ਸ਼ੁੱਕਰਵਾਰ, ਮਾਰਚ 29, 2024
ਸ਼ੁੱਕਰਵਾਰ, ਮਾਰਚ 29, 2024

HomeUncategorized @paਕੀ ਪੁਤਿਨ ਨੇ ਫੁੱਟਬਾਲ ਵਰਲਡ ਕਪ ਲਈ ਭੇਜਿਆ ਸੀ ਸਿਰਫ ਰਾਹੁਲ ਗਾਂਧੀ...

ਕੀ ਪੁਤਿਨ ਨੇ ਫੁੱਟਬਾਲ ਵਰਲਡ ਕਪ ਲਈ ਭੇਜਿਆ ਸੀ ਸਿਰਫ ਰਾਹੁਲ ਗਾਂਧੀ ਨੂੰ ਸੱਦਾ ? ਸੋਸ਼ਲ ਮੀਡਿਆ ਤੇ’ ਵਾਇਰਲ ਹੋਇਆ ਗੁੰਮਰਾਹਕਰਨ ਸੰਦੇਸ਼

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਕਲੇਮ –

ਰੂਸ ਵਿੱਚ ਹੋਣ ਵਾਲੇ ਫੁੱਟਬਾਲ ਵਰਲਡ ਕਪ ਲਈ ਰੂਸ ਦੇ ਰਾਸ਼ਟਰਪਤੀ ਵਲਾਦਮੀਰ ਪੁਤਿਨ ਨੇ ਫਾਈਨਲ ਮੈਚ ਦੇਖਣ ਲਈ ਵਿਸ਼ਵ ਦੇ ਚਾਰ ਲੀਡਰਾਂ ਨੂੰ ਸੱਦਾ ਦਿੱਤਾ ਹੈ ਜਿਸ ਵਿਚ ਭਾਰਤ ਵਲੋਂ ਸਿਰਫ ਰਾਹੁਲ ਗਾਂਧੀ  ਦਾ ਨਾਮ ਸ਼ਾਮਿਲ ਹੈ। 

ਵੇਰੀਫਿਕੇਸ਼ਨ –

ਸੋਸ਼ਲ ਮੀਡਿਆ ਦੇ ਉੱਤੇ ਲਗਾਤਾਰ  ਇਕ ਦਾਅਵਾ ਵਾਇਰਲ ਹੋ ਰਿਹਾ ਹੈ। ਫੇਸਬੁੱਕ ਤੇ ਰਾਜਾ ਗੁਰਜੋਤ ਸਿੰਘ ਨਾਮ ਦੇ ਇਕ ਉਜ਼ਰ ਵਲੋਂ ਇਹ  ਦਾਅਵਾ ਕੀਤਾ ਜਾ ਰਿਹਾ ਹੈ ਕਿ ਰੂਸ ਵਿੱਚ ਹੋਣ ਵਾਲੇ ਫੁੱਟਬਾਲ ਵਰਲਡ ਕਪ ਲਈ ਰੂਸ ਦੇ ਰਾਸ਼ਟਰਪਤੀ ਵਲਾਦਮੀਰ ਪੁਤਿਨ ਨੇ ਫਾਈਨਲ ਮੈਚ ਦੇਖਣ ਲਈ ਵਿਸ਼ਵ ਦੇ ਚਾਰ ਲੀਡਰਾਂ ਨੂੰ ਸੱਦਾ ਦਿੱਤਾ ਹੈ ਜਿਸ ਵਿਚ ਭਾਰਤ ਵਲੋਂ ਸਿਰਫ ਰਾਹੁਲ ਗਾਂਧੀ  ਦਾ ਨਾਮ ਸ਼ਾਮਿਲ ਹੈ।

ਇਸ ਪੋਸਟ ਨੂੰ ਅਜੇ ਤਕ  2600 ਲੋਕਾਂ ਨੇ ਲਾਇਕ ਕੀਤਾ ਹੈ ਜਦਕਿ 1000 ਤੋਂ ਵੱਧ ਲੋਕਾਂ ਨੇ ਸ਼ੇਅਰ  ਕੀਤਾ ਹੈ। 

ਇਸ ਖ਼ਬਰ ਦੀ ਸਚਾਈ  ਲੱਭਣ ਲਈ ਅਸੀਂ ਵੱਖ – ਵੱਖ  ਕੀ ਵਰਡਸ ਦੇ ਰਾਹੀਂ ਗੂਗਲ ਤੇ’ ਖੋਜ ਕੀਤੀ ਪਰ ਸਾਨੂੰ ਖੋਜ ਦੇ ਦੌਰਾਨ ਕੋਈ ਨਤੀਜਾ ਪ੍ਰਾਪਤ ਨਹੀਂ ਹੋਇਆ ਜਿਸ ਨਾਲ ਇਸ ਵਾਇਰਲ ਦਾਅਵੇ ਦੀ ਪੁਸ਼ਟੀ ਹੋ ਸਕੇ।

ਪੜਤਾਲ ਦੌਰਾਨ ਅਸੀਂ ਕਈ ਨਾਮੀ ਅਖਬਾਰ ਅਤੇ ਮੀਡਿਆ ਏਜੇਂਸੀਆਂ ਰਾਹੀਂ  ਖ਼ਬਰਾਂ ਨੂੰ ਲੱਭਿਆ ਪਰ ਸਾਨੂੰ  ਕਿਤੇ ਵੀ ਰੂਸ ਦੇ ਰਾਸ਼ਟਰਪਤੀ ਵਲਾਦਮੀਰ ਪੁਤਿਨ ਵਲੋਂ ਸਿਰਫ਼ ਰਾਹੁਲ ਗਾਂਧੀ ਨੂੰ ਫੁੱਟਬਾਲ ਵਰਲਡ ਕਪ ਲਈ ਸੱਦਾ ਦਿੱਤੇ ਜਾਣ ਦੀ ਖ਼ਬਰ ਦੀ ਪੁਸ਼ਟੀ ਨਹੀਂ ਹੋ ਸਕੀ। ਹਾਲਾਂਕਿ ਸਾਨੂੰ  ਵੱਖ – ਵੱਖ ਅਖਬਾਰਾਂ ਤੇ ਏਜੇਂਸੀਆਂ ਵਲੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸੱਦੇ ਜਾਣ ਦੀ ਖ਼ਬਰ ਮਿਲੀ।

ਇਸ ਦੇ ਨਾਲ ਹੀ ਸਾਨੂੰ ਇੱਕ ਹੋਰ ਵਿਦੇਸ਼ ਏਜੇਂਸੀ ਦੀ ਖ਼ਬਰ ਮਿਲੀ। ਉਸ ਲੇਖ ਦੇ ਵਿੱਚ ਕਈ ਰੂਸ ਵਲੋਂ ਵੱਖ – ਵੱਖ ਦੇਸ਼ਾਂ ਦੇ  ਨੇਤਾਵਾਂ ਨੂੰ ਸੱਦੇ ਜਾਣ ਦੀ ਖ਼ਬਰ ਸੀ ਪਰ ਕਿਤੇ ਵੀ ਰਾਹੁਲ ਗਾਂਧੀ ਦੇ ਨਾਮ ਦਾ ਜਿਕਰ ਨਹੀਂ ਸੀ।

ਇਸ ਦਾਅਵੇ ਨੂੰ ਲੱਭਣ ਲਈ ਅਸੀਂ  ਯੂ ਟਿਊਬ ਸਰਚ ਤੇ  ਵੱਖ ਵੱਖ ਕੀ ਵਰਡਸ ਦੀ ਮਦਦ ਨਾਲ ਇਸ ਦਾਅਵੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਯੂ ਟਿਊਬ ਤੇ ਸਾਨੂੰ 2018 ਫੁੱਟਬਾਲ ਵਰਲਡ ਕਪ ਵਿੱਚ ਵੱਖ ਵੱਖ ਨੇਤਾਵਾਂ ਦੇ ਪਹੁੰਚਣ ਦੀ ਵੀਡੀਓ ਮੌਜੂਦ ਸਨ ਪਾਰ ਕਿਸੀ ਵੀ ਵੀਡੀਓ ਵਿੱਚ ਰਾਹੁਲ ਗਾਂਧੀ ਦੇ ਫਾਈਨਲ ਮੈਚ ਵਿੱਚ ਪਹੁੰਚਣ ਦੀ ਵੀਡੀਓ ਨਹੀਂ ਸੀ।

ਅਸੀਂ ਆਪਣੀ ਜਾਂਚ  ਪੜਤਾਲ ਨੂੰ ਅੱਗੇ ਵਧਾਉਂਦੇ ‘ਟਵਿੱਟਰ ਅਡਵਾਂਸ ਸਰਚ” ਦੀ ਮਦਦ ਨਾਲ ਇਸ ਵਾਇਰਲ ਦਾਅਵੇ ਦੀ ਖੋਜ ਕੀਤੀ। ਖੋਜ ਦੌਰਾਨ ਅਸੀਂ ਇਹ ਦੇਖਿਆ ਕਿ ਇਹ ਦਾਅਵਾ 2018 ਦੇ ਵਿੱਚ  ਕਾਫੀ ਵਾਇਰਲ ਹੋਇਆ ਸੀ।  

Newschecker .in ਦੀ ਟੀਮ ਦੀ ਜਾਂਚ ਪੜਤਾਲ ਦੇ ਦੌਰਾਨ ਇਹ ਦਾਅਵਾ ਗੁੰਮਰਾਹਕਰਨ ਸਾਬਿਤ ਹੋਇਆ।

ਟੂਲਜ਼ ਵਰਤੇ –

* ਗੂਗਲ ਕੀ ਵਰਡਸ ਸਰਚ

*ਗੂਗਲ ਰਿਵਰਸ ਇਮੇਜ ਸਰਚ

*ਫੇਸਬੁੱਕ ਸਰਚ

*ਯੂ ਟਿਊਬ ਸਰਚ

ਰਿਜ਼ਲਟ –  ਗੁੰਮਰਾਹਕਰਨ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular