ਕਲੇਮ :
ਕਨ੍ਹਈਆ ਕੁਮਾਰ ਨੇ ਅਰਵਿੰਦ ਕੇਜਰੀਵਾਲ ਦੇ ਬਾਰੇ ਕੀਤਾ ਵੱਡਾ ਖੁਲਾਸਾ।
ਵੇਰੀਫੀਕੇਸ਼ਨ :
ਸੋਸ਼ਲ ਮੀਡਿਆ ਤੇ ਇੱਕ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਵਾਇਰਲ ਹੋ ਰਹੀ ਇਸ 29 ਸਕਿੰਟ ਦੀ ਵੀਡੀਓ ਦੇ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਾਬਕਾ ਪ੍ਰਧਾਨ ਅਤੇ ਬੇਗੂਸਰਾਏ ਤੋਂ ਚੋਣ ਲੜ ਚੁੱਕੇ ਕਨ੍ਹਈਆ ਕੁਮਾਰ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਬਾਰੇ ਵਿੱਚ ਵੱਡਾ ਖੁਲਾਸਾ ਕੀਤਾ ਹੈ। ਵੀਡੀਓ ਦੇ ਵਿੱਚ ਜਦੋਂ ਕਨ੍ਹਈਆ ਕੁਮਾਰ ਸਪੀਚ ਦੇ ਰਹੇ ਹੁੰਦੇ ਹਨ , ਉਦੋਂ ਅਰਵਿੰਦ ਕੇਜਰੀਵਾਲ ਦੀ ਆਪਣੇ ਮਾਂ ਤੋਂ ਅਸ਼ੀਰਵਾਦ ਲੈਂਦਿਆਂ ਦੀ ਤਸਵੀਰ ਨੂੰ ਵੀਡੀਓ ਦੇ ਵਿੱਚ ਵੇਖਿਆ ਜਾ ਸਕਦਾ ਹੈ। ਅਸੀਂ ਪਾਇਆ ਕਿ ਇਸ ਵੀਡੀਓ ਨੂੰ 1000 ਤੋਂ ਵੱਧ ਲੋਕਾਂ ਨੇ ਸ਼ੇਅਰ ਕੀਤਾ ਜਦਕਿ 30,000 ਤੋਂ ਵੱਧ ਲੋਕ ਇਸ ਵੀਡੀਓ ਨੂੰ ਅਜੇ ਤਕ ਦੇਖ ਚੁਕੇ ਹਨ।
ਕਨ੍ਹਈਆ ਕੁਮਾਰ ਵੀਡੀਓ ਵਿੱਚ ਕੀ ਕਹਿ ਰਹੇ ਹਨ ?
ਵੀਡੀਓ ਦੇ ਵਿੱਚ ਕਨ੍ਹਈਆ ਕੁਮਾਰ ਕਹਿੰਦੇ ਸੁਣਾਈ ਦੇ ਰਹੇ ਹਨ ਕਿ ਜਿਹੜਾ ਉਹਨਾਂ ਨੇ ਕੰਮ ਨਹੀਂ ਕੀਤਾ , ਉਸ ਤੋਂ ਧਿਆਨ ਭਟਕਾਉਣ ਦੇ ਲਈ ਆਪਣੇ ਮਾਤਾ – ਪਿਤਾ ਦੇ ਕੋਲ ਪਹੁੰਚ ਜਾਂਦੇ ਹਨ। ਕਿਹੜਾ ਐਵੇਂ ਦਾ ਬੇਟਾ ਹੁੰਦਾ ਹੈ ਜੋ ਆਪਣੀ ਮਾਂ ਨੂੰ ਮਿਲਣ ਦੇ ਲਈ ਕੈਮਰਾ ਲੈ ਕੇ ਪਹੁੰਚ ਜਾਂਦਾ ਹੈ ਤੇ ਆਪਣੀ ਮਾਂ ਨੂੰ ਮੱਥਾ ਟੇਕਦੇ ਹੋਏ ਫੋਟੋ ਖਿਚਵਾਓਂਦਾ ਹੈ? ਇਸ ਗੱਲ ਨੂੰ ਸਮਝੋ ਕਿ ਮੈਂ ਉਸ ਸਾਜਿਸ਼ ਦੇ ਖਿਲਾਫ ਹਾਂ ਜਦੋਂ ਕੋਈ ਇਨਸਾਨ ਆਪਣੀ ਹਕੀਕਤ ਤੋਂ ਹਟਕੇ ਉਸਦੀ ਮਾਰਕੀਟਿੰਗ ਕਰਕੇ ਸਵਾਲ ਨੂੰ ਗੁੰਮਰਾਹ ਕਰਨ ਲੱਗੇ ਤਾਂ ਸਾਨੂੰ ਇਸ ਸਾਜਿਸ਼ ਨੂੰ ਸਮਝਣਾ ਚਾਹੀਦਾ ਹੈ।
ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਇਸ ਵੀਡੀਓ ਦੀ ਜਾਂਚ ਸ਼ੁਰੂ ਕੀਤੀ। ਅਸੀਂ ਕੁਝ ਕੀ ਵਰਡਸ ਸਰਚ ਦੀ ਮਦਦ ਨਾਲ ਇਸ ਵੀਡੀਓ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਕੀ ਵਰਡਸ ਸਰਚ ਦੀ ਮਦਦ ਨਾਲ ਅਸੀਂ ਪਾਇਆ ਕਿ ਵਾਇਰਲ ਹੋ ਰਹੀ ਵੀਡੀਓ 2018 ਵਿੱਚ ਹੈਦਰਾਬਾਦ ਵਿਖੇ ਕਰਵਾਏ ਗਏ ਪ੍ਰੋਗਰਾਮ ਦੀ ਹੈ। ਵੀਡੀਓ ਦੇ 49:54 ਮਿੰਟ ਤੇ ਕਨ੍ਹਈਆ ਕੁਮਾਰ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਖਿਲਾਫ ਬੋਲਦੇ ਸੁਣਾਈ ਦੇ ਸਕਦੇ ਹਨ। ਦਰਅਸਲ , ਦਰਸ਼ਕਾਂ ਦੇ ਵਿੱਚੋਂ ਕਨ੍ਹਈਆ ਕੁਮਾਰ ਨੂੰ ਸਵਾਲ ਪੁੱਛਿਆ ਜਾਂਦਾ ਹੈ ਅਤੇ ਉਸ ਦੇ ਜਵਾਬ ਵਜੋਂ ਕਨ੍ਹਈਆ ਕੁਮਾਰ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਖਿਲਾਫ ਬੋਲਦਿਆਂ ਬੋਲਦਿਆਂ ਵਿਅੰਗ ਕੱਸਦੇ ਸੁਣਾਈ ਦੇ ਦੇ ਸਕਦੇ ਹਨ।
ਕਨ੍ਹਈਆ ਕੁਮਾਰ ਨਰੇਂਦਰ ਮੋਦੀ ਦੇ ਖਿਲਾਫ ਬੋਲਦਿਆਂ ਕਹਿੰਦੇ ਹਨ ਕਿ ਹਰ ਕਿਸੀ ਦੀ ਜਿੰਦਗੀ ਦੇ ਵਿੱਚ ਸੰਘਰਸ਼ ਹੈ ਪਰ ਜਿਹੜਾ ਉਹਨਾਂ ਨੇ ਕੰਮ ਨਹੀਂ ਕੀਤਾ , ਉਸ ਤੋਂ ਧਿਆਨ ਭਟਕਾਉਣ ਦੇ ਲਈ ਆਪਣੇ ਮਾਤਾ – ਪਿਤਾ ਦੇ ਕੋਲ ਪਹੁੰਚ ਜਾਂਦੇ ਹਨ। ਕਿਹੜਾ ਐਵੇਂ ਦਾ ਬੇਟਾ ਹੁੰਦਾ ਹੈ ਜੋ ਆਪਣੀ ਮਾਂ ਨੂੰ ਮਿਲਣ ਦੇ ਲਈ ਕੈਮਰਾ ਲੈ ਕੇ ਪਹੁੰਚ ਜਾਂਦਾ ਹੈ ਤੇ ਆਪਣੀ ਮਾਂ ਨੂੰ ਮੱਥਾ ਟੇਕਦੇ ਹੋਏ ਫੋਟੋ ਖਿਚਵਾਓਂਦਾ ਹੈ? ਇਸ ਗੱਲ ਨੂੰ ਸਮਝੋ ਕਿ ਮੈਂ ਉਸ ਸਾਜਿਸ਼ ਦੇ ਖਿਲਾਫ ਹਾਂ ਜਦੋਂ ਕੋਈ ਇਨਸਾਨ ਆਪਣੀ ਹਕੀਕਤ ਤੋਂ ਹਟਕੇ ਉਸਦੀ ਮਾਰਕੀਟਿੰਗ ਕਰਕੇ ਸਵਾਲ ਨੂੰ ਗੁੰਮਰਾਹ ਕਰਨ ਲੱਗੇ ਤਾਂ ਸਾਨੂੰ ਇਸ ਸਾਜਿਸ਼ ਨੂੰ ਸਮਝਣਾ ਚਾਹੀਦਾ ਹੈ। ਅਸੀਂ ਪਾਇਆ ਕਿ ਸਪੀਚ ਦੇ ਵਿੱਚ ਕਨ੍ਹਈਆ ਕੁਮਾਰ ਨੇ ਕਿਤੇ ਵੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਬਾਰੇ ਵਿੱਚ ਜ਼ਿਕਰ ਨਹੀਂ ਕੀਤਾ।
ਅਸੀਂ ਪਾਇਆ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਅਰਵਿੰਦ ਕੇਜਰੀਵਾਲ ਦੀ ਵੀਡੀਓ ਹਾਲ ਹੀ ਦੀ 20 ਜਨਵਰੀ ਦੀ ਹੈ ਜਦੋਂ ਅਰਵਿੰਦ ਕੇਜਰੀਵਾਲ ਨਾਮਾਂਕਨ ਭਰਨ ਤੋਂ ਪਹਿਲਾਂ ਆਪਣੀ ਮਾਂ ਦਾ ਅਸ਼ੀਰਵਾਦ ਲੈਂਦੇ ਦਿਖਾਈ ਦੇ ਰਹੇ ਹਨ।
ਸਾਡੀ ਜਾਂਚ ਦੇ ਵਿੱਚ ਸਾਬਿਤ ਹੋਇਆ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਗੁੰਮਰਾਹਕਰਨ ਦਾਅਵੇ ਦੇ ਨਾਲ ਸ਼ੇਅਰ ਕੀਤੀ ਜਾ ਰਹੀ ਹੈ। ਵੀਡੀਓ ਦੇ ਵਿੱਚ ਕੀਤਾ ਜਾ ਰਿਹਾ ਦਾਅਵਾ ਫ਼ਰਜ਼ੀ ਅਤੇ ਗੁੰਮਰਾਹਕਰਨ ਹੈ।
ਟੂਲਜ਼ ਵਰਤੇ:
*ਗੂਗਲ ਸਰਚ
*ਗੂਗਲ ਰਿਵਰਸ ਇਮੇਜ਼ ਸਰਚ
ਰਿਜ਼ਲਟ – ਗੁੰਮਰਾਹਕਰਨ ਦਾਅਵਾ
(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ)