ਪੱਛਮ ਬੰਗਾਲ ਵਿਧਾਨਸਭਾ ਚੋਣਾਂ ਅੱਠ ਪੜਾਅ ਵਿੱਚ ਹੋਣਗੀਆਂ । ਸਾਰੀਆਂ ਪਾਰਟੀਆਂ ਦੇ ਵਲੋਂ ਪ੍ਰਚਾਰ ਚ ਆਪਣਾ ਪੂਰਾ ਜੋਰ ਵਿਖਾਇਆ ਜਾ ਰਿਹਾ ਹੈ। ਤ੍ਰਿਣਮੂਲ ਕਾਂਗਰਸ ਪਾਰਟੀ ਦੀ ਸੁਪ੍ਰੀਮੋ ਮਮਤਾ ਬੈਨਰਜ਼ੀ ਵ੍ਹੀਲਚੇਅਰ ਤੇ ਹੋਣ ਦੇ ਬਾਵਜੁਦ ਵੀ ਪਿਛਲੇ ਦਿਨਾਂ ਤੋਂ ਲਗਾਤਾਰ ਜਨਤਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਭਾਜਪਾ ਵੀ ਮਮਤਾ ਦੇ ਜਵਾਬ ਚ ਲਗਾਤਾਰ ਚੋਣ ਰੈਲੀਆਂ ਅਤੇ ਰੋਡ ਸ਼ੋਅ ਦੇ ਆਯੋਜਨ ਕਰ ਰਹੀ ਹੈ।
ਭਾਜਪਾ ਦੇ ਵੱਲੋਂ ਬੰਗਾਲ ਚੋਣ ਲਈ ਪੂਰੇ ਜੋਰਾ ਸ਼ੋਰਾ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸੇ ਦੇ ਤਹਿਤ ਭਾਜਪਾ 7 ਰੈਲੀਆਂ ਕਰੇਗੀ। ਭਾਜਪਾ ਮੁੱਖੀ ਜੇਪੀ ਨੱਡਾ ਰੈਲੀ ਤੋਂ ਇਲਾਵਾ ਰੋਡ ਸ਼ੋਅ ਵੀ ਕਰਨਗੇ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਬੀਜੇਪੀ ਦੇ ਹੱਕ ਵਿੱਚ ਪਹਿਲੀ ਚੋਣ ਰੈਲੀ ਪੁਰੂਲਿਆ ਵਿੱਚ ਕੀਤੀ ਗਈ। ਚੋਣ ਕਮਿਸ਼ਨ ਵੱਲੋਂ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦੀ ਇਹ ਪਹਿਲੀ ਸੀ।
Also Read:ਕੀ ਆਸਟ੍ਰੇਲੀਆ ਦੇ ਵਿਚ RSS ਤੇ VHP ਉੱਤੇ ਲਗਾਇਆ ਬੈਨ?
ਸੋਸ਼ਲ ਮੀਡੀਆ ਤੇ ਦੋ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ਵਿਚ ਕੁਝ ਲੋਕਾਂ ਨੂੰ ਆਪਸ ਵਿੱਚ ਲੜਦੇ ਹੋਏ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪੱਛਮੀ ਬੰਗਾਲ ਦੇ ਵਿੱਚ ਬੀਜੇਪੀ ਵਰਕਰਾਂ ਦੇ ਨਾਲ ਕੁੱਟਮਾਰ ਕੀਤੀ ਗਈ।
ਫੇਸਬੁੱਕ ਪੇਜ Aggbani ਨੇ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ,”ਬੰਗਾਲੀ ਵੀ ਕਮਾਲ ਕਰ ਗਏ , ਵੋਟਾਂ ਤੋਂ ਪਹਿਲਾਂ ਹੀ ਭਾਜਪਾ ਵਾਲ਼ਿਆਂ ਦੀ ਕੁਰਸੀਆਂ ਨਾਲ ਸੇਵਾਂ ਕਰ ਦਿੱਤੀ”।

ਅਸੀਂ ਪਾਇਆ ਕਿ ਸੋਸ਼ਲ ਮੀਡੀਆ ਤੇ ਇਸ ਤਸਵੀਰ ਨੂੰ ਵੱਖ ਵੱਖ ਤੌਰ ਤਰੀਕੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਫੇਸਬੁੱਕ ਯੂਜ਼ਰ ਮਲਕੀਤ ਗਰੇਵਾਲ ਨੇ ਇਨ੍ਹਾਂ ਤਸਵੀਰਾਂ ਨੂੰ ਬੀਜੇਪੀ ਵਰਕਰਾਂ ਦੀ ਆਪਸੀ ਲੜਾਈ ਦੱਸਦੇ ਹੋਏ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ। ਮਲਕੀਅਤ ਗਰੇਵਾਲ ਨੇ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ,”ਬੰਗਾਲ ਚ ਬੀਜੇਪੀ ਵਾਲਿਆਂ ਨੇ ਖੂਬ ਕ੍ਰਿਕੇਟ ਖੇਡੀ ਕੁਰਸੀਆਂ,ਛਿੱਤਰਾਂ ਦੀ ਬਰਸਾਤ ਹੋਈ।

ਕਾਂਗਰਸ ਸੋਸ਼ਲ ਮੀਡੀਆ ਡਿਪਾਰਟਮੈਂਟ ਦੇ ਚੇਅਰਮੈਨ ਰੋਹਨ ਗੁਪਤਾ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਦਾਅਵਾ ਕੀਤਾ ਕਿ ਭਾਜਪਾ ਵਰਕਰਾਂ ਦੁਆਰਾ ਬੰਗਾਲ ਦਾ ਭਵਿੱਖ ਸੁਨਹਿਰਾ ਬਣਾਉਣ ਦਾ ਟਰੇਲਰ ਦਿਖਾਇਆ ਜਾ ਰਿਹਾ ਹੈ।
ਅਸੀਂ ਪਾਇਆ ਕਿ ਹੋਰਨਾਂ ਭਾਸ਼ਾਵਾਂ ਦੇ ਵਿਚ ਵੀ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ।
Fact Check/Verification
ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਤਸਵੀਰਾਂ ਦੀ ਜਾਂਚ ਸ਼ੁਰੂ ਕੀਤੀ। ਦਾਅਵੇ ਦੀ ਪੜਤਾਲ ਦੇ ਲਈ ਅਸੀਂ ਸਭ ਤੋਂ ਪਹਿਲਾਂ ਸ਼ੇਅਰ ਕੀਤੀ ਜਾ ਰਹੀ ਪਹਿਲੀ ਤਸਵੀਰ ਨੂੰ ਗੂਗਲ ਤੇ ਲੱਭਿਆ। ਇਸ ਤਹਿਤ ਸਾਨੂੰ ਜਾਣਕਾਰੀ ਮਿਲੀ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਪਹਿਲਾਂ ਤੋਂ ਹੀ ਇੰਟਰਨੈੱਟ ਉੱਤੇ ਮੌਜੂਦ ਹੈ।

ਸਰਚ ਦੇਦੌਰਾਨ ਸਾਨੂੰ ਇਕ ਫੇਸਬੁੱਕ ਲਿੰਕ ਮਿਲਿਆ ਜਿਸ ਵਿੱਚ ਵਾਇਰਲ ਹੋ ਰਹੀ ਤਸਵੀਰ ਮੌਜੂਦ ਸੀ। ਇਸ ਫੇਸਬੁੱਕ ਪੋਸਟ ਨੂੰ ਮਾਰਚ 31,2019 ਨੂੰ ਸ਼ੇਅਰ ਕੀਤਾ ਗਿਆ ਸੀ।

ਸਰਚ ਦੇ ਦੌਰਾਨ ਹੀ ਸਾਨੂੰ kulikinfoline.com ਨਾਮਕ ਇੱਕ ਵੈੱਬਸਾਈਟ ਤੇ ਇਨ੍ਹਾਂ ਤਸਵੀਰਾਂ ਨੂੰ ਲੈ ਕੇ ਬੰਗਾਲੀ ਭਾਸ਼ਾ ਵਿੱਚ ਪ੍ਰਕਾਸ਼ਿਤ ਇੱਕ ਲੇਖ ਮਿਲਿਆ ਜਿਸ ਵਿਚ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਇਹ ਤਸਵੀਰਾਂ 2019 ਵਿੱਚ ਬੈਰਕਪੁਰ ਵਿਖੇ ਭਾਜਪਾ ਦੇ ਕਾਰਕੁਨਾਂ ਦੁਆਰਾ ਆਯੋਜਿਤ ਇਕ ਮੀਟਿੰਗ ਦੀ ਹੈ ਜਿੱਥੇ ਭਾਜਪਾ ਦੀ ਪੱਛਮੀ ਬੰਗਾਲ ਦੀ ਇਕਾਈ ਦੇ ਦੋ ਵੱਡੇ ਨੇਤਾ ਮੁਕੁਲ ਰੋਏ ਅਤੇ ਦਿਲੀਪ ਘੋਸ਼ ਦੇ ਸਮਰਥਕ ਆਪਸ ਵਿੱਚ ਭਿੜ ਗਏ ਅਤੇ ਦੋਨੋਂ ਨੇਤਾਵਾਂ ਦੇ ਸਮਰਥਕਾਂ ਵਿੱਚ ਹੱਥੋਪਾਈ ਤੋਂ ਬਾਅਦ ਵਿਵਾਦ ਕਾਫੀ ਵਧ ਗਿਆ।

ਇਸ ਤੋਂ ਬਾਅਦ ਅਸੀਂ ਬੰਗਲਾ ਕੀ ਵਰਡ ਦਾ ਇਸਤੇਮਾਲ ਕਰ ਇਨ੍ਹਾਂ ਤਸਵੀਰਾਂ ਦੇ ਬਾਰੇ ਵਿਚ ਹੋਰ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਸਾਨੂੰ ekhonkhobor.com ਨਾਮਕ ਇੱਕ ਵੈੱਬਸਾਈਟ ਤੇ ਇਕ ਲੇਖ ਮਿਲਿਆ ਜਿਸ ਨੂੰ ਵੀ 31 ਮਾਰਚ 2019 ਨੂੰ ਅਪਲੋਡ ਕੀਤਾ ਗਿਆ ਸੀ। ਇਸ ਲੇਖ ਦੇ ਮੁਤਾਬਕ ਵੀ ਬੈਰਕਪੁਰ ਵਿਖੇ ਬੀਜੇਪੀ ਦੀ ਇੱਕ ਮੀਟਿੰਗ ਦੌਰਾਨ ਭਾਜਪਾ ਵਰਕਰ ਆਪਸ ਵਿਚ ਭਿੜ ਗਏ ਇਸ ਦੌਰਾਨ ਹੱਥੋਪਾਈ ਦੀ ਘਟਨਾ ਵੀ ਸਾਹਮਣੇ ਆਈ।

ਕੁਝ ਹੋਰ ਕੀ ਵਰਡ ਦੀ ਮਦਦ ਨਾਲ ਗੂਗਲ ਸਰਚ ਕਰਨ ਤੇ ਸਾਨੂੰ ਫਸਟਪੋਸਟ ਦੁਆਰਾ 3 ਮਾਰਚ 2016 ਨੂੰ ਪ੍ਰਕਾਸ਼ਿਤ ਇਕ ਲੇਖ ਮਿਲਿਆ ਜਿਸ ਵਿਚ ਵਾਇਰਲ ਤਸਵੀਰਾਂ ਮੌਜੂਦ ਸਨ। ਇਸ ਲੇਖ ਦੇ ਅਨੁਸਾਰ ਉੱਤਰ ਹਾਵੜਾ ਸੀਟ ਤੋਂ ਬੀਜੇਪੀ ਉਮੀਦਵਾਰ ਰੂਪਾ ਗਾਂਗੁਲੀ ਦੀ ਇਕ ਸਭਾ ਦੇ ਦੌਰਾਨ ਭਾਜਪਾ ਵਰਕਰ ਆਪਸ ਵਿਚ ਭਿੜ ਗਏ ਅਤੇ ਉਨ੍ਹਾਂ ਦੇ ਵਿਚ ਜੰਮ ਕੇ ਹੱਥੋਪਾਈ ਹੋਈ।

ਇਸ ਤੋਂ ਬਾਅਦ ਅਸੀਂ ਟਵਿੱਟਰ ਐਡਵਾਂਸ ਸਰਚ ਦੀ ਮਦਦ ਨਾਲ ਇਸ ਤਸਵੀਰ ਦੇ ਬਾਰੇ ਵਿਚ ਹੋਰ ਜਾਣਕਾਰੀ ਜੁਟਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਸਾਨੂੰ ਜਾਣਕਾਰੀ ਮਿਲੀ ਕਿ ਵਾਇਰਲ ਤਸਵੀਰਾਂ ਕੁਝ ਟਵਿੱਟਰ ਯੂਜ਼ਰ ਦੁਆਰਾ ਸਾਲ 2016 ਵਿੱਚ ਵੀ ਸ਼ੇਅਰ ਕੀਤੀਆਂ ਗਈਆਂ ਸਨ।
ਇਸ ਤੋਂ ਬਾਅਦ ਅਸੀਂ ਉੱਤਰ ਹਾਵੜਾ ਸੀਟ ਤੋਂ ਬੀਜੇਪੀ ਉਮੀਦਵਾਰ ਰੂਪਾ ਗਾਂਗੁਲੀ ਦੀ ਸਭਾ ਦੌਰਾਨ ਭਾਜਪਾ ਵਰਕਰਾਂ ਦੇ ਆਪਸ ਵਿੱਚ ਭਿੜਨ ਨੂੰ ਲੈ ਕੇ ਆਜ ਤਕ ਅਤੇ ਟਾਈਮਜ਼ ਆਫ਼ ਇੰਡੀਆ ਸਮੇਤ ਕਈ ਹੋਰ ਮੀਡੀਆ ਸੰਸਥਾਨ ਦੀਆਂ ਰਿਪੋਰਟਾਂ ਮਿਲੀਆਂ। ਹਾਲਾਂਕਿ ਇਨ੍ਹਾਂ ਮੀਡੀਆ ਰਿਪੋਰਟ ਵਿਚ ਵਾਇਰਲ ਤਸਵੀਰ ਮੌਜੂਦ ਨਹੀਂ ਹੈ।

ਦੱਸ ਦੇਈਏ ਕਿ ਸਾਲ 2019 ਵਿੱਚ ਵੀ ਇਹ ਤਸਵੀਰਾਂ ਗੁਮਰਾਹਕੁਨ ਦਾਅਵੇ ਦੇ ਨਾਲ ਵਾਇਰਲ ਹੋ ਚੁੱਕੀਆਂ ਹਨ ਜਿਸ ਤੋਂ ਬਾਅਦ Fact Hunt ਨਾਮਕ ਸੰਸਥਾ ਨੇ ਵਾਇਰਲ ਤਸਵੀਰ ਨੂੰ ਲੈ ਕੇ ਇਕ ਲੇਖ ਪ੍ਰਕਾਸ਼ਤ ਕੀਤਾ ਸੀ।
Conclusion
ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਤਸਵੀਰਾਂ ਤਕਰੀਬਨ ਚਾਰ ਸਾਲ ਪੁਰਾਣੀਆਂ ਹਨ ਜਿਹਨੂੰ ਗੁਮਰਾਹਕੁਨ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
Result: Misplaced Context
Sources
Twitter Handles: https://twitter.com/scotchism/status/717301372245245952?s=20
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044