ਸ਼ੁੱਕਰਵਾਰ, ਮਾਰਚ 29, 2024
ਸ਼ੁੱਕਰਵਾਰ, ਮਾਰਚ 29, 2024

HomeUncategorized @paਨੇਟਫਲਿਕਸ ਐਕਟਰ ਨੂੰ ਕਸ਼ਮੀਰੀ ਵਿਦਿਆਰਥੀ ਦੱਸ ਸੋਸ਼ਲ ਮੀਡਿਆ ਤੇ ਕੀਤਾ ਸ਼ੇਅਰ

ਨੇਟਫਲਿਕਸ ਐਕਟਰ ਨੂੰ ਕਸ਼ਮੀਰੀ ਵਿਦਿਆਰਥੀ ਦੱਸ ਸੋਸ਼ਲ ਮੀਡਿਆ ਤੇ ਕੀਤਾ ਸ਼ੇਅਰ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Claim

Young Kashmiri student from Anantnag admitted to a local hospital after he was brutally attacked by Army with a pellet gun, his left eye is seriously damaged. Where is Humanity? Where is the UN?

ਪੰਜਾਬੀ ਅਨੁਵਾਦ

ਅਨੰਤਨਾਗ ਦੇ ਰਹਿਣ ਵਾਲੇ ਨੌਜਵਾਨ ਕਸ਼ਮੀਰੀ ਵਿਦਿਆਰਥੀ ਨੂੰ ਸਥਾਨਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਦੋਂ ਉਸ ‘ਤੇ ਸੈਨਾ ਨੇ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਹਮਲਾ ਕੀਤਾ ਜਿਸ ਨਾਲ ਉਸ ਦੀ ਖੱਬੀ ਅੱਖ ਗੰਭੀਰ ਰੂਪ ਵਿਚ ਸੱਟ ਲੱਗੀ ਹੈ। ਕਿੱਥੇ ਹੈ ਮਨੁੱਖਤਾ? ਕਿੱਥੇ ਹੈ ਯੂ ਐਨ?

ਵੇਰੀਫੀਕੇਸ਼ਨ

ਭਾਰਤ ਸਰਕਾਰ ਦੇ ਵਲੋਂ ਕਸ਼ਮੀਰ ਵਿੱਚ ਧਾਰਾ 370 ਖ਼ਤਮ ਕੀਤੇ ਜਾਣ ਤੋਂ ਬਾਅਦ ਸੋਸ਼ਲ ਮੀਡਿਆ ਤੇ ਵੱਖ ਵੱਖ ਸੰਦੇਸ਼ ਵਾਇਰਲ ਹੋ ਰਹੇ ਹਨ। ਇਸੇ ਤਰਾਂ ਦਾ ਕੁਝ ਦਾਅਵਾ ਸਾਨੂੰ ਟਵਿੱਟਰ ਤੇ ਮਿਲਿਆ। ਇੱਕ ਯੂਜ਼ਰ ਵਲੋਂ ਸ਼ੇਅਰ ਇਸ ਤਸਵੀਰ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਹਸਪਤਾਲ ਵਿੱਚ ਜ਼ਖਮੀ ਨੌਜਵਾਨ ਕਸ਼ਮੀਰੀ ਵਿਦਿਆਰਥੀ ਹੈ ਜੋ ਅਨੰਤਨਾਗ ਦਾ ਰਹਿਣ ਵਾਲਾ ਹੈ ਜਿੱਥੇ ਉਸ ਤੇ ਸੈਨਾ ਨੇ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਹਮਲਾ ਕੀਤਾ ਜਿਸ ਨਾਲ ਉਸ ਦੀ ਖੱਬੀ ਅੱਖ ਗੰਭੀਰ ਰੂਪ ਵਿਚ ਸੱਟ ਲੱਗੀ ਹੈ।

Newschecker.in ਟੀਮ ਨੂੰ ਟਵੀਟ ਪ੍ਰਾਪਤ ਹੋਣ ਤੋਂ ਬਾਅਦ ਟੀਮ ਦੇ ਇੱਕ ਸਾਥੀ ਨੇ ਵਾਇਰਲ ਸਕਰੀਨਸ਼ੋਟ ਨੂੰ ਹਾਲੀਵੁੱਡ ਦੀ ਕਿਸੀ ਫਿਲਮ ਸੀਨ ਦਾ ਹੋਣ ਦਾ ਖਦਸ਼ਾ ਜਤਾਇਆ। ਇਸੀ ਅਧਾਰ ਦੇ ਉੱਤੇ ਅਸੀਂ ਆਪਣੀ ਜਾਂਚ ਪੜਤਾਲ ਸ਼ੁਰੂ ਕੀਤੀ। ਅਸੀਂ ਗੂਗਲ ਦੇ ਉੱਤੇ ਇਸ ਵਾਇਰਲ ਤਸਵੀਰ ਨੂੰ ਖੋਜਿਆ।

ਖੋਜ ਦੇ ਦੌਰਾਨ ਸਾਨੂੰ IGN ਨਾਮਕ ਵੈਬਸਾਈਟ ਦਾ ਇੱਕ ਲਿੰਕ ਮਿਲਿਆ। ਲੇਖ ਦੇ ਵਿੱਚ ਵਾਇਰਲ ਤਸਵੀਰ ਦੇ ਨਾਲ ਅਗਸਤ 2019 ਨੂੰ ਪ੍ਰਕਾਸ਼ਿਤ ਲੇਖ ਵਿੱਚ ਪੂਰੀ ਜਾਣਕਾਰੀ ਮਿਲੀ। ਲੇਖ ਦੇ ਮੁਤਾਬਕ ਵਾਇਰਲ ਤਸਵੀਰ ਨੂੰ ਨੇਟਫਲਿਕਸ ਦੀ ਫਿਲਮ ‘ਬ੍ਰੇਕਿੰਗ ਬੈਡ’ ਦੇ ਟ੍ਰੇਲਰ ਵਿੱਚੋਂ ਲਿਆ ਗਿਆ ਹੈ ਜਿਸ ਵਿੱਚ ਅਰੋਨ ਪੌਲ ਨੇ ਐਕਟਰ ਵਜੋਂ ਭੂਮਿਕਾ ਨਿਭਾਈ ਹੈ। ਅਸਲ ਦੇ ਵਿੱਚ ਇਹ ਸਕਰੀਨਸ਼ੋਟ ਟਵਿੱਟਰ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ।

ਸਾਨੂੰ flipboard ਨਾਮਕ ਵੈਬਸਾਈਟ ਦੇ ਉੱਤੇ ਇੱਕ ਲੇਖ ਮਿਲਿਆ ਜਿਸ ਵਿੱਚ ਵਾਇਰਲ ਤਸਵੀਰ ਪ੍ਰਾਪਤ ਹੋਈ। ਇਥੇ ਵੀ ਵਾਇਰਲ ਤਸਵੀਰ ਵਿੱਚ ਦਿਖ ਰਹੇ ਵਿਅਕਤੀ ਦਾ ਨਾਮ ‘ਅਰੋਨ ਪੌਲ’ ਦੱਸਕੇ ਵਾਇਰਲ ਤਸਵੀਰ ਨੂੰ Breaking Bad ਨਾਮਕ ਫ਼ਿਲਮ ਦਾ ਟ੍ਰੇਲਰ ਦੱਸਿਆ ਹੈ।

ਇਸ ਤੋਂ ਬਾਅਦ ਅਸੀਂ ‘ਅਰੋਨ ਪੌਲ’ ਦੇ ਨਾਮ ਨੂੰ ਗੂਗਲ ਤੇ ਖੋਜਿਆ ਜਿੱਥੇ ਸਾਨੂੰ ਡੇਲੀ ਮੇਲ ਨਾਮਕ ਵੈਬਸਾਈਟ ਵਿੱਚ ਪ੍ਰਕਾਸ਼ਿਤ ਇੱਕ ਲੇਖ ਵਿੱਚ ‘ਅਰੋਨ ਪੌਲ’ ਦੀ ਤਸਵੀਰ ਮਿਲੀ।

COMPARISON

newschecker.in ਟੀਮ ਦੀ ਪੜਤਾਲ ਦੇ ਵਿੱਚ ਦਾਅਵਾ ਗ਼ਲਤ ਸਾਬਿਤ ਹੋਇਆ।

ਟੂਲਜ਼ ਵਰਤੇ

  • ਗੂਗਲ ਸਰਚ

ਰਿਜ਼ਲਟ – ਗੁੰਮਰਾਹਕਰਨ ਦਾਅਵਾ

(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in)

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular