ਕਲੇਮ :
ਇਸ ਤਰਾਂ ਦੀ ਹਾਲਤ ਵਿੱਚ ਰਹਿਣਾ ਤੁਹਾਨੂੰ ਮੰਜੂਰ ਹੈ ਤਾਂ ਤੁਹਾਡਾ ਚੁੱਪ ਰਹਿਣਾ ਲਾਜ਼ਮੀ ਹੈ। ਅਸਮ ਦੇ ਡਿਟੈਸ਼ਨ ਸੈਂਟਰ ਦੀ ਇੱਕ ਤਸਵੀਰ
ਵੇਰੀਫੀਕੇਸ਼ਨ :
ਕਲ ਦਿੱਲੀ ਦੇ ਜਾਮੀਆ ਇਸਲਾਮਿਆ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦੁਆਰਾ ਨਾਗਰਿਕਤਾ (ਸੋਧ) ਬਿੱਲ, 2019 ਦੇ ਖਿਲਾਫ ਪ੍ਰਦਰਸ਼ਨ ਤੋਂ ਬਾਅਦ ਸੋਸ਼ਲ ਮੀਡਿਆ ਤੇ ਜਾਮੀਆ ਇਸਲਾਮਿਆ ਯੂਨੀਵਰਸਿਟੀ ਅਤੇ ਨਾਗਰਿਕਤਾ (ਸੋਧ) ਬਿੱਲ ਦੇ ਸੰਬੰਧ ਦੇ ਵਿੱਚ ਕਾਫੀ ਖਬਰਾਂ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਦੌਰਾਨ ਸਾਨੂੰ ਫੇਸਬੁੱਕ ਤੇ ਦੋ ਤਸਵੀਰਾਂ ਮਿਲੀਆਂ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰਾਂ ਅਸਮ ਦੇ ਡਿਟੈਸ਼ਨ ਸੈਂਟਰ ਦੀਆਂ ਹਨ। ਤਸਵੀਰ ਦੇ ਵਿੱਚ ਕੁਝ ਨੌਜਵਾਨਾਂ ਨੂੰ ਫ਼ਰਸ਼ ਤੇ ਬੈਠਿਆ ਹੋਇਆ ਵੇਖਿਆ ਜਾ ਸਕਦਾ ਹੈ। ਤਸਵੀਰ ਸ਼ੇਅਰ ਕਰਨ ਵਾਲੇ ਯੂਜ਼ਰ ਨੇ ਇਹ ਵੀ ਦਾਅਵਾ ਕੀਤਾ ਕਿ ਡਿਟੈਸ਼ਨ ਸੈਂਟਰ ਵਿੱਚ ਬੁਰੇ ਹਾਲਾਤਾਂ ਵਿੱਚ ਰੱਖਿਆ ਜਾਂਦਾ ਹੈ।
ਤਸਵੀਰਾਂ ਵੇਖਦੇ ਹੀ ਸਾਨੂੰ ਇਹਨਾਂ ਤਸਵੀਰਾਂ ਦਾ ਭਾਰਤ ਦੇ ਨਾ ਹੋਣ ਦਾ ਅੰਦੇਸ਼ਾ ਹੋਇਆ। ਅਸੀਂ ਇਸ ਵਾਇਰਲ ਪੋਸਟ ਦੀ ਗੰਭੀਰਤਾ ਦੇ ਨਾਲ ਕੀਤੀ। ਜਾਂਚ ਦੇ ਦੌਰਾਨ ਸਾਨੂੰ ਗੂਗਲ ਸਰਚ ਦੀ ਮਦਦ ਨਾਲ ਸਾਨੂੰ ਇੱਕ ਵੈਬਸਾਈਟ elitiempo.com ਤੇ ਲੇਖ ਮਿਲਿਆ ਜਿਸ ਵਿੱਚ ਵਾਇਰਲ ਹੋ ਰਹੀ ਤਸਵੀਰ ਨੂੰ ਸ਼ੇਅਰ ਕੀਤਾ ਗਿਆ ਸੀ। ਗੂਗਲ ਟਰਾਂਸਲੇਟ ਦੀ ਮਦਦ ਨਾਲ ਅਸੀਂ ਲੇਖ ਨੂੰ ਟਰਾਂਸਲੇਟ ਕੀਤਾ ਤਾਂ ਪਾਇਆ ਕਿ ਇਹ ਤਸਵੀਰ ‘ਡੋਮੀਨੀਨ ਰਿਪਬਲਿਕ’ ਦੀ ਹੈ।
ਇਸ ਤੋਂ ਬਾਅਦ ਅਸੀਂ ਦੂਜੀ ਤਸਵੀਰ ਨੂੰ ਖੰਗਾਲਿਆ। ਗੂਗਲ ਰਿਵਰਸ ਇਮੇਜ਼ ਸਰਚ ਦੀ ਮਦਦ ਨਾਲ ਅਸੀਂ ਵਾਇਰਲ ਤਸਵੀਰ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਸਰਚ ਦੌਰਾਨ ਸਾਨੂੰ ‘The Washington Post’ ਨਾਮਕ ਵੈਬਸਾਈਟ ਤੇ ਇਕ ਲੇਖ ਮਿਲਿਆ। ਲੇਖ ਦੀ ਹੈੱਡਲਾਈਨ ਸੀ ,” U.N. human rights chief ‘deeply shocked’ by migrant detention center conditions in Texas”। ਇਸ ਲੇਖ ਦੇ ਵਿੱਚ ਸਾਨੂੰ ਵਾਇਰਲ ਹੋ ਰਹੀ ਦੂਜੀ ਤਸਵੀਰ ਪ੍ਰਾਪਤ ਹੋਈ।
ਸਾਡੀ ਜਾਂਚ ਦੇ ਵਿੱਚ ਸਾਬਿਤ ਹੋਇਆ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀਆਂ ਤਸਵੀਰਾਂ ਅਸਮ ਦੇ ਡਿਟੈਸ਼ਨ ਸੈਂਟਰ ਦੀਆਂ ਨਹੀਂ ਹਨ। ਵਾਇਰਲ ਹੋ ਰਹੀਆਂ ਤਸਵੀਰਾਂ ਵਿੱਚੋਂ ਇਕ ਤਸਵੀਰ ਡੋਮੀਨੀਨ ਰਿਪਬਲਿਕ ਦੀ ਸਗੋਂ ਦੂਜੀ ਤਸਵੀਰਾਂ ਅਮਰੀਕਾ ਦੇ ਇੱਕ ਰਾਜ ਟੈਕਸਾਸ ਦੇ ਪ੍ਰਵਾਸੀ ਡਿਟੈਸ਼ਨ ਸੈਂਟਰ ਦੀਆਂ ਹਨ।
ਟੂਲਜ਼ ਵਰਤੇ
*ਗੂਗਲ ਸਰਚ
*ਗੂਗਲ ਰਿਵਰਸ ਇਮੇਜ਼ ਸਰਚ
ਰਿਜ਼ਲਟ – ਗੁੰਮਰਾਹਕਰਨ ਦਾਅਵਾ
(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in