Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਕਿਸਾਨ ਅੰਦੋਲਨ ਨੂੰ ਲੈ ਕੇ ਪਨਪ ਰਹੀ ਕੜਵਾਹਟ ਵਿਦੇਸ਼ਾਂ ਵਿੱਚ ਰਹਿਣ ਵਾਲੇ ਵਸਨੀਕਾਂ ਦੇ ਵਿੱਚ ਵੀ ਦਿਖਣ ਲੱਗ ਗਈ ਹੈ। 6 ਮਾਰਚ ਦੀ ਰਾਤ ਨੂੰ ਆਸਟ੍ਰੇਲੀਆ ਦੇ ਵਿਚ ਰਹਿਣ ਵਾਲੇ ਕੁਝ ਸਿੱਖਾਂ ਦੇ ਸਮੂਹ ਤੇ ਇਕ ਗੁੱਟ ਨੇ ਹਮਲਾ ਕੀਤਾ ਸੀ ਜਿਸ ਤੋਂ ਬਾਅਦ ਹੀ ਲੋਕਾਂ ਦੇ ਵਿਚ ਇਸ ਹਮਲੇ ਨੂੰ ਲੈ ਕੇ ਕਾਫੀ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ।
ਇਸ ਮੁੱਦੇ ਨੂੰ ਆਸਟ੍ਰੇਲੀਆ ਦੇ ਸੈਨੇਟਰ David Shorbridge ਨੇ ਸੰਸਦ ‘ਚ ਉਠਾਉਂਦੇ ਹੋਏ ਦੱਸਿਆ ਕਿ ਸਿੱਖ ਵਿਅਕਤੀਆਂ ਤੇ ਹਮਲਾ ਕਰਨ ਵਾਲੇ ਲੋਕ ਆਰਐੱਸਐੱਸ ਅਤੇ ਵਿਸ਼ਵ ਹਿੰਦੂ ਪਰੀਸ਼ਦ ਦੇ ਲੋਕ ਸਨ। ਇਨ੍ਹਾਂ ਲੋਕਾਂ ਨੇ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦਾ ਗੁੱਸਾ ਇਨ੍ਹਾਂ ਲੋਕਾਂ ਉੱਤੇ ਕੱਢੀ ਹੈ ਜੋ ਕਾਫੀ ਗਲਤ ਹੈ ਉਨ੍ਹਾਂ ਨੇ ਕਿਸਾਨ ਅੰਦੋਲਨ ਦਾ ਸਾਥ ਦਿੰਦੇ ਹੋਏ ਮੋਦੀ ਸਰਕਾਰ ਆਰਐਸਐਸ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਕੜੀ ਨਿੰਦਾ ਕੀਤੀ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਇਹ ਖ਼ਬਰ ਕਾਫ਼ੀ ਵਾਇਰਲ ਹੋਣ ਲੱਗੀ ਕਿ ਆਸਟ੍ਰੇਲੀਆ ਵਿਚ ਆਰਐੱਸਐੱਸ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਨੂੰ ਬੈਨ ਕਰ ਦਿੱਤਾ ਗਿਆ ਹੈ।
Crowdtangle ਦੇ ਡਾਟਾ ਦੇ ਮੁਤਾਬਕ ਹੁਣ ਤਕ ਹਜ਼ਾਰਾਂ ਹੀ ਲੋਕਾਂ ਨੇ ਇਸ ਵੀਡੀਓ ਨੂੰ ਟਵਿੱਟਰ ਅਤੇ ਫੇਸਬੁੱਕ ਤੇ ਸ਼ੇਅਰ ਕੀਤਾ ਹੈ।
ਵਾਤਾਵਰਨ ਕਾਰਕੁਨ ਨਮਰਤਾ ਦੱਤਾ ਨੇ ਵੀ ਇਸ ਪੋਸਟ ਨੂੰ ਸ਼ੇਅਰ ਕੀਤਾ। ਨਮਰਤਾ ਦੱਤਾ ਦੀ ਇਸ ਪੋਸਟ ਨੂੰ ਹੁਣ ਤਕ 976 ਰੀਟਵੀਟ, 1.7k ਲਾਈਕ ਅਤੇ 84 ਕਮੈਂਟ ਸਨ।
ਵਾਇਰਲ ਦਾਅਵੇ ਦੀ ਸੱਚਾਈ ਜਾਣਨ ਦੇ ਲਈ ਅਸੀਂ ਗੂਗਲ ਤੇ ਕੁਝ ਕੀ ਵੜਦੇ ਜ਼ਰੀਏ ਦਰਜ ਕੀਤਾ। ਇਸ ਦੌਰਾਨ ਸਾਨੂੰ National Herald ਦੀ ਇੱਕ ਰਿਪੋਰਟ ਮਿਲੀ ਜਿਸ ਵਿਚ David Shorbridge ਦੁਆਰਾ ਸੰਸਦ ਵਿੱਚ ਕਹੀ ਗੱਲਾਂ ਦਾ ਜ਼ਿਕਰ ਸੀ। ਇਸ ਰਿਪੋਰਟ ਦੇ ਮੁਤਾਬਕ David Shorbridge ਨੇ ਸੰਸਦ ਵਿੱਚ ਕਈ ਮੁੱਦਿਆਂ ਨੂੰ ਚੁਕਿਆ ਜਿਸ ਵਿੱਚ ਸਿੱਖਾਂ ਉੱਤੇ ਹੋਏ ਹਮਲੇ ਦਾ ਜ਼ਿਕਰ ਵੀ ਸੀ। ਇਸ ਹਮਲੇ ਨੂੰ ਲੈ ਕੇ David Shorbridge ਕਾਫੀ ਗੁੱਸੇ ਵਿੱਚ ਸਨ।
Also read:ਲੈਫਟ ਦੀ ਰੈਲੀ ਦੀ ਪੁਰਾਣੀ ਤਸਵੀਰ ਨੂੰ BJP Punjab ਨੇ ਬੀਜੇਪੀ ਰੈਲੀ ਦੱਸਕੇ ਕੀਤਾ ਸ਼ੇਅਰ
ਉਨ੍ਹਾਂ ਨੇ ਇਸ ਹਮਲੇ ਦੇ ਲਈ ਆਰਐਸਐਸ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਲੋਕਾਂ ਨੂੰ ਜਿੰਮੇਵਾਰ ਦੱਸਿਆ। ਇਸ ਦੇ ਨਾਲ ਹੀ ਮੋਦੀ ਸਰਕਾਰ ਦੀ ਨਿੰਦਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੈਂ ਅੱਜ ਤਕ ਇਸ ਤਰ੍ਹਾਂ ਦੀ ਕੋਈ ਰਿਪੋਰਟ ਨਹੀਂ ਦੇਖੀ ਜਿਸ ਵਿੱਚ ਰਾਈਟ ਵਿੰਗ ਦੇ ਸਮਰਥਕ ਇੰਨੇ ਹਿੰਸਕ ਹੁੰਦੇ ਹਨ ਜਿੰਨੇ ਕਿ ਭਾਰਤ ਦੇ ਰਾਈਟ ਵਿੰਗ ਦੇ ਹਿੰਦੂ ਸਮਰਥਕ ਹਨ। ਪਰ ਸਾਨੂੰ ਰਿਪੋਰਟ ਵਿਚ ਕਿਤੇ ਵੀ ਆਰ ਐਸ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਨੂੰ ਆਸਟ੍ਰੇਲੀਆ ਤੋਂ ਬੈਨ ਕਰਨ ਦਾ ਜ਼ਿਕਰ ਨਹੀਂ ਮਿਲਿਆ। ਵੀਡੀਓ ਵਿੱਚ David Shorbridge ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਇਸ ਤਰ੍ਹਾਂ ਦੇ ਸੰਗਠਨਾਂ ਨੂੰ ਕੰਟਰੋਲ ਕਰਨਾ ਚਾਹੀਦਾ ਹੈ ਅਤੇ ਇਨ੍ਹਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ।
ਪੜਤਾਲ ਦੌਰਾਨ ਸਾਨੂੰ David Shorbridge ਦੁਆਰਾ ਸੰਸਦ ਵਿੱਚ ਚੁੱਕੇ ਗਏ ਮੁੱਦਿਆਂ ਦਾ ਇੱਕ ਵੀਡੀਓ ਕੋਬਰਾਪੋਸਟ ਨਾਮ ਦੇ ਯੂਟਿਊਬ ਚੈਨਲ ਤੇ ਮਿਲਿਆ। ਤਿੰਨ ਮਿੰਟ ਦੇ ਇਸ ਵੀਡੀਓ ਨੂੰ ਅਸੀਂ ਬਹੁਤ ਧਿਆਨ ਨਾਲ ਸੁਣਿਆ ਪਰ ਸਾਨੂੰ ਕਿਤੇ ਵੀ ਇਸ ਗੱਲ ਦਾ ਜ਼ਿਕਰ ਨਹੀਂ ਮਿਲਿਆ ਕਿ ਆਰਐਸਐਸ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਨੂੰ ਆਸਟ੍ਰੇਲੀਆ ਵਿੱਚ ਬੈਨ ਕੀਤਾ ਜਾ ਰਿਹਾ ਹੈ।
ਅਸੀਂ David Shorbridge ਦੇ ਸੋਸ਼ਲ ਮੀਡੀਆ ਅਕਾਉਂਟ ਤੇ ਜਾ ਕੇ ਵੀ ਸਰਚ ਕੀਤਾ ਪਰ ਉੱਥੇ ਵੀ ਸਾਨੂੰ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਮਿਲੀ। ਅਸੀਂ ਆਸਟ੍ਰੇਲੀਆ ਮੀਡੀਆ ਰਿਪੋਰਟ ਨੂੰ ਵੀ ਸਰਚ ਕਰਨ ਦੀ ਕੋਸ਼ਿਸ਼ ਕੀਤੀ ਪਰ ਸਾਨੂੰ ਉੱਥੇ ਵੀ ਕੋਈ ਖ਼ਬਰ ਨਹੀਂ ਮਿਲੀ ਜਿਸ ਮੁਤਾਬਕ ਆਸਟ੍ਰੇਲੀਆ ਵਿਚ ਆਰਐਸਐਸ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਨੂੰ ਬੈਨ ਕੀਤਾ ਜਾ ਰਿਹਾ ਹੈ।
ਛਾਣਬੀਨ ਦੇ ਦੌਰਾਨ ਸਾਨੂੰ ਵਾਤਾਵਰਨ ਕਾਰਕੁਨ Peter friedrich ਦੇ ਟਵਿੱਟਰ ਅਕਾਊਂਟ ਤੇ ਵਾਇਰਲ ਦੇ ਨਾਲ ਜੁਡ਼ਿਆ ਟਵੀਟ ਮਿਲਿਆ। ਟਵੀਟ ਵਿੱਚ ਉਨ੍ਹਾਂ ਨੇ ਦੱਸਿਆ ਕਿ ਇਹ ਖਬਰ ਗਲਤ ਹੈ ।ਆਸਟ੍ਰੇਲੀਆ ਵਿੱਚ ਸਰਕਾਰ ਦੁਆਰਾ ਆਰਐੱਸਐੱਸ , ਵਿਸ਼ਵ ਹਿੰਦੂ ਪ੍ਰੀਸ਼ਦ ਜਾਂ ਕਿਸੀ ਹੋਰ ਹਿੰਦੂ ਸੰਗਠਨਾਂ ਨੂੰ ਬੈਨ ਨਹੀਂ ਕੀਤਾ ਗਿਆ ਹੈ।
ਸਾਡੀ ਜਾਂਚ ਤੋਂ ਸਪਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਦਾਅਵਾ ਗਲਤ ਹੈ। ਆਸਟ੍ਰੇਲੀਆ ਵਿੱਚ ਹਰ ਸਨਅਤੀ ਹਿੰਦੂ ਵਿਸ਼ਵ ਪ੍ਰੀਸ਼ਦ ਨੂੰ ਬੈਨ ਨਹੀਂ ਕੀਤਾ ਗਿਆ ਹੈ।
David Shoebridge –https://twitter.com/ShoebridgeMLC
Pieter Friedrich – https://twitter.com/FriedrichPieter/status/1368549655026470917
National Herald India – https://www.nationalheraldindia.com/india/australian-senator-flags-issue-of-violence-by-extremist-right-wing-hindu-nationalists
YouTube – https://www.youtube.com/watch?v=r9N1rM7mlAw
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044