ਵੀਰਵਾਰ, ਅਪ੍ਰੈਲ 18, 2024
ਵੀਰਵਾਰ, ਅਪ੍ਰੈਲ 18, 2024

HomeUncategorized @paParineeti Chopra ਨੂੰ CAA ਦਾ ਵਿਰੋਧ ਕਰਨ ਤੇ ਬੇਟੀ ਬਚਾਓ-ਬੇਟੀ ਪੜਾਓ ਮੁਹਿੰਮ...

Parineeti Chopra ਨੂੰ CAA ਦਾ ਵਿਰੋਧ ਕਰਨ ਤੇ ਬੇਟੀ ਬਚਾਓ-ਬੇਟੀ ਪੜਾਓ ਮੁਹਿੰਮ ਦੇ ਬ੍ਰਾਂਡ ਅੰਬੈਸਡਰ ਦੇ ਅਹੁਦੇ ਤੋਂ ਹਟਾਇਆ?

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

 
ਕਲੇਮ :
 
ਹਰਿਆਣਾ ਸਰਕਾਰ ਨੇ ਅਭਿਨੇਤਰੀ ਪਰਿਣੀਤੀ ਚੋਪੜਾ ਨੂੰ ਬੇਟੀ ਬਚਾਓ-ਬੇਟੀ ਪੜਾਓ ਮੁਹਿੰਮ ਦੇ ਬ੍ਰਾਂਡ ਅੰਬੈਸਡਰ ਦੇ ਅਹੁਦੇ ਤੋਂ ਹਟਾਇਆ। 
 
 
 
ਵੇਰੀਫੀਕੇਸ਼ਨ :
 
 
ਬਾਲੀਵੁੱਡ ਦੇ ਕਈ ਵੱਡੇ ਸਿਤਾਰੇ ਨਾਗਰਿਕਤਾ ਸੰਸੋਧ ਕਾਨੂੰਨ ਨੂੰ ਲੈ ਕੇ ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।ਨਾਗਰਿਕਤਾ ਸੰਸੋਧ ਕਾਨੂੰਨ ਦਾ ਵਿਰੋਧ ਕਰ ਰਹੇ ਜਾਮੀਆ ਮਿਲੀਆ ਇਸਲਾਮੀਆ ਅਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਵਿਦਿਆਰਥੀਆਂ ‘ਤੇ ਪੁਲਿਸ ਨੇ ਲਾਠੀਚਾਰਜ ਕੀਤਾ, ਜਿਸ ਤੋਂ ਬਾਅਦ ਕਈ  ਸਿਤਾਰਿਆਂ ਨੇ ਸਰਕਾਰ ਅਤੇ ਪ੍ਰਸ਼ਾਸਨ’ ਤੇ ਨਿਸ਼ਾਨਾ ਸਾਧਿਆ। 
 
 
ਅਭਿਨੇਤਰੀ ਪਰਿਣੀਤੀ ਚੋਪੜਾ ਨੇ ਵੀ ਟਵੀਟ ਕਰਕੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਹੁਣ ਇਹ ਕਿਹਾ ਜਾ ਰਿਹਾ ਹੈ ਕਿ ਇਸ ਟਵੀਟ ਦੇ ਕਾਰਨ, ਹਰਿਆਣਾ ਸਰਕਾਰ ਨੇ ਅਭਿਨੇਤਰੀ ਨੂੰ ਬੇਟੀ ਬਚਾਓ-ਬੇਟੀ ਪੜਾਓ ਮੁਹਿੰਮ ਦੇ ਬ੍ਰਾਂਡ ਅੰਬੈਸਡਰ ਦੇ ਅਹੁਦੇ ਤੋਂ ਹਟਾ ਦਿੱਤਾ ਹੈ।
 
 
ਸੀਏਏ ਦਾ ਵਿਰੋਧ ਕਰਦਿਆਂ ਪਰਿਣੀਤੀ ਨੇ ਆਪਣੇ ਟਵੀਟ ‘ਚ ਲਿਖਿਆ ਸੀ, “ਜੇ ਨਾਗਰਿਕਾਂ ਵੱਲੋਂ ਆਪਣੇ ਵਿਚਾਰ ਜਾਹਿਰ ਕਰਨ ਤੋਂ ਹਰ ਵਾਰ ਇਹੀ ਹੁੰਦਾ ਰਹੇ ਤਾਂ ਸੀਏਬੀ ਨੂੰ ਭੁੱਲ ਜਾਓ। ਸਾਨੂੰ ਇੱਕ ਬਿਲ ਪਾਸ ਕਰਨਾ ਚਾਹੀਦਾ ਹੈ ਅਤੇ ਆਪਣੇ ਦੇਸ਼ ਨੂੰ ਲੋਕਤੰਤਰਿਕ ਦੇਸ਼ ਕਹਿਣਾ ਛੱਡ ਦੇਣਾ ਚਾਹੀਦਾ ਹੈ। ਆਪਣੇ ਮਨ ਦੀ ਗੱਲ ਕਹਿਣ ਲਈ ਬੇਗੁਨਾਹ ਲੋਕਾਂ ਦੀ ਕੁੱਟਮਾਰ ਕੀਤੀ ਜਾ ਰਹੀ ਹੈ? ਇਹ ਗਲਤ ਹੈ”।
 
 
ਪੜ੍ਹੋ , ਪਰਿਣੀਤੀ ਚੋਪੜਾ ਨੇ ਆਪਣੇ ਟਵੀਟ ਵਿੱਚ ਕੀ ਕਿਹਾ : 
 
 
 
 
ਅਸੀਂ ਪਾਇਆ ਕਿ ਸੋਸ਼ਲ ਮੀਡਿਆ ਤੇ ਵੱਖ – ਵੱਖ ਮੀਡਿਆ ਏਜੇਂਸੀਆਂ ਅਤੇ ਨੇਤਾਵਾਂ ਵਲੋਂ ਪਰਿਣੀਤੀ ਚੋਪੜਾ ਨੂੰ  ਬੇਟੀ ਬਚਾਓ-ਬੇਟੀ ਪੜਾਓ ਮੁਹਿੰਮ ਦੇ ਬ੍ਰਾਂਡ ਅੰਬੈਸਡਰ ਦੇ ਅਹੁਦੇ ਤੋਂ ਹਟਾਉਣ ਤੋਂ ਬਾਅਦ ਹਰਿਆਣਾ ਸਰਕਾਰ ਤੇ ਸਵਾਲ ਚੁੱਕੇ। 
 
 
 
ਪਰਿਣੀਤੀ ਨੇ ਇਹ ਟਵੀਟ 17 ਦਸੰਬਰ 2019 ਨੂੰ ਕੀਤਾ ਸੀ ਅਤੇ ਨਾਮੀ ਮੀਡਿਆ ਏਜੇਂਸੀ ‘The Print ‘ ਨੇ 20 ਦਸੰਬਰ ,2019 ਨੂੰ ਇਕ ਰਿਪੋਰਟ ਪ੍ਰਕਾਸ਼ਤ ਕੀਤੀ ਸੀ ਜਿਸ ਦਾ ਸਿਰਲੇਖ ਸੀ ,“ਹਰਿਆਣਾ ਨੇ ਪਰਿਣੀਤੀ ਚੋਪੜਾ ਨੂੰ ਬੇਟੀ ਬਚਾਓ  -ਬੇਟੀ ਪੜਾਓ  ਦੇ ਬ੍ਰਾਂਡ ਅੰਬੈਸਡਰ ਦੇ ਅਹੁਦੇ ਤੋਂ ਹਟਾ ਦਿੱਤਾ “।   
 
 

Haryana drops Parineeti Chopra as Beti Bachao face after her ‘barbaric’ comment on police

New Delhi: Manohar Lal Khattar’s BJP-led government in Haryana is learnt to have removed actor Parineeti Chopra as the brand ambassador of its ‘ Beti Bachao, Beti Padhao ‘ campaign. Chopra had criticised police action against Jamia Millia Islamia and Aligarh Muslim University students, who were protesting against the Citizenship (Amendment) Act last Sunday.

 
 
 
 
 
 
 
ਇਸ ਤੋਂ ਇਲਾਵਾ ਸਾਨੂੰ ਕਾਂਗਰਸੀ ਦੇ ਆਗੂ ਅਤੇ ਬੁਲਾਰੇ ਰਣਦੀਪ ਸੁਰਜੇਵਾਲਾ ਦਾ ਟਵੀਟ ਮਿਲਿਆ  ਜਿਹਨਾਂ ਨੇ ਲਿਖਿਆ ,‘ਖੱਟਰ ਸਾਹਬ ਹਰਿਆਣਾ ਦੀਆਂ ਧੀਆਂ ਸਿੱਖਿਅਤ ਹਨ, ਚੰਗੀ ਪੜ੍ਹੀਆਂ ਲਿਖੀਆਂ ਹੋਈਆਂ ਹਨ ਅਤੇ ਆਪਣੇ ਵਿਚਾਰ ਪ੍ਰਗਟ ਕਰਨ ਦੀ ਹਿੰਮਤ ਰੱਖਦੀਆਂ ਹਨ। ਤੁਸੀਂ ਬ੍ਰਾਂਡ ਅੰਬੈਸਡਰ ਦੇ ਅਹੁਦੇ ਤੋਂ ਹਟਾ ਕੇ ਅਤੇ ਸ਼ਰਮਿੰਦਾ ਕਰਕੇ ਉਨ੍ਹਾਂ ਦੀ ਆਵਾਜ਼ ਨੂੰ ਦਬਾ ਨਹੀਂ ਸਕਦੇ “।  
 
 
 
 
ਅਸੀਂ ਪਾਇਆ ਕਿ ਸੋਸ਼ਲ ਮੀਡਿਆ ਤੇ ਵੱਖ – ਵੱਖ ਮੀਡਿਆ ਏਜੇਂਸੀਆਂ , ਪੱਤਰਕਾਰਾਂ ਅਤੇ ਨੇਤਾਵਾਂ ਵਲੋਂ ਪਰਿਣੀਤੀ ਚੋਪੜਾ ਦੇ ਹੱਕ ਵਿੱਚ ਕਈ ਟਵੀਟ ਕੀਤੇ।  
 
 
 
 
 
 
 
 
 
 
 
 
 
 
 
 
 
 
 
 
 
ਪਰਿਣੀਤੀ ਚੋਪੜਾ ਨੂੰ  ਬੇਟੀ ਬਚਾਓ-ਬੇਟੀ ਪੜਾਓ ਮੁਹਿੰਮ ਦੇ ਬ੍ਰਾਂਡ ਅੰਬੈਸਡਰ ਦੇ ਅਹੁਦੇ ਤੋਂ ਹਟਾਉਣ ਨੂੰ ਲੈ ਕੇ ਸਾਨੂੰ ਕਈ ਟਵੀਟ ਮਿਲੇ ਜਿਹੜੇ ਤੁਸੀ ਇਥੇ ਕਲਿਕ ਕਰਕੇ ਵੇਖ ਸਕਦੇ ਹੋ। 
 
 
ਅਸੀਂ ਸੋਸ਼ਲ ਮੀਡਿਆ ਅਤੇ ਮੀਡਿਆ ਦੇ ਵਿੱਚ ਚੱਲ ਰਹੀਆਂ ਖ਼ਬਰਾਂ ਨੂੰ ਲੈਕੇ ਗੰਭੀਰਤਾ ਤੇ ਨਾਲ ਜਾਂਚ ਕੀਤੀ। ਅਸੀਂ ਇਸ ਮੁੱਦੇ ਤੇ ਹਰਿਆਣਾ ਸਰਕਾਰ ਦੇ ਅਧਿਕਾਰਤ ਬਿਆਨ ਦੀ ਭਾਲ ਕੀਤੀ। ਸਰਚ ਦੇ ਦੌਰਾਨ ਸਾਨੂੰ “ANI” ਦਾ ਇੱਕ ਟਵੀਟ ਮਿਲਿਆ ਜਿਸ ਵਿੱਚ ਹਰਿਆਣਾ ਸਰਕਾਰ ਦੇ ਔਰਤ  ਅਤੇ ਬਾਲ ਵਿਕਾਸ ਵਿਭਾਗ ਦੇ ਬੁਲਾਰੇ ਦਾ ਬਿਆਨ ਪ੍ਰਕਾਸ਼ਤ ਹੋਇਆ ਹੈ। ANI ਦੇ ਟਵੀਟ ਵਿੱਚ ਲਿਖਿਆ ਹੈ, “ ਪਰਿਣੀਤੀ ਚੋਪੜਾ ਨੂੰ (ਬੇਟੀ ਬਚਾਓ, ਬੇਟੀ ਪੜ੍ਹਾਓ) ਦੇ ਬ੍ਰਾਂਡ ਅੰਬੈਸਡਰ ਵਜੋਂ (ਸੀਏਏ ਵਿਰੁੱਧ ਟਵੀਟ ਕਰਨ ਲਈ) ਅਹੁਦੇ ਤੋਂ ਹਟਾਉਣ ਦੀਆਂ ਖ਼ਬਰਾਂ ਬੇਬੁਨਿਆਦ ਅਤੇ ਗਲਤ ਹਨ। ਸਮਝੌਤਾ ਇਕ ਸਾਲ ਯਾਨੀ ਅਪ੍ਰੈਲ 2017 ਤੱਕ ਸੀ ਅਤੇ  ਇਸ ਤੋਂ ਬਾਅਦ ਸਮਝੌਤੇ ਦਾ ਕਦੇ ਨਵੀਨੀਕਰਨ ਨਹੀਂ ਕੀਤਾ ਗਿਆ ਸੀ। 
 
 
 
 
 
ਸਰਚ ਦੇ ਦੌਰਾਨ ਹੀ ਸਾਨੂੰ ਮੀਡਿਆ ਏਜੇਂਸੀ ‘Hindustan Times’ ਤੇ ਪ੍ਰਕਾਸ਼ਿਤ ਇੱਕ ਲੇਖ ਮਿਲਿਆ। ‘Hindustan Times’ ਦੇ ਲੇਖ ਦੇ ਮੁਤਾਬਕ , ਪਰਿਣੀਤੀ ਨੂੰ ਬੇਟੀ ਬਚਾਓ-ਬੇਟੀ ਪੜ੍ਹਾਓ ਮੁਹਿੰਮ ਲਈ 1 ਮਈ, 2016 ਤੋਂ 30 ਅਪ੍ਰੈਲ, 2017 ਤੱਕ 12 ਮਹੀਨਿਆਂ ਲਈ ਅਧਿਕਾਰਤ ਬ੍ਰਾਂਡ ਅੰਬੈਸਡਰ ਵਜੋਂ ਨਿਯੁਕਤ ਕੀਤਾ ਗਿਆ ਸੀ। ਲੇਖ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਪਰਿਣੀਤੀ ਦਾ ਬ੍ਰਾਂਡ ਅੰਬੈਸਡਰ ਵਜੋਂ ਸਮਝੌਤਾ  ਅਪ੍ਰੈਲ 2017 ਵਿੱਚ ਖਤਮ ਹੋ ਗਿਆ ਸੀ ਅਤੇ ਇਸ ਸਮਝੌਤੇ ਦਾ ਨਵੀਨੀਕਰਣ ਨਹੀਂ ਹੋਇਆ ਇਸ  ਲਈ ਅਹੁਦੇ ਤੋਂ ਹਟਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। 
 
 
 
 

Row over Parineeti’s removal as Haryana brand ambassador baseless

chandigarh Updated: Dec 20, 2019 23:10 IST The controversy over the removal of Bollywood actor, Parineeti Chopra, as brand ambassador of Beti Bachao-Beti Padhao campaign in Haryana following a tweet by the Kesari star condemning the “barbaric” police action against those protesting against the Citizens Amendment Act has turned out to be baseless.

 
 
 
ਸਾਡੀ ਜਾਂਚ ਦੇ ਵਿੱਚ ਸਾਬਿਤ ਹੋਇਆ ਕਿ ਹਰਿਆਣਾ ਸਰਕਾਰ ਨੇ ਪਰਿਣੀਤੀ ਚੋਪੜਾ ਨੂੰ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਦੀ ਬ੍ਰਾਂਡ ਅੰਬੈਸਡਰ ਵਜੋਂ ਨਹੀਂ ਹਟਾਇਆ। ਦਰਅਸਲ , ਪਰਿਣੀਤੀ ਚੋਪੜਾ ਦਾ ਸਰਕਾਰ ਨਾਲ ਸਮਝੌਤਾ ਸਾਲ 2017 ਵਿਚ ਖ਼ਤਮ ਹੋ ਗਿਆ ਸੀ ਅਤੇ ਇਸ ਤੋਂ ਬਾਅਦ ਇਸ ਸਮਝੌਤੇ ਦਾ ਕੋਈ ਨਵੀਨੀਕਰਣ ਨਹੀਂ ਹੋਇਆ।
 
 
 

ਟੂਲਜ਼ ਵਰਤੇ:

*ਗੂਗਲ ਸਰਚ

*ਟਵਿੱਟਰ ਸਰਚ

*ਮੀਡਿਆ ਰਿਪੋਰਟ 

ਰਿਜ਼ਲਟ – ਗੁੰਮਰਾਹਕਰਨ ਦਾਅਵਾ

(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in

Authors

Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

Shaminder Singh
Shaminder Singh
Shaminder started off his career as a freelance journalist for a consulting and research firm. He has been a Political Strategist and Media Manager. Before joining Newschecker, he worked with various reputed media agencies like Daily Post India, PTC News.

LEAVE A REPLY

Please enter your comment!
Please enter your name here

Most Popular