Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Uncategorized @pa
ਕਲੇਮ –
ਰੂਸ ਦੇ ਰਾਸ਼ਟਰਪਤੀ ਵਲਾਦਮੀਰ ਪੁਤਿਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲੀਕੱਟੂ ਫੈਸਟੀਵਲ ਵਿਚ ਸ਼ਾਮਲ ਹੋਣਗੇ।
ਵੇਰੀਫਿਕੇਸ਼ਨ –
ਪਿਛਲੇ ਕੁਝ ਦਿਨਾਂ ਤੋਂ ਇਕ ਫੋਟੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦਮੀਰ ਪੁਤਿਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਸਾਲ ਜਲਿਕੱਟੂ ਫੈਸਟੀਵਲ ਵਿੱਚ ਸ਼ਿਰਕਤ ਕਰਨਗੇ। ਇਸ ਵਾਇਰਲ ਦਾਅਵੇ ਨੂੰ ਮੀਡੀਆ ਸੰਗਠਨਾਂ ਦੇ ਨਾਲ ਨਾਲ ਫੇਸਬੁੱਕ, ਟਵਿੱਟਰ ਤੇ ਤੇਜ਼ੀ ਦੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ ।
ਇਸ ਦਾਅਵੇ ਦੀ ਪੁਸ਼ਟੀ ਲਈ ਅਸੀਂ ਕੀ ਵਰਡਸ ਦੀ ਮਦਦ ਨਾਲ ਇਸ ਖ਼ਬਰ ਨੂੰ ਖੰਗਾਲਿਆ ਤਾਂ ਸਾਨੂੰ ਵੱਖਰੇ ਵੱਖਰੇ ਮੀਡਿਆ ਏਜੇਂਸੀਆਂ ਦੇ ਲੇਖ ਮਿਲੇ ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਅਗਲੇ ਸਾਲ ਜਲਿਕੱਟੂ ਫੈਸਟੀਵਲ ਵਿੱਚ ਵਲਾਦਮੀਰ ਪੁਤਿਨ ਅਤੇ ਨਰਿੰਦਰ ਮੋਦੀ ਸ਼ਿਰਕਤ ਕਰਨਗੇ।
ਦਾਅਵੇ ਦੀ ਪੁਸ਼ਟੀ ਦੇ ਲਈ ਅਸੀਂ ਇਸ ਖ਼ਬਰ ਦੀ ਹੋਰ ਗੰਭੀਰਤਾ ਦੇ ਨਾਲ ਜਾਂਚ ਕੀਤੀ। ਜਾਂਚ ਦੇ ਦੌਰਾਨ ਸਾਨੂੰ ਪ੍ਰੈਸ ਇਨਫਰਮੇਸ਼ਨ ਆਫ Bureauਰੋ (ਪੀ.ਆਈ.ਬੀ.) ਦੇ ਨਾਲ ਨਾਲ ਏ.ਐੱਨ.ਆਈ ਦਾ ਟਵੀਟ ਮਿਲਿਆ। ਟਵੀਟ ਦੇ ਮੁਤਾਬਕ ਜਲਿਕੱਟੂ ਫੈਸਟੀਵਲ ਵਿੱਚ ਵਲਾਦਮੀਰ ਪੁਤਿਨ ਅਤੇ ਨਰਿੰਦਰ ਮੋਦੀ ਦੇ ਸ਼ਿਰਕਤ ਕਰਨ ਦਾ ਦਾਅਵਾ ਝੂਠਾ ਹੈ।
Media reports of Russian President Vladimir Putin visiting Tamil Nadu and watching Jallikattu along with PM Modi are incorrect, no such program has been scheduled. pic.twitter.com/lkeU1G5IXg
— ANI (@ANI) October 29, 2019
The tweets that PM @narendramodi and President Putin would attend Jallikattu at Madurai are fake and wrong. please don’t share fake news@PIB_India @PIBHindi #FakeNews
— PIB in Gujarat (@PIBAhmedabad) October 29, 2019
ਇਸ ਦੇ ਨਾਲ ਹੀ ਸਾਨੂੰ ਹਿੰਦੁਸਤਾਨ ਟਾਈਮਜ਼ ਦਾ ਇਕ ਲੇਖ ਮਿਲਿਆ ਜਿਸ ਵਿੱਚ ਵੀ ਇਸ ਦਾਅਵੇ ਨੂੰ ਗੁੰਮਰਾਹਕਰਨ ਦਸਿਆ ਹੈ। ਲੇਖ ਦੇ ਮੁਤਾਬਕ ਸੋਸ਼ਲ ਮੀਡੀਆ ਅਤੇ ਕੁਝ ਨਿ ਨਿਊਜ਼ ਏਜੰਸੀਆਂ ਦੁਆਰਾ ਕੀਤਾ ਗਿਆ ਦਾਅਵਾ ਪੂਰੀ ਤਰ੍ਹਾਂ ਝੂਠਾ ਹੈ।
ਸਾਡੀ ਜਾਂਚ ਦੇ ਵਿੱਚ ਇਹ ਸਾਬਿਤ ਹੋਇਆ ਕਿ ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਿਹਾ ਦਾਅਵਾ ਝੂਠਾ ਹੈ। ਅਗਲੇ ਸਾਲ ਹੋ ਰਹੇ ਜਲਿਕੱਟੂ ਫੈਸਟੀਵਲ ਵਿੱਚ ਵਲਾਦਮੀਰ ਪੁਤਿਨ ਅਤੇ ਨਰਿੰਦਰ ਮੋਦੀ ਸ਼ਿਰਕਤ ਨਹੀਂ ਕਰਨਗੇ।
ਟੂਲਜ਼ ਵਰਤੇ –
*ਗੂਗਲ ਸਰਚ
*ਫੇਸਬੁੱਕ ਸਰਚ
ਰਿਜ਼ਲਟ – ਗ਼ਲਤ ਦਾਅਵਾ
(ਅਗਰ ਤੁਹਾਨੂੰ ਲੱਗਦਾ ਹੈ ਕਿ ਇਸ ਲੇਖ ਦੇ ਵਿੱਚ ਕੋਈ ਗ਼ਲਤੀ ਹੈ ਯਾ ਫੇਰ ਕਿਸੀ ਖ਼ਬਰ ਨੂੰ ਲੈਕੇ ਤੁਸੀ ਗੁੰਮਰਾਹ ਹੋ ਤਾਂ ਸਾਨੂੰ checkthis@newschecker ਤੇ ਈ ਮੇਲ ਕਰਕੇ ਸਟੀਕ ਅਤੇ ਸਹੀ ਜਾਣਕਾਰੀ ਪ੍ਰਾਪਤ ਕਰੋ।)
Shaminder Singh
October 15, 2024
Shaminder Singh
September 23, 2024
Shaminder Singh
July 20, 2024