Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Uncategorized @pa
ਕਲੇਮ:
ਆਰਐਸਐਸ ਦੇ ਹਿੰਦੂ ਗੁੰਡਿਆਂ ਨੇ ਦਿੱਲੀ ਦੇ ਮੁਸਲਮਾਨਾਂ ਦੀ ਮੋਬ ਲਿੰਚਿੰਗ (ਹੱਥਿਆ) ਕੀਤੀ ।
ਵੇਰੀਫੀਕੇਸ਼ਨ:
ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਵਿਅਕਤੀ ਨੂੰ ਭੀੜ ਬੁਰੀ ਤਰ੍ਹਾਂ ਮਾਰਦੇ ਹੋਏ ਨਜ਼ਰ ਆ ਰਹੀ ਹੈ। ਸੋਸ਼ਲ ਮੀਡਿਆ ਤੇ ਇਸ ਵੀਡੀਓ ਨੂੰ ਦਿੱਲੀ ਵਿੱਚ ਹੋਈ ਹਿੰਸਾ ਨਾਲ ਜੋੜਕੇ ਸ਼ੇਅਰ ਕੀਤਾ ਜਾ ਰਿਹਾ ਹੈ। ਅਸੀਂ ਪਾਇਆ ਕਿ ਟਵਿੱਟਰ ਯੂਜ਼ਰ ਖ਼ਾਸ ਤੌਰ ਤੇ ਪਾਕਿਸਤਾਨ ਦੇ ਟਵਿੱਟਰ ਹੈਂਡਲ ਇਸ ਵੀਡੀਓ ਨੂੰ ਤੇਜ਼ੀ ਦੇ ਨਾਲ ਸ਼ੇਅਰ ਕਰ ਰਹੇ ਹਨ।
ਪਾਕਿਸਤਾਨ ਦੇ ਅਧਿਕਾਰਿਕ ਟਵਿੱਟਰ ਹੈਂਡਲ ‘ZaidZamanHamid’ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਦਾਅਵਾ ਕੀਤਾ ਕਿ ਆਰਐਸਐਸ ਦੇ ਹਿੰਦੂ ਗੁੰਡਿਆਂ ਨੇ ਦਿੱਲੀ ਦੇ ਮੁਸਲਮਾਨਾਂ ਦੀ ਮੋਬ ਲਿੰਚਿੰਗ ਕੀਤੀ।
ਅਸੀਂ ਪਾਇਆ ਕਿ ਫੇਸਬੁੱਕ ‘ਤੇ ਇੰਸਟਾਗ੍ਰਾਮ ਉੱਤੇ ਵੀ ਇਸ ਵੀਡੀਓ ਨੂੰ ਵੱਖ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ ।
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਜਾਂਚ ਸ਼ੁਰੂ ਕੀਤੀ । ਅਸੀਂ ਵੀਡੀਓ ਦੇ ਕੁਝ ਸਕ੍ਰੀਨਸ਼ੋਟ ਲੈ ਕੇ Yandex ਤੇ ਰਿਵਰਸ ਇਮੇਜ਼ ਸਰਚ ਕੀਤੀ । ਸਰਚ ਦੇ ਦੌਰਾਨ ਸਾਨੂੰ ਮੀਡੀਆ ਏਜੇਂਸੀ NDTV ਦਾ ਲੇਖ ਮਿਲਿਆ।NDTV ਦੇ ਬੁਲੇਟਿਨ ਵਿੱਚ ਸਾਨੂੰ ਵਾਇਰਲ ਹੋ ਰਹੀ ਵੀਡੀਓ ਵੀ ਮਿਲੀ।
1 Dead As 6 Farmers Attacked Over Child Lifting Rumours In Madhya Pradesh
One farmer has died and five others have been hospitalized – four of them are critical – after they were attacked by hundreds of villagers on the suspicion of being child-lifters in Madhya Pradesh’s Dhar district on Wednesday afternoon.
ਜਾਣਕਾਰੀ ਦੇ ਮੁਤਾਬਕ , ਇਹ ਘਟਨਾ ਮੱਧ ਪ੍ਰਦੇਸ਼ ਦੇ ਧਾਰ ਜ਼ਿਲੇ ਦੀ ਹੈ ਜਿਥੇ ਅਫ਼ਵਾਹ ਫੈਲਣ ਤੋਂ ਬਾਅਦ ਭੀੜ ਨੇ ਪੰਜ ਲੋਕਾਂ ਉੱਤੇ ਹਮਲਾ ਕਰ ਦਿੱਤਾ ਜਿਸ ਵਿੱਚ ਇੱਕ ਕਿਸਾਨ ਦੀ ਮੌਤ ਹੋ ਗਈ ਜਦਕਿ ਪੰਜ ਵਿਅਕਤੀ ਗੰਭੀਰ ਰੂਪ ਤੋਂ ਜ਼ਖਮੀ ਹੋ ਗਏ ਜਿਹਨਾਂ ਨੂੰ ਇੰਦੌਰ ਦੇ ਹਸਪਤਾਲ ਵਿੱਚ ਦਾਖ਼ਿਲ ਕਰਵਾਇਆ ਗਿਆ।
ਗੂਗਲ ਸਰਚ ਦੀ ਮਦਦ ਨਾਲ ਸਾਨੂੰ Indian Express ਦਾ ਲੇਖ ਮਿਲਿਆ ਜਿਸ ਵਿੱਚ ਮੱਧ ਪ੍ਰਦੇਸ਼ ਵਿੱਚ ਹੋਈ ਘਟਨਾ ਦੀ ਸੰਖੇਪ ਵਿੱਚ ਜਾਣਕਾਰੀ ਦਿੱਤੀ ਹੋਈ ਸੀ । ਲੇਖ ਦੇ ਵਿੱਚ ਸਾਨੂੰ ਧਾਰ ਜਿਲ੍ਹੇ ਦੇ ਐਸਪੀ ਏ.ਪੀ ਸਿੰਘ ਦਾ ਬਿਆਨ ਮਿਲਿਆ। ਉਹਨਾਂ ਦੇ ਮੁਤਾਬਕ , ਅਫ਼ਵਾਹ ਫੈਲਣ ਤੋਂ ਬਾਅਦ ਗੁਸਾਈ ਭੀੜ ਨੇ ਛੇ ਵਿਅਕਤੀਆਂ ਉੱਤੇ ਹਮਲਾ ਕਰ ਦਿੱਤਾ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਪੰਜ ਜਖਮੀਆਂ ਨੂੰ ਇੰਦੌਰ ਦੇ ਹਸਪਤਾਲ ਵਿੱਚ ਦਾਖ਼ਿਲ ਕਰਵਾਇਆ ਗਿਆ ਸੀ ।
Madhya Pradesh: One killed, five injured by mob over rumours of child-lifting
A man was beaten to death and five others were injured in Borlai village of Dhar district by a mob after rumours of a gang of child lifters being active in the area were spread by people who owed money to the victims on Wednesday, police said.
ਇਸ ਦੇ ਨਾਲ ਹੀ ਸਾਨੂੰ ਇਸ ਮਾਮਲੇ ਉੱਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਦਾ ਟਵੀਟ ਮਿਲਿਆ । ਟਵੀਟ ਵਿੱਚ ਉਹਨਾਂ ਨੇ ਆਸ਼ਵਾਸਨ ਦਿੱਤਾ ਕਿ ਮਾਮਲੇ ਵਿੱਚ ਕਠੋਰ ਕਾਰਵਾਈ ਕੀਤੀ ਜਾਵੇਗੀ ।
धार के मनावर में आपसी विवाद में घटित हुई घटना बेहद दुःखद।
ऐसी घटनाएँ मानवता को शर्मसार करने वाली होकर बर्दाश्त नहीं की जा सकती है।
पूरे मामले की प्रशासन को जाँच के निर्देश।
जाँच कर दोषियों पर सख़्त कदम उठाने के निर्देश।— Office Of Kamal Nath (@OfficeOfKNath) February 5, 2020
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਮੱਧ ਪ੍ਰਦੇਸ਼ ਦੀ ਹੈ ਜਿਥੇ ਅਫ਼ਵਾਹ ਕਾਰਨ ਭੀੜ ਨੇ ਇੱਕ ਕਿਸਾਨ ਦੀ ਹੱਥਿਆ ਕਰ ਦਿੱਤੀ। ਵਾਇਰਲ ਹੋ ਰਹੀ ਵੀਡੀਓ ਦਾ ਦਿੱਲੀ ਹਿੰਸਾ ਨਾਲ ਕੋਈ ਸੰਬੰਧ ਨਹੀਂ ਹੈ। ਵੀਡੀਓ ਨੂੰ ਗੁੰਮਰਾਹਕੁੰਨ ਦਾਅਵੇ ਦੇ ਨਾਲ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤਾ ਜਾ ਰਿਹਾ ਹੈ ।
ਟੂਲਜ਼ ਵਰਤੇ:
*ਗੂਗਲ ਸਰਚ
*ਗੂਗਲ ਰਿਵਰਸ ਇਮੇਜ਼ ਸਰਚ
ਰਿਜ਼ਲਟ – ਗੁੰਮਰਾਹਕਰਨ ਦਾਅਵਾ
(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044 ਤੇ)
Shaminder Singh
October 15, 2024
Shaminder Singh
September 23, 2024
Shaminder Singh
July 20, 2024