ਸੋਮਵਾਰ, ਅਕਤੂਬਰ 25, 2021
ਸੋਮਵਾਰ, ਅਕਤੂਬਰ 25, 2021
HomePunjabiਕੀ RBI ਨੇ ਜਾਰੀ ਕੀਤਾ 1000 ਰੁਪਏ ਦਾ ਨਵਾਂ ਨੋਟ , ਜਾਣੋ...

ਕੀ RBI ਨੇ ਜਾਰੀ ਕੀਤਾ 1000 ਰੁਪਏ ਦਾ ਨਵਾਂ ਨੋਟ , ਜਾਣੋ ਇਸ ਵਾਇਰਲ ਪੋਸਟ ਦੀ ਅਸਲ ਸਚਾਈ

ਕਲੇਮ –

ਆਰਬੀਆਈ ਜਾਰੀ ਕਰਨ ਜਾ ਰਿਹਾ ਹੈ 1000 ਰੁਪਏ ਦਾ ਨਵਾਂ ਨੋਟ 

 
 
 
 
 

ਵੇਰੀਫੀਕੇਸ਼ਨ –

ਵੱਖ – ਵੱਖ ਸੋਸ਼ਲ ਮੀਡਿਆ ਪਲੇਟਫਾਰਮ ਜਿਵੇਂ ਕਿ  ਫੇਸਬੁੱਕ , ਵਾਟਸਐਪ , ਟਵਿੱਟਰ  ਦੇ ਉੱਤੇ ਇਕ ਤਸਵੀਰ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ।  ਵੱਖ  ਵੱਖ ਸੋਸ਼ਲ ਮੀਡਿਆ ਪਲੇਟਫਾਰਮਾਂ ਤੇ ਵਾਇਰਲ ਹੋ ਰਹੀ ਇਸ ਤਸਵੀਰ ਨਾਲ ਇਹ ਦਾਅਵਾ ਕੀਤਾ ਜਜ ਰਿਹਾ ਹੈ ਕਿ ਆਰਬੀਆਈ (RBI)ਇੱਕ ਹਜ਼ਾਰ ਰੁਪਏ ਦਾ ਨਵਾਂ ਨੋਟ ਜਾਰੀ ਕਰਨ ਵਾਲਾ ਹੈ। ਆਰਬੀਆਈ ਦੇ ਵਲੋਂ ਜਾਰੀ ਕੀਤੇ ਜਾਣ ਵਾਲੇ ਇਸ  1000 ਹਜ਼ਾਰ ਰੁਪਏ ਦੇ ਨਵੇਂ ਨੋਟ ਦੀ ਤਸਵੀਰ ਬੜੀ ਤੇਜ਼ੀ  ਦੇ ਨਾਲ ਵੱਖ ਵੱਖ ਸੋਸ਼ਲ ਮੀਡਿਆ ਪਲੇਟਫਾਰਮਾਂ ਦੇ ਉਜ਼ਰਾ ਦੇ ਵਲੋਂ ਸ਼ੇਅਰ ਕੀਤਾ ਜਾ ਰਹੀ ਹੈ।  

 
 

ਆਪਣੀ ਪੜਤਾਲ ਦੇ ਪਹਿਲੇ ਚਰਣ ਵਿਚ ਤਸਵੀਰ  ਨੂੰ ਕੀ ਫ਼੍ਵਰਡਸ  ਦੀ ਮਦਦ ਦੇ ਨਾਲ ਗੂਗਲ ਸਰਚ ਕੀਤਾ ਤਾਂ ਸਾਨੂੰ  ਪਤਾ ਚੱਲਿਆ ਕਿ ਇਸ ਨੋਟ ਦੀ ਤਸਵੀਰ ਨਾ ਸਿਰਫ ਭਾਰਤ ਬਲਕਿ ਵਿਦੇਸ਼ਾਂ ਦੇ ਵਿੱਚ ਵੀ ਕਾਫੀ ਤੇਜ਼ੀ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। 

 
 
 

 
ਗੂਗਲ ਸਰਚ ਦੀ ਮਦਦ ਨਾਲ ਅਸੀਂ  ਜਦੋਂ ਅਸੀਂ ਇਸ ਤਸਵੀਰ ਦੀ ਜਾਂਚ  ਪੜਤਾਲ ਕੀਤੀ ਤਾਂ ਪਾਇਆ ਕਿ ਇਸ ਨੋਟ ਦੀ ਤਸਵੀਰ ਦੇ ਵਿੱਚ Artistic Imagination ( ਕਲਾਕਾਰ ਦੀ ਕਲਪਨਾ ) ਲਿਖਿਆ ਹੋਇਆ ਹੈ। ਤਸਵੀਰ ਦੀ ਹੋਰ ਗੰਭੀਰਤਾ ਨਾਲ ਜਾਂਚ ਕਰਨ ਤੇ ਪਾਇਆ ਕਿ ਇਸ ਨੋਟ ਦੀ ਤਸਵੀਰ ‘ਤੇ ਆਰਬੀਆਈ ਗਵਰਨਰ ਦੇ ਦਸਖ਼ਤ ਦੀ ਥਾਂ ਤੇ ਐਮ ਕੇ ਗਾਂਧੀ ਤੇ ਦਸਖ਼ਤ ਹਨ।  
 
 
ਆਪਣੀ ਜਾਂਚ ਪੜਤਾਲ ਨੂੰ ਅੱਗੇ ਵਧਾਉਂਦੇ ਅਸੀਂ ਆਰਬੀਆਈ ਦੀ ਵੈਬਸਾਈਟ ਤੇ ਅਸੀਂ ਕਿਸੀ  ਅਧਿਕਾਰਿਕ ਬਿਆਨ ਦੀ ਖੋਜ ਕੀਤੀ । ਪੜਤਾਲ ਦੌਰਾਨ ਅਸੀਂ ਪਾਇਆ ਕਿ ਆਰਬੀਆਈ ਨੇ ਨਵੇਂ ਨੋਟ ਨੂੰ ਜਾਰੀ ਕਰਨ ਨੂੰ ਲੈਕੇ ਕੋਈ ਵੀ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਸੀ।  
 
 

ਯੂ ਟਿਊਬ ਸਰਚ ਦੀ ਮਦਦ ਨਾਲ ਜਦੋ  ਅਸੀਂ ਇਸ ਖ਼ਬਰ ਨੂੰ ਖੰਗਾਲਿਆ ਤਾਂ ਪਾਇਆ ਕਿ ਇਸ ਤਰਾਂ ਦੀ ਖ਼ਬਰਾਂ ਪਹਿਲਾਂ ਵੀ ਵਾਇਰਲ  ਹੋਈਆਂ ਸਨ।  

 
 
 
 
ਸਾਡੀ ਟੀਮ ਦੀ ਜਾਂਚ ਪੜਤਾਲ ਦੇ ਸਾਹਮਣੇ ਆਇਆ ਕਿ ਸੋਸ਼ਲ ਮੀਡਿਆ ਵਾਇਰਲ ਹੋਇਆਂ 1000 ਰੁਪਏ ਦੇ ਨਵੇਂ ਨੋਟ ਦੀਆਂ ਤਸਵੀਰਾਂ ਦਾ ਦਾਅਵਾ ਗ਼ਲਤ ਹੈ।

ਟੂਲਜ਼ ਵਰਤੇ –

* ਗੂਗਲ ਕੀ ਵਰਡਸ ਸਰਚ
*ਫੇਸਬੁੱਕ ਸਰਚ
*ਯੂ ਟਿਊਬ ਸਰਚ

ਰਿਜ਼ਲਟ –  ਗ਼ਲਤ ਦਾਅਵਾ (ਫੇਕ)

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular