Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Uncategorized @pa
ਦੁਨੀਆਂ ਦੀ ਭਿਆਨਕ ਭੋਪਾਲ ਗੈਸ ਤ੍ਰਾਸਦੀ ਨੂੰ ਅੱਜ 35 ਸਾਲ ਬੀਤ ਗਏ ਹਨ ਪਰ ਉਸ ਰਾਤ ਦੀਆਂ ਖੌਫ਼ਨਾਕ ਯਾਦਾਂ ਭੋਪਾਲ ਦੇ ਲੋਕਾਂ ਦੇ ਜ਼ਿਹਨ ਵਿੱਚ ਅੱਜ ਵੀ ਜੀਊਂਦੀਆਂ ਹਨ। ਇਹ ਗੈਸ ਤ੍ਰਾਸਦੀ 20ਵੀਂ ਸਦੀ ਵਿਚ ਹੋਏ ਦੁਨੀਆ ਦੇ ਸਭ ਤੋਂ ਵੱਡੇ ਵਪਾਰਕ ਹਾਦਸਿਆਂ ‘ਚੋਂ ਇਕ ਹੈ ਜਿਸਦੀ ਜਾਣਕਾਰੀ ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਵਿਚ ਵੀ ਦਿੱਤੀ ਗਈ ਹੈ। ਆਖ਼ਿਰ ਕੀ ਹੋਇਆ ਸੀ 3 ਦਸੰਬਰ 1984 ਦੀ ਖੌਫਨਾਕ ਰਾਤ ਨੂੰ ?
1969 ਨੂੰ ਯੂਨੀਅਨ ਕਰਬਾਈਡ ਕਾਰਪੋਰੇਸ਼ਨ ਨੇ ਯੂਨੀਅਨ ਕਾਰਬਾਈਡ ਇੰਡੀਆ ਲਿਮਟਿਡ ਦੇ ਨਾਮ ਤੋਂ ਭਾਰਤ ਵਿਚ ਇਕ ਕੀਟਨਾਸ਼ਕ ਫੈਕਟਰੀ ਖੋਲ੍ਹੀ ਸੀ ਜਿਸ ਦਾ ਇਕ ਪ੍ਰੋਡਕਸ਼ਨ ਪਲਾਂਟ 1979 ਨੂੰ ਭੋਪਾਲ ‘ਚ ਲਾਇਆ ਗਿਆ। ਪਲਾਂਟ ਦੇ ਅੰਦਰ ਇਕ ਕੀਟਨਾਸ਼ਕ ਤਿਆਰ ਕੀਤਾ ਜਾਂਦਾ ਸੀ, ਜਿਸ ਦਾ ਨਾਂ ਸੇਵਿਨ ਸੀ। ਯੂਰੇਨੀਅਮ ਕਾਰਪੋਰੇਸ਼ਨ ਆਫ ਇੰਡੀਆ ਫੈਕਟਰੀ ਨੇ ਮਿਥਾਈਲ ਆਈਸੋਸਾਇਨਾਈਡ (ਮਿਕ) ਦੀ ਵਰਤੋਂ ਕਰਦੇ ਸੀ ਜੋ ਇਕ ਜ਼ਹਿਰੀਲੀ ਗੈਸ ਸੀ। ਮਿਕ ਦੇ ਉਤਪਾਦਨ ‘ਤੇ ਖਰਚ ਕਾਫੀ ਘੱਟ ਪੈਂਦਾ ਸੀ ਆ ਤੇ ਇਸ ਕਾਰਨ ਕਰਕੇ ਹੀ ਯੂਨੀਅਨ ਕਾਰਬਾਈਡ ਨੇ ਇਸ ਜ਼ਹਿਰੀਲੀ ਗੈਸ ਨੂੰ ਅਪਣਾਇਆ ਸੀ।
3 ਦਸੰਬਰ 1984 ਦੀ ਵਿਚਲੀ ਰਾਤ ਨੂੰ , ਯੂਨੀਅਨ ਕਾਰਬਾਈਡ ਲਿਮਿਟਿਡ ਫੈਕਟਰੀ ਵਿੱਚ ਰਸਾਇਣਕ ਪ੍ਰਤੀਕ੍ਰਿਆ ਸ਼ੁਰੂ ਹੋਈ ਜੋ ਫੈਕਟਰੀ ਦੇ ਇੱਕ ਟੈਂਕ ਤੋਂ ਮਾਰੂ ਮਿਥਾਈਲ ਆਈਸੋਸਾਇਨਾਈਡ (ਮਿਕ) ਦੀ ਗੈਸ ਦੇ ਲੀਕ ਹੋਣ ਤੇ ਸਿਰੇ ਚੜ ਗਈ। ਨਤੀਜੇ ਵਜੋਂ, ਗੈਸ ਦਾ ਇੱਕ ਬੱਦਲ ਹੌਲੀ-ਹੌਲੀ ਉੱਤਰਣ ਲੱਗ ਪਿਆ ਅਤੇ ਇਸ ਘਾਤਕ ਜਹਿਰੀਲੀ ਗੈਸ ਨੇ ਪੂਰੇ ਭੋਪਾਲ ਸ਼ਹਿਰ ਨੂੰ ਇੱਕ ਗੈਸ ਚੈਂਬਰ ਵਿਚ ਬਦਲ ਦਿੱਤਾ।
ਅਨੁਮਾਨ ਲਗਾਇਆ ਜਾਂਦਾ ਹੈ ਕਿ ਭੋਪਾਲ ਗੈਸ ਤ੍ਰਾਸਦੀ ਦੇ ਪਹਿਲੇ ਦਿਨ ਤਕਰੀਬਨ 3000 ਲੋਕਾਂ ਦੀਆਂ ਜਾਨਾਂ ਗਈਆਂ ਅਤੇ ਹਜ਼ਾਰਾਂ ਲੋਕ ਸਰੀਰਕ ਤੌਰ ਤੇ ਅਪਾਹਜ ਹੋ ਗਏ। ਭੋਪਾਲ ਗੈਸ ਤ੍ਰਾਸਦੀ ਦੇ ਪਹਿਲੇ 3 ਦਿਨਾਂ ਵਿੱਚ ਭੋਪਾਲ ਤੇ ਉਸਦੇ ਆਲੇ-ਦੁਆਲੇ ਦੇ ਇਲਾਕੇ ਨੇ ਤਬਾਹੀ ਦਾ ਬੇਹੱਦ ਖੌਫਨਾਕ ਮੰਜ਼ਰ ਦੇਖਿਆ। ਕਿਹਾ ਜਾਂਦਾ ਹੈ ਕਿ 3 ਦਸੰਬਰ 1984 ਨੂੰ ਤਕਰੀਬਨ 40 ਟਨ ਮਿਥਾਈਲ ਆਈਸੋਸਾਈਨੇਟ ਗੈਸ ਪਲਾਂਟ ਵਿੱਚੋਂ ਲੀਕ ਹੋਈ। ਭੋਪਾਲ ਗੈਸ ਤ੍ਰਾਸਦੀ ਨੂੰ ਦੁਨੀਆ ਦੇ ਇਤਿਹਾਸ ‘ਚ ਸਭ ਤੋਂ ਭਿਆਨਕ ਸਨਅਤੀ ਦੁਖਾਂਤ ਮੰਨਿਆ ਜਾਂਦਾ ਹੈ।
ਗੈਸ ਰਿਸਣ ਦੇ ਪਹਿਲੇ ਦਿਨ ਵਿਚ ਹੀ 3,000 ਜਾਨਾਂ ਚਲੀਆਂ ਗਈਆਂ ਸਨ। ਦਰਅਸਲ ,ਇਸ ਜ਼ਹਿਰੀਲੀ ਗੈਸ ਨੇ ਭੋਪਾਲ ਦਾ ਪੂਰਾ ਦੱਖਣੀ-ਪੂਰਬੀ ਇਲਾਕਾ ਪੂਰੀ ਤਰਾਂ ਨਾਲ ਆਪਣੀ ਲਪੇਟ ਵਿੱਚ ਲੈ ਲਿਆ ਸੀ। ਪਲਾਂਟ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਨੂੰ ਅੱਖਾਂ ‘ਚ ਜਲਣ , ਘੁਟਣ, ਖੰਘ ਅਤੇ ਉਲਟੀਆਂ ਦੀ ਸ਼ਿਕਾਇਤ ਹੋਣ ਲੱਗੀ। 3 ਦਸੰਬਰ ਦੀ ਸਵੇਰ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਹਸਪਤਾਲਾਂ ਵਿੱਚ ਭਰਤੇ ਹੋਏ। ਉਸ ਸਮੇਂ ਭੋਪਾਲ ਵਿੱਚ ਵੱਡੇ ਹਸਪਤਾਲ ਨਹੀਂ ਸਨ , ਜਿਥੇ ਵੱਡੀ ਗਿਣਤੀ ਵਿੱਚ ਲੋਕ ਭਰਤੀ ਹੋ ਸਕਣ। ਇਸ ਭਿਆਨਕ ਗੈਸ ਕਰਨ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀ ਮੌਤ ਹੋ ਗਈ। ਇੱਕ ਰਿਪੋਰਟ ਦੇ ਮੁਤਾਬਕ ਤਕਰੀਬਨ 50 ਹਜ਼ਾਰ ਤੋਂ ਵੱਧ ਲੋਕਾਂ ਦਾ ਇਲਾਜ਼ ਓਹਨਾ ਦੋ ਦਿਨਾਂ ਵਿੱਚ ਕੀਤਾ ਗਿਆ। ਇਸ ਗੈਸ ਦਾ ਅਸਰ ਸਿਰਫ ਮਨੁੱਖਾਂ ਤੇ ਨਹੀਂ ਸਗੋਂ ਆਲੇ ਦੁਆਲੇ ਦੇ ਦਰੱਖਤਾਂ ਅਤੇ ਜਾਨਵਰਾਂ ਤੇ ਵੀ ਹੋਇਆ। 2000 ਤੋਂ ਵੱਧ ਪਸ਼ੂ – ਪਕਸ਼ੀਆਂ ਵੀ ਇਸ ਭਿਆਨਕ ਗੈਸ ਤ੍ਰਾਸਦੀ ਦੀ ਚਪੇਟ ਵਿੱਚ ਆਏ।
ਇਸ ਜਹਿਰੀਲੀ ਗੈਸ ਦੇ ਅਸਰ ਦੇ ਨਾਲ ਕਈ ਸਾਲਾਂ ਵਿੱਚ 30,000 ਤੋਂ ਵੀ ਵੱਧ ਲੋਕਾਂ ਦੀ ਮੌਤ ਹੋਈ ਅਤੇ ਲੱਖਾਂ ਦੀ ਗਿਣਤੀ ਵਿੱਚ ਲੋਕ ਇਸ ਤੋਂ ਪ੍ਰਭਾਵਿਤ ਹੋਏ ਅਤੇ ਇਸ ਜਹਿਰੀਲੀ ਗੈਸ ਨੇ ਆਣ ਵਾਲੀਆਂ ਨਸਲਾਂ ਤਕ ਨੂੰ ਪ੍ਰਭਾਵਿਤ ਕੀਤਾ। ਇਸ ਜਹਿਰੀਲੀ ਸ਼ਿਕਾਰ ਬਣੇ ਪਰਿਵਾਰਾਂ ਦੀ ਨਸਲਾਂ ਅੱਜ ਵੀ ਅਪਾਹਜ ਪੈਦਾ ਹੋ ਰਹੀ ਹੈ ਅਤੇ ਅੱਜ ਵੀ ਮਾਨਸਿਕ ਅਤੇ ਸਰੀਰਕ ਤੌਰ ‘ਤੇ ਅਪਾਹਜ ਬੱਚਿਆਂ ਦੇ ਜਨਮ ਲੈਣ ਦਾ ਸਿਲਸਿਲਾ ਜਾਰੀ ਹੈ।
ਭੋਪਾਲ ਗੈਸ ਤ੍ਰਾਸਦੀ ਦੇ ਮਾਮਲੇ ਵਿਚ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਮੋਹਨ ਪੀ. ਤਿਵਾੜੀ ਦੀ ਅਦਾਲਤ ਨੇ ਯੂਨੀਅਨ ਕਾਰਬਾਈਡ ਦੇ ਸਾਬਕਾ ਚੇਅਰਮੈਨ ਸਮੇਤ 8 ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ ਸੀ । ਭੋਪਾਲ ਗੈਸ ਕਾਂਡ’ ਦੇ 25 ਸਾਲ ਬਾਅਦ 7 ਜੂਨ 2010 ਨੂੰ ਮੁੱਖ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਨੇ ਅੱਠ ਦੋਸ਼ੀਆਂ ਜਿਹਨਾਂ ਵਿੱਚ ਯੂ.ਸੀ.ਆਈ.ਐਲ. ਦੇ ਤਤਕਾਲੀਨ ਚੇਅਰਮੈਨ ਕੇਸ਼ਵ ਮਹਿੰਦਰਾ, ਪ੍ਰਬੰਧ ਸੰਚਾਲਕ ਵਿਜੇ ਗੋਖਲੇ, ਉਪ ਚੇਅਰਮੈਨ ਕਿਸ਼ੋਰ ਕਾਮਦਾਰ, ਵਰਕਸ ਮੈਨੇਜਰ ਜੇ ਮੁਕੁੰਦ, ਪ੍ਰੋਡਕਸ਼ਨ ਮੈਨੇਜਰ ਐਸ.ਪੀ. ਚੌਧਰੀ, ਪਲਾਂਟ ਸੁਪਰੀਟੈਂਡਟ ਕੇ.ਵੀ. ਸ਼ੈਟੀ, ਪ੍ਰੋਡਕਸ਼ਨ ਇੰਚਾਰਜ ਐਸ.ਆਈ. ਕੁਰੈਸ਼ੀ, ਆਰ.ਬੀ. ਓਬਰਾਏ ਚੌਧਰੀ ਅਤੇ ਯੂ.ਸੀ.ਆਈ.ਐਲ. ਕਲਕੱਤਾ ਸ਼ਾਮਿਲ ਸਨ , ਉਹਨਾਂ ਨੂੰ ਦੋ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ।
ਸਾਰੇ ਹੀ ਦੋਸ਼ੀਆਂ ਤੇ ਇੱਕ ਲੱਖ ਰੁਪਏ ਦਾ ਜੁਰਮਾਨਾ ਵੀ ਠੋਕਿਆ ਗਿਆ ਹੈ। ਹਾਲਾਂਕਿ ਸਜ਼ਾ ਦਾ ਐਲਾਨ ਹੋਣ ਤੋਂ ਬਾਅਦ ਹੀ ਸਾਰੇ ਦੋਸ਼ੀਆਂ ਨੂੰ 25-25 ਹਜ਼ਾਰ ਰੁਪਏ ਦੇ ਮੁਚਲਕੇ ਉਤੇ ਜ਼ਮਾਨਤ ਵੀ ਮਿਲ ਗਈ ਸੀ। ਯੂਨੀਅਨ ਕਾਰਬਾਈਡ ਦੇ ਮਾਲਿਕ ਅਤੇ ਮੁੱਖ ਦੋਸ਼ੀ ਵਾਰੇਨ ਐਂਡਰਸਨ ਨੂੰ ਅਦਾਲਤ ਨੇ ਭਗੌੜਾ ਐਲਾਨ ਕੀਤਾ ਸੀ। ਵਾਰੇਨ ਐਂਡਰਸਨ ਦੀ ਮੌਤ 2013 ਨੂੰ ਅਮਰੀਕਾ ਵਿੱਚ ਹੋਈ। ਹਾਲਾਂਕਿ 35 ਸਾਲ ਬਾਅਦ ਅੱਜ ਵੀ ਤਮਾਮ ਦਾਅਵੇ ਅਤੇ ਅਦਾਲਤੀ ਕਾਰਵਾਈ ਤੋਂ ਬਾਅਦ ਲੋਕਾਂ ਨੂੰ ਇਨਸਾਫ ਦਾ ਇੰਤਜ਼ਾਰ ਹੈ।
(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in)
Shaminder Singh
October 15, 2024
Shaminder Singh
September 23, 2024
Shaminder Singh
July 20, 2024