Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Uncategorized @pa
ਕਲੇਮ –
ਬਿਹਾਰ ਦੇ ਕਟੀਹਾਰ ਵਿੱਚ ਮੋਬ ਲਿਚਿੰਗ ਦਾ ਇੱਕ ਹੋਰ ਮਾਮਲਾ ਸਾਮ੍ਹਣੇ ਆਇਆ ਹੈ। ਹਾਜੀਪੁਰ ਦੇ ਕੋਲ ਗਊ ਰਕਸ਼ਕਾ ਨੇ ਜਮਾਲ ਨੂੰ ਬੇਰਹਮੀ ਨਾਲ ਕੁਟਿਆ ਜਿਸ ਨਾਲ ਉਸਦੀ ਮੌਤ ਹੋ ਗਈ।
One more case of Mob Lynching, Katihar, Bihar.
Jamal was resident of Hajipur, he used to carry cattle, He was brutally beaten up by Cow Terrorists near Hajipur.
He couldn’t survive and died. pic.twitter.com/tuVNn7AiJ8
— Md Asif Khan آصِف (@imMAK02) November 12, 2019
ਵੇਰੀਫੀਕੇਸ਼ਨ –
ਟਵਿਟਰ ਤੇ ਇੱਕ ਤਸਵੀਰ ਸ਼ੇਅਰ ਕੀਤੀ ਜਾ ਰਹੀ ਹੈ ਜਿਸ ਵਿੱਚ ਮੰਜੇ ਦੇ ਉੱਤੇ ਨੌਜਵਾਨ ਨਜ਼ਰ ਆ ਰਿਹਾ ਹੈ ਜਿਸਦੀ ਮੌਤ ਹੋ ਚੁੱਕੀ ਹੈ। ਵਾਇਰਲ ਤਸਵੀਰ ਨਾਲ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਬਿਹਾਰ ਦੇ ਕਟੀਹਾਰ ਵਿੱਚ ਮੋਬ ਲਿਚਿੰਗ ਦਾ ਇੱਕ ਹੋਰ ਮਾਮਲਾ ਸਾਮ੍ਹਣੇ ਆਇਆ ਹੈ। ਹਾਜੀਪੁਰ ਦੇ ਕੋਲ ਗਊ ਰਕਸ਼ਕਾ ਨੇ ਜਮਾਲ ਨੂੰ ਬੇਰਹਮੀ ਨਾਲ ਕੁਟਿਆ ਜਿਸ ਨਾਲ ਉਸਦੀ ਮੌਤ ਹੋ ਗਈ। ਟਵਿਟਰ ਉੱਤੇ ਵਾਇਰਲ ਤਸਵੀਰ ਨੂੰ ਹੁਣ ਤਕ 916 ਤੋਂ ਵੱਧ ਬਾਰ ਸ਼ੇਅਰ ਅਤੇ 1200 ਬਾਰ ਲਾਈਕ ਕੀਤਾ ਜਾ ਚੁੱਕਾ ਹੈ। ਵੇਖਿਆ ਜਾ ਸਕਦਾ ਹੈ ਕਿ ਟਵਿੱਟਰ ਤੇ ਇਸ ਤਸਵੀਰ ਨੂੰ ਕਾਫੀ ਬਾਰ ਸ਼ੇਅਰ ਕੀਤਾ ਜਾ ਚੁੱਕਾ ਹੈ।
#BREAKING One more case of Mob Lynching, Katihar, Bihar.
Jamal was resident of Hajipur, he used to carry cattle, He was brutally beaten up by Cow Terrorists near Hajipur.
He couldn’t survive and died.#vot pic.twitter.com/XlaTn7gJ3a
— (@officialvot1) November 12, 2019
So called shining india
One more case of Mob Lynching, Katihar, Bihar.Jamal was resident of Hajipur, he used to carry cattle, He was brutally beaten up by Cow Terrorists near Hajipur.
He couldn’t survive and died. pic.twitter.com/wZnc2W6KFT
— A.Q (@alisaji30060673) November 12, 2019
ਕੁਝ ਵੱਖ ਵੱਖ ਕੀ ਵਰਡਸ ਦੀ ਮਦਦ ਨਾਲ ਅਸੀਂ ਇਸ ਵਾਇਰਲ ਤਸਵੀਰ ਨੂੰ ਖੰਗਾਲਿਆ। ਪੜਤਾਲ ਦੇ ਦੌਰਾਨ ਸਾਨੂੰ ਦੈਨਿਕ ਭਾਸਕਰ ਅਤੇ NDTV ਦੇ ਲੇਖ ਮਿਲੇ। ਲੇਖ ਪੜ੍ਹਨ ਤੋਂ ਬਾਅਦ ਅਸੀਂ ਪਾਇਆ ਕਿ ਟਵਿੱਟਰ ਤੇ ਸ਼ੇਅਰ ਕੀਤੀ ਜਾ ਰਹੀ ਇਸ ਤਸਵੀਰ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ।
ਇਹ ਪੂਰਾ ਮਾਮਲਾ ਬਿਹਾਰ ਦੇ ਕਟੀਹਾਰ ਜ਼ਿਲ੍ਹੇ ਦਾ ਹੈ ਜਿਥੇ ਗੁੰਡਾਗਰਦੀ ਟੈਕਸ ਨਹੀਂ ਦੇਣ ਦੇ ਚੱਲਦੇ ਕੁਝ ਲੋਕਾਂ ਨੇ ਇੱਕ ਨੌਜਵਾਨ ਦੀ ਹੱਥਿਆ ਕਰ ਦਿੱਤੀ। ਇਹ ਘਟਨਾ ਉਸ ਵੇਲੇ ਦੀ ਹੈ ਜਦੋ ਮੁਹੰਮਦ ਜਮਾਲ ਗਾਵਾਂ ਨੂੰ ਲੈਕੇ ਕੁਮੇਦਪੁਰ ਜਾ ਰਿਹਾ ਸੀ।
ਸਾਡੀ ਪੜਤਾਲ ਦੇ ਵਿੱਚ ਅਸੀਂ ਇਸ ਵਾਇਰਲ ਖ਼ਬਰ ਨੂੰ ਗ਼ਲਤ ਪਾਇਆ। ਲੋਕਾਂ ਨੂੰ ਭਰਮਾਉਣ ਦੇ ਲਈ ਟਵਿੱਟਰ ਤੇ ਰੰਗਦਾਰੀ ਦੀ ਖ਼ਬਰ ਨੂੰ ਗੁੰਮਰਾਹਕਰਨ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਟੂਲਜ਼ ਵਰਤੇ
*ਟਵਿੱਟਰ ਸਰਚ
ਰਿਜ਼ਲਟ – ਗੁੰਮਰਾਹਕਰਨ ਦਾਅਵਾ
(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ , ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in)
Shaminder Singh
October 15, 2024
Shaminder Singh
September 23, 2024
Shaminder Singh
July 20, 2024