Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Uncategorized @pa
ਕਲੇਮ :
ਦਿੱਲੀ ਦੇ ਸ਼ਾਹੀਨ ਬਾਗ ਪਹੁੰਚ ਸਿੱਖਾਂ ਨੇ ਮੁਸਲਮਾਨਾਂ ਨੂੰ ਦਿੱਤਾ ਸਮਰਥਨ
ਵੇਰੀਫੀਕੇਸ਼ਨ :
ਨਾਗਰਿਕਤਾ ਸੋਧ ਕਾਨੂੰਨ ਅਤੇ ਐਨਆਰਸੀ ਵਿਰੁੱਧ ਦੇਸ਼ ਭਰ ਦੇ ਵੱਖ-ਵੱਖ ਹਿੱਸਿਆਂ ਵਿਚ ਪ੍ਰਦਰਸ਼ਨਾਂ ਦਾ ਦੌਰ ਲਗਾਤਾਰ ਜਾਰੀ ਹੈ। ਰਾਜਧਾਨੀ ਦਿੱਲੀ ਦੇ ਸ਼ਾਹੀਨ ਬਾਗ ‘ਚ ਸੀਏਏ ਅਤੇ ਐੱਨਆਰਸੀ ਦੇ ਖਿਲਾਫ ਲੱਗਭਗ ਦੋ ਮਹੀਨਿਆਂ ਤੋਂ ਵਿਰੋਧ ਪ੍ਰਦਰਸ਼ਨ ਚੱਲ ਰਹੇ ਹਨ। ਇਸ ਪ੍ਰਦਰਸ਼ਨ ਨੂੰ ਦੂਜੇ ਧਰਮਾਂ ਦੇ ਲੋਕਾਂ ਵੱਲੋਂ ਵੀ ਸਮੱਰਥਨ ਦਿੱਤਾ ਜਾ ਰਿਹਾ ਹੈ। ਸ਼ਾਹੀਨ ਬਾਗ ਦੀ ਤਰਜ਼ ‘ਤੇ ਦੇਸ਼ ਦੇ ਹੋਰ ਕਈ ਸੂਬਿਆ ਵਿਚ ਹੁਣ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਰੋਸ ਮੁਜ਼ਹਾਰੇ ਤੇਜ ਹੋ ਗਏ ਹਨ।
ਪ੍ਰਦਰਸ਼ਨ ਦੇ ਨਾਲ – ਨਾਲ ਸੋਸ਼ਲ ਮੀਡਿਆ ‘ਤੇ ਕਈ ਗੁੰਮਰਾਹਕੁੰਨ ਵੀਡੀਓ ਵੀ ਵਾਇਰਲ ਹੋ ਰਹੀਆਂ ਹਨ। ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਿੱਲੀ ਦੇ ਸ਼ਾਹੀਨ ਬਾਗ ਪਹੁੰਚ ਸਿੱਖਾਂ ਨੇ ਮੁਸਲਮਾਨਾਂ ਨੂੰ ਆਪਣਾ ਸਮਰਥਨ ਦਿੱਤਾ। ਵੀਡੀਓ ਦੇ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਪੈਦਲ ਯਾਤਰਾ ਕੱਢਦੇ ਦਿਖਾਈ ਦੇ ਰਹੇ ਹਨ।
ਫੇਸਬੁੱਕ ਤੇ ਇੱਕ ਪੇਜ਼ ‘Ponnur YSR Congress Party’ ਨੇ ਵੀ ਇਸ ਵੀਡੀਓ ਨੂੰ ਆਪਣੇ ਪੇਜ਼ ਤੇ ਅਪਲੋਡ ਕੀਤਾ। ਅਸੀਂ ਪਾਇਆ ਕਿ ਸੋਸ਼ਲ ਮੀਡਿਆ ਦੇ ਵੱਖ – ਵੱਖ ਪਲੇਟਫਾਰਮਾਂ ਉੱਤੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ।
ਅਸੀਂ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਸ਼ੁਰੂ ਕੀਤੀ। ਸਰਚ ਦੌਰਾਨ ਸਾਡੀ ਨਜ਼ਰ ਉਥੋਂ ਗੁਜ਼ਰ ਰਹੇ ਮੋਟਰਸਾਈਕਲ ਤੇ ਪਈ ਜਿਸ ਦਾ ਰਜਿਸਟ੍ਰੇਸ਼ਨ ਨੰਬਰ ਅਸੀਂ ਪੰਜਾਬ ਦੇ ਜਲੰਧਰ ਦਾ ਪਾਇਆ।ਵੀਡੀਓ ਦੇ ਵਿੱਚ ਪੰਜਾਬ ਪੁਲਿਸ ਦੀ ਪਾਇਲਟ ਜਿਪਸੀ ਵੀ ਵੇਖੀ ਜਾ ਸਕਦੀ ਹੈ।
