ਸ਼ੁੱਕਰਵਾਰ, ਅਪ੍ਰੈਲ 19, 2024
ਸ਼ੁੱਕਰਵਾਰ, ਅਪ੍ਰੈਲ 19, 2024

HomeUncategorized @paਕੇਂਦਰੀ ਮੰਤਰੀ ਡਾ. ਹਰਸ਼ ਵਰਧਨ ਨੇ ਆਪਣੇ ਟਵੀਟ ਹੈਂਡਲ ਤੋਂ ਸ਼ੇਅਰ ਕੀਤੀ...

ਕੇਂਦਰੀ ਮੰਤਰੀ ਡਾ. ਹਰਸ਼ ਵਰਧਨ ਨੇ ਆਪਣੇ ਟਵੀਟ ਹੈਂਡਲ ਤੋਂ ਸ਼ੇਅਰ ਕੀਤੀ ਗ਼ਲਤ ਤਸਵੀਰ , ਸੋਸ਼ਲ ਮੀਡਿਆ ਤੇ ਹੋ ਰਹੀ ਹੈ ਚਰਚਾ 

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim :
 
प्रसिद्ध पंजाबी साहित्यकार पद्मश्री गुरदयाल सिंह जी की जयंती पर नमन्।
पंजाबी साहित्य को समृद्ध करने वाले गुरदयाल सिंह जी ही एक मात्र ऐसे पंजाबी लेखक थे, जिन्हें ज्ञानपीठ अवाॅर्ड से नवाजा गया था।
 
 
ਪੰਜਾਬੀ ਅਨੁਵਾਦ :
 
ਮਸ਼ਹੂਰ ਪੰਜਾਬੀ ਸਾਹਿਤਕਾਰ ਅਤੇ ਪ੍ਰਸਿੱਧ ਨਾਵਲਕਾਰ ਪਦਮਸ੍ਰੀ ਗੁਰਦਿਆਲ ਸਿੰਘ ਜੀ ਦੇ ਜਨਮ ਦਿਹਾੜੇ ਤੇ ਸਜਦਾ ਕਰਦਾ ਹਾਂ। ਗੁਰਦਿਆਲ ਸਿੰਘ ਜੀ ਇੱਕ ਮਾਤਰ ਪੰਜਾਬੀ ਲੇਖਕ ਸਨ  ਜਿਨ੍ਹਾਂ ਨੂੰ ਗਿਆਨਪੀਠ ਪੁਰਸਕਾਰ ਨਾਲ ਨਿਵਾਜਿਆ ਗਿਆ ਸੀ।
 
 
 
 
 
 
 
ਵੇਰੀਫੀਕੇਸ਼ਨ :
 
ਸੋਸ਼ਲ ਮੀਡਿਆ ਤੇ ਹਰ ਰੋਜ਼ ਵੱਖ ਵੱਖ ਪਲੇਟਫਾਰਮਾਂ ‘ਤੇ ਕਈ ਪੋਸਟਾਂ ਨੂੰ ਸ਼ੇਅਰ ਕੀਤਾ ਜਾਂਦਾ ਹੈ। ਕੇਂਦਰੀ ਮੰਤਰੀ ਡਾ. ਹਰਸ਼ ਵਰਧਨ ਨੇ ਸ਼ੁਕਰਵਾਰ ਨੂੰ ਆਪਣੇ ਟਵਿੱਟਰ ਹੈਂਡਲ ਤੇ ਟਵੀਟ ਕੀਤਾ ਤੇ ਮਸ਼ਹੂਰ ਪੰਜਾਬੀ ਸਾਹਿਤਕਾਰ ਅਤੇ ਪ੍ਰਸਿੱਧ ਨਾਵਲਕਾਰ ਪਦਮਸ੍ਰੀ ਗੁਰਦਿਆਲ ਸਿੰਘ ਨੂੰ ਜਨਮ ਦਿਹਾੜੇ ਤੇ ਉਹਨਾਂ ਨੂੰ ਯਾਦ ਕੀਤਾ। ਗੌਰਤਲਬ ਹੈ ਕਿ ਗੁਰਦਿਆਲ ਸਿੰਘ ਇੱਕ ਮਾਤਰ ਪੰਜਾਬੀ ਲੇਖਕ ਸਨ ਜਿਨ੍ਹਾਂ ਨੂੰ ਪਦਮਸ਼੍ਰੀ ਅਤੇ ਗਿਆਨਪੀਠ ਪੁਰਸਕਾਰ ਦੇ ਨਾਲ ਨਿਵਾਜਿਆ ਗਿਆ ਸੀ। ਗੁਰਦਿਆਲ ਸਿੰਘ ਨੂੰ ਪਦਮਸ਼੍ਰੀ  ਦੇ ਨਾਲ ਵੀ ਨਿਵਾਜਿਆ ਗਿਆ ਸੀ। 
 
 
 
 
 
ਅਸੀਂ ਪਾਇਆ ਕਿ ਕੁਝ ਟਵਿੱਟਰ ਯੂਜ਼ਰਾਂ ਨੇ ਡਾ. ਹਰਸ਼ ਵਰਧਨ ਵਲੋਂ ਆਪਣੇ ਟਵੀਟ ਵਿੱਚ ਸ਼ੇਅਰ ਕੀਤੀ ਗਈ ਤਸਵੀਰ ਦੇ ਗ਼ਲਤ ਹੋਣ ਦਾ ਖ਼ਦਸ਼ਾ ਜਤਾਇਆ। ਕੇਂਦਰੀ ਮੰਤਰੀ ਡਾ. ਹਰਸ਼ ਵਰਧਨ ਨੇ ਸਵੇਰੇ ਕਰੀਬ 9:40 ਮਿੰਟ ਤੇ ਟਵੀਟ ਕੀਤਾ ਜਿਸਨੂੰ ਤਕਰੀਬਨ 300 ਤੋਂ ਵੱਧ ਲੋਕਾਂ ਨੇ ਲਾਈਕ ਅਤੇ 44 ਲੋਕਾਂ ਨੇ ਰੀ ਟਵੀਟ ਕੀਤਾ। 
 
 
 
 
 
 
 
ਅਸੀਂ ਕੇਂਦਰੀ ਮੰਤਰੀ ਡਾ. ਹਰਸ਼ ਵਰਧਨ ਵਲੋਂ ਸ਼ੇਅਰ ਕੀਤੀ ਗਈ ਇਸ ਤਸਵੀਰ ਨੂੰ ਗੂਗਲ ਸਰਚ ਤੇ ਕੁਝ ਕੀ ਵਰਡਸ ਦੀ ਮਦਦ ਨਾਲ ਖੰਗਾਲਿਆ। ਸਰਚ ਦੌਰਾਨ ਅਸੀਂ ਪਾਇਆ ਕਿ ਕੇਂਦਰੀ ਮੰਤਰੀ ਡਾ. ਹਰਸ਼ ਵਰਧਨ ਨੇ ਆਪਣੇ ਟਵਿੱਟਰ ਹੈਂਡਲ ਤੇ ਨਾਵਲਕਾਰ ਅਤੇ ਸਾਹਿਤਕਾਰ ਗੁਰਦਿਆਲ ਸਿੰਘ ਦੀ ਤਸਵੀਰ ਦੀ ਥਾਂ ਤੇ ਸਿੱਖ ਪ੍ਰਚਾਰਕ ਗੁਰਦਿਆਲ ਸਿੰਘ ਟਾਂਡੇ ਵਾਲੇ ਦੀ ਤਸਵੀਰ ਨੂੰ ਸ਼ੇਅਰ ਕੀਤਾ।ਗੁਰਦਿਆਲ ਸਿੰਘ ਟਾਂਡੇ ਵਾਲੇ ਇੱਕ ਧਰਮਿਲ ਸ਼ਖਸ਼ੀਅਤ ਦੇ ਨਾਲ ਨਾਲ ਸਿੱਖ ਪ੍ਰਚਾਰਕ ਹਨ। ਤੁਸੀ ਉਹਨਾਂ ਦੇ ਫੇਸਬੁੱਕ ਪੇਜ਼ ਦੀ ਤਸਵੀਰ ਨੀਚੇ ਵੇਖ ਸਕਦੇ ਹੋ। 
 
 
 
 
 
 
 
 
ਸਾਨੂੰ ਵੱਖ ਵੱਖ ਮੀਡਿਆ ਏਜੇਂਸੀਆਂ ਤੇ ਨਾਵਲਕਾਰ ਤੇ ਪਦਮਸ਼੍ਰੀ ਗੁਰਦਿਆਲ ਸਿੰਘ ਹੋਰਾਂ ਦੇ ਸੰਬੰਧ ਵਿੱਚ ਕਈ ਲੇਖ ਮਿਲੇ। 
 
 

Noted Punjabi writer Gurdial Singh passes away

Eminent Punjabi writer and novelist Gurdial Singh breathed his last in Bathinda after a brief spell of illness, his family said. He was 83. Singh contributed towards the promotion of Punjabi language, literature and culture. One of his prominent works was ‘Marhi da Deeva’. Punjab Chief Minister Parkash Singh Badal condoled his demise.

 
 
 

Much-feted Punjabi writer Gurdial Singh passes away at 83

punjab Updated: Aug 16, 2016 20:34 IST Padma Shri awardee Punjabi writer Gurdial Singh, 83, breathed his last after a prolonged illness at a private hospital in Bathinda on Tuesday. Singh had been on ventilator support since August 13 after he had reportedly fell unconscious at his residence in Jaitu town of Faridkot district.

 
 
 
 
 
ਤੁਸੀ ਹੇਠਾਂ ਦਿੱਤੀ ਗਈ ਤਸਵੀਰਾਂ ਤੋਂ ਦੋਵਾਂ ਤਸਵੀਰਾਂ ਦੇ ਵਿੱਚ ਅੰਤਰ ਸਮਝ ਸਕਦੇ ਹੋ : 
 
 
 
 
 
 
 
 
ਕੌਣ ਸਨ ਪੰਜਾਬੀ ਸਾਹਿਤਕਾਰ ਅਤੇ ਪ੍ਰਸਿੱਧ ਨਾਵਲਕਾਰ ਪਦਮਸ੍ਰੀ ਗੁਰਦਿਆਲ ਸਿੰਘ ?
 
 
ਗੁਰਦਿਆਲ ਸਿੰਘ  ਪੰਜਾਬ ਦੇ ਮਸ਼ਹੂਰ ਨਾਵਲਕਾਰ ਸਨ ਜਿਹਨਾਂ ਦਾ ਜਨਮ ਬਰਨਾਲਾ ਦੇ ਪਿੰਡ ਭੈਣੀ ਫੱਤਾ ਵਿਖੇ 10 ਜਨਵਰੀ, 1933 ਨੂੰ ਹੋਇਆ ਸੀ। ਗੁਰਦਿਆਲ ਸਿੰਘ ਨੇ   1998 ਵਿੱਚ ਭਾਰਤੀ ਰਾਸ਼ਟਰਪਤੀ ਵੱਲੋਂ ਪਦਮ ਸ੍ਰੀ ਅਵਾਰਡ ਹਾਸਲ ਕੀਤਾ  ਅਤੇ ਸਾਲ 1999 ਵਿੱਚ ਗਿਆਨਪੀਠ ਅਵਾਰਡ ਨਾਲ ਨਵਾਜਿਆ ਗਿਆ। ਇਸ ਦੇ ਨਾਲ ਹੀ ਉਹਨਾਂ ਨੂੰ ਭਾਰਤੀ ਸਾਹਿਤ ਅਕਾਦਮੀ ਅਵਾਰਡ, ਨਾਨਕ ਸਿੰਘ ਨਾਵਲਿਸਟ ਅਵਾਰਡ  ਤੇ ਸੋਵੀਅਤ ਨਹਿਰੂ ਅਵਾਰਡ ਨਾਲ ਵੀ ਨਵਾਜਿਆ ਗਿਆ। ਇਸ ਦੇ ਨਾਲ ਹੀ ਉਹਨਾਂ ਨੂੰ ਪੰਜਾਬੀ ਸਾਹਿਤ ਅਕਾਡਮੀ ਵੱਲੋਂ ਅਤੇ ਭਾਸ਼ਾ ਵਿਭਾਗ ਦੇ ਕਈ ਹੋਰ ਅਨੇਕ ਮਾਣ ਸਨਮਾਨਾਂ ਨਾਲ ਵੀ ਨਵਾਜਿਆ ਗਿਆ। ਨਾਵਲਕਾਰ ਗੁਰਦਿਆਲ ਸਿੰਘ ਦਾ ਨਾਮ 2015 ਵਿਚ ‘ਲਿਮਕਾ ਬੁੱਕ ਆਫ਼ ਰਿਕਾਰਡ’ ‘ਚ ਵੀ ਦਰਜ ਕੀਤਾ ਗਿਆ ਸੀ। 
 
 
ਸਾਡੀ ਜਾਂਚ ਵਿੱਚ ਸਾਬਿਤ ਹੋਇਆ ਕਿ ਕੇਂਦਰੀ ਮੰਤਰੀ ਡਾ. ਹਰਸ਼ ਵਰਧਨ ਨੇ ਆਪਣੇ ਟਵਿੱਟਰ ਹੈਂਡਲ ਤੇ ਨਾਵਲਕਾਰ ਅਤੇ ਸਾਹਿਤਕਾਰ ਗੁਰਦਿਆਲ ਸਿੰਘ ਦੀ ਤਸਵੀਰ ਦੀ ਥਾਂ ਤੇ ਸਿੱਖ ਪ੍ਰਚਾਰਕ ਗੁਰਦਿਆਲ ਸਿੰਘ ਟਾਂਡੇ ਵਾਲਿਆਂ ਦੀ ਤਸਵੀਰ ਨੂੰ ਸ਼ੇਅਰ ਕੀਤਾ।
 
 

ਟੂਲਜ਼ ਵਰਤੇ:

*ਗੂਗਲ ਸਰਚ

ਰਿਜ਼ਲਟ – ਗੁੰਮਰਾਹਕਰਨ ਦਾਅਵਾ

(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ

 
 
 
 
 
 

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular