Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Uncategorized @pa
ਕਲੇਮ:
ਦਿੱਲੀ ਦੇ ਸ਼ਾਂਤੀ ਦੂਤ ਤਾਹਿਰ ਹੁਸੈਨ ਦੇ ਘਰ ਤੋਂ ਹਥਿਆਰਾਂ ਦਾ ਜ਼ਖੀਰਾ ਮਿਲਿਆ।
ਵੇਰੀਫੀਕੇਸ਼ਨ:
ਸੋਸ਼ਲ ਮੀਡਿਆ ਤੇ ਚਾਰ ਤਸਵੀਰਾਂ ਕਾਫੀ ਤੇਜ਼ੀ ਦੇ ਨਾਲ ਵੱਖ – ਵੱਖ ਦਾਅਵੇ ਦੇ ਨਾਲ ਵਾਇਰਲ ਹੋ ਰਹੀਆਂ ਹਨ। ਵਾਇਰਲ ਹੋ ਰਹੀ ਪਹਿਲੀ ਤਸਵੀਰ ਵਿੱਚ ਵੱਡੀ ਗਿਣਤੀ ‘ਚ ਤਲਵਾਰਾਂ ਦਿਖਾਈ ਦੇ ਰਹੀਆਂ ਹਨ। ਦੂਜੀ ਤਸਵੀਰ ਦੇ ਵਿੱਚ ਇੱਕ ਮੇਜ਼ ਦੇ ਉੱਤੇ ਚਾਕੂ ਪਏ ਹਨ। ਤੀਜੀ ਤਸਵੀਰ ਦੇ ਵਿੱਚ ਕੁਝ ਪੁਲਿਸਵਾਲੇ ਬਰਾਮਦ ਕੀਤੇ ਗਏ ਹਥਿਆਰਾਂ ਦੀ ਜਾਂਚ ਕਰਦੇ ਵਿਖਾਈ ਦੇ ਰਹੇ ਹਨ ਅਤੇ ਚੌਥੀ ਤਸਵੀਰ ਦੇ ਵਿੱਚ ਪੁਲਿਸ ਵਾਲਿਆਂ ਦੀ ਟੀਮ ਗਿਰਫ਼ਤਾਰ ਕੀਤੇ ਗਏ ਵਿਅਕਤੀਆਂ ਦੇ ਪਿੱਛੇ ਖੜੇ ਦਿਖਾਈ ਦੇ ਸਕਦੇ ਹਨ।
ਅਸੀਂ ਪਾਇਆ ਕਿ ਸੋਸ਼ਲ ਮੀਡਿਆ ਤੇ ਇਹਨਾਂ ਤਸਵੀਰਾਂ ਨੂੰ ਵੱਖ- ਵੱਖ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਵਾਇਰਲ ਪੋਸਟ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਰਐਸਐਸ ਦੀ ਸ਼ਾਖਾ ਤੋਂ ਹਥਿਆਰਾਂ ਦਾ ਜ਼ਖੀਰਾ ਬਰਾਮਦ ਕੀਤਾ ਗਿਆ ਜਦਕਿ ਇੱਕ ਹੋਰ ਵਾਇਰਲ ਪੋਸਟ ਦੇ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਇਹ ਹਥਿਆਰਾਂ ਦਾ ਜ਼ਖੀਰਾ ਆਮ ਆਦਮੀ ਪਾਰਟੀ ਤੋਂ ਕੱਢੇ ਗਏ ਕੌਂਸਲਰ ਤਾਹਿਰ ਹੁਸੈਨ ਦੇ ਘਰ ਤੋਂ ਬਰਾਮਦ ਕੀਤਾ ਗਿਆ। ਹੁਣ ਤਕ ਇਹਨਾਂ ਤਸਵੀਰਾਂ ਨੂੰ 1000 ਤੋਂ ਵੱਧ ਲੋਕ ਸ਼ੇਅਰ ਕਰ ਚੁੱਕੇ ਹਨ।
ਅਸੀਂ ਪਾਇਆ ਕਿ ਇਹਨਾਂ ਤਸਵੀਰਾਂ ਨੂੰ ਸੋਸ਼ਲ ਮੀਡਿਆ ਤੇ ਖੂਬ ਵਾਇਰਲ ਕੀਤਾ ਜਾ ਰਿਹਾ ਹੈ।
ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀਆਂ ਇਹਨਾਂ ਤਸਵੀਰਾਂ ਦੀ ਅਸੀਂ ਜਾਂਚ ਸ਼ੁਰੂ ਕੀਤੀ। ਸਭ ਤੋਂ ਪਹਿਲਾਂ ਅਸੀਂ ਵਾਇਰਲ ਹੋ ਰਹੀ ਪਹਿਲੀ ਤਸਵੀਰ ਦੀ ਜਾਂਚ ਕੀਤੀ। ਕੁਝ ਟੂਲਜ਼ ਅਤੇ ਗੂਗਲ ਰਿਵਰਸ ਇਮੇਜ਼ ਸਰਚ ਦੀ ਮਦਦ ਦੇ ਨਾਲ ਅਸੀਂ ਇਹਨਾਂ ਤਸਵੀਰਾਂ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ।ਸਰਚ ਦੇ ਦੌਰਾਨ ਸਾਨੂੰ ‘flicker’ ‘ਤੇ ਵਾਇਰਲ ਹੋ ਰਹੀ ਤਸਵੀਰ ਮਿਲੀ। ਸਰਚ ਦੌਰਾਨ ਸਾਨੂੰ ਖਾਲਸਾ ਕਿਰਪਾਨ ਫੈਕਟਰੀ ਨਾਂ ਦੇ ਇੱਕ ਅਕਾਊਂਟ ‘ਤੇ ਕਈ ਤਸਵੀਰਾਂ ਮਿਲੀਆਂ। ਗੂਗਲ ਸਰਚ ਦੀ ਮਦਦ ਦੇ ਨਾਲ ਸਾਨੂੰ ਖਾਲਸਾ ਕਿਰਪਾਨ ਫੈਕਟਰੀ ਦੇ ਮਾਲਿਕ ਦਾ ਨੰਬਰ ਮਿਲਿਆ। ਅਸੀਂ ਇਸ ਨੰਬਰ ‘ਤੇ ਕਾਲ ਕੀਤਾ ਤਾਂ ਸਾਡੀ ਗੱਲ ਬੱਚਨ ਸਿੰਘ ਨਾਲ ਹੋਈ। ਉਨ੍ਹਾਂ ਨੇ ਦੱਸਿਆ ਕਿ ਵਾਇਰਲ ਹੋ ਰਹੀ ਤਸਵੀਰ ਉਨ੍ਹਾਂ ਦੀ ਦੁਕਾਨ ਦੀ ਹੈ ਅਤੇ ਦੋ ਸਾਲ ਪੁਰਾਣੀ ਹੈ।
ਅਸੀਂ ਵਾਇਰਲ ਹੋ ਰਹੀ ਦੂਜੀ ਤਸਵੀਰ ਦੀ ਜਾਂਚ ਸ਼ੁਰੂ ਕੀਤੀ। ਅਸੀਂ ਗੂਗਲ ਰਿਵਰਸ ਇਮੇਜ਼ ਸਰਚ ਦੀ ਮਦਦ ਦੇ ਨਾਲ ਇਹਨਾਂ ਤਸਵੀਰਾਂ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਸਰਚ ਦੇ ਦੌਰਾਨ ਸਾਨੂੰ ‘GujratHeadline’ ਦੇ ਨਾਮ ਤੋਂ ਇੱਕ ਟਵਿੱਟਰ ਹੈਂਡਲ ‘ਤੇ ਵਾਇਰਲ ਤਸਵੀਰ ਮਿਲੀ। ਜਾਣਕਾਰੀ ਦੇ ਮੁਤਾਬਕ, ਰਾਜਕੋਟ ਦੇ ਨੋਵੇਲਟੀ ਸਟੋਰ ਚੋਂ ਪੁਲਿਸ ਨੇ ਹਥਿਆਰਾਂ ਦਾ ਜਖੀਰਾ ਬਰਾਮਦ ਕੀਤਾ ਅਤੇ ਇਸ ਮਾਮਲੇ ਵਿਚ 6 ਲੋਕਾਂ ਨੂੰ ਪੁਲਿਸ ਨੇ ਗਿਰਫ਼ਤਾਰ ਕੀਤਾ।
#Rajkot: stock of #lethal #weapons found from #Novelty #store; 5 persons arrested https://t.co/oJrQBHE7Sp #Gujarat pic.twitter.com/A9jRB77W2r
— GujaratHeadline News (@GujaratHeadline) March 5, 2016
ਸਰਚ ਦੇ ਦੌਰਾਨ ਸਾਨੂੰ ਟਾਇਮਸ ਆਫ ਇੰਡੀਆ ਦੀ ਵੈੱਬਸਾਈਟ ‘ਤੇ ਇੱਕ ਖਬਰ ਮਿਲੀ ਜਿਸ ਨੂੰ 6 ਮਾਰਚ 2016 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ। ਮੀਡਿਆ ਦੀ ਰਿਪੋਰਟ ਦੇ ਮੁਤਾਬਕ , ਕ੍ਰਾਈਮ ਬ੍ਰਾਂਚ ਅਤੇ ਕੁਵਾਡਵਾ ਰੋਡ ਪੁਲਿਸ ਨੇ ਇੱਕ ਹੋਟਲ ਤੋਂ ਚਲਦੇ ਇੱਕ ਰੈਕੇਟ ਦਾ ਪਰਦਾਫਾਸ਼ ਕੀਤਾ ਜਿਥੇ ਰਾਜਕੋਟ-ਅਹਿਮਦਾਬਾਦ ਹਾਈਵੇ ‘ਤੇ ਸਥਿਤ ਹੋਟਲ ਦੇ ਨੋਵੇਲਟੀ ਸਟੋਰ ਤੋਂ ਤਕਰੀਬਨ 257 ਤੋਂ ਵੱਧ ਹਥਿਆਰ ਬਰਾਮਦ ਕੀਤੇ ਗਏ ਸਨ।
Five held for running illegal arms trade near Chotila | Rajkot News – Times of India
Rajkot: The Rajkot detection of crime branch (DCB) and Kuvadava Road police busted an illegal weapons racket that was being operated from a hotel near Kuchiyadad village of Chotila on Rajkot-Ahmedabad highway and arrested five persons.
ਹੁਣ ਅਸੀਂ ਵਾਇਰਲ ਹੋ ਰਹੀ ਤੀਜੀ ਤਸਵੀਰ ਦੀ ਜਾਂਚ ਸ਼ੁਰੂ ਕੀਤੀ। ਅਸੀਂ ਵਾਇਰਲ ਹੋ ਰਹੀ ਤਸਵੀਰ ਨੂੰ ਟਵਿੱਟਰ ਦੇ ਮੌਜੂਦ ਤਸਵੀਰਾਂ ਦੇ ਨਾਲ ਮਿਲਾਇਆ।ਸਰਚ ਦੇ ਦੌਰਾਨ ਅਸੀਂ ਪਾਇਆ ਕਿ ਵਾਇਰਲ ਹੋ ਰਹੀ ਤਸਵੀਰਾਂ ਕੈਮਰਾ ਦੇ ਦੂਜੇ ਐਂਗਲ ਤੋਂ ਖਿੱਚੀਆਂ ਗਈਆਂ ਹਨ। ਅਸੀਂ ਪਾਇਆ ਕਿ ਵਾਇਰਲ ਹੋ ਰਹੀ ਚਾਕੂ – ਛੁਰੀਆਂ ਦੀ ਤਸਵੀਰ ਵੀ ਰਾਜਕੋਟ ਦੇ ਨੋਵੇਲਟੀ ਸਟੋਰ ਦੀ ਹੈ ਜਿਥੇ ਪੁਲਿਸ ਨੇ ਹਥਿਆਰਾਂ ਦਾ ਜਖੀਰਾ ਬਰਾਮਦ ਕੀਤਾ ਸੀ।
ਹੁਣ ਅਸੀਂ ਵਾਇਰਲ ਹੋ ਰਹੀ ਚੌਥੀ ਤਸਵੀਰ ਦੀ ਜਾਂਚ ਸ਼ੁਰੂ ਕੀਤੀ। ਅਸੀਂ ਵਾਇਰਲ ਹੋ ਰਹੀ ਤੀਜੀ ਅਤੇ ਚੌਥੀ ਤਸਵੀਰਾਂ ਨੂੰ ਆਪਸ ਵਿੱਚ ਮਿਲਾਇਆ। ਸਰਚ ਦੇ ਦੌਰਾਨ ਅਸੀਂ ਪਾਇਆ ਕਿ ਇਹ ਤਸਵੀਰਾਂ ਇੱਕੋ ਜਗ੍ਹਾ ਤੇ ਖਿੱਚੀਆਂ ਗਈਆਂ ਹਨ। ਤਸਵੀਰ ਦੇ ਵਿੱਚ ਮੌਜੂਦ ਕੈਲੰਡਰ ਤੋਂ ਸਪਸ਼ਟ ਹੁੰਦਾ ਹੈ ਕਿ ਇਹ ਤਸਵੀਰਾਂ ਵੀ ਰਾਜਕੋਟ ਦੀਆਂ ਹਨ।
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀਆਂ ਤਸਵੀਰਾਂ ਪੁਰਾਣੀਆਂ ਹਨ ਅਤੇ ਇਹਨਾਂ ਤਸਵੀਰਾਂ ਦਾ ਦਿੱਲੀ ਵਿੱਚ ਹੋਈ ਹਿੰਸਾ ਦੇ ਨਾਲ ਕੋਈ ਸੰਬੰਧ ਨਹੀਂ ਹੈ ਅਤੇ ਨਾ ਹੀ ਇਹਨਾਂ ਹਥਿਆਰਾਂ ਨੂੰ ਆਰਐਸਐਸ ਦੀ ਸ਼ਾਖਾ ਜਾਂ ਤਾਹਿਰ ਹੁਸੈਨ ਦੇ ਘਰ ਤੋਂ ਬਰਾਮਦ ਕੀਤਾ ਗਿਆ।
ਟੂਲਜ਼ ਵਰਤੇ:
*ਗੂਗਲ ਸਰਚ
*ਟਵਿੱਟਰ ਸਰਚ
*ਗੂਗਲ ਰਿਵਰਸ ਇਮੇਜ਼ ਸਰਚ
ਰਿਜ਼ਲਟ – ਗੁੰਮਰਾਹਕੁੰਨ ਦਾਅਵਾ
(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ)
Shaminder Singh
October 15, 2024
Shaminder Singh
September 23, 2024
Shaminder Singh
July 20, 2024