ਕਲੇਮ :
ਨਾਗਾ ਸਾਧੂਆਂ ਨੇ CAA ਅਤੇ NRC ਦੇ ਹੱਕ ਵਿੱਚ ਵਿਸ਼ਾਲ ਰੈਲੀ ਕੱਢੀ।
ਵੇਰੀਫੀਕੇਸ਼ਨ :
ਨੈਸ਼ਨਲ ਰਜਿਸਟਰ ਆਫ਼ ਸਿਟੀਜ਼ਨਸ਼ਿਪ (NRC) ਅਤੇ ਨਾਗਰਿਕਤਾ ਸੋਧ ਕਾਨੂੰਨ (CAA) ਨੂੰ ਦੇਸ਼ ਵਿੱਚ ਲਾਗੂ ਕਰਨ ਤੋਂ ਬਾਅਦ ਦੇਸ਼ ਦੇ ਕਈ ਹਿੱਸਿਆਂ ਵਿੱਚ ਵਿਰੋਧ ਪ੍ਰਦਰਸ਼ਨ ਜਾਰੀ ਹਨ। ਸੋਸ਼ਲ ਮੀਡੀਆ ਦੇ ਵੱਖ – ਵੱਖ ਪਲੇਟਫਾਰਮਾਂ ਤੇ ਕਈ ਤਸਵੀਰਾਂ ਅਤੇ ਵੀਡੀਓ ਗੁੰਮਰਾਹਕੁੰਨ ਦਾਅਵੇ ਨਾਲ ਵਾਇਰਲ ਹੋ ਰਹੀਆਂ ਹਨ। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਾਗਾ ਸਾਧੂਆਂ ਨੇ ਨੈਸ਼ਨਲ ਰਜਿਸਟਰ ਆਫ਼ ਸਿਟੀਜ਼ਨਸ਼ਿਪ (NRC) ਅਤੇ ਨਾਗਰਿਕਤਾ ਸੋਧ ਕਾਨੂੰਨ (CAA) ਦੇ ਹੱਕ ਵਿੱਚ ਵਿਸ਼ਾਲ ਰੈਲੀ ਕੱਢੀ।
ਟਵਿੱਟਰ ਤੇ ਇੱਕ ਹੈਂਡਲ ਸੰਦੀਪ ਧਾਰ ਨੇ ਇਸ ਵੀਡੀਓ ਨੂੰ ਆਪਣੇ ਟਵਿੱਟਰ ਹੈਂਡਲ ਤੇ ਸ਼ੇਅਰ ਕੀਤਾ ਅਤੇ ਨਾਲ ਹੀ ਦਾਅਵਾ ਕੀਤਾ ਕਿ ਇਹ ਸੀ.ਏ.ਏ ਅਤੇ ਐਨ.ਆਰ.ਸੀ. ਦੇ ਸਮਰਥਨ ਵਿਚ ਨਾਗਾ ਸਾਧੂਆਂ ਨੇ ਇਕ ਵਿਸ਼ਾਲ ਰੈਲੀ ਕੱਢੀ। ਹਾਲਾਂਕਿ, ਸੰਦੀਪ ਧਾਰ ਵਲੋਂ ਇਹ ਨਹੀਂ ਦੱਸਿਆ ਕਿ ਇਸ ਰੈਲੀ ਵਿੱਚ ਕਿੰਨੇ ਸਾਧੂ ਸ਼ਾਮਲ ਸਨ। ਅਸੀਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਪੂਰੀ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ।
ਇਸ ਦੌਰਾਨ, ਸਾਨੂੰ ਫੇਸਬੁੱਕ ‘ਤੇ ਇਕ ਵੀਡੀਓ ਮਿਲੀ ਜਿਸ ਵਿੱਚ ਵਾਇਰਲ ਹੋ ਰਹੀ ਨਾਗਾ ਸਾਧੂਆਂ ਦੀ ਰੈਲੀ ਨੂੰ ਵੇਖਿਆ ਜਾ ਸਕਦਾ ਹੈ।
ਅਸੀਂ ਕੁਝ ਕੀਵਰਡਸ ਦੀ ਮਦਦ ਨਾਲ ਗੂਗਲ ਤੇ ਇਸ ਖ਼ਬਰ ਦੀ ਪੜਤਾਲ ਸ਼ੁਰੂ ਕੀਤੀ ਪਰ ਕਿਤੇ ਵੀ ਸਾਨੂੰ ਹਰਿਦੁਆਰ ਵਿੱਚ ਨਾਗਾ ਸਾਧੂਆਂ ਦੁਆਰਾ ਰੈਲੀ ਕੱਢਣ ਦੀ ਖ਼ਬਰ ਨਹੀਂ ਮਿਲੀ। ਇਸ ਤੋਂ ਬਾਅਦ ਅਸੀਂ ਵਾਇਰਲ ਵੀਡੀਓ ਦੇ ਕੁਝ ਸਕ੍ਰੀਨਸ਼ਾਟ ਲੈ ਕੇ ਗੂਗਲ ਰਿਵਰਸ ਇਮੇਜ਼ ਸਰਚ ਦੀ ਮਦਦ ਨਾਲ ਖੋਜ ਕੀਤੀ। ਸਾਨੂੰ ਯੂ ਟਿਊਬ ਤੇ ਇੱਕ ਵੀਡੀਓ ਮਿਲਿਆ ਜਿਸਨੂੰ 2 ਜਨਵਰੀ ਨੂੰ ਅਪਲੋਡ ਕੀਤਾ ਗਿਆ ਸੀ ਪਰ ਇਸ ਦੇ ਕੈਪਸ਼ਨ ਵਿੱਚ ਸਿਰਫ ਨਾਗਾ ਸਾਧੂਆਂ ਦੀ ਰੈਲੀ ਲਿਖਿਆ ਗਿਆ ਹੈ ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਇਹ ਵੀਡੀਓ ਹਰਿਦੁਆਰ ਦੀ ਹੈ ਜਾਂ ਨਹੀਂ।
ਅਸੀਂ ਯਾਂਡੇਕਸ ਦੀ ਮਦਦ ਨਾਲ ਇਸ ਵੀਡੀਓ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ। ਸਰਚ ਦੌਰਾਨ ਸਾਨੂੰ ਵਾਇਰਲ ਵੀਡੀਓ ਦੇ ਕਈ ਨਤੀਜੇ ਪ੍ਰਾਪਤ ਹੋਏ।
ਜਾਂਚ ਦੌਰਾਨ ਸਾਨੂੰ ਇਕ ਯੂ ਟਿਊਬ ਚੈਨਲ ‘ਤੇ ਵੀਡੀਓ ਮਿਲਿਆ ਜਿਸ ਵਿੱਚ ਦੱਸਿਆ ਗਿਆ ਕਿ ਇਹ ਵੀਡੀਓ ਪ੍ਰਯਾਗਰਾਜ ਕੁੰਭ ਮੇਲੇ 2019’ ਤੇ ਮਹਾਕਾਲ ਜਲੂਸ ਦਾ ਹੈ।
ਇਸ ਦੌਰਾਨ ਸਾਨੂੰ ਇੱਕ ਹੋਰ ਵੀਡੀਓ ਮਿਲਿਆ। ਇਸ ਵੀਡੀਓ ਵਿੱਚ ਵਾਇਰਲ ਵੀਡੀਓ ਨੂੰ ਪ੍ਰਯਾਗਰਾਜ ਕੁੰਭ 2019 ਦੇ ਸਮਾਪਨ ਸਮਾਰੋਹ ਦਾ ਦੱਸਿਆ ਗਿਆ ਹੈ। ਇਸ ਵੀਡੀਓ ਨੂੰ ਵੀ ਪਿਛਲੇ ਸਾਲ ਮਾਰਚ 2019 ਵਿੱਚ ਵੀ ਅਪਲੋਡ ਕੀਤਾ ਗਿਆ ਸੀ।
ਇਸ ਤੋਂ ਸਾਬਿਤ ਹੁੰਦਾ ਹੈ ਕਿ ਟਵਿੱਟਰ ‘ਤੇ ਹੋਰ ਸੋਸ਼ਲ ਮੀਡਿਆ ਪਲੇਟਫਾਰਮ ਤੇ ਸ਼ੇਅਰ ਕੀਤੀ ਗਈ ਵੀਡੀਓ ਗੁੰਮਰਾਹਕਰਨ ਹੈ। ਨਾਗਾ ਸਾਧੂਆਂ ਵਲੋਂ ਹਰਿਦਵਾਰ ਵਿੱਚ ਐਨਆਰਸੀ ਅਤੇ ਸੀਏਏ ਦੇ ਸਮਰਥਨ ਵਿੱਚ ਕੋਈ ਰੈਲੀ ਨਹੀਂ ਕੱਢੀ ਗਈ। ਵਾਇਰਲ ਹੋ ਰਹੀ ਵੀਡੀਓ 2019 ਦੇ ਯਾਗਰਾਜ ਕੁੰਭ ਮੇਲੇ ਦੀ ਹੈ।
ਟੂਲਜ਼ ਵਰਤੇ:
*ਗੂਗਲ ਸਰਚ
*ਗੂਗਲ ਰਿਵਰਸ ਇਮੇਜ਼ ਸਰਚ
*ਯੂ ਟਿਊਬ ਸਰਚ
ਰਿਜ਼ਲਟ – ਗੁੰਮਰਾਹਕਰਨ ਦਾਅਵਾ
(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ)