ਕਲੇਮ –
ਕੇਰਲ ਵਿੱਚ ਮੁਸਲਿਮ ਡਾਕਟਰ ਜੋੜੇ ਨੇ ਸਾਈਨ ਬੋਰਡ ਲਗਾ ਕੇ ਸੰਕੇਤ ਦਿੱਤਾ ਹੈ ਕਿ ਉਹ CAA ਦਾ ਸਮਰਥਨ ਕਰਨ ਵਾਲੇ ਰੋਗੀਆਂ ਦਾ ਇਲਾਜ਼ ਨਹੀਂ ਕਰਣਗੇ।
ਵੇਰੀਫੀਕੇਸ਼ਨ :
ਨੈਸ਼ਨਲ ਰਜਿਸਟਰ ਆਫ਼ ਸਿਟੀਜ਼ਨਸ਼ਿਪ (NRC) ਅਤੇ ਨਾਗਰਿਕਤਾ ਸੋਧ ਕਾਨੂੰਨ (CAA) ਨੂੰ ਦੇਸ਼ ਵਿੱਚ ਲਾਗੂ ਕਰਨ ਤੋਂ ਬਾਅਦ ਦੇਸ਼ ਭਰ ਵਿੱਚ ਵੱਡੇ ਪੱਧਰ ‘ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਉਥੇ ਹੀ ਵੱਡੀ ਗਿਣਤੀ ਲੋਕਾਂ ਨੇ ਵੀ ਇਸ ਕਾਨੂੰਨ ਦਾ ਸਮਰਥਨ ਵੀ ਕੀਤਾ ਹੈ। ਉੱਤਰ ਪ੍ਰਦੇਸ਼ ਵਿੱਚ ਸੀਏਏ ਦਾ ਭਾਰੀ ਵਿਰੋਧ ਦੇਖਣ ਨੂੰ ਮਿਲਿਆ , ਜਿਸ ਨਾਲ ਭਾਰੀ ਨੁਕਸਾਨ ਵੀ ਹੋਇਆ ਸੀ । ਇਸ ਦੌਰਾਨ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਇੱਕ ਸਾਈਨ ਬੋਰਡ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਵਾਇਰਲ ਤਸਵੀਰ ਵਿਚ ਮਲਿਆਲਮ ਭਾਸ਼ਾ ਵਿੱਚ ਲਿਖ ਕੇ ਸੀਏਏ ਅਤੇ ਐਨਆਰਸੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਵਾਇਰਲ ਤਸਵੀਰ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੇਰਲ ਵਿੱਚ ਮੁਸਲਿਮ ਡਾਕਟਰਾਂ ਨੇ ਇੱਕ ਸਾਈਨ ਬੋਰਡ ਲਗਾ ਦਿੱਤਾ ਹੈ ਜਿਸ ਉੱਤੇ ਉਹਨਾਂ ਨੇ ਇਹ ਸੰਕੇਤ ਦਿੱਤਾ ਹੈ ਕਿ ਉਹ ਉਨ੍ਹਾਂ ਮਰੀਜ਼ਾਂ ਦਾ ਇਲਾਜ ਨਹੀਂ ਕਰਨਗੇ ਜੋ ਸੀਏਏ ਦਾ ਸਮਰਥਨ ਕਰਦੇ ਹਨ।
ਕੁਝ ਟੂਲਜ਼ ਅਤੇ ਕੀ ਵਰਡਸ ਦੀ ਮਦਦ ਨਾਲ ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੇ ਡਾਕਟਰ ਦੇ ਸਾਈਨ ਬੋਰਡ ਸੀ ਤਸਵੀਰ ਅਤੇ ਦਾਅਵੇ ਨੂੰ ਖੰਗਾਲਿਆ।ਪੜਤਾਲ ਦੇ ਦੌਰਾਨ ਸਾਨੂੰ The Week, Asianet news ਅਤੇ Mediaonetv.in ਦੇ ਲੇਖ ਮਿਲੇ। ਲੇਖ ਤੋਂ ਸਾਨੂੰ ਪਤਾ ਚੱਲਿਆ ਕਿ ਕੇਰਲ ਅਤੇ ਕੇਰਲ ਦੇ ਨਾਗਰਿਕਾਂ ਦੇ ਵਿੱਚ ਹਮੇਸ਼ਾ ਵਿਵਾਦਿਤ ਮੁਦਿਆਂ ਦੇ ਉੱਤੇ ਬਿਆਨ ਦੇਣ ਦਾ ਵੱਖਰਾ ਤਰੀਕਾ ਰਿਹਾ ਹੈ। ਦਰਅਸਲ, ਕੇਰਲਾ ਵਿਚ ਇਕ ਡਾਕਟਰ ਜੋੜਾ ਨੇ ਵੱਖਰੇ ਢੰਗ ਦੇ ਨਾਲ ਸਿਟੀਜ਼ਨਸ਼ਿਪ ਸੋਧ ਐਕਟ ਦਾ ਵਿਰੋਧ ਜਤਾਇਆ। ਡਾ: ਸਰੀਨ ਪੀ ਅਤੇ ਉਨ੍ਹਾਂ ਦੀ ਪਤਨੀ ਡਾ. ਸੌਮਿਆ ਸਰੀਨ ਨੇ ਹਾਲ ਹੀ ਵਿੱਚ ਨਾਗਰਿਕਤਾ ਐਕਟ ਉੱਤੇ ਆਪਣਾ ਪੱਖ ਵਿਖਾਉਣ ਲਈ ਪਲਾਕਡ ਜ਼ਿਲ੍ਹੇ ਦੇ ਓਂਟੱਪਲਮ ਵਿਖੇ ਉਨ੍ਹਾਂ ਦੇ ਘਰ ਦੇ ਬਾਹਰ ਸਾਈਨ ਬੋਰਡ ਲਗਾਏ ਹਨ ਜਿਸ ਉੱਤੇ ਲਿਖਿਆ ਹੈ ਕਿ ਉਹ ਨਾਗਰਿਕਤਾ ਸੋਧ ਬਿੱਲ ਦੇ ਸਮਰਥਨ ਵਿੱਚ ਨਹੀਂ ਹੈ।
ਫੇਸਬੁੱਕ ਨੂੰ ਖੰਗਾਲਣ ਤੇ ਸਾਨੂੰ “Dr. Soumya Sarin Healing Tones” ਦਾ ਪੇਜ਼ ਮਿਲਿਆ ਜਿਥੇ ਅਸੀਂ ਵੇਖਿਆ ਕਿ ਡਾ. ਸੌਮਿਆ ਨੇ ਆਪਣੇ ਘਰ ਦੇ ਬਾਹਰ ਲੱਗੇ ਸਾਈਨ ਬੋਰਡ ਦੀ ਤਸਵੀਰ ਨੂੰ ਆਪਣੇ ਫੇਸਬੁੱਕ ਪੇਜ਼ ਤੇ ਵੀ ਸ਼ੇਅਰ ਕੀਤਾ ਹੈ।
ਸਾਡੀ ਜਾਂਚ ਵਿਚ ਅਸੀਂ ਪਾਇਆ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਸਾਈਨ ਬੋਰਡਾਂ ਨੂੰ ਗੁੰਮਰਾਹਕੁੰਨ ਦਾਅਵਿਆਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ। ਦਰਅਸਲ, ਲੋਕਾਂ ਨੂੰ ਭਰਮਾਉਣ ਲਈ, ਫੇਸਬੁੱਕ ਅਤੇ ਟਵਿੱਟਰ ‘ਤੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੇਰਲਾ ਵਿਚ ਮੁਸਲਿਮ ਡਾਕਟਰ ਜੋੜੇ ਨੇ ਇਕ ਸਾਈਨ ਬੋਰਡ ਲਗਾਇਆ ਹੈ ਜਿਸ ਤੋਂ ਸੰਕੇਤ ਮਿਲਦਾ ਹੈ ਕਿ ਉਹ ਸੀ ਏ ਏ ਦਾ ਸਮਰਥਨ ਕਰਨ ਵਾਲੇ ਮਰੀਜ਼ਾਂ ਦਾ ਇਲਾਜ ਨਹੀਂ ਕਰਨਗੇ। ਸਾਡੀ ਜਾਂਚ ਵਿੱਚ ਅਸੀਂ ਪਾਇਆ ਕਿ ਸੀਏਏ ਦਾ ਵਿਰੋਧ ਕਰਨ ਵਾਲਾ ਜੋੜਾ ਮੁਸਲਮਾਨ ਨਹੀਂ ਬਲਕਿ ਹਿੰਦੂ ਹਨ। ਲੋਕਾਂ ਨੂੰ ਭਰਮਾਉਣ ਦੇ ਲਈ ਸੋਸ਼ਲ ਮੀਡੀਆ ‘ਤੇ ਗੁੰਮਰਾਹਕਰਨ ਦਾਅਵੇ ਵਾਇਰਲ ਕੀਤੇ ਜਾ ਰਹੇ ਹਨ।
ਟੂਲਜ਼ ਵਰਤੇ:
*ਗੂਗਲ ਸਰਚ
*ਗੂਗਲ ਰਿਵਰਸ ਇਮੇਜ਼ ਸਰਚ
ਰਿਜ਼ਲਟ – ਗੁੰਮਰਾਹਕਰਨ ਦਾਅਵਾ
(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ)