Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Uncategorized @pa
Claim –
ये कहीं सच तो नहीं ! ड़र कहीं इस नियम कानून का तो नहीं ! Pls check
ਪੰਜਾਬੀ ਅਨੁਵਾਦ –
ਕਿਤੇ ਇਹ ਸੱਚ ਤਾਂ ਨਹੀਂ ! ਡਰ ਕਿਤੇ ਇਸ ਨਿਯਮ ਕਾਨੂੰਨ ਦਾ ਤਾਂ ਨਹੀਂ ! Pls check
#अखंडभारत | ये कहीं सच तो नहीं Pls check @AltNews @AltNewsHindi ड़र is a कहीं इस नियम कानून का तो नहीं @ndtv @ravishndtv @RanaAyyub @khanumarfa @RifatJawaid @waglenikhil @SwatiJaiHind @ReallySwara @BDUTT @kavita_krishnan @jnu_dhaba @UmarKhalidJNU @Shehla_Rashid @BBCHindi pic.twitter.com/yQ6KPnds2k
— nayan p bhavsar (@nbhavsar9) November 22, 2019
ਵੇਰੀਫੀਕੇਸ਼ਨ –
ਸੋਸ਼ਲ ਮੀਡਿਆ ਤੇ ਇੱਕ ਟਵੀਟ ਦੇ ਨਾਲ ਚਾਰ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਵਾਇਰਲ ਹੋ ਰਹੀਆਂ ਤਸਵੀਰਾਂ ਦੇ ਵਿੱਚ ਦਿੱਲੀ ਵਿਖੇ ਸਥਿਤ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (JNU) ਨੂੰ ਲੈਕੇ ਵੱਖ ਵੱਖ ਦਾਅਵੇ ਕੀਤੇ ਜਾ ਰਹੇ ਹਨ। ਦਰਅਸਲ JNU ਦੇ ਵਿੱਚ ਫੀਸਾਂ ਦੇ ਵਿੱਚ ਹੋਏ ਵਾਧੇ ਨੂੰ ਲੈਕੇ ਵਿਦਿਆਰਥੀ ਸੜਕਾਂ ਤੇ ਉਤਰ ਆਏ ਅਤੇ ਪ੍ਰਸ਼ਾਸ਼ਨ ਅਤੇ ਸਰਕਾਰ ਦੇ ਵਿਰੋਧ ਵਿੱਚ ਪ੍ਰਦਰਸ਼ਨ ਵੀ ਕੀਤਾ। ਇਸ ਦੌਰਾਨ ਵਿਦਿਆਰਥੀਆਂ ਦੀ ਪੁਲਿਸ ਅਤੇ ਪ੍ਰਸ਼ਾਸ਼ਨ ਨਾਲ ਝੜਪ ਦੀਆਂ ਖ਼ਬਰਾਂ ਵੀ ਮੀਡਿਆ ਦੀ ਸੁਰਖੀਆਂ ਬਣੀਆਂ ਰਹੀਆਂ ਹਨ ।
JNU ਵਿੱਚ ਹੋਏ ਫੀਸ ਵਿਰੁੱਧ ਅੰਦੋਲਨ ਨੂੰ ਲੈਕੇ ਸੋਸ਼ਲ ਮੀਡਿਆ ਤੇ ਵੱਖ ਵੱਖ ਦਾਅਵੇ ਵਾਇਰਲ ਹੋ ਰਹੇ ਹਨ। ਕੁਝ ਇਸ ਤਰਾਂ ਦਾ ਦਾਅਵਾ ਸਾਨੂੰ ਇੱਕ ਟਵਿੱਟਰ ਹੈਂਡਲ ‘nayan p bhavsar’ ਦੀ ਵਾਲ ਤੇ ਮਿਲਿਆ ਜਿਸ ਵਿੱਚ ਦਾਅਵੇ ਦੀ ਅਸਲ ਸਚਾਈ ਦੱਸਣ ਨੂੰ ਕਿਹਾ ਹੈ। ਟਵੀਟ ਦੇ ਵਿੱਚ JNU ਅਤੇ ਵਿਦਿਆਰਥੀਆਂ ਨੂੰ ਲੈਕੇ ਚਾਰ ਤਸਵੀਰਾਂ ਹਨ। ਤਸਵੀਰਾਂ ਦੇ ਵਿੱਚ ਵੱਖ ਵੱਖ ਦਾਅਵੇ ਕੀਤੇ ਗਏ ਹਨ।
ਦੂਜੀ ਤਸਵੀਰ –
ਟਵੀਟ ਦੀ ਦੂਜੀ ਤਸਵੀਰ ਦੇ ਵਿੱਚ ਦਾਅਵਾ ਕੀਤਾ ਗਿਆ ਕਿ ‘Cop finds his lost uncle studying in JNU campus during a brawl between PhD students’। ਇਸਦਾ ਅਨੁਵਾਦ ਹੈ ਕਿ ‘ਇੱਕ ਪੁਲਿਸ ਜਾਵਾਂ ਨੇ JNU ਕੈਂਪਸ ਵਿਵਾਦ ਦੇ ਦੌਰਾਨ ਆਪਣੇ ਖੋਏ ਹੋਏ ਅੰਕਲ ਨੂੰ ਲੱਭਿਆ’। ਅਸੀਂ ਗੂਗਲ ਤੇ ਇਸ ਖ਼ਬਰ ਨੂੰ ਲੱਭਿਆ। ਗੂਗਲ ਤੇ ਸਾਨੂੰ ਇਸ ਬਾਬਤ ਕੋਈ ਖ਼ਬਰ ਨਹੀਂ ਮਿਲੀ ਪਾਰ ਸਾਨੂੰ ਗੂਗਲ ਸਰਚ ਦੇ ਦੌਰਾਨ ਇੱਕ ਵੈਬਸਾਈਟ ‘Satire Today’ ਮਿਲੀ।
ਗੰਭੀਰਤਾ ਦੇ ਨਾਲ ਜਾਂਚ ਕਰਨ ਤੇ ਅਸੀਂ ਪਾਇਆ ਕਿ ‘Satire Today ‘ ਹਾਸ – ਵਿਅੰਗ ਵਾਲੀ ਵੈਬਸਾਈਟ ਹੈ। ਓਹਨਾ ਨੇ ਆਪਣੀ ਵੈਬਸਾਈਟ ਦੇ ਸਾਡੇ ਬਾਰੇ ਵਾਲੇ ਕਾਲਮ ਵਿੱਚ ਵੀ ਇਹ ਲਿਖਿਆ ਹੈ ਕਿ ਇਹ ਇੱਕ ਹਾਸ – ਵਿਅੰਗ ਵਾਲੀ ਵੈਬਸਾਈਟ ਹੈ। ਅਸੀਂ ਆਪਣੇ ਪਾਠਕਾਂ ਨੂੰ ਸੂਚਿਤ ਕਰਦੇ ਹਾਂ ਕਿ ਵੈਬਸਾਈਟ ਵਿੱਚ ਪ੍ਰਕਾਸ਼ਿਤ ਲੇਖਾਂ ਨੂੰ ਸੱਚ ਨਾ ਮੰਨਿਆ ਜਾਵੇ।
ਲੇਖ ਦੇ ਅੰਤ ਵਿੱਚ ਵੀ ਇਹ ਲਿਖਿਆ ਹੈ ਕਿ ‘ਇਹ ਘਟਨਾ ਕਦੀ ਨਹੀਂ ਵਾਪਰੀ ਅਤੇ ਇਸ ਆਰਟੀਕਲ ਦੇ ਨਾਲ ਦਿੱਤੀ ਗਈ ਤਸਵੀਰ ਦਾ ਆਰਟੀਕਲ ਨਾਲ ਕੁਝ ਲੈਣਾ ਦੇਣਾ ਨਹੀਂ ਹੈ’। ਸਾਡੀ ਜਾਂਚ ਦੇ ਵਿੱਚ ਸਾਬਿਤ ਹੋਇਆ ਕਿ ਇਹ ਘਟਨਾ ਕਦੀ ਨਹੀਂ ਵਾਪਰੀ ਸਗੋਂ ਇਹ ਇੱਕ ਹਾਸ ਵਿਅੰਗ ਹੈ।
ਚੌਥੀ ਤਸਵੀਰ –
ਟਵੀਟ ਦੀ ਚੌਥੀ ਤਸਵੀਰ ਵਿੱਚ JNU ਵਲੋਂ ਵਿਦਿਆਰਥੀਆਂ ਉੱਤੇ ਲਾਗੂ ਕੀਤੇ ਗਏ ਨਿਯਮ ਹਨ। ਟਵੀਟ ਵਿੱਚ ਇਹ ਦਾਅਵਾ ਕੀਤਾ ਹੈ ਕਿ JNU ਵਿਦਿਆਰਥੀ ਕਿਤੇ ਇਹਨਾਂ ਨਿਯਮਾਂ – ਕਾਨੂੰਨ ਨੂੰ ਲੈਕੇ ਵਿਰੋਧ ਪ੍ਰਦਰਸ਼ਨ ਤਾਂ ਨਹੀਂ ਕਰ ਰਹੇ।
ਇਸ ਤਸਵੀਰ ਵਿੱਚ ਕੀਤੇ ਗਏ ਦਾਅਵੇ ਨੂੰ ਅਸੀਂ ਖੰਗਾਲਣ ਦੀ ਕੋਸ਼ਿਸ਼ ਕੀਤੀ। ਇਸ ਤਸਵੀਰ ਨੂੰ ਇੱਕ ਮੀਡਿਆ ਅਤੇ ਅਖਬਾਰ ਏਜੇਂਸੀ ‘The times of india ‘ ਨੇ ਪ੍ਰਕਾਸ਼ਿਤ ਕੀਤਾ ਸੀ। ਜਾਂਚ ਦੇ ਦੌਰਾਨ ਸਾਨੂੰ JNU ਦੀ ਅਧਿਕਾਰਿਕ ਵੈਬਸਾਈਟ ਤੇ ਹੋਸਟਲ ਦੇ ਨਿਯਮ ਅਤੇ ਸ਼ਰਤਾਂ ਮਿਲੀਆਂ। ਅਸੀਂ ਹੋਸਟਲ ਦੇ ਨਿਯਮ ਅਤੇ ਸ਼ਰਤਾਂ ਦੇ ਅਨੁਸਾਰ ਤਸਵੀਰ ਵਿੱਚ ਦਿੱਤੇ ਗਏ ਨਿਯਮ ਅਤੇ ਸ਼ਰਤਾਂ ਨੂੰ ਖੰਗਾਲਿਆ। ਜਾਂਚ ਦੇ ਵਿੱਚ ਅਸੀਂ ਪਾਇਆ ਕਿ ਹੋਸਟਲ ਰੂਲ ਬੁੱਕ ਦੇ ਵਿੱਚ ਤਸਵੀਰ ਵਿੱਚ ਲਿਖੇ ਹੋਏ ਨਿਯਮ ਅਤੇ ਸ਼ਰਤਾਂ ਸਹੀ ਸਨ।
ਤੁਸੀ ਰੂਲ ਬੁੱਕ ਵਿੱਚ ਦਿੱਤੇ ਗਏ ਨਿਯਮ ਅਤੇ ਸ਼ਰਤਾਂ ਹੇਠ ਦਿੱਤੀਆਂ ਤਸਵੀਰਾਂ ਵਿੱਚ ਦੇਖ ਸਕਦੇ ਹੋ। ਹਾਲਾਂਕਿ ਅਸੀਂ ਇਹ ਵੀ ਪਾਇਆ ਕਿ ਇਹ ਨਿਯਮ ਅਤੇ ਸ਼ਰਤਾਂ ਪਹਿਲਾਂ ਤੋਂ ਹੀ JNU ਦੀ ਹੋਸਟਲ ਰੂਲ ਬੁਕ ਵਿੱਚ ਹਨ।
ਇਸ ਤਸਵੀਰ ਨੂੰ ਲੈਕੇ ਅਸੀਂ ਗੰਭੀਰਤਾ ਅਤੇ ਬਾਰੀਕੀ ਦੇ ਨਾਲ ਜਾਂਚ ਕੀਤੀ। ਜਾਂਚ ਦੇ ਵਿੱਚ ਸਾਨੂੰ ਗੂਗਲ ਤੇ ਸਾਨੂੰ JNU ਵਿੱਚ ਫੀਸ ਵਾਧੇ ਨੂੰ ਲੈਕੇ ਕਈ ਲੇਖ ਮਿਲੇ। ਸਾਨੂੰ ਨਾਮੀ ਮੀਡਿਆ ਵੈਬਸਾਈਟ “HIndustan Times “ ਤੇ ਪ੍ਰਕਾਸ਼ਿਤ ਇੱਕ ਲੇਖ ਮਿਲਿਆ ਜਿਸ ਵਿੱਚ JNU ਦੀ ਫੀਸ ਵਿੱਚ ਹੋਏ ਵਾਧੇ ਨੂੰ ਲੈਕੇ ਪੂਰੀ ਜਾਣਕਾਰੀ ਦਿੱਤੀ ਹੈ।
ਸਾਡੀ ਜਾਂਚ ਦੇ ਵਿੱਚ ਅਸੀਂ ਪਾਇਆ ਕਿ ਤਸਵੀਰ ਵਿੱਚ JNU ਹੋਸਟਲ ਨਿਯਮ ਅਤੇ ਸ਼ਰਤਾਂ ਦੇ ਬਾਰੇ ਵਿੱਚ ਦਿੱਤੀ ਗਈ ਜਾਣਕਾਰੀ ਸਹੀ ਹੈ ਪਾਰ ਟਵਿੱਟਰ ਹੈਂਡਲ ਵਲੋਂ ਕੀਤਾ ਗਿਆ ਪੂਰੀ ਤਰਾਂ ਨਾਲ ਸਹੀ ਨਹੀਂ ਹੈ। JNU ਦੇ ਵਿਦਿਆਰਥੀ ਇਹਨਾਂ ਨਿਯਮਾਂ ਅਤੇ ਸ਼ਰਤਾਂ ਨੂੰ ਲੈਕੇ ਨਹੀਂ ਸਗੋਂ JNU ਪ੍ਰਸ਼ਾਸ਼ਨ ਵਲੋਂ ਵਧਾਈ ਗਈ ਫੀਸ ਨੂੰ ਲੈਕੇ ਵਿਰੋਧ ਪ੍ਰਦ੍ਰਸ਼ ਕਰ ਰਹੇ ਸਨ।
ਸਾਡੀ ਜਾਂਚ ਦੇ ਵਿੱਚ ਸਾਬਿਤ ਹੋਇਆ ਕਿ ਟਵਿੱਟਰ ਉੱਤੇ ਕੀਤਾ ਗਿਆ ਦਾਅਵਾ ਪੂਰੀ ਤਰਾਂ ਦੇ ਨਾਲ ਸਹੀ ਨਹੀਂ ਹੈ। JNU ਵਿੱਚ ਚੱਲ ਰਹੇ ਫੀਸਾਂ ਦੇ ਵਿੱਚ ਵਾਧੇ ਦੇ ਖਿਲਾਫ ਸੋਸ਼ਲ ਮੀਡਿਆ ਤੇ ਕਈ ਤਰਾਂ ਦੇ ਗੁੰਮਰਾਹਕਰਨ ਦਾਅਵੇ ਵਾਇਰਲ ਹੋ ਰਹੇ ਹਨ ਜਿਸ ਵਿੱਚੋਂ ਜਿਆਦਾਤਰ ਦਾਅਵੇ ਗ਼ਲਤ ਅਤੇ ਗੁੰਮਰਾਹ ਕਰਨ ਵਾਲੇ ਹਨ।
ਟੂਲਜ਼ ਵਰਤੇ
*ਗੂਗਲ ਸਰਚ
*ਗੂਗਲ ਰਿਵਰਸ ਇਮੇਜ਼ ਸਰਚ
ਰਿਜ਼ਲਟ – ਗੁੰਮਰਾਹਕਰਨ ਦਾਅਵਾ
(ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in)
Shaminder Singh
October 15, 2024
Shaminder Singh
September 23, 2024
Shaminder Singh
July 20, 2024