ਕਲੇਮ –
ਓ ਭਾਈ ਆ ਕੀ ਹੋ ਗਿਆ ਕਹਿੰਦੇ ਸੀ ਹਲਕੇ ਦਾਖੇ ਵਿੱਚ ਮਜੀਠੀਏ ਨੇ ਚੋਣ ਪ੍ਰਚਾਰ ਕਰਨਾ ਸੀ ਇਹ ਚਿੱਟੇ ਦੀ ਡੋਜ ਵੱਧ ਲੈ ਗਿਆ ਹੋਸ਼ ਨਹੀਂ ਆ ਰਿਹਾ ਹੁਣ ਕੀ ਬਣੂਗਾ।
ਵੇਰਿਫਿਕੇਸ਼ਨ –
ਫੇਸਬੁੱਕ ਤੇ ਇੱਕ ਯੂਜ਼ਰ “ਜਸਮਿੰਦਰ ਸਿੰਘ ਸਾਰਣ ” ਦੇ ਵਲੋਂ ਇੱਕ ਪੋਸਟ ਜਾਰੀ ਕੀਤੀ ਗਈ ਹੈ ਜਿਸ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਸਾਬਕਾ ਕੈਬਿਨਟ ਮੰਤਰੀ ‘ਤੇ ਮਜੀਠਾ ਹਲਕੇ ਤੋਂ ਮੌਜੂਦਾ ਐਮਐਲਏ ਬਿਕਰਮਜੀਤ ਸਿੰਘ ਮਜੀਠੀਆ ਦਾਖਾਂ ਹਲਕੇ ਦੇ ਵਿਚ ਚੋਣ ਪ੍ਰਚਾਰ ਦੇ ਦੌਰਾਨ ਚਿੱਟੇ (Heroin) ਦੀ ਡੋਜ਼ ਵੱਧ ਲੈ ਗਿਆ ਤੇ ਹੁਣ ਹੋਸ਼ ਨਹੀਂ ਆ ਰਿਹਾ।
ਇਹ ਤਸਵੀਰ ਅੱਜ ਕਲ ਹਲਕਾ ਲੁਧਿਆਣਾ ਦੇ ਅਧੀਨ ਪੈਂਦੇ ਮੁਲਾਂਪੁਰ ਦਾਖਾਂ ਵਿਖੇ ਹੋ ਰਹੀਆਂ ਜਿਮਨੀ ਚੋਣਾਂ ਵਿਚ ਕਾਫੀ ਵਾਇਰਲ ਹੋ ਰਹੀਆਂ ਹਨ ਜਿਸ ਵਿੱਚ ਹਸਪਤਾਲ ਦੇ ਵਿਚ ਇਕ ਵਿਅਕਤੀ ਜਿਸ ਦੇ ਕੱਪੜੇ ਖੂਨ ਨਾਲ ਲੱਥਪਥ ਨਜ਼ਰ ਆ ਰਹੇ ਹਨ ਤੇ ਸੋਸ਼ਲ ਮੀਡਿਆ ਦੇ ਵੱਖ ਵੱਖ ਪਲੇਟਫਾਰਮ ਫੇਸਬੁੱਕ , ਵਾਟਸਐਪ ਆਦਿ ਤੇ ਖੂਨ ਨਾਲ ਲੱਥਪੱਥ ਹੋਏ ਇਸ ਵਿਅਕਤੀ ਨੂੰ ਮੌਜੂਦਾ ਐਮਐਲਏ ਬਿਕਰਮਜੀਤ ਸਿੰਘ ਮਜੀਠੀਆ ਦੱਸਿਆ ਜਾ ਰਿਹਾ ਹੈ। ਇਸ ਤਸਵੀਰ ਦੇ ਵਿਚ ਸਾਹਨੇਵਾਲ ਤੋਂ ਐਮਐਲਏ ਸ਼ਰਨਜੀਤ ਸਿੰਘ ਢਿੱਲੋਂ ਵੀ ਜਖਮੀ ਹੋਏ ਵਿਅਕਤੀ ਦੇ ਕੋਲ ਖੜੇ ਨਜ਼ਰ ਆ ਰਹੇ ਹਨ।
ਅਸੀਂ ਆਪਣੀ ਪੜਤਾਲ ਦੇ ਦੌਰਾਨ ਗੂਗਲ ਰਿਵਰਸ ਇਮੇਜ ਦੀ ਮਦਦ ਨਾਲ ਗੂਗਲ ਤੇ ਸਰਚ ਕੀਤਾ ਤਾਂ ਪਾਇਆ ਕਿ ਇਹ ਤਸਵੀਰ ਬਿਕਰਮਜੀਤ ਸਿੰਘ ਮਜੀਠੀਆ ਦੇ ਨਾਂ ਤੋਂ ਕਾਫੀ ਜਗ੍ਹਾ ਉੱਤੇ ਸ਼ੇਅਰ ਕੀਤਾ ਮਿਲੀ । ਆਪਣੀ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਗੂਗਲ ਕੀ ਵਰਡਸ ਸਰਚ ਦੀ ਮਦਦ ਨਾਲ ਇਸ ਖ਼ਬਰ ਨੂੰ ਖੰਗਾਲਿਆ ਤਾਂ ਸਾਨੂੰ ਪੰਜਾਬ ਦੀ ਇਕ ਮੀਡਿਆ ਏਜੇਂਸੀ ਦੀ ਖ਼ਬਰ ਮਿਲੀ। ਖ਼ਬਰ ਦਾ ਸਿਰਲੇਖ ਹੈ ” ਹਲਕਾ ਸਾਹਨੇਵਾਲ ਵਿੱਚ ਅਕਾਲੀ ‘ਤੇ ਕਾਂਗਰਸੀ ਭਿੜੇ , 2 ਜਖਮੀ’
ਖ਼ਬਰ ਦੇ ਅਨੁਸਾਰ ਹਲਕਾ ਸਾਹਨੇਵਾਲ ਦੇ ਪਿੰਡ ਬੁੱਢੇਵਾਲ ਵਿਖੇ ਬਲਾਕ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਚੋਣਾਂ ਦੌਰਾਨ ਪੋਲਿੰਗ ਬੂਥ ‘ਤੇ ਹੀ ਕਾਂਗਰਸੀ ਅਤੇ ਅਕਾਲੀ ਵਰਕਰ ਭਿੜ ਪਏ। ਲੇਖ ਦੇ ਅਨੁਸਾਰ ਅਕਾਲੀ ਦਲ ਦੇ ਉਮੀਦਵਾਰ ਨੂਦੀ ਕਾਂਗਰਸੀ ਉਮੀਦਵਾਰ ਬਲਵੀਰ ਸਿੰਘ ਬੁੱਢੇਵਾਲ ਨਾਲ ਤਕਰਾਰ ਹੋ ਗਈ। ਇਹ ਤਕਰਾਰ ਇੰਨੀ ਵੱਧ ਗਈ ਕਿ ਦੋਵਾਂ ਵਿਚਾਲੇ ਹੱਥੋਪਾਈ ਹੋ ਗਈ ਜਿਸ ਕਾਰਨ ਅਕਾਲੀ ਉਮੀਦਵਾਰ ਤੇ ਉਸਦੇ ਭਰਾ ਜਖਮੀ ਹੋ ਗਏ।
ਪੜਤਾਲ ਦੌਰਾਨ ਸਾਨੂੰ ਵੱਖ ਵੱਖ ਮੀਡਿਆ ਏਜੇਂਸੀ “ਦ ਟ੍ਰਿਬਿਊਨ” , “ਇੰਡੀਅਨ ਐਕਸਪ੍ਰੈਸ ” , “ਦ ਟਾਈਮਜ਼ ਓਫ ਇੰਡੀਆ” ਦੀਆਂ ਖ਼ਬਰਾਂ ਵੀ ਮਿਲੀਆਂ ਜਿਸ ਵਿੱਚ ਵੀ ਇਸ ਤਕਰਾਰ ਬਾਜ਼ੀ ਦੀਆਂ ਤਸਵੀਰਾਂ ਸਨ ਜਿਸਨੂੰ ਕਿ ਸੋਸ਼ਲ ਮੀਡਿਆ ਦੇ ਉੱਤੇ ਬਿਕਰਮ ਸਿੰਘ ਮਜੀਠੀਆ ਦੇ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ।
ਆਪਣੀ ਜਾਂਚ ਨੂੰ ਅੱਗੇ ਵਧਾਉਂਦੇ ਯੂ ਟਿਊਬ ਸਰਚ ਦੀ ਮਦਦ ਨਾਲ ਇਸ ਖ਼ਬਰ ਨੂੰ ਖੰਗਾਲਿਆ ਤਾਂ ਸਾਨੂੰ “ਜਖਮੀ ਹਾਲਤ ਵਿੱਚ ਫੋਟੋ ਵਾਇਰਲ ਹੋਣ ਤੇ ਕਿ ਬੋਲੇ ਮਜੀਠੀਆ” ਨਾਮ ਦੀ ਇੱਕ ਵੀਡੀਓ ਮਿਲੀ। ਵੀਡੀਓ ਵਿੱਚ ਬਿਕਰਮ ਸਿੰਘ ਮਜੀਠੀਆ ਇਸ ਵਾਇਰਲ ਹੋਈ ਤਸਵੀਰ ਦੇ ਪਿੱਛੇ ਦੀ ਸਚਾਈ ਬਿਆਨ ਕਰਦੇ ਨਜ਼ਰ ਆ ਰਹੇ ਹਨ। ਯੂ ਟਿਊਬ ਸਰਚ ਦੀ ਮਦਦ ਨਾਲ ਅਸੀਂ ਇਹ ਵੀ ਪਾਇਆ ਕਿ ਪਹਿਲਾਂ ਵੀ ਇਹ ਤਸਵੀਰ ਵਾਇਰਲ ਹੋ ਚੁੱਕੀ ਹੈ।
ਸਾਡੀ ਜਾਂਚ ਪੜਤਾਲ ਦੇ ਦੌਰਾਨ ਅਸੀਂ ਇਹ ਪਾਇਆ ਕਿ ਫੇਸਬੁੱਕ ਤੇ ਵੱਖ ਵੱਖ ਸੋਸ਼ਲ ਮੀਡਿਆ ਪਲੇਟਫਾਰਮਾਂ ਦ ਉੱਤੇ ਕੀਤਾ ਜਾ ਰਿਹਾ ਇਹ ਦਾਅਵਾ ਗ਼ਲਤ ਹੈ। ਤਸਵੀਰ ਵਿੱਚ ਦਿੱਖ ਰਿਹਾ ਵਿਅਕਤੀ ਬਿਕਰਮਜੀਤ ਸਿੰਘ ਮਜੀਠੀਆ ਨਹੀਂ ਸਗੋਂ ਇਕ ਅਕਾਲੀ ਦਲ ਦਾ ਵਰਕਰ ਹੈ ਜੋ ਪੰਚਾਇਤੀ ਚੋਣਾਂ ਦੇ ਦੌਰਾਨ ਦੋ ਧਿਰਾਂ ਦੀ ਲੜਾਈ ਦੌਰਾਨ ਜਖਮੀ ਹੋ ਗਿਆ ਸੀ।
ਟੂਲਜ਼ ਵਰਤੇ –
* ਗੂਗਲ ਕੀ ਵਰਡਸ ਸਰਚ
*ਗੂਗਲ ਰਿਵਰਸ ਇਮੇਜ ਸਰਚ
*ਫੇਸਬੁੱਕ ਸਰਚ
*ਯੂ ਟਿਊਬ ਸਰਚ
ਰਿਜ਼ਲਟ – ਗ਼ਲਤ ਦਾਅਵਾ (ਫੇਕ)