ਸੋਮਵਾਰ, ਅਕਤੂਬਰ 25, 2021
ਸੋਮਵਾਰ, ਅਕਤੂਬਰ 25, 2021
HomePunjabiਪਾਕਿਸਤਾਨੀ ਵਿਗਿਆਨਕ ਦੀ ਤਸਵੀਰ ਨੂੰ ਸੋਸ਼ਲ ਮੀਡਿਆ ਤੇ' ਸ਼ੇਅਰ ਕਰਕੇ ਦੱਸਿਆ ਅੱਤਵਾਦੀ

ਪਾਕਿਸਤਾਨੀ ਵਿਗਿਆਨਕ ਦੀ ਤਸਵੀਰ ਨੂੰ ਸੋਸ਼ਲ ਮੀਡਿਆ ਤੇ’ ਸ਼ੇਅਰ ਕਰਕੇ ਦੱਸਿਆ ਅੱਤਵਾਦੀ

ਕਲੇਮ –

ਮਿਲੋ ਮੁਹੰਮਦ ਸਾਦਿਕ ਮੀਆਂ ਦੇ ਨਾਲ , ਤੁਹਾਨੂੰ ਜਾਣਕੇ ਹੈਰਾਨੀ ਹੋਵੇਗੀ ਕਿ ਮੁਹੰਮਦ ਸਾਦਿਕ ਕਿਸੀ ਮਦਰਸੇ ਤੋਂ ਪੜ੍ਹਕੇ ਖ਼ਤਰਨਾਕ ਅੱਤਵਾਦੀ ਨਹੀਂ  ਬਣੇ ਸਗੋਂ ਰਸਾਇਣ ਦੇ ਵਿੱਚ PhD  ਕੀਤੀ।  ਜਨਾਬ ਨੇ “ਫੇਟਾਨਾਈਲ ਹਾਈਡਰੋਕਲੋਰਾਈਡ” ਨਾਮਕ ਇਹੋ ਜੇਹਾ ਘਾਤਕ ਰਸਾਇਣਕ ਹਥਿਆਰ ਬਣਾਇਆ ਹੈ ਜਿਹਦੇ ਨਾਲ ਘੱਟੋਂ ਘੱਟ 50 ਲੱਖ ਲੋਕਾਂ ਦੀ ਹੱਥਿਆ ਕਰਨਾ ਚਾਹੁੰਦੇ ਹਨ। 

 

 

 
 
ਵੇਰੀਫਿਕੇਸ਼ਨ –


ਸੋਸ਼ਲ  ਮੀਡਿਆ ਤੇ’ ਇਕ ਤਸਵੀਰ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਤਸਵੀਰ ਦੇ ਨਾਲ ਇਕ ਦਾਅਵਾ ਵੀ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।  ਪੋਸਟ ਸ਼ੇਅਰ ਕਰਨ ਵਾਲੇ ਉਜ਼ਰ ਨੇ ਦਾਅਵਾ ਕੀਤਾ ਹੈ ਕਿ ਤਸਵੀਰ ਦੇ ਵਿੱਚ  ਦਿਖ  ਰਹੇ  ਵਿਅਕਤੀ ਦਾ ਨਾਮ ਮੁਹੰਮਦ ਸਾਦਿਕ ਹੈ ਜਿਹਨਾਂ ਨੇ ਰਸਾਇਣ ਦੇ ਵਿੱਚ ਪੀ ਐਚ ਡੀ ਕਰਕੇ ਇਹੋ ਜਿਹੇ ਰਸਾਇਣਕ ਹਥਿਆਰ ਦੀ ਖੋਜ ਕੀਤੀ ਹੈ ਜਿਸ ਨਾਲ ਇੱਕੋ ਵਕਤ ਉੱਤੇ 50 ਲੱਖ ਲੋਕ ਮਾਰੇ ਜਾ ਸਕਦੇ ਹਨ।  

 

 

 
 
ਵਾਇਰਲ ਹੋ ਰਹੇ ਦਾਅਵੇ ਦਾ ਸੱਚ ਜਾਨਣ ਦੇ ਲਈ ਅਸੀਂ ਸਬ ਤੋਂ ਪਹਿਲਾਂ ਮੁਹੰਮਦ ਸਾਦਿਕ ਨਾਮ ਤੋਂ ਗੂਗਲ ਤੇ’ ਖੰਗਾਲਿਆ। ਇਸ ਦੌਰਾਨ ਸੁਦਰਸ਼ਨ ਟੀਵੀ ਨਾਮਕ ਵੈਬਸਾਈਟ ਤੇ’ ਪ੍ਰਕਾਸ਼ਿਤ ਇੰਦੌਰ ਦੇ ਰਹਿਣ  ਵਾਲੇ ਮੁਹੰਮਦ ਸਾਦਿਕ ਨਾਮਕ ਇਕ ਮੁੰਡੇ ਦੀ  ਖ਼ਬਰ ਮਿਲੀ।  
 
 

 
ਇਸ ਲੇਖ ਦੇ ਅਨੁਸਾਰ ਮੁਹੰਮਦ ਸਾਦਿਕ ਨੇ ਇਹੋ ਜੇਹਾ ਰਸਾਇਣਕ ਹਥਿਆਰ ਦੀ ਖੋਜ ਕੀਤੀ ਹੈ ਜਿਸ ਨਾਲ 50 ਲੱਖ ਲੋਕ ਇੱਕੋ ਵਕ਼ਤ ਤੇ’ ਮਾਰੇ ਜਾ ਸਕਦੇ ਹਨ। ਲੇਖ ਦੀ ਅਸੀਂ ਬਾਰੀਕੀ ਦੇ ਨਾਲ ਗੂਗਲ ਤੇ ਖੋਜ ਕੀਤੀ ਪਰ ਇਹ ਖ਼ਬਰ ਕਿਸੀ ਹੋਰ ਅਖਬਾਰ ਯਾ ਮੀਡਿਆ ਏਜੇਂਸੀ ਤੇ ਨਹੀਂ ਮਿਲੀ।  

ਅਸੀਂ ਇਸ ਦਾਅਵੇ ਦੇ ਨਾਲ ਵਾਇਰਲ ਹੋ ਰਹੀ ਵਿਅਕਤੀ ਦੀ ਤਸਵੀਰ ਨੂੰ ਗੂਗਲ ਤੇ ਖੰਗਾਲਿਆ।  ਖੋਜ ਦੇ ਦੌਰਾਨ ਸਾਨੂੰ ਇੱਕ  ਪਾਕਿਸਤਾਨੀ ” THE Express Tribune” ਵੈਬਸਾਈਟ ਤੇ ਵਾਇਰਲ ਤਸਵੀਰਾਂ ਪ੍ਰਾਪਤ ਹੋਈਆਂ।

 

ਵੈਬਸਾਈਟ ਤੇ’ ਤਸਵੀਰ ਦੇ ਸੰਬੰਧ ਵਿੱਚ ਪ੍ਰਕਾਸ਼ਿਤ ਲੇਖ ਦੇ ਮੁਤਾਬਕ ਵਾਇਰਲ ਤਸਵੀਰ ਪਾਕਿਸਤਾਨ ਦੇ ਮਸ਼ਹੂਰ ਵਿਗਿਆਨਕ  ਸਮੀਰ ਇਕ਼ਬਾਲ ਦੀ ਹੈ। ਉਹਨਾਂ ਨੇ ਕੈਂਸਰ ਦੇ ਛੇਤੀ ਇਲਾਜ਼ ਲਈ ਇੱਕ ਜਂਤਰ  ਦੀ ਖੋਜ ਕੀਤੀ ਹੈ। ਅਸੀਂ ਸਮੀਰ ਇਕ਼ਬਾਲ ਦੇ ਬਾਰੇ ਵਿਚ ਬਾਰੀਕੀ ਦੇ ਨਾਲ ਖੋਜ ਕੀਤੀ।  ਯੂ ਟਿਊਬ ਤੇ’ ਇਕ ਵੀਡੀਓ ਵਿੱਚ ਉਹ ਕੈਂਸਰ ਤੇ ਜਾਣਕਾਰੀ  ਦਿੰਦੇ ਨਜ਼ਰ ਆ ਰਹੇ ਹਨ।   

 
 
 

 

 
ਇਸ ਦੇ ਨਾਲ ਹੀ ਸਾਨੂੰ linkdin ਤੇ ਉਹਨਾਂ ਦੀ ਆਈਡੀ ਵੀ ਮਿਲੀ।
 

ਸਾਡੀ ਪੜਤਾਲ ਦੇ ਵਿੱਚ ਇਹ ਸਾਬਿਤ ਹੋ ਗਿਆ ਕਿ ਸੋਸ਼ਲ ਮੀਡਿਆ ਤੇ ਕੀਤਾ ਜਾ ਰਿਹਾ ਦਾਅਵਾ ਫੇਕ ਹੈ।  

Tools Used

• Google Search
• Youtube Search
• Linkedin

Result- False

 
 
Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular