Newchecker.in is an independent fact-checking initiative of NC Media Networks Pvt. Ltd. We welcome our readers to send us claims to fact check. If you believe a story or statement deserves a fact check, or an error has been made with a published fact check
Contact Us: checkthis@newschecker.in
Fact Check
ਸੋਸ਼ਲ ਮੀਡੀਆ ਤੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਬ੍ਰਾਹਮਣਾਂ ਦੇ ਖੇਤਾਂ ਵਿੱਚ ਜਾਣ ਕਰਕੇ ਇਕ ਲੜਕੀ ਦੇ ਨਾਲ ਕੁੱਟਮਾਰ ਕੀਤੀ ਗਈ।
ਟਵਿੱਟਰ ਯੂਜ਼ਰ ਬਾਜ਼ ਸਿੰਘ ਨੇ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ, ਮੋਦੀ ਦੇ ਰਾਮਰਾਜ ਦਾ ਹਾਲ। ਇਸ ਲੜਕੀ ਦਾ ਇਹ ਕਸੂਰ ਹੈ ਕਿ ਬ੍ਰਾਹਮਣ ਦੀ ਖੇਤਾਂ ਵਿਚ ਚਲੀ ਗਈ। ਸੂਰਬੀਰ ਬਜਰੰਗ ਦਲ ਦੇ ਯੋਧਿਆਂ ਨੇ ਤਾਂ ਕਰਕੇ ਹੀ ਬਹਾਦਰੀ ਦਾ ਕੰਮ ਕੀਤਾ।ਸ਼ਰਮ ਗੁਰੂ ਦਲਿਤ ਸ਼ੂਦਰ ਕਹਿ ਕੇ ਗ਼ਰੀਬ ਕੀਤੀ ਤੇ ਅੱਤਿਆਚਾਰ ਕਰਨਾ ਬੇਟੀ ਬਚਾਓ, ਬੇਟੀ ਪੜ੍ਹਾਓ ਦੇ ਨਾਅਰੇ ਲਾਉਣ ਵਾਲੇ ਹੁਣ ਕਿੱਥੇ ਗਏ?
ਇਸ ਦੌਰਾਨ ਇਸ ਵੀਡੀਓ ਨੂੰ ਇਕ ਹੋਰ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਉੱਤਰ ਪ੍ਰਦੇਸ਼ ਦੀ ਹੈ।
ਟਵਿਟਰ ਯੂਜ਼ਰ ਅਨੁਰਾਧਾ ਗੌਤਮ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਰਾਮ ਰਾਜ ਦੀ ਸ਼ੁਰੂਆਤ ਹੋ ਚੁੱਕੀ ਹੈ। ਦੇਖੋ ਕਿਸ ਤਰੀਕੇ ਨਾਲ ਮਾਰਿਆ ਜਾ ਰਿਹਾ ਹੈ ਤੇ ਬਦਤਮੀਜ਼ੀ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਦੇ ਲੋਕਾਂ ਨੂੰ ਤਾਂ ਜੇਲ੍ਹ ਵਿੱਚ ਹੋਣਾ ਚਾਹੀਦਾ ਹੈ। ਯੋਗੀ ਮੋਦੀ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਇਹ ਨਾਅਰਾ ਫਰਜ਼ੀ ਵਿੱਚ ਲੁਕਾਉਂਦੀ ਹੋ ਕੀ ਬੇਟੀ ਪੜ੍ਹਾਓ, ਬੇਟੀ ਬਚਾਓ।
ਅਸੀਂ ਪਾਇਆ ਕਿ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।
ਅਸੀਂ ਪਾਇਆ ਕਿ ਇਸ ਤੋਂ ਪਹਿਲਾਂ ਸਾਲ 2019 ਵਿੱਚ ਵੀ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾ ਚੁੱਕਿਆ ਹੈ। ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਗਿਆ ਹੈ, ਭਗਵਾ ਅਤਿਵਾਦ। ਭਾਜਪਾ ਦੀ ਸ਼ਾਨ ਬੇਟੀ ਬਚਾਓ ਬੇਟੀ ਪੜ੍ਹਾਓ। ਦੇਖੋ ਕਿਸ ਤਰ੍ਹਾਂ ਮੁੰਡੇ ਮਿਲ ਕੇ ਇੱਕ ਕੁੜੀ ਨੂੰ ਮਾਰ ਰਹੇ ਹਨ। 50 ਰੁਪਏ ਦਾ ਭਗਵਾਂ ਗਮਛਾ ਜਿਸ ਤੇ ਰਾਮ ਲਿਖਿਆ ਹੋ ਗਲ ਵਿੱਚ ਪਾ ਕੇ ਤੁਹਾਨੂੰ ਕੁਝ ਵੀ ਕਰਨ ਦੀ ਆਜ਼ਾਦੀ ਹੈ। ਇਹ ਹੈ ਨਰਿੰਦਰ ਮੋਦੀ ਦਾ ਡਿਜੀਟਲ ਇੰਡੀਆ।
ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਦੀ ਸੱਚਾਈ ਜਾਣਨ ਦੇ ਲਈ ਅਸੀਂ ਆਪਣੀ ਪੜਤਾਲ ਸ਼ੁਰੂ ਕੀਤੀ। ਵੀਡੀਓ ਨੂੰ ਦੋ ਸਾਲ ਪਹਿਲਾਂ ਵੀ ਸ਼ੇਅਰ ਕੀਤਾ ਜਾ ਚੁੱਕਿਆ ਹੈ ਜਿਸ ਤੋਂ ਇਹ ਸਪੱਸ਼ਟ ਹੈ ਕਿ ਵਾਇਰਲ ਵੀਡੀਓ ਹਾਲ ਦੀ ਨਹੀਂ ਸਗੋਂ ਪੁਰਾਣੀ ਹੈ।
ਅਸੀਂ ਵਾਇਰਲ ਵੀਡੀਓ ਨੂੰ ਕੁਝ ਕੀ ਫਰੇਮ ਵਿੱਚ ਵੰਡ ਕੇ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਦੇ ਨਾਲ ਖੋਜਿਆ ਪਰ ਸਰਚ ਦੇ ਦੌਰਾਨ ਸਾਨੂੰ ਵਾਇਰਲ ਵੀਡਿਓ ਲੈ ਕੇ ਕੋਈ ਠੋਸ ਜਾਣਕਾਰੀ ਪ੍ਰਾਪਤ ਨਹੀਂ ਹੋਈ।
ਸਰਚ ਦੇ ਦੌਰਾਨ ਸਾਨੂੰ ਸਾਲ 2019 ਵਿੱਚ ਕੀਤੇ ਗਏ ਕਈ ਟਵੀਟ ਪ੍ਰਾਪਤ ਹੋਏ।
ਪੜਤਾਲ ਦੇ ਦੌਰਾਨ ਸਾਨੂੰ Khalid Salmani ਨਾਮਕ ਟਵਿੱਟਰ ਯੂਜ਼ਰ ਦੁਆਰਾ ਸ਼ੇਅਰ ਕੀਤੇ ਗਏ ਟਵੀਟ ਦੇ ਜਵਾਬ ਵਿੱਚ Shuchita Srivastva ਨਾਮਕ ਇਕ ਹੋਰ ਟਵਿੱਟਰ ਯੂਜ਼ਰ ਦੁਆਰਾ ਸ਼ੇਅਰ ਕੀਤਾ ਗਿਆ ਟਵੀਟ ਮਿਲਿਆ ਜਿਸ ਵਿੱਚ ਲਡ਼ਕੀ ਦੀ ਕੁੱਟਮਾਰ ਦੇ ਵਾਇਰਲ ਕਲਾਜ ਨੂੰ ਲੈ ਕੇ ਐੱਨਡੀਟੀਵੀ ਦੁਆਰਾ ਪ੍ਰਕਾਸ਼ਤ ਲੇਖ ਸ਼ੇਅਰ ਕੀਤਾ ਗਿਆ ਹੈ।
ਐਨਡੀਟੀਵੀ ਦੁਆਰਾ 30 ਜੂਨ 2019 ਨੂੰ ਪ੍ਰਕਾਸ਼ਿਤ ਲੇਖ ਦੇ ਵਿਚ ਲੜਕੀ ਦੀ ਬੇਰਹਿਮੀ ਨਾਲ ਹੋਈ ਕੁੱਟਮਾਰ ਦੀ ਘਟਨਾ ਨੂੰ ਮੱਧ ਪ੍ਰਦੇਸ਼ ਦੇ ਧਾਰ ਜ਼ਿਲ੍ਹੇ ਦਾ ਦੱਸਿਆ ਗਿਆ ਹੈ ਇਸ ਦੇ ਨਾਲ ਹੀ ਘਟਨਾ ਦੇ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਐੱਨਡੀਟੀਵੀ ਨੇ ਲੇਖ ਵਿੱਚ ਦੱਸਿਆ ਕਿ ਬਿਲਾਲਾ ਜਨਜਾਤੀ ਦੀ ਇੱਕ ਲੜਕੀ ਇਕ ਦਲਿਤ ਲੜਕੇ ਨਾਲ ਘਰੋਂ ਭੱਜ ਗਈ ਸੀ। ਜਦਕਿ ਲੜਕੀ ਦੇ ਪਰਿਵਾਰ ਵਾਲੇ ਚਾਹੁੰਦੇ ਸਨ ਕਿ ਉਨ੍ਹਾਂ ਦੀ ਲੜਕੀ ਬਿਲਾਲਾ ਜਨਜਾਤੀ ਦੇ ਮੁੰਡੇ ਨਾਲ ਵਿਆਹ ਕਰਵਾਵੇ।

ਲੜਕੀ ਨੇ ਆਪਣੇ ਘਰਵਾਲਿਆਂ ਦੀ ਗੱਲ ਨਹੀਂ ਮੰਨੀ ਜਿਸ ਤੋਂ ਬਾਅਦ 25 ਜੂਨ 2019 ਨੂੰ ਲੜਕੀ ਦੇ ਪਰਿਵਾਰ ਵਾਲਿਆਂ ਨੇ ਉਸਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ।
ਅਸੀਂ ਐੱਨਡੀਟੀਵੀ ਦੁਆਰਾ ਪ੍ਰਕਾਸ਼ਿਤ ਲੇਖ ਵਿੱਚ ਦਿੱਤੀ ਗਈ ਜਾਣਕਾਰੀ ਦੇ ਨਾਲ ਜੁੜੇ ਕੁਝ ਕੀ ਵਰਡ ਦੀ ਮਦਦ ਨਾਲ ਗੂਗਲ ਸਰਚ ਕੀਤਾ ਜਿਸ ਤੋਂ ਬਾਅਦ ਸਾਨੂੰ ਨਵੀਂ ਦੁਨੀਆਂ ਅਤੇ ਆਜ ਤਕ ਸਮੇਤ ਕਈ ਹੋਰ ਮੀਡੀਆ ਏਜੰਸੀਆਂ ਦੁਆਰਾ ਪ੍ਰਕਾਸ਼ਿਤ ਲੇਖ ਪ੍ਰਾਪਤ ਹੋਏ ਜਿਨ੍ਹਾਂ ਵਿੱਚ ਦਿੱਤੀ ਗਈ ਜਾਣਕਾਰੀ ਐੱਨਡੀਟੀਵੀ ਦੁਆਰਾ ਪ੍ਰਕਾਸ਼ਿਤ ਲੇਖ ਵਿੱਚ ਪ੍ਰਕਾਸ਼ਿਤ ਜਾਣਕਾਰੀ ਦਾ ਸਮਰਥਨ ਕਰਦੀ ਹੈ।
Also Read:ਕੀ ਆਸਟ੍ਰੇਲੀਆ ਦੇ ਵਿਚ RSS ਤੇ VHP ਉੱਤੇ ਲਗਾਇਆ ਬੈਨ?
ਨਵੀਂ ਦੁਨੀਆਂ ਨੇ ਇਸ ਵਿਸ਼ੇ ਤੇ ਪ੍ਰਕਾਸ਼ਿਤ ਆਪਣੇ ਲੇਖ ਵਿੱਚ ਜਾਣਕਾਰੀ ਦਿੱਤੀ ਹੈ ਕਿ ਪੁਲੀਸ ਨੇ ਲੜਕੀ ਦੇ ਨਾਲ ਬੇਰਹਿਮੀ ਨਾਲ ਕਟਾਈ ਕਰਨ ਵਾਲੇ ਦੋਸ਼ੀ ਪਰਿਵਾਰ ਵਾਲਿਆਂ ਤੇ ਕਾਰਵਾਈ ਦੀ ਗੱਲ ਕਹੀ ਹੈ। ਘਟਨਾ ਦੇ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਨਵੀਂ ਦੁਨੀਆਂ ਨੇ ਲਿਖਿਆ ਹੈ ਕਿ ਬਾਗ਼ ਤੇ ਘੱਟਬੋਰੀ ਵਿੱਚ ਦੂਜੀ ਜਾਤੀ ਦੇ ਲੜਕੇ ਦਲਾਲ ਭੱਜਣ ਤੇ ਭਾਈ ਅਤੇ ਰਿਸ਼ਤੇਦਾਰਾਂ ਦੁਆਰਾ ਲੜਕੀ ਨੂੰ ਖੁੱਲ੍ਹੇਆਮ ਡੰਡਿਆਂ ਨਾਲ ਕੁੱਟਿਆ ਗਿਆ। ਘਟਨਾ ਦਾ ਵੀਡੀਓ ਵੀ ਬਣਾਇਆ ਗਿਆ। ਤਿੰਨ ਦਿਨ ਤੱਕ ਵੀਡੀਓ ਵੱਲ ਹੋਇਆ ਪਰ ਪੁਲੀਸ ਨੇ ਕਾਰਵਾਈ ਨਹੀਂ ਕੀਤੀ।

ਧਾਰ ਦੇ ਐੱਸਪੀ ਅਦਿੱਤਿਆ ਪ੍ਰਤਾਪ ਸਿੰਘ ਦੇ ਗੋਲ ਵੀਡਿਓ ਪਹੁੰਚਿਆ ਤਾਂ ਉਨ੍ਹਾਂ ਨੇ ਕਾਰਵਾਈ ਕਰਨ ਦੇ ਲਈ ਕਿਹਾ। ਇਸ ਤੇ ਪੁਲਸ ਨੇ ਸ਼ਨੀਵਾਰ ਨੂੰ ਸੱਤ ਲੋਕਾਂ ਦੇ ਖ਼ਿਲਾਫ਼ ਐੱਫਆਈਆਰ ਦਰਜ ਕਰ ਲਈ ਹੈ ਅਤੇ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਫਿਲਹਾਲ ਲੜਕੀ ਲਾਪਤਾ ਹੈ।

ਸਾਡੀ ਜਾਂਚ ਤੋਂ ਸਪੱਸ਼ਟ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਨੂੰ ਗੁਮਰਾਹਕੁਨ ਦਾਅਵੇ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। 21 ਸਾਲਾ ਲੜਕੀ ਨੂੰ ਇਕ ਦਲਿਤ ਲੜਕੇ ਦੇ ਨਾਲ ਭੱਜਣ ਅਤੇ ਆਪਣੀ ਜਾਤੀ ਦੇ ਮੁੰਡੇ ਨਾਲ ਵਿਆਹ ਤੋਂ ਇਨਕਾਰ ਕਰਨ ਤੇ ਉਸ ਦੇ ਨਾਲ ਕੁੱਟਮਾਰ ਕੀਤੀ ਗਈ।
ਕਿਸੀ ਸ਼ੱਕੀ ਖ਼ਬਰ ਦੀ ਪੜਤਾਲ, ਸੁਧਾਰ ਜਾਂ ਹੋਰ ਸੁਝਾਵਾਂ ਲਈ, ਸਾਨੂੰ ਈਮੇਲ ਕਰੋ: checkthis@newschecker.in ਜਾਂ ਵਟਸਐਪ ਕਰੋ ਇਸ ਨੰਬਰ 9999499044