਰਨ ਦਾ ਟਵੀਟ ਕੀਤਾ ਹੋਇਆ ਸੀ। 
 
 
 

ਇਸ ਦਾਅਵੇ ਦੀ ਪੁਸ਼ਟੀ ਕਰਦਿਆਂ ਸਾਨੂੰ ਫੇਸਬੁੱਕ ਤੇ ਪੰਜਾਬੀ ਮੀਡਿਆ ਏਜੇਂਸੀ ਦਾ ਇਕ ਵੀਡੀਓ ਮਿਲਿਆ ਜਿਸ ਦੇ ਕੈਪਸ਼ਨ ਵਿਚ ਲਿਖਿਆ ਹੋਇਆ ਸੀ “Prime Minister Trudeau and politicians from all levels of govt. were in attendance for Vaisakhi celebrations in Vancouver”। ਇਸ ਵੀਡੀਓ ਨੂੰ 14 ਅਪ੍ਰੈਲ , 2019 ਨੂੰ ਅਪਲੋਡ ਕੀਤਾ ਗਿਆ ਸੀ। ਕੈਪਸ਼ਨ ਵਿਚ ਲਿਖਿਆ ਹੋਇਆ ਸੀ  ਕਿ ” ਬੀਤੇ ਵੀਕਐਂਡ ਤੇ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਲੋਂ ਆਪਣਾ ਸਲਾਨਾ ਵਿਸਾਖੀ ਨਗਰ ਕੀਰਤਨ ਆਯੋਜਤ ਕੀਤਾ ਗਿਆ ਸੀ। ਮੀਂਹ ਕਣੀ ਵਾਲੇ ਮੌਸਮ ਦੇ ਬਾਵਜੂਦ ਵੀ ਜਿੱਥੇ ਵੱਡੀ ਗਿਣਤੀ ਲੋਕਾਂ ਨੇ ਸ਼ਿਰਕਤ ਕੀਤੀ, ਉਥੇ ਇਸ ਸਮੇਂ ਤਿੰਨੇ ਪੱਧਰ ਦੀਆਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਸਮੇਤ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਇਸ ਪਰੋਗਰਾਮ ਵਿੱਚ ਉਚੇਚੇ ਤੌਰ ਤੇ ਪਹੁੰਚੇ “।

 
 

ਸਾਡੀ ਟੀਮ ਦੀ ਜਾਂਚ ਦੇ ਵਿੱਚ ਇਹ ਸਾਬਿਤ ਹੋਇਆ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਚੋਣਾਂ ਦੇ ਵਿਚ ਜਿੱਤਣ ਤੋਂ ਬਾਅਦ ਗੁਰੂਦਵਾਰਾ ਸਾਹਿਬ  ਵਿਖੇ ਨਤਮਸਤਕ ਨਹੀਂ ਹੋਏ ਸਗੋਂ ਇਕ ਪੁਰਾਣੇ ਵੀਡੀਓ ਨੂੰ ਹੀ ਸੋਸ਼ਲ ਮੀਡਿਆ ‘ਤੇ ਵਾਇਰਲ ਕੀਤਾ ਜਾ ਰਿਹਾ ਹੈ। ਸਾਡੀ ਜਾਂਚ ਦੇ ਵਿੱਚ ਇਹ ਦਾਅਵਾ ਗ਼ਲਤ ( ਫੇਕ) ਨਿਕਲਿਆ।  

ਟੂਲਜ਼ ਵਰਤੇ –

 * ਗੂਗਲ ਕੀ ਵਰਡਸ ਸਰਚ
 *ਫੇਸਬੁੱਕ ਸਰਚ
 *ਯੂ ਟਿਊਬ ਸਰਚ

 ਰਿਜ਼ਲਟ – ਗ਼ਲਤ ਦਾਅਵਾ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular