ਕਲੇਮ –
यही है वो
जिसने मुर्शिदाबाद के आर एस एस दल के कार्यकर्ता को उसके परिवार के साथ मौत के घाट उतार दिया
इसके बारे में कुछ कहना चाहोगे या मौन रहना है? pic.twitter.com/8SsnMnajs2— Sanjay gupta BJP FB (@SanjayGupta____) October 13, 2019
ਟਵਿੱਟਰ ਤੇ ਹਾਲੇ ਤਕ ਇਸ ਤਸਵੀਰ ਨੂੰ 274 ਬਾਰ ਸ਼ੇਅਰ ਕੀਤਾ ਜਾ ਚੁੱਕਾ ਹੈ ਜਦਕਿ 329 ਬਾਰ ਲਾਈਕ ਕੀਤਾ ਗਿਆ ਹੈ।
ਕੁਝ ਟੂਲਜ਼ ਤੇ ਅਲਗ ਅਲਗ ਕੀ ਵਰਡਸ ਦੀ ਮਦਦ ਨਾਲ ਖੰਗਾਲਣ ਤੇ ਸਾਨੂੰ ਕੁਝ ਲੇਖ ਮਿਲੇ। ਢਾਕਾ ਟ੍ਰਿਬਿਊਨ ਤੇ ਜਸਟ ਨਿਊਜ਼ ਤੇ ਲੇਖ ਦੀ ਮਦਦ ਨਾਲ ਵਾਇਰਲ ਤਸਵੀਰ ਦੀ ਤਹਿ ਤਕ ਜਾਨਣ ਵਿੱਚ ਮਦਦ ਮਿਲੀ ਵਾਇਰਲ ਤਸਵੀਰ ਵਿੱਚ ਦਿਖ ਰਹੇ ਇਹ ਵਿਅਕਤੀ ਮੁਰਸ਼ੀਦਾਬਾਦ ਟ੍ਰਿਪਲ ਮਰਡਰ ਕੇਸ ਦਾ ਆਰੋਪੀ ਨਹੀਂ ਸਗੋਂ ਬੰਗਲਾਦੇਸ਼ ਵਿੱਚ ਹੋਏ ਕਤਲ ਦਾ ਆਰੋਪੀ ਹੈ।
ਇਸ ਲੇਖ ਦੀ ਮਦਦ ਨਾਲ ਸਾਨੂੰ ਫੇਸਬੁੱਕ ਤੇ’ Mehedi Hasan Rase ਦੀ ਪ੍ਰੋਫਾਈਲ ਨੂੰ ਖੰਗਾਲਿਆ। ਜਿਸ ਵਿੱਚ ਅਸੀਂ ਪਾਇਆ ਕਿ ਵਾਇਰਲ ਤਸਵੀਰ 10 ਜੂਨ ਨੂੰ ਫੇਸਬੁੱਕ ਤੇ ਸ਼ੇਅਰ ਕੀਤੀ ਗਈ ਸੀ। Mehedi Hasan Rase ਨੇ ਫੇਸਬੁੱਕ ਤੇ ਵਾਇਰਲ ਤਸਵੀਰ ਨੂੰ ਸਾਂਝਾ ਕਰਦੇ ਹੋਏ ਪ੍ਰੇਰਣਾ ਸਰੋਤ ਪਿਤਾ ਲਿਖਿਆ ਹੋਇਆ ਸੀ। ਫੇਸਬੁੱਕ ਪੋਸਟ ਵੇਖਣ ਤੋਂ ਬਾਅਦ ਅਸੀਂ ਜਾਣਿਆ ਕਿ ਨੀਲੇ ਰੰਗ ਦੇ ਕਪੜਿਆਂ ਵਿੱਚ ਦਿੱਖ ਰਹੇ ਵਿਅਕਤੀ ਬੰਗਲਾਦੇਸ਼ ਦਾ ਰਹਿਣ ਵਾਲਾ ਹੈ ਤੇ BUET Chhatra League ਵਿੱਚ ਜਨਰਲ ਸਕੱਤਰ ਵਜੋਂ ਕੰਮ ਕਰ ਰਿਹਾ ਹੈ। ਜੂਨ 10 ਨੂੰ Mehedi Hasan Rase ਨੇ ਆਪਣੇ ਪਿਤਾ ਦੇ ਨਾਲ ਤਸਵੀਰ ਨੂੰ ਫੇਸਬੁੱਕ ਤੇ ਸਾਂਝਾ ਕੀਤਾ ਸੀ।
ਪੜਤਾਲ ਦੇ ਦੌਰਾਨ ਅਸੀਂ ਮੁਰਸ਼ੀਦਾਬਾਦ ਮਰਡਰ ਕੇਸ ਦੀ ਜਾਣਕਾਰੀ ਮਿਲੀ। ਅਮਰ ਉਜਾਲਾ ਦੇ ਲੇਖ ਤੋਂ ਅਸੀਂ ਇਹ ਜਾਣਿਆ ਕਿ ਆਰਐਸਐਸ ਦੇ ਕਾਰਕੁੰਨ ਦੇ ਪਰਿਵਾਰ ਦੀ ਹੱਤਿਆ ਆਪਸੀ ਰੰਜਿਸ਼ ਦੇ ਕਾਰਨ ਹੋਈ ਸੀ। Mehedi Hasan Rase ਦਾ ਇਸ ਮਰਡਰ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਪੜਤਾਲ ਦੇ ਦੌਰਾਨ ਅਸੀਂ ਇਹ ਵੀ ਜਾਣਿਆ ਕਿ ਵਾਇਰਲ ਤਸਵੀਰ ਵਿੱਚ ਨੀਲੇ ਕੱਪੜਿਆਂ ਦੇ ਵਿੱਚ ਦਿਖ ਰਿਹਾ ਵਿਅਕਤੀ ਟ੍ਰਿਪਲ ਮਰਡਰ ਕੇਸ ਦਾ ਆਰੋਪੀ ਨਹੀਂ ਸਗੋਂ ਬੰਗਲਾਦੇਸ਼ ਵਿੱਚ ਹੋਏ ਕਤਲ ਦਾ ਆਰੋਪੀ ਹੈ ਜਦਕਿ ਦੂਜੀ ਤਸਵੀਰ ਵਿੱਚ ਦਿਖ ਰਹੇ ਵਿਅਕਤੀ Mehedi Hasan Rase ਦੇ ਪਿਤਾ ਹਨ।
ਟੂਲਜ਼ ਵਰਤੇ :
* ਗੂਗਲ ਕੀ ਵਰਡਸ ਸਰਚ
*ਗੂਗਲ ਰਿਵਰਸ ਇਮੇਜ ਸਰਚ
*ਫੇਸਬੁੱਕ ਸਰਚ
ਰਿਜ਼ਲਟ – ਫੇਕ