ਸੋਸ਼ਲ ਮੀਡੀਆ ਤੇ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਦੀ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਕੁਝ ਪੀਂਦੇ ਹੋਏ ਦਿਖਾਈ ਦੇ ਰਹੇ ਹਨ।ਸੋਸ਼ਲ ਮੀਡੀਆ ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਗਵੰਤ ਮਾਨ ਸ਼ਰਾਬ ਪੀ ਰਹੇ ਹਨ।
ਫੇਸਬੁੱਕ ਪੇਜ਼ Aggbani ਨੇ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ,”ਪੁਰਾਨੀ ਯਾਦ ਜਦੋਂ ਲੋਕਡਾਉਨ ਤੋਂ ਬਾਅਦ ਪਹਿਲੇ ਦਿਨ ਠੇਕੇ ਖੁੱਲ੍ਹੇ ਸੀ।” ਇਸ ਤਸਵੀਰ ਨੂੰ ਹੁਣ ਤਕ 26 ਤੋਂ ਵੱਧ ਲੋਕ ਸ਼ੇਅਰ ਕਰ ਚੁੱਕੇ ਹਨ।

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਦੇ ਵੱਖ ਵੱਖ ਪੈਲਟਫਾਰਮ ਖਾਸ ਤੌਰ ਤੋਂ ਵਟਸਐਪ ਤੇ ਵੀ ਇਸ ਤਸਵੀਰ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ।

Fact Check/Verification
ਸੋਸ਼ਲ ਮੀਡੀਆ ਤੇ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਦੀ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਕੁਝ ਪੀਂਦੇ ਹੋਏ ਦਿਖਾਈ ਦੇ ਰਹੇ ਹਨ। ਸੋਸ਼ਲ ਮੀਡੀਆ ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਗਵੰਤ ਮਾਨ ਸ਼ਰਾਬ ਪੀ ਰਹੇ ਹਨ।
Also Read:ਕੀ ਆਸਟ੍ਰੇਲੀਆ ਦੇ ਵਿਚ RSS ਤੇ VHP ਉੱਤੇ ਲਗਾਇਆ ਬੈਨ?
ਅਸੀਂ ਪਾਇਆ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਤੋਂ ਸੰਬੰਧਿਤ ਕਈ ਸੋਸ਼ਲ ਮੀਡੀਆ ਯੂਜ਼ਰ ਅਤੇ ਫੇਸਬੁੱਕ ਪੇਜਾਂ ਨੇ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ,’ਪੁਰਾਨੀ ਯਾਦ ਜਦੋਂ ਲੋਕਡਾਉਨ ਤੋਂ ਬਾਅਦ ਪਹਿਲੇ ਦਿਨ ਠੇਕੇ ਖੁੱਲ੍ਹੇ ਸੀ’

ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਤਸਵੀਰ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੇ ਪਹਿਲੇ ਪੜਾਅ ਵਿੱਚ ਅਸੀਂ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਇਸ ਤਸਵੀਰ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ।
ਸਰਚ ਦੇ ਦੌਰਾਨ ਸਾਨੂੰ ਇੱਕ ਫੇਸਬੁੱਕ ਪ੍ਰੋਫਾਈਲ ਅਮਰਵੀਰ ਬਰਾੜ ਤੇ ਵਾਇਰਲ ਹੋ ਰਹੀ ਅਸਲ ਤਸਵੀਰ ਮਿਲੀ। ਅਸੀਂ ਪਾਇਆ ਕਿ ਅਸਲ ਤਸਵੀਰ ਦੇ ਵਿੱਚ ਕਿਤੇ ਵੀ ਪਿੱਛੇ ਸ਼ਰਾਬ ਦਾ ਠੇਕਾ ਨਜ਼ਰ ਨਹੀਂ ਆ ਰਿਹਾ ਜਦਕਿ ਤਸਵੀਰ ਦੇ ਵਿੱਚ ਭਗਵੰਤ ਮਾਨ ਦੇ ਕੋਲੇ ਇੱਕ ਪਾਣੀ ਦਾ ਘੜਾ ਦਿਖਾਈ ਦੇ ਰਿਹਾ ਹੈ।
Also Read:ਕੀ ਇੰਡੀਅਨ ਆਇਲ ਨੂੰ ਅਡਾਨੀ ਗਰੁੱਪ ਨੇ ਖਰੀਦ ਲਿਆ? ਫਰਜ਼ੀ ਦਾਅਵਾ ਹੋਇਆ ਵਾਇਰਲ
ਅਮਰਵੀਰ ਬਰਾੜ ਨੇ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ,” ਜਿਹੜਾ ਬੰਦਾ ਪਾਣੀ ਵੀ ਸਾਦੇ ਢੰਗ ਨਾਲ ਪੀ ਸਕਦਾ ਉਹੀ ਪੰਜਾਬ ਦਾ ਦਰਦ ਸਮਝਦਾ ਤੇ ਪੰਜਾਬ ਦਾ ਭਲਾ ਕਰ ਸਕਦਾ।ਏਸੇ ਕਰਕੇ ਭਗਵੰਤ ਮਾਨ ਸਾਹਬ ਕਹਿੰਦੇ ਹਨ ਕਿ ਅਸੀਂ ਤੁਹਾਡੇ ਵਰਗੇ ਤੇ ਤੁਹਾਡੇ ਲਈ ਹਾਂ।” ਅਮਰਵੀਰ ਬਰਾੜ ਨੇ ਇਸ ਤਸਵੀਰ ਨੂੰ ਮਈ 27, 2020 ਨੂੰ ਅਪਲੋਡ ਕੀਤਾ ਸੀ।

ਸਰਚ ਦੇ ਦੌਰਾਨ ਸਾਨੂੰ ਇੱਕ ਹੋਰ ਫੇਸਬੁੱਕ ਪ੍ਰੋਫਾਈਲ ਤੇ ਵਾਇਰਲ ਹੋ ਰਹੀ ਅਸਲ ਤਸਵੀਰ ਮਿਲੀ। ਰਵੀ ਢਿਲਵਾਂ ਨੇ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ ,”ਅਕਾਲੀਉ ਇਹ ਤਾਂ ਪਤਾ ਹੈ ਕੀ ਤੁਸੀ ਇਸ ਬੰਦੇ ਤੋਂ ਹਾਰ ਗਏ ਹੋ। ਜੱਗ ਜਾਹਰ ਤਾਂ ਨਾਂ ਕਰੋ, ਕਿਉਂਕਿ ਕੋਜੀਆਂ ਚਾਲਾਂ ਬੰਦਾ ਓਦੋ ਚੱਲਦਾ ਜਦੋਂ ਬਹੁਤ ਬੁਰੀ ਤਰ੍ਹਾਂ ਮੰਜੀ ਠੁਕ ਜਾਵੇ।”

ਇਸ ਦੇ ਨਾਲ ਸਰਚ ਦੌਰਾਨ ਸਾਨੂੰ ਕਈ ਪੋਸਟਾਂ ਮਿਲੀਆਂ ਜਿਸ ਵਿੱਚ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਨੂੰ ਫਰਜ਼ੀ ਅਤੇ ਐਡੀਟੇਡ ਦੱਸਿਆ ਗਿਆ।

ਤੁਸੀਂ ਹੇਠਾਂ ਦਿੱਤੀਆਂ ਗਈਆਂ ਦੋਵਾਂ ਤਸਵੀਰਾਂ ਦੇ ਵਿੱਚ ਅੰਤਰ ਦੇਖ ਸਕਦੇ ਹੋ।

ਅਸੀਂ ਪਾਇਆ ਕਿ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਰਹੀ ਤਸਵੀਰ ਨੂੰ ਪਿਛਲੇ ਸਾਲ ਸਿਤੰਬਰ ਵਿੱਚ ਵੀ ਵਾਇਰਲ ਕੀਤਾ ਜਾ ਚੁੱਕਿਆ ਹੈ।

Conclusion
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਭਗਵੰਤ ਮਾਨ ਦੀ ਤਸਵੀਰ ਫਰਜ਼ੀ ਹੈ। ਵਾਇਰਲ ਹੋ ਰਹੀ ਤਸਵੀਰ ਨੂੰ ਫੋਟੋਸ਼ਾਪ ਦੀ ਮਦਦ ਦੇ ਨਾਲ ਐਡਿਟ ਕਰਕੇ ਬਣਾਇਆ ਗਿਆ ਹੈ।
Result: Manipulated
Sources
https://facebook.com/story.phpstory_fbid=3637946629571657&id=2221319211234413
https://www.facebook.com/ravidhilwan11/photos/a.2221618424537825/3637946572904996/
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044