ਸੋਮਵਾਰ, ਅਕਤੂਬਰ 25, 2021
ਸੋਮਵਾਰ, ਅਕਤੂਬਰ 25, 2021
HomePunjabiਸਾਊਦੀ ਅਰਬ 'ਚ ਔਰਤਾਂ ਦੀ ਆਪਸੀ ਲੜਾਈ ਦਾ ਇੱਕ ਸਾਲ ਪੁਰਾਣਾ ਵੀਡੀਓ...

ਸਾਊਦੀ ਅਰਬ ‘ਚ ਔਰਤਾਂ ਦੀ ਆਪਸੀ ਲੜਾਈ ਦਾ ਇੱਕ ਸਾਲ ਪੁਰਾਣਾ ਵੀਡੀਓ ਸੋਸ਼ਲ ਮੀਡਿਆ ‘ਤੇ ਵਾਇਰਲ

ਕਲੇਮ –

ਕੁਝ ਮੁਸਲਿਮ ਔਰਤਾਂ ਆਪਸੀ ਲੜਾਈ ਵਿੱਚ ਐਨਾ ਮਗਨ ਹੋ ਗਈਆਂ ਕਿ ਲੜਦੇ – ਲੜਦੇ ਬੱਚੇ ਨੂੰ ਬਾਰ – ਬਾਰ ਪਟਕ ਦਿੱਤਾ , ਕਿ ਇਹ ਬੱਚਾ ਅਸਲੀ ਹੈ ਯਾ ਫੇਰ ਕੋਈ ਖਿਲੌਣਾ ?

 
ਵੇਰੀਫਿਕੇਸ਼ਨ –

ਸੋਸ਼ਲ ਮੀਡਿਆ ‘ਤੇ ਇੱਕ ਵੀਡੀਓ ਕਾਫੀ ਤੇਜ਼ੀ ਦੇ ਨਾਲ ਸ਼ੇਅਰ ਹੋ ਰਿਹਾ ਹੈ।  ਵਾਇਰਲ ਵੀਡੀਓ ਦੇ ਵਿੱਚ ਕੁਝ ਮੁਸਲਿਮ ਔਰਤਾਂ ਸੜਕ ਉੱਤੇ ਇਸ ਕਦਰ ਲੜ ਰਹੀਆਂ ਹਨ ਜਿਸ ਵਿੱਚ 2 ਔਰਤਾਂ ਆਪਣੇ ਬੱਚੇ ਨੂੰ ਹੀ ਬਾਰ – ਬਾਰ ਨੀਚੇ ਪਟਕ ਦਿੰਦਿਆਂ ਹਨ। ਸੋਸ਼ਲ ਮੀਡਿਆ ‘ਤੇ ਇਸ ਵੀਡੀਓ ਨੂੰ ਇਸ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ ਕਿ ਕਿ ਸੱਚਮੁੱਚ ਦੇ ਵਿੱਚ ਇਹ ਔਰਤਾਂ ਆਪਣੇ ਬੱਚੇ ਨੂੰ ਨੀਚੇ ਪਟਕ ਰਹੀਆਂ ਹਨ।ਟਵਿੱਟਰ ‘ਤੇ ਇਸ ਵੀਡੀਓ ਨੂੰ ਅਜੇ ਤਕ 906 ਤੋਂ ਵੱਧ ਬਾਰ ਸ਼ੇਅਰ ਅਤੇ 1500 ਬਾਰ ਲਾਈਕ  ਕੀਤਾ ਜਾ ਚੁੱਕਾ ਹੈ।  

 
 
ਕੁਝ ਕੀ ਵਰਡਸ ਦੀ ਮਦਦ ਨਾਲ ਅਸੀਂ ਇਸ ਵਾਇਰਲ ਵੀਡੀਓ ਨੂੰ ਖੰਗਾਲਿਆ  ਜਿਥੇ ਸਾਨੂੰ ਇਸ ਦੇ ਸੰਬੰਧ ਵਿੱਚ ਸਾਨੂੰ ਕਈ ਪਰਿਣਾਮ ਮਿਲੇ। Mail Online ਅਤੇ Khaleej Times ਦੇ ਲੇਖ ਤੋਂ ਅਸੀਂ ਇਹ ਵਾਇਰਲ ਵੀਡੀਓ ਸਾਊਦੀ ਅਰਬ ਦਾ ਪਾਇਆ ਜਦਕਿ ਸੜਕ ਉੱਤੇ ਲੜ ਰਹੀਆਂ ਔਰਤਾਂ ਦਾ ਇਹ ਵੀਡੀਓ 1 ਸਾਲ ਪੁਰਾਣਾ ਸਿਤੰਬਰ , 2018 ਦਾ ਹੈ।  
ਯੂ ਟਿਊਬ ਉੱਤੇ ਖੰਗਾਲਣ ‘ਤੇ ਸਾਨੂੰ Akademi Portal ਨਾਮਕ ਚੈਨਲ ਅਤੇ Russian Bots for Trump ਚੈਨਲ ਉੱਤੇ ਸਾਨੂੰ ਵਾਇਰਲ ਹੋ ਰਿਹਾ ਵੀਡੀਓ ਮਿਲਿਆ ਜਿਸ ਨੂੰ ਸਿਤੰਬਰ , 2018 ਵਿੱਚ ਅਪਲੋਡ ਕੀਤਾ ਗਿਆ ਸੀ।  

 
 
 
ਸੜਕ ਉੱਤੇ ਲੜਾਈ ਕਰ ਰਹੀਆਂ ਮੁਸਲਿਮ ਔਰਤਾਂ ਦਾ ਵੀਡੀਓ ਸਾਡੀ ਪੜਤਾਲ ਦੇ ਵਿੱਚ ਇੱਕ ਸਾਲ ਪੁਰਾਣਾ ਸਿਤੰਬਰ 2018 ਦਾ ਪਾਇਆ।  ਸੋਸ਼ਲ ਮੀਡਿਆ ਦੇ ਉੱਤੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਪੁਰਾਣੇ ਵੀਡੀਓ ਨੂੰ ਨਵਾਂ ਦੱਸਕੇ ਸ਼ੇਅਰ ਕੀਤਾ ਜਾ ਰਿਹਾ ਹੈ।

ਟੂਲਜ਼ ਵਰਤੇ –

 *ਗੂਗਲ ਸਰਚ
 *ਯੂ ਟਿਊਬ ਸਰਚ

 ਰਿਜ਼ਲਟ – ਪੁਰਾਣੀ ਵੀਡੀਓ


(ਅਗਰ ਤੁਹਾਨੂੰ ਲੱਗਦਾ ਹੈ ਕਿ ਇਸ ਲੇਖ ਦੇ ਵਿੱਚ ਕੋਈ ਗ਼ਲਤੀ ਹੈ ਯਾ ਫੇਰ ਕਿਸੀ ਖ਼ਬਰ ਨੂੰ ਲੈਕੇ ਤੁਸੀ ਗੁੰਮਰਾਹ ਹੋ ਤਾਂ ਸਾਨੂੰ checkthis@newschecker ਤੇ ਈ ਮੇਲ ਕਰਕੇ ਸਟੀਕ ਅਤੇ ਸਹੀ ਜਾਣਕਾਰੀ ਪ੍ਰਾਪਤ ਕਰੋ।)

Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular