Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Uncategorized @pa
ਕਲੇਮ –
ਇੱਕ ਹਿੰਦੂ ਔਰਤ ਕਾਰ ਦੇ ਵਿੱਚ ਹੈ , ਜਿਸਦੇ ਪਤੀ ਨੂੰ ਕੁਝ ਸ਼ਰਾਰਤੀ ਅਨਸਰਾਂ ਨੇ ਫੜਕੇ ਡਰਾਇਆ – ਧਮਕਾਇਆ। ਇਹ ਹਿੰਦੂ ਪਰਿਵਾਰ ਬਹੁਤ ਹੀ ਤਰਸਯੋਗ ਹਾਲਤ ਵਿੱਚ ਹੈ ਜਿਸਨੂੰ ਪਹਿਲਾਂ ਚਾਰ – ਪੰਜ ਲੋਕਾਂ ਨੇ ਲੁੱਟੀਆ ਅਤੇ ਫੇਰ ਹਿੰਦੂ ਔਰਤ ਦਾ ਰੇਪ ਕਰਨ ਤੋਂ ਬਾਅਦ ਉਸਦੀ ਹੱਤਿਆ ਕਰਕੇ ਫਰਾਰ ਹੋ ਗਏ।
ਵੇਰਿਫਿਕੇਸ਼ਨ –
ਸੋਸ਼ਲ ਮੀਡਿਆ ‘ਤੇ ਇੱਕ ਵੀਡੀਓ ਕਾਫੀ ਤੇਜ਼ੀ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਵੀਡੀਓ ਦੇ ਵਿੱਚ ਕੁਝ ਸ਼ਰਾਰਤੀ ਅਨਸਰ ਇੱਕ ਜੋੜੇ ਦੇ ਨਾਲ ਛੇੜਖਾਨੀ ਕਰਦੇ ਨਜ਼ਰ ਆ ਰਹੇ ਹਨ। ਪੋਸਟ ਸ਼ੇਅਰ ਕਰਨ ਵਾਲੇ ਯੂਜ਼ਰ ਦਾ ਦਾਅਵਾ ਹੈ ਕਿ ਇਹ ਪੀੜਤ ਪਰਿਵਾਰ ਹਿੰਦੂ ਧਰਮ ਤੋਂ ਤਾਲੁਕ ਰੱਖਦਾ ਹੈ ਜਿਸਨੂੰ ਸਬ ਤੋਂ ਪਹਿਲਾਂ ਇਹਨਾਂ ਸ਼ਰਾਰਤੀ ਅਨਸਰਾਂ ਨੇ ਲੁਟਿਆ ਅਤੇ ਉਸ ਤੋਂ ਬਾਅਦ ਹਿੰਦੂ ਔਰਤ ਦਾ ਰੇਪ ਕਰਨ ਤੋਂ ਬਾਅਦ ਉਸਦੀ ਹੱਤਿਆ ਕਰ ਫਰਾਰ ਹੋ ਗਏ।
ਇਸ ਵੀਡੀਓ ਨੂ ਸੋਸ਼ਲ ਮੀਡਿਆ ‘ਤੇ ਹਜ਼ਾਰ ਤੋਂ ਵੱਧ ਬਾਰ ਸ਼ੇਅਰ ਕੀਤਾ ਜਾ ਚੁੱਕਾ ਹੈ। ਵਾਇਰਲ ਵੀਡੀਓ ਦਾ ਸੱਚ ਜਾਨਣ ਦੇ ਲਈ ਅਸੀਂ ਕੁਝ ਕੀ ਵਰਡਸ ਦੀ ਮਦਦ ਲੀਤੀ ਅਤੇ ਭਾਰਤ ਦੇ ਵਿੱਚ ਹੋਈ ਲੁੱਟ ਦੀ ਵੀਡੀਓ ਨੂੰ ਗੂਗਲ ਤੇ ਖੰਗਾਲਿਆ ਪਰ ਇਸ ਵਾਇਰਲ ਵੀਡੀਓ ਦੇ ਸੰਬੰਧ ਵਿੱਚ ਸਾਨੂੰ ਕੋਈ ਸਟੀਕ ਜਾਣਕਾਰੀ ਨਹੀਂ ਮਿਲੀ।
ਇਸ ਤੋਂ ਬਾਅਦ ਅਸੀਂ ਵਾਇਰਲ ਵੀਡੀਓ ਨੂੰ ਕੁਝ ਸਕਰੀਨ ਸ਼ੋਟ ਦੀ ਮਦਦ ਨਾਲ ਖੰਗਾਲਣ ਦੀ ਕੋਸ਼ਿਸ਼ ਕੀਤੀ। ਖੋਜ ਦੇ ਦੌਰਾਨ ਸਾਨੂੰ ਉਰਦੂ ਭਾਸ਼ਾ ਦੇ ਵਿੱਚ ਲਿਖੇ ਹੋਏ ਇਕ ਕੈਪਸ਼ਨ ਦੇ ਨਾਲ ਇੱਕ ਟਵੀਟ ਦੇ ਵਿੱਚ ਵਾਇਰਲ ਵੀਡੀਓ ਮਿਲਿਆ। ਗੂਗਲ ਟ੍ਰਾਂਸਲੇਸ਼ਨ ਦੀ ਮਦਦ ਨਾਲ ਸਾਨੂੰ ਪਤਾ ਚੱਲਿਆ ਕਿ ਵੀਡੀਓ ਦੇ ਵਿੱਚ ਨਜ਼ਰ ਆ ਰਹੀ ਘਟਨਾ ਅਗਸਤ , 2019 ਨੂੰ ਪਾਕਿਸਤਾਨ ਦੇ ਸ਼ਹਿਰ ਕਰਾਚੀ ਵਿੱਚ ਵਾਪਰੀ ਸੀ।
کچھ دن پہلے کراچی میں ایک کم عمر چور کو مارا گیا تو سب نے واویلا مچایا. لیکن یہ ویڈیو دیکھ کر خود اندازہ کر لیں کہ یہ کم عمر چور کتنے خطرناک ہوتے جا رہے ہیں ہیں. pic.twitter.com/PPezjHUU9e
— Aftab Afridi (@AftabAfridiPTI) August 28, 2019
ਇਹਨਾਂ ਤੱਥਾਂ ਨੂੰ ਪਰਖਣ ਤੋਂ ਬਾਅਦ ਇਹ ਸਾਬਿਤ ਹੋਇਆ ਕਿ ਵਾਇਰਲ ਵੀਡੀਓ ਦਾ ਭਾਰਤ ਦਾ ਹੋਣ ਵਾਲਾ ਦਾਅਵਾ ਗ਼ਲਤ ਹੈ।
ਟੂਲਜ਼ ਵਰਤੇ –
*ਗੂਗਲ ਸਰਚ
*ਗੂਗਲ ਟਰਾਂਸਲੇਟਰ
*ਯੂ ਟਿਊਬ ਸਰਚ
ਰਿਜ਼ਲਟ – ਗ਼ਲਤ ਦਾਅਵਾ
Shaminder Singh
October 15, 2024
Shaminder Singh
September 23, 2024
Shaminder Singh
July 20, 2024