Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Uncategorized @pa
claim –
This is so insulting ..How could @narendramodi Humiliate Chief Minister of Punjab @capt_amarinder such a way.
ਕਲੇਮ –
ਇਹ ਬਹੁਤ ਅਪਮਾਨਜਨਕ ਹੈ.. ਨਰਿੰਦਰ ਮੋਦੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇਸ ਤਰਾਂ ਅਪਮਾਨ ਕਿਵੇਂ ਕਰ ਸਕਦੇ ਹਨ।
This is so insulting …
How could @narendramodi Humiliate Chief Minister of Punjab @capt_amarinder such a way. pic.twitter.com/KXKKjkaJFj— रियाज युसूफ (@DrRiazPathan) November 9, 2019
ਵੇਰੀਫੀਕੇਸ਼ਨ –
ਸੋਸ਼ਲ ਮੀਡਿਆ ਤੇ ਇੱਕ ਦਾਅਵਾ ਕਾਫੀ ਤੇਜ਼ੀ ਦੇ ਨਾਲ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਸੋਸ਼ਲ ਮੀਡਿਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਵਾਇਰਲ ਹੋ ਰਹੇ ਇਸ ਵੀਡੀਓ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਰਤਾਰਪੁਰ ਲਾਂਘੇ ਦੇ ਉਦਘਾਟਨ ਦੇ ਮੌਕੇ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਅਪਮਾਨ ਕੀਤਾ। ਵੀਡੀਓ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਹਾਜ਼ ਵਿੱਚੋਂ ਨਿਕਲਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹੱਥ ਨਹੀਂ ਮਿਲਾਉਂਦੇ ਦਿਖ ਰਹੇ ਹਨ। ਟਵਿੱਟਰ ਤੇ ਵਾਇਰਲ ਹੋ ਰਹੇ ਇਸ ਦਾਅਵੇ ਨੂੰ ਅਜੇ ਤਕ 900 ਤੋਂ ਵੱਧ ਬਾਰ ਰੀ ਟਵੀਟ ਕੀਤਾ ਜਾ ਚੁੱਕਾ ਹੈ।

ਕੁਝ ਇਸ ਤਰਾਂ ਦਾ ਦਾਅਵਾ ਸਾਨੂੰ ਫੇਸਬੁੱਕ ਤੇ ਵੇਖਣ ਨੂੰ ਮਿਲਿਆ। ਫੇਸਬੁੱਕ ਤੇ ਵੀ ਇਸ ਦਾਅਵੇ ਨੂੰ ਤੇਜ਼ੀ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਇਸ ਦਾਅਵੇ ਦੀ ਜਾਂਚ ਦੇ ਲਈ ਅਸੀਂ ਪੜਤਾਲ ਸ਼ੁਰੂ ਕੀਤੀ। ਗੂਗਲ ਤੇ ਕੁਝ ਕੀ ਵਰਡਸ ਦੀ ਮਦਦ ਨਾਲ ਇਸ ਵਾਇਰਲ ਦਾਅਵੇ ਨੂੰ ਅਸੀਂ ਗੂਗਲ ਤੇ ਖੰਗਾਲਿਆ। ਸਰਚ ਦੌਰਾਨ ਸਾਨੂੰ ਕਰਤਾਰਪੁਰ ਲਾਂਘੇ ਦੀ ਇੱਕ ਨਾਮੀ ਮੀਡਿਆ ਏਜੇਂਸੀ ਦੀ ਵੀਡੀਓ ਮਿਲੀ। ਵੀਡੀਓ ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਰੋਹ ਤੋਂ ਪਹਿਲਾ ਦੀ ਹੈ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਮੇਤ ਕਾਫੀ ਆਗੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵਾਗਤ ਦੇ ਲਈ ਕਤਾਰ ਵਿੱਚ ਖੜੇ ਨਜ਼ਰ ਆ ਰਹੇ ਹਨ।
ਵੀਡੀਓ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਹਾਜ਼ ਦੇ ਵਿੱਚੋਂ ਨਿਕਲਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਹੱਥ ਮਿਲਾਉਂਦੇ ਨਜ਼ਰ ਆ ਰਹੇ ਹਨ। ਵੀਡੀਓ ਦੇ ਵਿੱਚ ਉਹਨਾਂ ਨੇ ਨਾਲ ਪੰਜਾਬ ਦੇ ਗਵਰਨਰ ਵੀਪੀ ਸਿੰਘ ਬੜਨੋਰ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਖੜੇ ਨਜ਼ਰ ਆ ਰਹੇ ਹਨ ਜਦਕਿ ਵਾਇਰਲ ਵੀਡੀਓ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਪੰਜਾਬ ਸਰਕਾਰ ਦੇ ਪ੍ਰਿੰਸੀਪਲ ਸਕੱਤਰ ਕਰਨ ਅਵਤਾਰ ਸਿੰਘ ਖੜੇ ਹਨ। ਤੁਸੀ ਇਸ ਵੀਡੀਓ ਨੂੰ ਨੀਚੇ ਦਿੱਤੇ ਲਿੰਕ ਵਿੱਚ ਵੇਖ ਸਕਦੇ ਹੋ। ਟਵਿੱਟਰ ਤੇ ਵੀ ਇੱਕ ਯੂਜ਼ਰ ਦੇ ਵਲੋਂ ਇਸ ਵੀਡੀਓ ਨੂੰ ਸ਼ੇਅਰ ਕੀਤਾ ਗਿਆ ਹੈ।
PM Modi arrives to inaugurate integrated check post (ICP) of Kartarpur Corridor
PM Modi arrives to inaugurate integrated check post (ICP) of Kartarpur Corridor in Punjab.
ਦਾਅਵੇ ਦੀ ਗੰਭੀਰਤਾ ਨਾਲ ਜਾਂਚ ਦੌਰਾਨ ਸਾਨੂੰ ਕਈ ਮੀਡਿਆ ਏਜੇਂਸੀਆਂ ਦੇ ਲੇਖ ਮਿਲੇ। News18 India ਦੇ ਇਸ ਲੇਖ ਵਿੱਚ ਛਪੀ ਤਸਵੀਰ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਪਟਨ ਅਮਰਿੰਦਰ ਸਿੰਘ ਹੱਥ ਮਿਲਾ ਰਹੇ ਹਨ। ਤਸਵੀਰ ਵਿੱਚ ਦੋਨਾਂ ਦੀ ਮੁੱਖ ਆਗੂਆਂ ਨੇ ਵਾਇਰਲ ਵੀਡੀਓ ਨਾਲ ਮਿਲਦੇ ਜੁਲਦੇ ਕੱਪੜੇ ਪਾਏ ਹੋਏ ਹਨ।

ਸਾਡੀ ਜਾਂਚ ਦੇ ਵਿੱਚ ਸਾਬਿਤ ਹੋਇਆ ਕਿ ਸੋਸ਼ਲ ਮੀਡਿਆ ਤੇ ਗੁੰਮਰਾਹਕਰਨ ਵੀਡੀਓ ਵਾਇਰਲ ਕੀਤਾ ਜਾ ਰਿਹਾ ਹੈ। ਅਸਲ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਿਸੀ ਵੀ ਤਰਾਂ ਅਪਮਾਨ ਨਹੀਂ ਕੀਤਾ। ਸੋਸ਼ਲ ਮੀਡਿਆ ਤੇ ਕੀਤੇ ਜਾ ਰਹੇ ਦਾਅਵੇ ਗੁੰਮਰਾਹਕਰਨ ਹੈ।
ਟੂਲਜ਼ ਵਰਤੇ
*ਗੂਗਲ ਸਰਚ
*ਫੇਸਬੁੱਕ ਸਰਚ
ਰਿਜ਼ਲਟ – ਗੁੰਮਰਾਹਕਰਨ ਦਾਅਵਾ
(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in)
Shaminder Singh
October 15, 2024
Shaminder Singh
September 23, 2024
Shaminder Singh
July 20, 2024