ਸ਼ਨੀਵਾਰ, ਅਪ੍ਰੈਲ 20, 2024
ਸ਼ਨੀਵਾਰ, ਅਪ੍ਰੈਲ 20, 2024

HomeUncategorized @paਪਾਕਿਸਤਾਨੀ ਪੁਲਿਸ ਦੀ ਗਿਰਫ਼ਤ ਵਿੱਚ ਆਇਆ ਨੌਜਵਾਨ ਨਹੀਂ ਹੈ BBC ਪੱਤਰਕਾਰ ,...

ਪਾਕਿਸਤਾਨੀ ਪੁਲਿਸ ਦੀ ਗਿਰਫ਼ਤ ਵਿੱਚ ਆਇਆ ਨੌਜਵਾਨ ਨਹੀਂ ਹੈ BBC ਪੱਤਰਕਾਰ , ਵਾਇਰਲ ਦਾਅਵਾ ਝੂਠਾ

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

ਕਲੇਮ –

BBC ਪੱਤਰਕਾਰ ਡਰੱਗਸ ਦੇ ਨਾਲ ਫੜਿਆ ਗਿਆ। 
 
ਵੇਰੀਫਿਕੇਸ਼ਨ –

ਸੋਸ਼ਲ ਮੀਡਿਆ ਤੇ ਇੱਕ ਵੀਡੀਓ ਤੇਜ਼ੀ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਦਾਅਵਾ ਹੈ ਕਿ ਵੀਡੀਓ ਦੇ ਵਿਚ ਦਿਖ ਰਿਹਾ ਵਿਅਕਤੀ BBC ਦਾ ਪੱਤਰਕਾਰ ਹੈ ਜਿਸਨੂੰ ਪੁਲਿਸ ਨੇ ਡਰੱਗਸ ਦੇ ਨਾਲ ਗਿਰਫ਼ਤਾਰ ਕੀਤਾ ਹੈ।ਵੀਡੀਓ ਦੇ ਵਿੱਚ ਇਸ ਸ਼ਖਸ ਨੂੰ ਇੱਕ ID ਕਾਰਡ ਦਿਖਾਉਂਦੇ ਹੋਏ ਦੇਖਿਆ ਜਾ ਸਕਦਾ ਹੈ ਜਿਸ ਉੱਤੇ BBC ਲਿਖਿਆ ਹੋਇਆ ਹੈ।  

ਵੀਡੀਓ ਦੇ ਵਿੱਚ ਵਿਅਕਤੀ ਜਿਸਦੀ ਸਿਰਫ ਆਵਾਜ਼ ਸੁਣਾਈ ਦੇ ਰਹੀ ਹੈ , ਉਹ ਵਿਅਕਤੀ ਦੂਜੇ ਵਿਅਕਤੀ ਤੋਂ ਪੁੱਛ ਰਿਹਾ ਹੈ ਕਿ ਉਹ ਕੌਣ ਹੈ ਤੇ ਉਸ ਕੋਲੋਂ ਕਿ ਬਰਾਮਦ ਕੀਤਾ ਗਿਆ ਹੈ।  ਵੀਡੀਓ ਵਿੱਚ ਦਿਖ ਰਿਹਾ ਵਿਅਕਤੀ ਖੁਦ ਨੂੰ BBC ਦਾ ਪੱਤਰਕਾਰ ਦੱਸ ਰਿਹਾ ਹੈ ਤੇ ਕਹਿ ਰਿਹਾ ਹੈ ਕ ਉਸ ਕੋਲੋਂ ਚਰਸ ਬਰਾਮਦ ਹੋਈ ਹੈ , ਜਿਸਨੂੰ ਉਹ ਬੇਚਣ ਲਈ ਨਹੀਂ ਸਗੋਂ ਆਪਣੇ ਇਸਤੇਮਾਲ ਲਈ ਲੈਕੇ ਜਾ ਰਿਹਾ ਸੀ। ਵੱਖ – ਵੱਖ ਸੋਸ਼ਲ ਮੀਡਿਆ ਪਲੇਟਫਾਰਮਾਂ ਤੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ।  

ਵੱਖਰੇ ਵੱਖਰੇ ਕੀ ਵਰਡਸ ਦੀ ਮਦਦ ਨਾਲ ਅਸੀਂ ਇਸ ਖ਼ਬਰ ਨੂੰ ਖੰਗਾਲਿਆ ਪਰ ਸਾਨੂੰ ਬੀਬੀਸੀ ਨਾਲ ਜੁੜੀ ਕਿਤੇ ਵੀ ਇਹ ਖ਼ਬਰ ਨਹੀਂ ਮਿਲੀ। ਅਸੀਂ ਜਦੋਂ ਬੀਬੀਸੀ ਦੇ ਨਾਲ ਆਪਣਾ ਰਾਬਤਾ ਕਾਇਮ ਕੀਤਾ ਤਾਂ  ਉਹਨਾਂ ਨੇ ਦੱਸਿਆ ਕਿ ਇਹ ਵੀਡੀਓ ਪਾਕਿਸਤਾਨ ਦਾ ਹੈ ਤੇ ਵੀਡੀਓ ਦੇ ਵਿੱਚ ਦਿਖ ਰਹੇ ਵਿਅਕਤੀ ਦਾ BBC ਨਾਲ ਕੋਈ ਸੰਬੰਧ ਨਹੀਂ ਹੈ।BBC ਦਾ ਕਹਿਣਾ ਹੈ ਕਿ ਉਹਨਾਂ ਦੇ ਨਾਮ ਦਾ ਗ਼ਲਤ ਇਸਤੇਮਾਲ ਕੀਤਾ ਗਿਆ ਹੈ ਤੇ ਇਸ ਮਾਮਲੇ ਵਿੱਚ ਸ਼ਿਕਾਇਤ ਦੀ ਦਰਜ਼ ਕਰਵਾਈ ਗਈ ਹੈ।   
 
ਬੀਬੀਸੀ ਉਰਦੂ ਦੇ ਐਡੀਟਰ , ਮਹਵਿਸ਼ ਹੁਸੈਨ ਦੇ ਮੁਤਾਬਕ ਬਤੌਰ BBC ਵੀਡੀਓ ਦੇ ਵਿੱਚ ਮੌਜੂਦ ਵਿਅਕਤੀ ਬੀਬੀਸੀ ਦੇ ਨਾਲ ਜੁੜਿਆ ਨਹੀਂ ਹੈ।  ਪਾਕਿਸਤਾਨ ਦੇ ਵਿੱਚ ਬੀਬੀਸੀ ਦੇ ਨਾਮ ਦਾ ਗ਼ਲਤ ਇਸਤੇਮਾਲ ਕਰਨ ਵਾਲੇ ਲੋਕਾਂ ਦੇ ਕਈ ਮਾਮਲੇ ਸਾਮ੍ਹਣੇ ਆਏ ਹਨ ਅਤੇ ਇਸ ਬਾਰੇ ਬ੍ਰਾਂਡ ਵਿਭਾਗ ਨੂੰ ਸੂਚਿਤ ਵੀ ਕੀਤਾ ਗਿਆ ਹੈ। ਸਾਨੂੰ ਬੀਬੀਸੀ ਦੇ ਨਾਮ ਦਾ ਗ਼ਲਤ ਇਸਤੇਮਾਲ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਦੀ ਉਮੀਦ ਹੈ। ਵੀਡੀਓ ਦੇ ਵਿੱਚ ਵਿਅਕਤੀ ਵਲੋਂ ਦਿੱਤੀ ਗਈ ਪਹਿਚਾਣ ਪੂਰੀ ਤਰਾਂ ਦੇ ਨਾਲ ਨਕਲੀ ਹੈ।  

ਇਸ ਤੋਂ ਸਾਫ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਫੈਲਾਇਆ ਜਾ ਰਿਹਾ ਇਹ ਵੀਡੀਓ ਪਾਕਿਸਤਾਨ ਦਾ ਹੈ ਤੇ ਵੀਡੀਓ ਵਿੱਚ ਦਿਖ ਰਿਹਾ ਵਿਅਕਤੀ BBC ਦਾ ਪੱਤਰਕਾਰ ਨਹੀਂ ਹੈ।  

ਟੂਲਜ਼ ਵਰਤੇ –

ਬੀਬੀਸੀ ਨਾਲ ਸੰਪਰਕ  

ਰਿਜ਼ਲਟ – ਗ਼ਲਤ ਦਾਅਵਾ

(ਅਗਰ ਤੁਹਾਨੂੰ ਲੱਗਦਾ ਹੈ ਕਿ ਇਸ ਲੇਖ ਦੇ ਵਿੱਚ ਕੋਈ ਗ਼ਲਤੀ ਹੈ ਯਾ ਫੇਰ ਕਿਸੀ ਖ਼ਬਰ ਨੂੰ ਲੈਕੇ ਤੁਸੀ ਗੁੰਮਰਾਹ ਹੋ ਤਾਂ ਸਾਨੂੰ checkthis@newschecker ਤੇ ਈ ਮੇਲ ਕਰਕੇ ਸਟੀਕ ਅਤੇ ਸਹੀ ਜਾਣਕਾਰੀ ਪ੍ਰਾਪਤ ਕਰੋ।)

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh

LEAVE A REPLY

Please enter your comment!
Please enter your name here

Most Popular