Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Uncategorized @pa
ਕਲੇਮ-
ਜਦੋਂ ਵੀ ਇਸਲਾਮਿਕ ਕੱਟੜਪੰਥੀ ਦੀ ਗੱਲ ਕਰੋ ਜਾ ਉਸਦੇ ਖਿਲਾਫ ਆਵਾਜ਼ ਚਕੋ ਤਾਂ ਜਿਹੜੇ ਹਿੰਦੂ ਮੁਸਲਿਮ ਏਕਤਾ ਦੀ ਦੁਹਾਈ ਦਿੰਦੇ ਹਨ, ਤੁਸੀਂ ਅੱਜ ਆਪਣੇ ਆਪ ਨੂੰ ਮਹਾਨ ਅਤੇ ਬੁੱਧੀਮਾਨ ਸਾਬਤ ਕਰਨ ਲਈ ਅੱਜ ਇਕ ਹੋਰ ਧੀ ਦੀ ਕੁਰਬਾਨੀ ਦਿੱਤੀ ਹੈ।
जब भी इस्लामिक कट्टर पंथ की बात करो उसके खिलाफ आवाज़ उठाओ तो हिन्दू मुस्लिम एकता की दुहाई देने वालों तुमने अपने आपको महान और बुद्धजीवि साबित करने के लिए आज एक और बेटी की बलि चढ़ा दी
माफ़ करना प्रियंका बहन हम शर्मिंदा हैं pic.twitter.com/ASPUSVO0PV
— Gautam Shandilya FB (@Gautamshandily5) November 29, 2019
ਵੇਰੀਫੀਕੇਸ਼ਨ –
27 ਨਵੰਬਰ ਨੂੰ ਹੈਦਰਾਬਾਦ ਦੇ ਸ਼ਾਦਨਗਰ ਵਿੱਚ ਹੋਈ ਘਟਨਾ ਨੇ ਸੋਸ਼ਲ ਮੀਡਿਆ ਤੇ ਖੂਬ ਤੂਲ ਫੜ ਲਿਆ ਹੈ। ਘਟਨਾ ਵਿੱਚ 27 ਨਵੰਬਰ ਨੂੰ ਹੈਦਰਾਬਾਦ ਨੇੜੇ ਬੁੱਧਵਾਰ ਦੀ ਰਾਤ ਨੂੰ 26 ਸਾਲਾ ਵੈਟਰਨਰੀ ਫੀਮੇਲ ਡਾਕਟਰ ਘਰ ਵਾਪਿਸ ਜਾ ਰਹੀ ਸੀ , ਜਦੋ ਕੁਝ ਵਿਅਕਤੀਆਂ ਦੇ ਵਲੋਂ ਪ੍ਰਿਯੰਕਾ ਰੈਡੀ ਨਾਲ ਰੇਪ ਕਰਨ ਤੋਂ ਬਾਅਦ ਉਸ ਦੇ ਸ਼ਰੀਰ ਨੂੰ ਅੱਗ ਲਗਾ ਕੇ ਹੱਥਿਆ ਕਰ ਦਿੱਤੀ। ਪ੍ਰਿਯੰਕਾ ਰੈਡੀ ਦੀ ਝੁਲਸੀ ਹੋਈ ਲਾਸ਼ ਰੰਗਾ ਰੈਂਦੀ ਜ਼ਿਲ੍ਹੇ ਦੇ ਸ਼ਾਦਨਗਰ ਕਸਬੇ ਨੇੜੇ ਚੱਟਾਨਪੱਲੀ ਪੁਲ ‘ਤੇ ਮਿਲੀ ਸੀ। ਘਟਨਾ ਤੋਂ ਬਾਅਦ ਕੁਝ ਯੂਜ਼ਰਸ ਦੇ ਵਲੋਂ ਇਸ ਘਟਨਾ ਨੂੰ ਸੋਸ਼ਲ ਮੀਡਿਆ ਤੇ ਫਿਰਕਾਪ੍ਰਸਤੀ ਰੰਗ ਦੇਕੇ ਸ਼ੇਅਰ ਕੀਤਾ ਜਾ ਰਿਹਾ ਹੈ।
ਪੋਸਟ ਸ਼ੇਅਰ ਕਰਨ ਵਾਲੇ ਯੂਜ਼ਰਸ ਦਾ ਦਾਅਵਾ ਹੈ ਕਿ ਮਹਿਲਾ ਦਾ ਬਲਾਤਕਾਰ ਅਤੇ ਹੱਥਿਆ ਮੁਸਲਿਮ ਬਰਾਦਰੀ ਦੇ ਲੋਕਾਂ ਵਲੋਂ ਕੀਤਾ ਗਿਆ ਹੈ।
ਇਸਦੇ ਨਾਲ ਹੀ ਪ੍ਰਿਯੰਕਾ ਰੈਡੀ ਨੂੰ ਇਨਸਾਫ ਦਵਾਉਣ ਦੇ ਲਈ ਟਵਿੱਟਰ ਤੇ #RIPPriyankaReddy ਕਰਨ ਲੱਗਾ।
जब भी इस्लामिक कट्टर पंथ की बात करो उसके खिलाफ आवाज़ उठाओ तो हिन्दू मुस्लिम एकता की दुहाई देने वालों तुमने अपने आपको महान और बुद्धजीवि साबित करने के लिए आज एक और बेटी की बलि चढ़ा दी
माफ़ करना प्रियंका बहन हम शर्मिंदा हैं #RIPPriyankaReddy
pic.twitter.com/avO32OZs4m— Aarti Mishra (@aartimishra___) November 29, 2019
Young life cut short brutally by monster rapist murderers in Hyderabad. Heart sinks even thinking what #Priyankareddy was subjected to. Such monsters really don’t deserve anything but #DeathPenalty . Can only wish that they be tortured the same way they tortured her :'(
— Deepika Narayan Bhardwaj (@DeepikaBhardwaj) November 29, 2019
In the Muslim-dominated area of Hyderabad, Shadnagar, a Hindu girl, Dr. Priyanka Reddy was raped and burnt alive.
Media silent, Intellectual silent, Award Wapsi gang silent, Secular people silent…….#RIPPriyankaReddy #Priyankareddy#JusticeForPriyankaReddy @virendra79 pic.twitter.com/ps5uxRuRBg— Pawan Sharma (@PawanSharma4BJP) November 29, 2019
ਸੋਸ਼ਲ ਮੀਡਿਆ ਤੇ ਪੋਸਟ ਵਾਇਰਲ ਹੋਣ ਤੋਂ ਬਾਅਦ newschecker.in ਟੀਮ ਨੇ ਪੜਤਾਲ ਸ਼ੁਰੂ ਕੀਤੀ। ਜਾਂਚ ਦੌਰਾਨ ਸਾਨੂ ਤੇਲਗੂ ਭਾਸ਼ਾ ਦੇ ਵਿੱਚ news 18 ਦਾ ਇੱਕ ਲੇਖ ਮਿਲਿਆ।
ਇਸ ਤੋਂ ਬਾਅਦ ਸਾਨੂੰ newindianexpress ਨਾਮਕ ਵੈਬਸਾਈਟ ਤੇ ਪ੍ਰਕਾਸ਼ਿਤ ਇੱਕ ਲੇਖ ਮਿਲਿਆ। ਲੇਖ ਤੋਂ ਸਾਨੂੰ ਪਤਾ ਚੱਲਿਆ ਕਿ ਵੈਟਰਨਰੀ ਡਾਕਟਰ ਸ਼ਾਦਨਗਰ ‘ਚ ਰਹਿੰਦੀ ਸੀ ਅਤੇ ਇੱਥੋਂ ਲਗਭਗ 30 ਕਿਲੋਮੀਟਰ ਦੂਰ ਸ਼ਮਸਾਬਾਦ ‘ਚ ਇੱਕ ਵੈਟਰਨਰੀ ਹਸਪਤਾਲ ‘ਚ ਕੰਮ ਕਰਦੀ ਸੀ। ਉਹ ਰੋਜ਼ਾਨਾ ਹੈਦਰਾਬਾਦ-ਬੰਗਲੁਰੂ ਨੈਸ਼ਨਲ ਹਾਈਵੇਅ ‘ਤੇ ਸਥਿਤ ਤੋਂਡੁਪੱਲੀ ਟੋਲ ਪਲਾਜ਼ਾ ‘ਤੇ ਆਪਣੀ ਸਕੂਟੀ ਪਾਰਕ ਕਰਦੀ ਸੀ ਅਤੇ ਇੱਥੋਂ ਕੈਬ ਲੈ ਕੇ ਹਸਪਤਾਲ ਤੱਕ ਜਾਂਦੀ ਸੀ ਅਤੇ ਜਦੋ ਉਹ ਵਾਪਿਸ ਆਈ ਤਾਂ ਉਸਦੀ ਸਕੂਟੀ ਪੰਕਚਰ ਸੀ ਜਿਸਦੀ ਸੂਚਨਾ ਉਸਨੇ ਆਪਣੀ ਭੈਣ ਨੂੰ ਦਿੱਤੀ ਅਤੇ ਦੱਸਿਆ ਕਿ ਉਸ ਨੂੰ ਡਰ ਲੱਗ ਰਿਹਾ ਹੈ ਕਿਉਂਕਿ ਜਿੱਥੇ ਉਹ ਹੈ ਉਥੇ ਨੇੜੇ ਹੀ ਲੋਡਿੰਗ ਟਰੱਕ ਅਤੇ ਅਣਪਛਾਤੇ ਲੋਕ ਹਨ।
ਆਪਣੀ ਭੈਣ ਨੂੰ ਡਰਿਆ ਦੇਖ ਕੇ ਉਸ ਨੇ ਆਪਣੀ ਭੈਣ ਨੂੰ ਨੇੜੇ ਦੇ ਟੋਲ ਗੇਟ ‘ਤੇ ਇੰਤਜ਼ਾਰ ਕਰਨ ਲਈ ਕਿਹਾ ਸੀ ਜਿਸ ਤੋਂ ਬਾਅਦ ਪ੍ਰਿਯੰਕਾ ਦਾ ਫੋਨ ਸਵਿਚ ਆਫ ਹੋ ਗਿਆ। ਰਾਤ ਨੂੰ ਪ੍ਰਿਯੰਕਾ ਦੇ ਘਰ ਨਾ ਪਹੁੰਚਣ ਤੇ ਘਰ ਵਾਲਿਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਇਸਦੀ ਸੂਚਨਾ ਆਸ ਪਾਸ ਦੇ ਪੁਲਿਸ ਥਾਣਿਆਂ ਵਿੱਚ ਵੀ ਦਿੱਤੀ। ਪ੍ਰਿਯੰਕਾ ਦੀ ਲਾਸ਼ ਟੋਲ ਪਲਾਜ਼ਾ ਤੋਂ 30 ਕਿਲੋਮੀਟਰ ਦੂਰ ਇਕ ਕਿਸਾਨ ਨੂੰ ਬਰਾਮਦ ਹੋਈ ਜਿਸ ਤੋਂ ਬਾਅਦ ਘਰ ਵਾਲਿਆਂ ਨੇ ਲਾਸ਼ ਦੀ ਸ਼ਿਨਾਖਤ ਕੀਤੀ। ਲੇਖ ਵਿੱਚ ਦੱਸਿਆ ਗਿਆ ਹੈ ਕਿ ਪੁਲਿਸ ਦੀ ਪੜਤਾਲ ਹਾਲੇ ਜਾਰੀ ਹੈ। ਅਜੇ ਤਕ ਇਸ ਮਾਮਲੇ ਵਿੱਚ ਕਿਸੀ ਦਾ ਵੀ ਨਾਮ ਸਾਮ੍ਹਣੇ ਨਹੀਂ ਆਇਆ ਹੈ।
ਸਾਨੂੰ india tv ਤੇ ਇੱਕ ਲੇਖ ਪ੍ਰਾਪਤ ਹੋਇਆ।
ਲੇਖ ਵਿੱਚ ਪੁਲਿਸ ਮੁਤਾਬਕ ਬੁੱਧਵਾਰ ਰਾਤ ਚਾਰ ਟਰੱਕ ਡਰਾਈਵਰ ਅਤੇ ਕਲੀਨਰ ਟੋਲ ਪਲਾਜ਼ਾ ਨੇੜੇ ਸ਼ਰਾਬ ਪੀ ਰਹੇ ਸਨ। ਇਸੇ ਦੌਰਾਨ ਉਨ੍ਹਾਂ ਦੀ ਨਜ਼ਰ ਇਕੱਲੀ ਖੜ੍ਹੀ ਡਾਕਟਰ ‘ਤੇ ਪਈ। ਉਹ ਪੰਕਚਰ ਠੀਕ ਕਰਵਾਉਣ ਬਹਾਨੇ ਉਸ ਨੂੰ ਆਪਣੇ ਨਾਲ ਲੈ ਗਏ ਜਿਥੇ ਉਹਨਾਂ ਨੇ ਉਸ ਨਾਲ ਕਥਿਤ ਤੌਰ ‘ਤੇ ਸਮੂਹਕ ਬਲਾਤਕਾਰ ਕੀਤਾ। ਇਸ ਤੋਂ ਬਾਅਦ ਉਸ ਦੀ ਹੱਤਿਆ ਕਰ ਕੇ ਲਾਸ਼ ਨੂੰ ਚਾਦਰ ‘ਚ ਲਪੇਟਿਆ ਅਤੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ। ਹਾਲਾਂਕਿ ਲੇਖ ਦੇ ਵਿੱਚ ਕਿਤੇ ਵੀ ਨਾਮ ਦਾ ਜਿਕਰ ਨਹੀਂ ਹੈ।
ਸਾਡੀ ਟੀਮ ਨੇ ਹੈਦਰਾਬਾਦ ਵਿੱਚ ਸਥਾਨਕ ਪੱਤਰਕਾਰਾਂ ਨੂੰ ਵੀ ਸੰਪਰਕ ਕੀਤਾ ਅਤੇ ਓਹਨਾ ਨੇ ਵੀ ਇਸ ਮਾਮਲੇ ਵਿੱਚ ਕੋਈ ਫਿਰਕਾਪ੍ਰਸਤੀ ਐਂਗਲ ਹੋਣ ਦੀ ਗੱਲ ਨਹੀਂ ਕਹੀ ਹੈ।
ਘਟਨਾ ਵਿੱਚ ਹੈਦਰਾਬਾਦ ਪੁਲਿਸ ਦੀ ਪੜਤਾਲ ਜਾਰੀ ਹੈ ਅਤੇ ਇਸ ਮਾਮਲੇ ਵਿੱਚ ਕੋਈ ਵੀ ਜਾਣਕਾਰੀ ਪ੍ਰਾਪਤ ਹੁੰਦੀ ਹੈ ਤਾਂ ਅਸੀਂ ਆਪਣੇ ਆਰਟੀਕਲ ਨੂੰ ਅਪਡੇਟ ਕਰਾਂਗੇ।
ਟੂਲਜ਼ ਵਰਤੇ
*ਗੂਗਲ ਸਰਚ’
*ਫੋਨ ਵੇਰੀਫੀਕੇਸ਼ਨ
ਰਿਜ਼ਲਟ – ਗੁੰਮਰਾਹਕਰਨ ਦਾਅਵਾ
(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in)
Shaminder Singh
October 15, 2024
Shaminder Singh
September 23, 2024
Shaminder Singh
July 20, 2024