ਹੁਣ ਅਸੀਂ ਵੀਡੀਓ ਦੇ ਕੁਝ ਸਕ੍ਰੀਨਸ਼ੋਟ ਲੈ ਕੇ “Invid” ਟੂਲ ਦੀ ਮਦਦ ਨਾਲ ਸਰਚ ਕੀਤੀ। ਸਰਚ ਦੌਰਾਨ ਸਾਨੂੰ ‘YouTube’ ਤੇ ਪੂਰੀ ਵੀਡੀਓ ਮਿਲੀ। ਯੂ ਟਿਊਬ ਦੇ ਇਸ ਵੀਡੀਓ ਨੂੰ 2 ਨਵੰਬਰ , 2019 ਨੂੰ ਅਪਲੋਡ ਕੀਤਾ ਗਿਆ ਸੀ। ਵੀਡੀਓ ਦੇ ਕੈਪਸ਼ਨ ਦੇ ਮੁਤਾਬਕ , ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀ ਖੁਸ਼ੀ ਦੇ ਵਿੱਚ ਨਾਮਧਾਰੀ ਸੰਪਰਦਾ ਨੇ ਦਾਦਵਿੰਡੀ ਤੋਂ ਲੈ ਕੇ ਗੁਰੂਦਵਾਰਾ ਸ੍ਰੀ ਬੇਰ ਸਾਹਿਬ , ਸੁਲਤਾਨਪੁਰ ਲੋਧੀ ਤਕ ਪੈਦਲ ਮਾਰਚ ਕੱਢਿਆ ਜਿਸ ਵਿੱਚ ਖਾਸ ਤੌਰ ਤੇ ਨਾਮਧਾਰੀ ਸੰਪਰਦਾ ਦੇ ਮੁਖੀ ਸਤਿਗੁਰੂ ਉਦੈ ਸਿੰਘ , ਸੁਲਤਾਨਪੁਰ ਲੋਧੀ ਤੋਂ ਵਿਧਾਇਕ ਨਵਤੇਜ ਸਿੰਘ ਚੀਮਾ ਅਤੇ ਪੇਡਾ ਪੰਜਾਬ ਦੇ ਚੇਅਰਮੈਨ ਐਚ. ਐਸ ਹੰਸਪਾਲ ਮੌਜੂਦ ਸਨ।
ਸਰਚ ਦੇ ਦੌਰਾਨ ਸਾਨੂੰ ਮੀਡਿਆ ਏਜੇਂਸੀ ‘ਪੰਜਾਬ ਕੇਸਰੀ’ ਦਾ ਲੇਖ ਮਿਲਿਆ। ਇਸ ਲੇਖ ਨੂੰ ਵੀ 2 ਨਵੰਬਰ , 2019 ਨੂੰ ਅਪਲੋਡ ਕੀਤਾ ਗਿਆ ਸੀ। ਇਸ ਲੇਖ ਦੇ ਮੁਤਾਬਕ ਵੀ ਨਾਮਧਾਰੀ ਸੰਪਰਦਾ ਨੇ ਦਾਦਵਿੰਡੀ ਤੋਂ ਲੈ ਕੇ ਗੁਰੂਦਵਾਰਾ ਸ੍ਰੀ ਬੇਰ ਸਾਹਿਬ , ਸੁਲਤਾਨਪੁਰ ਲੋਧੀ ਤਕ ਪੈਦਲ ਮਾਰਚ ਕੱਢਿਆ ਜਿਸ ਵਿੱਚ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਇਕੱਠੇ ਹੋਏ ਸਨ।
पैदल यात्रा दौरान 50 हजार नामधारी सम्प्रदाय संगत पावन नगरी पहुंची
सुल्तानपुर लोधी(धीर/तिलकराज): श्री गुरु नानक देव जी के 550वें प्रकाशोत्सव की खुशी में सुल्तानपुर लोधी नामधारी सम्प्रदाय के सफेद बाने में पूरी तरह रंग गई। नामधारी प्रमुख सत्गुरु उदय सिंह महाराज और पेडा पंजाब के चेयरमैन एच.एस.
ਸਾਡੀ ਜਾਂਚ ਦੇ ਵਿੱਚ ਸਾਬਿਤ ਹੁੰਦਾ ਹੈ ਕਿ ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਹੀ ਵੀਡੀਓ ਪੰਜਾਬ ਦੀ ਹੈ। ਇਸ ਵੀਡੀਓ ਦਾ ਸ਼ਾਹੀਨ ਬਾਗ ਵਿੱਚ ਚੱਲ ਵਿਰੋਧ ਪ੍ਰਦਰਸ਼ਨ ਨਾਲ ਕੋਈ ਸੰਬੰਧ ਨਹੀਂ ਹੈ। ਵਾਇਰਲ ਹੋ ਰਹੀ ਵੀਡੀਓ ਸੁਲਤਾਨਪੁਰ ਲੋਧੀ ਦੀ ਹੈ ਜਿਥੇ ਨਾਮਧਾਰੀ ਸੰਪਰਦਾ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸੰਬੰਧ ‘ਚ ਦਾਦਵਿੰਡੀ ਤੋਂ ਲੈ ਕੇ ਗੁਰੂਦਵਾਰਾ ਸ੍ਰੀ ਬੇਰ ਸਾਹਿਬ ਤਕ ਪੈਦਲ ਮਾਰਚ ਕੱਢਿਆ ਸੀ।
ਟੂਲਜ਼ ਵਰਤੇ:
*ਗੂਗਲ ਸਰਚ
*ਮੀਡਿਆ ਰਿਪੋਰਟ
*Invid
ਰਿਜ਼ਲਟ – ਗੁੰਮਰਾਹਕਰਨ ਦਾਅਵਾ
(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ)
Shaminder Singh
October 15, 2024
Shaminder Singh
September 23, 2024
Shaminder Singh
July 20, 2024