Claim
ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਦਾ ਪਿੰਡਾਂ ਵਿੱਚ ਵਿਰੋਧ ਕੀਤਾ ਗਿਆ। ਵਾਇਰਲ ਵੀਡੀਓ ਦੇ ਵਿੱਚ ਮੌੜ ਤੋਂ ਆਪ ਐਮਐਲਏ ਸੁਖਵੀਰ ਸਿੰਘ ਮਾਈਸਰਖਾਨਾ ਨੂੰ ਦੇਖਿਆ ਜਾ ਸਕਦਾ ਹੈ।

ਵਾਇਰਲ ਹੋ ਰਹੀ ਵੀਡੀਓ ਨੂੰ ਸੰਗਰੂਰ ਵਿੱਚ 23 ਜੂਨ ਨੂੰ ਹੋਣ ਜਾ ਰਹੀਆਂ ਜਿਮਨੀ ਚੋਣਾਂ ਨਾਲ ਜੋੜਦਿਆਂ ਹਾਲੀਆ ਦੱਸਕੇ ਸ਼ੇਅਰ ਕੀਤਾ ਆ ਰਿਹਾ ਹੈ। ਫੇਸਬੁੱਕ ਯੂਜ਼ਰ ‘ਹਰਦੀਪ ਸਿੰਘ ਲੋਹਾਖੇਰਾ’ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਆਪ ਦੇ MLA ਸਾਹਿਬਾਨ ਦਾ ਸੰਗਰੂਰ ਹਲਕੇ ਵਿੱਚ ਹੋ ਰਿਹਾ ਭਰਵਾਂ ਸੁਆਗਤ।’ ਵੀਡੀਓ ਨੂੰ ਹੁਣ ਤਕ 1.50 ਲੱਖ ਤੋਂ ਵੱਧ ਯੂਜ਼ਰ ਦੇਖ ਚੁੱਕੇ ਹਨ।
ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਵੀਡੀਓ ਇਸ ਤੋਂ ਪਹਿਲਾਂ 2022 ਦੀਆਂ ਵਿਧਾਨਸਭਾ ਚੋਣਾਂ ਵਿੱਚ ਵੀ ਵਾਇਰਲ ਹੋ ਚੁੱਕੀ ਹੈ। Newschecker ਦੁਆਰਾ ਕੀਤੇ ਗਏ ਫੈਕਟ ਚੈਕ ਨੂੰ ਇਥੇ ਕਲਿਕ ਕਰਕੇ ਪੜ੍ਹ ਸਕਦੇ ਹੋ।
Fact Check
ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੀ ਸਚਾਈ ਜਾਨਣ ਦੇ ਲਈ ਅਸੀਂ ਕੁਝ ਫੇਸਬੁੱਕ ਤੇ ਕੁਝ ਕੀ ਵਰਡ ਦੇ ਜਰੀਏ ਸਰਚ ਕੀਤਾ।
Also read: ਕੀ Bhagwant Mann ਨੇ ਨਵਜੋਤ ਸਿੰਘ ਸਿੱਧੂ ਦਾ ਆਮ ਆਦਮੀ ਪਾਰਟੀ ਵਿੱਚ ਕੀਤਾ ਸਵਾਗਤ?
ਸਰਚ ਦੇ ਦੌਰਾਨ ਸਾਨੂੰ ਵਾਇਰਲ ਹੋ ਰਹੀ ਵੀਡੀਓ ਕਈ ਫੇਸਬੁਕ ਯੂਜ਼ਰਾਂ ਦੁਆਰਾ ਸਾਲ 2021 ਵਿੱਚ ਅਪਲੋਡ ਮਿਲੀ। ਫੇਸਬੁੱਕ ਪੇਜ ‘Jaspal Singh Jajju’ ਨੇ ਵੀਡੀਓ ਨੂੰ 17 ਜੁਲਾਈ 2021 ਨੂੰ ਸ਼ੇਅਰ ਕਰਦਿਆਂ ,’ਮੋੜ ਤੋ ਹਲਕਾ ਇੰਚਾਰਜ ਬਣੇ ਸੁਖਵੀਰ ਮਾਇਸਰ ਖਾਨਾ ਆਮ ਆਦਮੀ ਪਾਰਟੀ ਨੂੰ ਉਸ ਦੇ ਹਲਕੇ ਦੇ ਪਿੰਡਾ ਵਿੱਚ ਕਿਸਾਨ ਯੂਨੀਅਨ ਵਲੋ ਵਿਰੋਧ ਕਰ ਵਾਪਸ ਭੇਜਿਆ।’
ਅਸੀਂ ਮੌੜ ਤੋਂ ਆਪ ਐਮਐਲਏ ਸੁਖਵੀਰ ਸਿੰਘ ਮਾਈਸਰਖਾਨਾ ਨੂੰ ਸੰਪਰਕ ਕੀਤਾ ਸੀ। Newschecker ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਦੱਸਿਆ ਸੀ ਕਿ ਵਾਇਰਲ ਹੋ ਰਹੀ ਵੀਡੀਓ ਜੁਲਾਈ 2021 ਦੀ ਹੈ ਜਦੋਂ ਕਿਸਾਨਾਂ ਨੇ ਉਹਨਾਂ ਦਾ ਵਿਰੋਧ ਕੀਤਾ ਸੀ ਕਿਓਂਕਿ ਪਿੰਡਾਂ ਵਿਚ ਕਿਸਾਨੀ ਅੰਦੋਲਨ ਕਰਕੇ ਮਤਾ ਪਾਸ ਕੀਤਾ ਗਿਆ ਸੀ ਕਿ ਕੋਈ ਵੀ ਸਿਆਸੀ ਆਗੂ ਪਿੰਡ ਵਿਚ ਨਹੀਂ ਆਵੇਗਾ ਅਤੇ ਇਸ ਗੱਲ ਦੀ ਮੈਨੂੰ ਜਾਣਕਾਰੀ ਨਹੀਂ ਹੈ ਅਤੇ ਮੈਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ।
Result: Missing Context
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9