Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Uncategorized @pa
ਕਲੇਮ
ਕੀ ਤੁਸੀਂ ਜਾਣਦੇ ਹੋ ਕਿ ਈਸਟ ਇੰਡੀਆ ਕੰਪਨੀ ਨੇ 1818 ਵਿਚ ਦੋ ਸਿੱਕੇ ਜਾਰੀ ਕੀਤੇ ਸਨ , ਤੁਸੀਂ ਸਿੱਕੇ ਦਾ ਦੂਜਾ ਪਾਸਾ ਦੇਖ ਕੇ ਹੈਰਾਨ ਹੋ ਜਾਵੋਗੇ
Do you know that two anna coin was released in 1818 by East India Company; and you will be surprised to see the other side of the coin pic.twitter.com/nh2CAILTNw
— ✨ अमृत राज ✨ (@mallik_jee) November 13, 2019
ਵੇਰੀਫੀਕੇਸ਼ਨ
ਸੋਸ਼ਲ ਮੀਡਿਆ ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ । ਵਾਇਰਲ ਤਸਵੀਰ ਦੇ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਈਸਟ ਇੰਡੀਆ ਕੰਪਨੀ ਨੇ ਦੇਵੀ ਦੇਵਤਿਆਂ ਦੇ ਨਾਮ ਤੇ ਸਨ 1818 ਵਿੱਚ ਸਿੱਕੇ ਜਾਰੀ ਕੀਤੇ ਸਨ। ਵਾਇਰਲ ਹੋ ਰਹੀ ਤਸਵੀਰ ਵਿੱਚ ਪਹਿਲੇ ਸਿੱਕੇ ਦੇ ਉੱਤੇ ਓਮ ਦੀ ਤਸਵੀਰ ਬਣੀ ਹੈ ਜਦਕਿ ਦੂਜੀ ਸਿੱਕੇ ਦੇ ਉੱਤੇ ਸ੍ਰੀ ਰਾਮ , ਲਕਸ਼ਮਣ ਅਤੇ ਸੀਤਾ ਦੀ ਤਸਵੀਰ ਬਣੀ ਹੋਈ ਹੈ। ਵਾਇਰਲ ਹੋ ਰਹੇ ਸੰਦੇਸ਼ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ 1818 ਵਿੱਚ ਈਸਟ ਇੰਡੀਆ ਕੰਪਨੀ ਨੇ ਦੇਵੀ ਦੇਵਤਿਆਂ ਦੇ ਨਾਮ ਤੇ ਸਿੱਕੇ ਜਾਰੀ ਕੀਤੇ ਸਨ।
ਅਸੀਂ ਇਹਨਾਂ ਸਿੱਕਿਆਂ ਨੂੰ ਲੈਕੇ ਆਪਣੀ ਜਾਂਚ ਪੜਤਾਲ ਸ਼ੁਰੂ ਕੀਤੀ। ਇਸ ਦੌਰਾਨ ਸਾਨੂੰ ਇੱਕ ਹੋਰ ਟਵੀਟ ਮਿਲਿਆ। ਇਸ ਤੋਂ ਇਲਾਵਾ ਸਾਨੂੰ ਫੇਸਬੁੱਕ ਤੇ ਵੀ ਕੁਝ ਇਸ ਤਰਾਂ ਦੇ ਦਾਅਵੇ ਵਾਲੇ ਪੋਸਟ ਮਿਲੇ।
#मुसलमान और #ईसाई शासकों ने हमारे #मंदिर तोड़े पर मानविंदुओं को नष्ट करने की हिम्मत नहीं की#कांग्रेस ने सेकुलर (दोनों का मिक्सचर)#देश बनाने के नाम पर सबसे पहले #हिंदू मानविंदुओं को नष्ट किया
क्या वैसी मुद्रा पुनः जारी करने के लिए #समाज जागरण की #एक_पहल हमें करनी चाहिए ? pic.twitter.com/AZe0O40Jp8— Sunil श्रीराम का वंशज (@suniljha899) February 19, 2018
ਅਸੀਂ ਇਹਨਾਂ ਦਾਅਵੇ ਨੂੰ ਲੈਕੇ ਆਪਣੇ ਜਾਂਚ ਪੜਤਾਲ ਸ਼ੁਰੂ ਕੀਤੀ ਅਤੇ ਗੂਗਲ ਤੇ ਇਸ ਦੇ ਸੰਬੰਧ ਵਿੱਚ ਜਾਣਕਾਰੀ ਖੋਜੀ। ਖੋਜ ਦੌਰਾਨ ਸਾਨੂੰ ਵਿਕੀਪੀਡੀਆ ਤੇ ਪ੍ਰਕਾਸ਼ਿਤ ਇੱਕ ਲੇਖ ਮਿਲਿਆ ਜਿਸ ਵਿੱਚ ਈਸਟ ਇੰਡੀਆ ਕੰਪਨੀ ਅਤੇ ਅੰਗਰੇਜ਼ਾਂ ਦੁਆਰਾ ਜਾਰੀ ਕੀਤੇ ਗਏ ਸਿੱਕਿਆਂ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਹੋਈ ਸੀ। ਇਹਨਾਂ ਸਿੱਕਿਆਂ ਦੇ ਵਿੱਚ ਸਾਨੂੰ ਕਿਤੇ ਵੀ ਵਾਇਰਲ ਸਿੱਕੇ ਸ਼ਾਮਿਲ ਨਹੀਂ ਸਨ।
ਖੋਜ ਦੇ ਦੌਰਾਨ ਸਾਨੂੰ ਬੀਬੀਸੀ ਹਿੰਦੀ ਦੀ ਵੈਬਸਾਈਟ ਤੇ ਪਿਛਲੇ ਸਾਲ ਦਾ ਪ੍ਰਕਾਸ਼ਿਤ ਲੇਖ ਮਿਲਿਆ ਜਿਸ ਵਿੱਚ ਵਾਇਰਲ ਸਿੱਕਿਆਂ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਹੋਈ ਸੀ।
ਲੇਖ ਦੇ ਮੁਤਾਬਕ –
ਲੋਕਾਂ ਨੇ ਇਹ ਦਾਅਵਾ ਕੀਤਾ ਹੈ ਕਿ ਈਸਟ ਇੰਡੀਆ ਕੰਪਨੀ ਨੇ 17ਵੀਂ ਸਦੀ ਦੇ ਵਿੱਚ ਹਿੰਦੂਆਂ ਦੇ ਸਨਮਾਨ ਦੇ ਲਈ ਆਪਣੇ ਸਿੱਕਿਆਂ ਦੇ ਉੱਤੇ ਭਾਰਤੀ ਦੇਵੀ ਦੇਵਤਿਆਂ ਦੀ ਤਸਵੀਰ ਦਾ ਇਸਤੇਮਾਲ ਕੀਤਾ ਹੈ ਪਰ ਇਹ ਦਾਅਵਾ ਫਰਜ਼ੀ ਹੈ। ਇਸ ਸੰਬੰਧ ਦੇ ਵਿੱਚ ਅਸੀਂ ਯੂਕੇ ਦੇ ਐਸ਼ਮੋਲੀਅਨ ਦੇ ਸਿੱਕਾ ਮਾਹਿਰ ਸ਼ੈਲੰਦਰ ਭੰਡਾਰੀ ਨਾਲ ਗੱਲ ਕੀਤੀ। ਉਹਨਾਂ ਨੇ ਦਸਿਆ ਕਿ “ਆਧੁਨਿਕ ਟੈਕਨਾਲੋਜੀ ਦੀ ਵਰਤੋਂ ਕਰਦਿਆਂ, ਇਹ ਇਤਿਹਾਸਕ ਦਿੱਖ ਵਾਲੇ ਸਿੱਕੇ ਤਿਆਰ ਕੀਤੇ ਗਏ ਸਨ ਅਤੇ ਅਜਿਹੇ ਸਿੱਕੇ ਅੱਜ ਵੀ ਧਾਰਮਿਕ ਰੀਤੀ ਰਿਵਾਜਾਂ ਵਿਚ ਵਰਤੇ ਜਾਂਦੇ ਹਨ ਪਰ ਇਹਨਾਂ ਸਿੱਕਿਆਂ ਨੂੰ ਕਿਸੇ ਵੀ ਰੂਪ ਵਿੱਚ ਇਤਿਹਾਸਕ ਨਹੀਂ ਕਿਹਾ ਜਾ ਸਕਦਾ।”
ਇਸ ਤੋਂ ਸਾਫ ਹੁੰਦਾ ਹੈ ਕਿ 1818 ਵਿੱਚ ਈਸਟ ਇੰਡੀਆ ਕੰਪਨੀ ਨੇ ਦੇਵੀ ਦੇਵਤਿਆਂ ਦੇ ਨਾਮ ਤੇ ਕੋਈ ਵੀ ਸਿੱਕੇ ਜਾਰੀ ਨਹੀਂ ਕੀਤੇ ਸਨ। ਸੋਸ਼ਲ ਮੀਡਿਆ ਤੇ ਗੁੰਮਰਾਹਕਰਨ ਦਾਅਵਾ ਵਾਇਰਲ ਹੋ ਰਿਹਾ ਹੈ।
ਟੂਲਜ਼ ਵਰਤੇ
*ਗੂਗਲ ਕੀ ਵਰਡਸ ਸਰਚ
*ਟਵਿੱਟਰ ਅਡਵਾਂਸ ਸਰਚ
*ਫੇਸਬੁੱਕ ਸਰਚ
ਰਿਜ਼ਲਟ – ਗੁੰਮਰਾਹਕਰਨ ਦਾਅਵਾ
(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ , ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in)
Shaminder Singh
October 15, 2024
Shaminder Singh
September 23, 2024
Shaminder Singh
July 20, 2024